ਰੋਜ਼ਾਨਾ ਭੁਲੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਰੋਜ਼ਾਨਾ ਭੁਲੇਖਾ ਪਾਕਿਸਤਾਨ ਦੇ ਕੁੱਝ ਪੰਜਾਬੀ ਰੋਜ਼ਾਨਾ ਅਖ਼ਬਾਰਾਂ ਵਿਚੋ ਇੱਕ ਹੈ। ਇਹ ਅਖ਼ਬਾਰ ਲਾਹੌਰ ਤੋਂ ਸ਼ਾਹਮੁਖੀ ਲਿਪੀ ਵਿੱਚ ਛਾਪਿਆ ਜਾਂਦਾ ਹੈ। ਬਿਲਾਲ ਮੁਦੱਸਰ ਬੱਟ ਭੁਲੇਖਾ ਦਾ ਸੰਪਾਦਕ ਹੈ ਅਤੇ ਮਦਸਰ ਇਕਬਾਲ ਬੱਟ ਭੁਲੇਖਾ ਦਾ ਸੀਈਓ ਅਤੇ ਪ੍ਰਕਾਸ਼ਕ ਹੈ।

ਭੁਲੇਖਾ ਡੇਕਲੇਰੇਸ਼ਨ 1989 ਵਿੱਚ ਲਿਆ ਗਿਆ ਤੇ ਹਫ਼ਤਾਵਾਰ ਭੁਲੇਖਾ ਦਾ ਬਾਕਾਇਦਾ ਆਗ਼ਾਜ਼ ਨਵੰਬਰ 1993 ਵਿੱਚ ਹੋਇਆ। ਇੱਕ ਜਨਵਰੀ 1997 ਨੂੰ ਭੁਲੇਖਾ ਰੋਜ਼ਾਨਾ ਕਰ ਦਿੱਤਾ ਗਿਆ ਤੇ ਅੱਜ ਤਕ ਰੈਗੂਲਰ ਛੁਪ ਰਿਹਾ ਹੈ।