ਰੋਮੀਲਾ ਥਾਪਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਰੋਮੀਲਾ ਥਾਪਰ
Thapr2.jpg
ਜਨਮਜਨਮ: 30 ਨਵੰਬਰ 1931 (82 ਸਾਲ)
ਲਖਨਊ, ਬਰਤਾਨਵੀ ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬ ਯੂਨੀਵਰਸਿਟੀ
ਲੰਦਨ ਯੂਨੀਵਰਸਿਟੀ ਦਾ ਓਰੀਐਂਟਲ ਅਤੇ ਅਫ਼ਰੀਕੀ ਘੋਖ ਸਕੂਲ
ਪੇਸ਼ਾਇਤਿਹਾਸਕਾਰ
ਪ੍ਰਸਿੱਧੀ ਪ੍ਰਾਚੀਨ ਭਾਰਤ

ਡਾ.ਰੋਮੀਲਾ ਥਾਪਰ (ਜਨਮ: 30 ਨਵੰਬਰ 1931) ਇੱਕ ਭਾਰਤੀ ਇਤਿਹਾਸਕਾਰ ਹੈ ਜਿਸਦਾ ਮੁੱਖ ਘੋਖ ਖੇਤਰ ਪ੍ਰਾਚੀਨ ਭਾਰਤ ਹੈ।

ਕੰਮ[ਸੋਧੋ]

ਪੰਜਾਬ ਯੂਨੀਵਰਸਿਟੀ ਤੋਂ ਦਰਜੇਦਾਰੀ ਪ੍ਰਾਪਤ ਕਰਨ ਮਗਰੋਂ ਥਾਪਰ ਨੇ 1958 ਵਿੱਚ ਲੰਦਨ ਯੂਨੀਵਰਸਿਟੀ ਦੇ ਪੂਰਬੀ ਅਤੇ ਅਫ਼ਰੀਕੀ ਘੋਖ ਸਕੂਲ ਵਿੱਚ ਏ. ਐਲ. ਬਾਸ਼ਮ ਹੇਠ ਡਾਕਟਰ ਦੀ ਉਪਾਧੀ ਹਾਸਲ ਕੀਤੀ। ਬਾਅਦ ਵਿੱਚ ਉਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਪ੍ਰਾਚੀਨ ਭਾਰਤੀ ਇਤਿਹਾਸ ਦੇ ਪ੍ਰੋਫ਼ੈਸਰ ਵਜੋਂ ਕੰਮ ਕੀਤਾ। ਉਸ ਦਾ ਇਤਿਹਾਸਕ ਕਾਰਜ ਸਮਾਜਕ ਬਲਾਂ ਦੇ ਵਿੱਚ ਇੱਕ ਉੱਭਰਦੀ ਸਾਂਝੀ ਕਿਰਿਆ ਵਜੋਂ ਹਿੰਦੂ ਧਰਮ ਦੀ ਉਤਪਤੀ ਨੂੰ ਉਲੀਕਦਾ ਹੈ।[1] ਸੋਮਨਾਥ ਉੱਤੇ ਹਾਲ ਹੀ ਵਿੱਚ ਉਹਦਾ ਕੰਮ ਪ੍ਰਾਚੀਨ ਗੁਜਰਾਤੀ ਮੰਦਰ ਬਾਰੇ ਇਤਿਹਾਸ ਲੇਖਣ ਦੇ ਵਿਕਾਸ ਦੀ ਜਾਂਚ ਕਰਦਾ ਹੈ। [2]

ਸਨਮਾਨ[ਸੋਧੋ]

ਉਸਨੇ ਥਾਪਰ ਕਾਰਨਲ ਯੂਨੀਵਰਸਿਟੀ, ਪੈੱਨਸਿਲਵੇਨੀਆ ਯੂਨੀਵਰਸਿਟੀ, ਅਤੇ ਪੈਰਿਸ ਦੇ ਕੋਲੈਜ ਡਅ ਫ਼ਰਾਂਸ ਵਿਖੇ ਇੱਕ ਫੇਰੀ-ਪਾਊ ਪ੍ਰੋਫ਼ੈਸਰ ਵਜੋਂ ਕੰਮ ਕੀਤਾ ਹੈ। ਉਸਨੂੰ 1983 ਵਿੱਚ ਭਾਰਤੀ ਇਤਿਹਾਸ ਕਾਂਗਰਸ ਦੀ ਜਨਰਲ ਪ੍ਰਧਾਨ ਅਤੇ 1999 ਵਿੱਚ ਇੱਕ ਬਰਤਾਨਵੀ ਅਕਾਦਮੀ ਦੀ ਫ਼ੈਲੋ ਚੁਣਿਆ ਗਿਆ। ਰੋਮੀਲਾ ਥਾਪਰ ਲੇਡੀ ਮਾਰਗਰੈੱਟ ਹਾਲ, ਆਕਸਫ਼ੋਰਡ, ਅਤੇ ਲੰਡਨ ਯੂਨੀਵਰਸਿਟੀ ਦੇ ਪੂਰਬੀ ਅਤੇ ਅਫ਼ਰੀਕੀ ਘੋਖ ਸਕੂਲ (SOAS) ਵਿੱਚ ਇੱਕ ਆਨਰੇਰੀ ਫ਼ੈਲੋ ਹੈ। ਉਹ ਸ਼ਿਕਾਗੋ ਯੂਨੀਵਰਸਿਟੀ, ਪੈਰਿਸ ਵਿੱਚ ਪੂਰਬੀ ਭਾਸ਼ਾਵਾਂ ਅਤੇ ਸੱਭਿਅਤਾਵਾਂ ਦੀ ਰਾਸ਼ਟਰੀ ਇੰਸਟੀਚਿਊਟ, ਆਕਸਫ਼ੋਰਡ ਯੂਨੀਵਰਸਿਟੀ, ਐਡਿਨਬਰਾ ਯੂਨੀਵਰਸਿਟੀ (2004) ਕਲਕੱਤਾ ਯੂਨੀਵਰਸਿਟੀ (2002) ਅਤੇ ਹਾਲ ਹੀ ਵਿੱਚ ਹੈਦਰਾਬਾਦ ਯੂਨੀਵਰਸਿਟੀ (2009) ਤੋਂ ਆਨਰੇਰੀ ਡਾਕਟਰੇਟ ਦਾ ਸਨਮਾਨ ਹਾਸਲ ਕਰ ਚੁੱਕੀ ਹੈ। ਉਸਨੂੰ 2009 ਵਿੱਚ ਕਲਾਵਾਂ ਅਤੇ ਵਿਗਿਆਨਾਂ ਦੀ ਅਮਰੀਕਨ ਅਕਾਦਮੀ ਦਾ ਵਿਦੇਸ਼ੀ ਆਨਰੇਰੀ ਮੈਂਬਰ ਚੁਣਿਆ ਗਿਆ।

2004 ਵਿੱਚ ਅਮਰੀਕੀ ਕਾਂਗਰਸ ਦੇ ਲਾਇਬ੍ਰੇਰੀ ਉਸਨੂੰ ਦੱਖਣ ਦੇ ਦੇਸ਼ਾਂ ਅਤੇ ਸੰਸਕ੍ਰਿਤੀਆਂ ਦੇ ਵਿੱਚ ਕਲੁਗ (Kluge) ਚੇਅਰ ਦੇ ਪਹਿਲੇ ਧਾਰਕ ਵਜੋਂ ਨਿਯੁਕਤ ਕੀਤਾ।

ਜਨਵਰੀ 2005 ਵਿੱਚ, ਉਹਨੇ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਨ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਸਾਬਕਾ ਰਾਸ਼ਟਰਪਤੀ ਏ. ਪੀ. ਜੇ. ਅਬਦੁਲ ਕਲਾਮ ਨੂੰ ਇੱਕ ਪੱਤਰ ਵਿੱਚ ਉਸਨੇ ਕਿਹਾ ਸੀ, “ਕਿਉਂਕਿ ਤਿੰਨ ਮਹੀਨੇ ਪਹਿਲਾਂ ਜਦੋਂ ਮੈਂਨੂੰ ਮਨੁੱਖੀ ਸੰਸਾਧਨ ਵਿਕਾਸ ਮੰਤਰਾਲੇ ਨੇ ਸੰਪਰਕ ਕੀਤਾ ਸੀ ਅਤੇ ਪੁੱਛਿਆ ਸੀ ਕਿ ਕੀ ਮੈਂ ਇਨਾਮ ਸਵੀਕਾਰ ਕਰਾਂਗੀ, ਤਾਂ ਮੈਂ ਆਪਣੀ ਸਥਿਤੀ ਬਹੁਤ ਸਪੱਸ਼ਟ ਕਰ ਦਿੱਤੀ ਸੀ ਅਤੇ ਇਹ ਇਨਕਾਰ ਦੇ ਮੇਰੇ ਕਾਰਨਾਂ ਬਾਰੇ ਵਿਸਥਾਰ ਨਾਲ ਦੱਸ ਦਿਤਾ ਸੀ, ਇਸ ਲਈ ਹੁਣ ਇਨਾਮ ਪਾਉਣ ਵਾਲਿਆਂ ਦੀ ਸੂਚੀ ਵਿੱਚ ਅਪਣਾ ਨਾਮ ਵੇਖ ਮੈਂ ਹੈਰਾਨ ਹੋਈ ਸੀ।” ਥਾਪਰ ਨੇ ਇੱਕ ਵਾਰੀ ਪਹਿਲਾਂ 1992 ਵਿੱਚ ਵੀ ਪਦਮ ਭੂਸ਼ਨ ਲੈਣ ਇਨਕਾਰ ਕਰ ਦਿੱਤਾ ਸੀ। ਉਸਨੇ ਰਾਸ਼ਟਰਪਤੀ ਨੂੰ ਇਨਾਮ ਵਾਪਸ ਕਰਨ ਦਾ ਕਾਰਨ ਇਸ ਪ੍ਰਕਾਰ ਦੱਸਿਆ ਸੀ: ਮੈਂ ਕੇਵਲ ਸਿੱਖਿਆ ਸੰਸਥਾਨਾਂ ਜਾਂ ਆਪਣੇ ਪੇਸ਼ੇ ਦੇ ਨਾਲ ਜੁੜੇ ਲੋਕਾਂ ਤੋਂ ਇਨਾਮ ਸਵੀਕਾਰ ਕਰਦੀ ਹਾਂ, ਅਤੇ ਰਾਜ ਇਨਾਮ ਨਹੀਂ।

ਰੋਮੀਲਾ ਥਾਪਰ ਨੂੰ ਭਾਰਤੀ ਸੱਭਿਅਤਾ ਦੇ ਅਧਿਅਨ ਅਤੇ ਜ਼ਿਕਰਯੋਗ ਕੰਮਾਂ ਲਈ ਕ‍ਲੂਗ ਲਾਈਫਟਾਈਮ ਅਚੀਵਮੈਂਟ ਅਵਾਰਡ ਲਈ 2008 ਵਿੱਚ ਚੁਣਿਆ ਗਿਆ ਸੀ। ਇਸ ਅਵਾਰਡ ਦੇ ਤਹਿਤ 10 ਲੱਖ ਡਾਲਰ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ। 83 ਸਾਲਾ ਥਾਪਰ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਵਿਖੇ ਆਨਰੇਰੀ ਪ੍ਰੋਫ਼ੈਸਰ ਹੈ।

ਰਚਨਾਵਾਂ[ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]