ਰੋਮਾਂ ਰੋਲਾਂ
ਰੋਮਾਂ ਰੋਲਾਂ | |
---|---|
ਜਨਮ | 29 ਜਨਵਰੀ 1866 |
ਮੌਤ | 30 ਦਸੰਬਰ 1944 |
ਕਿੱਤਾ | ਨਾਟਕਕਾਰ, ਨਿਬੰਧਕਾਰ, ਕਲਾ ਇਤਹਾਸਕਾਰ, ਨਾਵਲਕਾਰ |
ਰਾਸ਼ਟਰੀਅਤਾ | ਫ਼ਰਾਂਸੀਸੀ |
ਕਾਲ | 1902–1944 |
ਪ੍ਰਮੁੱਖ ਅਵਾਰਡ | 1915 ਵਿੱਚ ਸਾਹਿਤ ਦਾ ਨੋਬਲ ਇਨਾਮ |
ਰੋਮਾਂ ਰੋਲਾਂ (29 ਜਨਵਰੀ 1866 – 30 ਦਸੰਬਰ 1944) ਨੋਬਲ ਇਨਾਮ ਜੇਤੂ ਫਰਾਂਸੀਸੀ ਲੇਖਕ ਅਤੇ ਨਾਟਕਕਾਰ ਸੀ। ਉਸ ਦਾ ਜਨਮ ਕੇਂਦਰੀ ਫ਼ਰਾਂਸ ਦੇ ਇੱਕ ਪਿੰਡ ਵਿੱਚ ਹੋਇਆ ਸੀ। ਉਸ ਨੇ ਪੈਰਸ ਅਤੇ ਰੋਮ ਵਿੱਚ ਪੜ੍ਹਾਈ ਕੀਤੀ ਸੀ। ਉਹ ਸੂਰਬਨ ਯੂਨੀਵਰਸਿਟੀ ਪੈਰਸ ਵਿੱਚ ਪ੍ਰੋਫੈਸਰ ਰਿਹਾ। ਉਸ ਨੇ ਲਿਓ ਤਾਲਸਤੋਏ, ਮਹਾਤਮਾ ਗਾਂਧੀ, ਮਾਇਕਲਏਂਜਲੋ, ਆਦਿ ਮਹੱਤਵਪੂਰਣ ਸ਼ਖਸ਼ੀਅਤਾਂ ਦੀਆਂ ਜੀਵਨੀਆਂ ਵੀ ਲਿਖੀਆਂ। ਉਹ ਸਮਾਜਵਾਦ ਦਾ ਸਮਰਥਕ ਸਨ। ਉਸਨੂੰ 1915 ਵਿੱਚ ਸਾਹਿਤ ਦੇ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ।[1]
ਜੀਵਨੀ
[ਸੋਧੋ]ਰੋਮਾਂ ਰੋਲਾਂ ਦਾ ਜਨਮ 29 ਜਨਵਰੀ 1866 ਨੂੰ ਕਲੇਮੇਂਸੀ ਵਿੱਚ ਹੋਇਆ ਸੀ। ਉਹ ਇੱਕ ਠੇਕੇਦਾਰ ਦਾ ਪੁੱਤਰ ਸੀ। ਛੇ ਸਾਲ ਬਾਅਦ ਉਸਦੀ ਭੈਣ ਮੈਡੇਲੀਨ ਦਾ ਜਨਮ ਹੋਇਆ ਜਿਸਨੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦੇ ਕਾਰਨ ਰੋਲਾਂ ਅਤੇ ਉਸਦੇ ਭਾਰਤੀ ਦੋਸਤਾਂ ਦੇ ਵਿੱਚ ਦੁਭਾਸ਼ੀਆ ਦਾ ਕਾਰਜ ਸੰਪੰਨ ਕੀਤਾ। 1880 ਵਿੱਚ ਇਹ ਪਰਵਾਰ ਪੈਰਸ ਵਿੱਚ ਬਸ ਗਿਆ। ਇਕੋਲੇ ਨਾਰਮੇਲ ਸੁਪੀਰੀਅਰ ਵਿੱਚ 1886 ਤੋਂ 1889 ਤੱਕ ਦੇ ਵਿਦਿਆਰਥੀ ਜੀਵਨ ਵਿੱਚ ਰੋਲਾਂ ਨੇ ਇਤਹਾਸ ਦਾ ਅਧਿਅਨ ਕੀਤਾ ਅਤੇ ਭਗਵਤਗੀਤਾ ਅਤੇ ਉਪਨਿਸ਼ਦ ਪੜ੍ਹੇ ਜਿਨ੍ਹਾਂ ਨੂੰ ਉਸਨੇ ਪ੍ਰੇਰਣਾਦਾਇਕ ਦੱਸਿਆ। 1889 ਵਿੱਚ ਉਸਨੇ ਐਗਰੀਗੇਸ਼ਨ ਕੰਪੀਟੀਟਿਵ ਇਮਤਿਹਾਨ ਪਾਸ ਕੀਤਾ ਅਤੇ ਰੋਮ ਦੇ ਫਰੈਂਚ ਸਕੂਲ ਦਾ ਮੈਂਬਰ ਬਣ ਗਿਆ। ਇਟਲੀ ਦੇ ਪਰਵਾਸ ਵਿੱਚ ਉਸਨੇ ਆਪਣੇ ਨਾਵਲ ਜੀਨ ਕਰਿਸਟੋਫੇ ਦੀ ਅਰੰਭਕ ਰੂਪ ਰੇਖਾ ਬਣਾਈ।1895 ਵਿੱਚ ਫ਼ਰਾਂਸ ਆਕੇ ਆਪਣੀ ਡਾਕਟਰੇਟ ਦੀ ਡਿਗਰੀ ਲਈ। ਉਹਦਾ ਥੀਸਸ ਆਧੁਨਿਕ ਲਿਰਿਕ ਥੀਏਟਰ ਦੀਆਂ ਜੜ੍ਹਾਂ ਅਤੇ ਡੇਜੀਟੇਸ਼ਨ ਯੂਰਪ ਵਿੱਚ ਓਪੇਰਾ ਦੇ ਇਤਹਾਸ ਬਾਰੇ ਸੀ। 1897 ਵਿੱਚ ਰੋਲਾਂ ਨੇ ਨਾਟਕਕਾਰ ਵਜੋਂ ਆਪਣਾ ਕੈਰੀਅਰ ਅਰੰਭ ਕੀਤਾ। ਉਸਦਾ ਡਰਾਮਾ ਏਥਰਟ ਖੇਡਿਆ ਗਿਆ। ਉਸਦੇ ਬਾਅਦ ਦ ਸਾਈਕਲ ਆਫ਼ ਰੈਵੋਲਿਊਸ਼ਨ ਦੇ ਕ੍ਰਮ ਦਾ ਪਹਿਲਾ ਡਰਾਮਾ ਦ ਵੋਲਵਸ (Wolves) ਅਤੇ ਫਿਰ ਦਾਂਤੋਂ (Doton) ਦਾ ਸ਼ੋ ਹੋਇਆ। ਉਸਨੇ ਆਪਣੇ ਲਾਈਫ ਆਫ਼ ਬੀਥੋਵੇਨ ਦਾ ਪ੍ਰਕਾਸ਼ਨ ਕੀਤਾ। 1903 ਤੋਂ 1912 ਤੱਕ ਦਾ ਸਮਾਂ ਇੱਕ ਕਾਲਪਨਿਕ ਸੰਗੀਤਕਾਰ ਦੀ ਕਥਾਵਸਤੂ ਉੱਤੇ ਆਧਾਰਿਤ ਆਪਣਾ ਮਹਾਨ ਮਹਾਂਕਾਵਿ ਜੀਨ ਕਰਿਸਟੋਫੇ ਲਿਖਣ ਵਿੱਚ ਬਤੀਤ ਕੀਤਾ। ਇਹ ਦਸ ਭਾਗਾਂ ਵਿੱਚ ਪ੍ਰਕਾਸ਼ਿਤ ਹੋਇਆ। ਇਸ ਦੌਰਾਨ ਉਸਨੇ ਲਾਇਫ ਆਫ਼ ਮਾਇਕਲਏਂਜਲੋ (1906), ਹਾਏਨਡੇਲ (1910) ਅਤੇ ਲਾਈਫ਼ ਆਫ਼ ਟਾਲਸਟਾਏ (1911) ਦੀ ਰਚਨਾ ਕੀਤੀ। ਉਸਨੇ ਸਵਿਟਜਰਲੈਂਡ ਦੀ ਯਾਤਰਾ ਕੀਤੀ ਅਤੇ ਕੋਲਾ ਬਰੂਗੋਂ ਨਾਮਕ ਨਾਵਲ ਲਿਖਿਆ।