ਸਮੱਗਰੀ 'ਤੇ ਜਾਓ

ਏ. ਪੀ. ਜੇ. ਅਬਦੁਲ ਕਲਾਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ. ਪੀ. ਜੇ. ਅਬਦੁਲ ਕਲਾਮ
2008 ਵਿੱਚ ਅਬਦੁਲ ਕਲਾਮ
11ਵਾਂ ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 2002 – 25 ਜੁਲਾਈ 2007
ਪ੍ਰਧਾਨ ਮੰਤਰੀਅਟਲ ਬਿਹਾਰੀ ਬਾਜਪਾਈ
ਮਨਮੋਹਨ ਸਿੰਘ
ਉਪ ਰਾਸ਼ਟਰਪਤੀਕ੍ਰਿਸ਼ਨ ਕਾਂਤ
ਭੈਰੋਂ ਸਿੰਘ ਸ਼ੇਖਾਵਤ
ਤੋਂ ਪਹਿਲਾਂਕੇ. ਆਰ. ਨਾਰਾਇਣਨ
ਤੋਂ ਬਾਅਦਪ੍ਰਤਿਭਾ ਪਾਟਿਲ
ਨਿੱਜੀ ਜਾਣਕਾਰੀ
ਜਨਮ
ਅਵੁਲ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ

(1931-10-15)15 ਅਕਤੂਬਰ 1931
ਰਾਮੇਸ਼ਵਰਮ, ਮਦਰਾਸ ਪ੍ਰੈਜ਼ੀਡੈਂਸੀ, ਬਰਤਾਨਵੀ ਭਾਰਤ
(ਹੁਣ ਤਮਿਲ ਨਾਡੂ, ਭਾਰਤ)
ਮੌਤ27 ਜੁਲਾਈ 2015(2015-07-27) (ਉਮਰ 83)
ਸ਼ਿਲਾਂਗ, ਮੇਘਾਲਿਆ, ਭਾਰਤ
ਸਿਆਸੀ ਪਾਰਟੀਆਜਾਦ
ਅਲਮਾ ਮਾਤਰ
  • ਸੇਂਟ ਜੋਸਫਜ਼ ਕਾਲਜ, ਤੀਰੂਚੀਰਾਪਲੀ
  • ਮਦਰਾਸ ਇੰਸਟੀਚਿਊਟ ਆਫ਼ ਟੈਕਨਾਲੋਜੀ
ਪੇਸ਼ਾ
ਦਸਤਖ਼ਤ
ਵੈੱਬਸਾਈਟਅਧਿਕਾਰਤ ਵੈੱਬਸਾਈਟ

ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਭਾਰਤ ਰਤਨ (15 ਅਕਤੂਬਰ 1931 – 27 ਜੁਲਾਈ 2015) ਇੱਕ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਵੀ ਕਹਿੰਦੇ ਹਨ ।ਕਲਾਮ ਜੀ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਉਹ ਕਈ ਵੱਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਹਨ।[1] ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।

ਆਰੰਭਕ ਜੀਵਨ

[ਸੋਧੋ]

ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਧਨੁਸ਼ਕੋਡੀ ਪਿੰਡ (ਰਾਮੇਸ਼ਵਰਮ, ਤਮਿਲਨਾਡੂ) ਵਿੱਚ ਇੱਕ ਮਧਿਅਮ ਵਰਗ ਮੁਸਲਿਮ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਜੈਨੁਲਾਬਦੀਨ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਸਨ, ਨਾ ਹੀ ਪੈਸੇ ਵਾਲੇ। ਪਿਤਾ ਮਛੇਰਿਆਂ ਨੂੰ ਕਿਸ਼ਤੀ ਕਿਰਾਏ ਉੱਤੇ ਦਿਆ ਕਰਦੇ ਸਨ।.[2][3][4][5] ਗਰੀਬ ਪਰਿਵਾਰ ਤੋਂ ਹੋਣ ਕਰਕੇ ਅਬਦੁਲ ਕਲਾਮ ਨੇ ਪਰਿਵਾਰ ਦੀ ਆਮਦਨੀ ਵਿੱਚ ਹਿੱਸਾ ਪਾਉਣ ਲਈ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।[6] ਅਬਦੁਲ ਕਲਾਮ ਸਾਂਝੇ ਪਰਵਾਰ ਵਿੱਚ ਰਹਿੰਦੇ ਸਨ। ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਦਾ ਅਨੁਮਾਨ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਇਹ ਆਪ ਪੰਜ ਭਰਾ ਅਤੇ ਪੰਜ ਭੈਣਾਂ ਸਨ ਅਤੇ ਘਰ ਵਿੱਚ ਤਿੰਨ ਪਰਿਵਾਰ ਰਿਹਾ ਕਰਦੇ ਸਨ। ਅਬਦੁਲ ਕਲਾਮ ਦੇ ਜੀਵਨ ਉੱਤੇ ਆਪ ਦੇ ਪਿਤਾ ਦਾ ਬਹੁਤ ਪ੍ਰਭਾਵ ਰਿਹਾ। ਉਹ ਭਲੇ ਹੀ ਪੜ੍ਹੇ-ਲਿਖੇ ਨਹੀਂ ਸਨ, ਲੇਕਿਨ ਉਹਨਾਂ ਦੀ ਲਗਨ ਅਤੇ ਉਹਨਾਂ ਦੇ ਦਿੱਤੇ ਸੰਸਕਾਰ ਅਬਦੁਲ ਕਲਾਮ ਦੇ ਬਹੁਤ ਕੰਮ ਆਏ।

ਵਿਦਿਆਰਥੀ ਜੀਵਨ

[ਸੋਧੋ]

ਪੰਜ ਸਾਲ ਦੀ ਉਮਰ ਵਿੱਚ ਰਾਮੇਸ਼ਵਰਮ ਦੇ ਪੰਚਾਇਤ ਮੁਢਲੀ ਪਾਠਸ਼ਾਲਾ ਵਿੱਚ ਉਹਨਾਂ ਨੇ ਵਿਦਿਆ ਹਾਸਲ ਕੀਤੀ। ਉਹਨਾਂ ਦੇ ਅਧਿਆਪਕ ਇਯਾਦੁਰਾਈ ਸੋਲੋਮਨ ਨੇ ਉਹਨਾਂ ਨੂੰ ਕਿਹਾ ਸੀ ਕਿ ਜੀਵਨ ਵਿੱਚ ਸਫਲਤਾ ਅਤੇ ਇੱਛਿਤ ਨਤੀਜਾ ਪ੍ਰਾਪਤ ਕਰਨ ਲਈ ਤੀਬਰ ਇੱਛਾ, ਸ਼ਰਧਾ, ਆਸ਼ਾ ਇਨ੍ਹਾਂ ਤਿੰਨ ਸ਼ਕਤੀਆਂ ਨੂੰ ਭਲੀਭਾਂਤੀ ਸਮਝ ਲੈਣਾ ਅਤੇ ਉਹਨਾਂ ਤੇ ਪ੍ਰਭੁਤਵ ਸਥਾਪਤ ਕਰਨਾ ਚਾਹੀਦਾ ਹੈ। ਅਬਦੁਲ ਕਲਾਮ ਨੇ ਆਪਣੀ ਆਰੰਭਕ ਸਿੱਖਿਆ ਜਾਰੀ ਰੱਖਣ ਲਈ ਅਖ਼ਬਾਰ ਵੰਡਵਾਂ ਕਰਨ ਦਾ ਕਾਰਜ ਵੀ ਕੀਤਾ ਸੀ। ਕਲਾਮ ਨੇ 1958 ਵਿੱਚ ਮਦਰਾਸ ਇੰਸਟੀਚਿਊਟ ਆਫ ਟੇਕਨੋਲਜੀ ਵਲੋਂ ਆਕਾਸ਼ ਵਿਗਿਆਨ ਵਿੱਚ ਡਿਗਰੀ ਪ੍ਰਾਪਤ ਕੀਤੀ। ਇਸ ਦੇ ਬਾਅਦ ਉਹਨਾਂ ਨੇ ਹਾਵਰਕਰਾਫਟ ਪਰਯੋਜਨਾ ਉੱਤੇ ਕੰਮ ਕਰਨ ਲਈ ਭਾਰਤੀ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਸਥਾਨ ਵਿੱਚ ਦਾਖਲਾ ਲਿਆ। 1962 ਵਿੱਚ ਉਹ ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ ਵਿੱਚ ਆਏ ਜਿੱਥੇ ਉਹਨਾਂ ਨੇ ਸਫਲਤਾਪੂਰਵਕ ਕਈ ਉਪਗ੍ਰਹਿ ਪਰਖੇਪਣ ਪਰਯੋਜਨਾਵਾਂ ਵਿੱਚ ਆਪਣੀ ਭੂਮਿਕਾ ਨਿਭਾਈ। ਪਰਯੋਜਨਾ ਨਿਰਦੇਸ਼ਕ ਦੇ ਰੂਪ ਵਿੱਚ ਭਾਰਤ ਦੇ ਪਹਿਲੇ ਸਵਦੇਸ਼ੀ ਉਪਗ੍ਰਹਿ ਪਰਖੇਪਣ ਯਾਨ ਐਸਐਲਵੀ3 ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਸਦੇ ਨਾਲ ਜੁਲਾਈ 1980 ਵਿੱਚ ਰੋਹਿਣੀ ਉਪਗ੍ਰਹਿ ਸਫਲਤਾਪੂਰਵਕ ਆਕਾਸ਼ ਵਿੱਚ ਲਾਂਚ ਕੀਤਾ ਗਿਆ ਸੀ।

ਸਿਆਸੀ ਜਿੰਦਗੀ

[ਸੋਧੋ]

ਡਾਕਟਰ ਅਬਦੁਲ ਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ ਜਿਸਦੇ ਸਬੱਬ ਉਹਨਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। ਭਾਰਤ ਦੇ ਬਾਰਹਵੀਂ ਪ੍ਰਧਾਨਗੀ ਦੀ ਚੋਣ ਵਿੱਚ ਇਨ੍ਹਾਂ ਨੇ 89 ਫੀਸਦੀ ਵੋਟ ਲੈ ਕੇ ਆਪਣੀ ਵਾਹਿਦ ਹਰੀਫ਼ ਲਕਸ਼ਮੀ ਸਹਿਗਲ ਨੂੰ ਹਾਰ ਦਿੱਤੀ ਹੈ। ਅਬਦੁਲ ਕਲਾਮ ਦੇ ਭਾਰਤੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਰੇ ਵਿੱਚ ਕਿਸੇ ਨੂੰ ਕੋਈ ਸ਼ੁਬਾ ਨਹੀਂ ਸੀ ਵੋਟਿੰਗ ਮਹਿਜ਼ ਇੱਕ ਰਸਮੀ ਕਾਰਵਾਈ ਸੀ। ਅਬਦੁਲ ਕਲਾਮ ਭਾਰਤ ਦੇ ਤੀਸਰੇ ਮੁਸਲਮਾਨ ਰਾਸ਼ਟਰਪਤੀ ਬਣੇ। ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਮੁਲਕ ਦੇ ਕੇਂਦਰੀ ਅਤੇ ਰਿਆਸਤੀ ਚੋਣ ਕਾਲਜ ਦੇ ਤਕਰੀਬਨ ਪੰਜ ਹਜ਼ਾਰ ਮੈਂਬਰਾਂ ਨੇ ਚੁਣਿਆ।

ਵਫ਼ਾਤ

[ਸੋਧੋ]

ਅਬਦੁਲ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ, 27 ਜੁਲਾਈ 2015 ਦਿਲ ਦਾ ਦੌਰਾ ਪੈਣ ਨਾਲ ਅਕਾਲ ਚਲਾਣਾ ਕਰ ਗਏ। ਸ਼ਿਲੌਂਗ ਵਿੱਚ ਇੱਕ ਤਕਰੀਰ ਦੇ ਦੌਰਾਨ ਸਾਬਕਾ ਭਾਰਤੀ ਰਾਸ਼ਟਰਪਤੀ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸਦੇ ਨਾਲ ਉਹ ਉਥੇ ਹੀ ਡਿੱਗ ਪਏ ਅਤੇ ਉਹਨਾਂ ਨੂੰ ਫ਼ੌਰੀ ਤੌਰ ਉੱਤੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਮੁੜ ਸੁਰਜੀਤ ਨਾ ਹੋ ਸਕੇ।

ਹਵਾਲੇ

[ਸੋਧੋ]
ਨੋਟ
ਹਵਾਲੇ
  1. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named :0
  2. "Dr Abdul Kalam, People's President in Sri Lanka". Daily News (Sri Lanka) via HighBeam Research. 23 January 2012. Archived from the original on 18 ਮਈ 2013. Retrieved 3 May 2012. {{cite news}}: Unknown parameter |dead-url= ignored (|url-status= suggested) (help)
  3. Kalam, Avul Pakir Jainulabdeen Abdul; Tiwari, Arun (1 January 1999). Wings of Fire: An Autobiography. Universities Press. ISBN 978-81-7371-146-6. Retrieved 3 May 2012.
  4. Jai, Janak Raj (1 January 2003). Presidents of India, 1950–2003. Regency Publications. p. 296. ISBN 978-81-87498-65-0. Retrieved 22 April 2012.
  5. "Bio-data: Avul Pakir Jainulabdeen Abdul Kalam". Press Information Bureau, Government of India. 1 March 2012. Retrieved 1 March 2012.
  6. Sharma, Mahesh; Das, P.K.; Bhalla, P. (2004). Pride of the Nation : Dr. A.P.J Abdul Kalam. Diamond Pocket Books (P) Ltd. p. 13. ISBN 978-81-288-0806-7. Retrieved 30 June 2012.

ਬਾਹਰੀ ਲਿੰਕ

[ਸੋਧੋ]