ਰੋਮਨ ਅੰਕ
ਰੋਮਨ ਅੰਕ ਇੱਕ ਸੰਖਿਆ ਪ੍ਰਣਾਲੀ ਹੈ ਜੋ ਪ੍ਰਾਚੀਨ ਰੋਮ ਵਿੱਚ ਪੈਦਾ ਹੋਈ ਸੀ ਅਤੇ ਇਹ ਮੱਧ ਯੁੱਗ ਦੇ ਅੰਤ ਤੱਕ ਪੂਰੇ ਯੂਰਪ ਵਿੱਚ ਸੰਖਿਆ ਲਿਖਣ ਦਾ ਆਮ ਤਰੀਕਾ ਰਿਹਾ। ਇਹ ਅੰਕ ਲਾਤੀਨੀ ਵਰਣਮਾਲਾ ਦੇ ਅੱਖਰਾਂ ਦੇ ਸੁਮੇਲ ਨਾਲ ਲਿਖੇ ਜਾਂਦੇ ਹਨ, ਹਰੇਕ ਅੱਖਰ ਇੱਕ ਨਿਸ਼ਚਿਤ ਪੂਰਨ ਅੰਕ ਮੁੱਲ ਦੇ ਨਾਲ। ਆਧੁਨਿਕ ਸ਼ੈਲੀ ਸਿਰਫ ਇਹਨਾਂ ਸੱਤਾਂ ਦੀ ਵਰਤੋਂ ਕਰਦੀ ਹੈ:
I = 1
V = 5
X = 10
L = 50
C = 100
D = 500
M = 1000
ਰੋਮਨ ਸਾਮਰਾਜ ਦੇ ਪਤਨ ਤੋਂ ਬਾਅਦ ਰੋਮਨ ਅੰਕਾਂ ਦੀ ਵਰਤੋਂ ਲੰਬੇ ਸਮੇਂ ਤੱਕ ਜਾਰੀ ਰਹੀ। 14ਵੀਂ ਸਦੀ ਤੋਂ, ਰੋਮਨ ਅੰਕ, ਅਰਬੀ ਅੰਕਾਂ ਨਾਲ ਤਬਦੀਲ ਹੋਣੇ ਸ਼ੁਰੂ ਹੋ ਗਏ; ਹਾਲਾਂਕਿ, ਇਹ ਪ੍ਰਕਿਰਿਆ ਧੀਮੀ ਸੀ, ਅਤੇ ਕੁਝ ਥਾਵਾਂ ਉੱਤੇ ਅੱਜ ਤੱਕ ਰੋਮਨ ਅੰਕਾਂ ਦੀ ਵਰਤੋਂ ਜਾਰੀ ਹੈ।
ਅਕਸਰ ਇਹ ਘੜੀਆਂ 'ਤੇ ਦੇਖੇ ਜਾਂਦੇ ਹਨ। ਉਦਾਹਰਨ ਲਈ, ਬਿਗ ਬੈਨ (1852 ਵਿੱਚ ਤਿਆਰ ਕੀਤੀ ਗਈ) ਦੀ ਘੜੀ ਉੱਤੇ, 1 ਤੋਂ 12 ਤੱਕ ਦੇ ਘੰਟੇ ਇਸ ਤਰ੍ਹਾਂ ਲਿਖੇ ਗਏ ਹਨ:
I, II, III, IV, V, VI, VII, VIII, IX, X, XI, XII
IV ਅਤੇ IX ਦਾ ਅੰਕਨ "ਪੰਜ ਤੋਂ ਇੱਕ ਘੱਟ " (4) ਅਤੇ "ਇੱਕ ਦਸ ਤੋਂ ਇੱਕ ਘੱਟ" (9) ਦੇ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ, ਹਾਲਾਂਕਿ "4" ਨੂੰ "IIII" ਦੇ ਰੂਪ ਵਿੱਚ ਪੇਸ਼ ਕਰਨ ਲਈ ਇੱਕ ਪਰੰਪਰਾ ਹੈ ਜਿਵੇਂ ਕਿ ਰੋਮਨ ਅੰਕ ਵਾਲੀਆਂ ਘੜੀਆਂ ਉੱਤੇ ਦਿਸਦੀ ਹੈ। [1]