ਸਮੱਗਰੀ 'ਤੇ ਜਾਓ

ਰੋਡਾ ਜਲਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਰੋਡਾ ਜਲਾਲੀ ਪੰਜਾਬ ਦੀ ਇੱਕ ਲੋਕ ਗਾਥਾ ਅਤੇ ਪ੍ਰੀਤ ਕਹਾਣੀ ਹੈ। ਸਤਾਰ੍ਹਵੀਂ ਸਦੀ ਦੇ ਅੰਤ ਵਿੱਚ ਇਹ ਵਾਰਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ 'ਲਾਲ ਸਿੰਙੀ' ਵਿਖੇ ਵਾਪਰੀ। ਰੋਡਾ ਜਲਾਲੀ ਬਾਰੇ ਪੰਜਾਬ ਦੀਆਂ ਸੁਆਣੀਆਂ ਅਨੇਕਾਂ ਲੋਕ ਗੀਤ ਵੀ ਗਾਉਂਦੀਆਂ ਹਨ।[1]

ਪ੍ਰੀਤ ਕਹਾਣੀ

[ਸੋਧੋ]

ਇਸ ਕਹਾਣੀ ਦਾ ਨਾਇਕ ਰੋਡਾ ਹੈ। ਉਹ ਬਲਖ ਬੁਖਾਰੇ ਦਾ ਵਾਸੀ ਸੀ। ਆਪਣੀ ਮਾਂ ਦੀ ਮੌਤ ਤੋਂ ਬਾਅਦ ਉਹ ਉਸ ਦੇ ਦੁੱਖ ਵਿਚ ਫ਼ਕੀਰ ਹੋ ਗਿਆ ਸੀ। ਇਸੇ ਭੇਸ ਚ ਰੋਡਾ ਪਾਕਪਟਨ ਦੇ ਰਸਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਪਹੁੰਚਿਆ।


ਬਲਖ਼ ਬੁਖਾਰੇ ਦਾ ਜੰਮਪਲ ਆਪਣੀ ਮਾਂ ਦੀ ਮੌਤ ਦੇ ਵੈਰਾਗ ਵਿੱਚ ਫਕੀਰ ਬਣਿਆ ਰੋਡਾ ਪਾਕਪਟਣੋਂ ਹੁੰਦਾ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ‘ਲਾਲ ਸਿੰਙੀ’ ਆਣ ਪੁੱਜਾ। ਫਕੀਰ ਇੱਕੀ ਬਾਈ ਵਰ੍ਹੇ ਦਾ ਸੁਨੱਖਾ ਜੁਆਨ ਸੀ। ਗੇਰੂਏ ਕੱਪੜੇ ਉਹਦੇ ਸਿਓ ਜਿਹੇ ਦਗ਼ ਦਗ਼ ਕਰਦੇ ਸਰੀਰ ’ਤੇ ਬਣ ਬਣ ਪੈਂਦੇ ਸਨ। ਰੂਪ ਉਹਦਾ ਝੱਲਿਆ ਨਹੀਂ ਸੀ ਜਾਂਦਾ। ਇੱਕ ਅਨੋਖਾ ਜਲਾਲ ਉਹਦੇ ਮੱਥੇ ’ਤੇ ਟਪਕ ਰਿਹਾ ਸੀ, ਅੱਖੀਆਂ ਰੱਜ-ਰੱਜ ਜਾਂਦੀਆਂ ਸਨ। ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਨਾਲ ਤੁਲਨਾ ਦੇਂਦੇ ਸਨ | ਉਕਤ ਪ੍ਰੇਮ ਕਹਾਣੀ ਦੋਨਾਂ ਦੇ ਪਿਆਰ ਦੀ ਕਹਾਣੀ ਹੈ।

ਕਿਸੇ

[ਸੋਧੋ]

ਅਹਿਮਦਯਾਰ ਨੇ ਉਕਤ ਕਿੱੱਸੇ ਨੂੰ ਬਹੁਤ ਹੀ ਖੁਬਸੂਰਤੀ ਨਾਲ ਲਿਖਿਆ ਹੈ।

ਹਵਾਲੇ

[ਸੋਧੋ]