ਰੋਲਸ-ਰਾਇਸ ਲਿਮਿਟੇਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰੋਲਜ਼ ਰੋਇਸ ਇੱਕ ਬਰਤਾਨੀਆ ਦੀ ਅਰਾਮਦਾਇਕ ਕਾਰ ਹੈ। ਰੋਲਜ਼ ਰੋਇਸ ਲਿਮਿਟਡ ਕੰਪਨੀ ਨੂੰ ਚਾਰਲਸ ਰੋਲਜ਼ ਅਤੇ ਹੈਨਰੀ ਰੋਇਸ ਦੀ ਸਾਂਝੇਦਾਰੀ ਦੁਆਰਾ 1904 ਵਿੱਚ ਮਾਨਚੈਸਟਰ ਵਿੱਚ ਸਥਾਪਤ ਕੀਤਾ ਗਿਆ। ਇਸ ਨੇ ਚੰਗੀ ਪ੍ਰਤਿਸ਼ਠਾ ਦੇ ਆਧਾਰ 'ਤੇ "ਦੁਨੀਆ ਦੀ ਸਭ ਤੋਂ ਵਧੀਆ ਕਾਰ" ਦਾ ਨਿਰਮਾਣ ਲਈ ਪ੍ਰਸਿੱਧੀ ਹਾਸਿਲ ਕੀਤੀ। ਕੰਪਨੀ ਨੇ ਇਸ ਕਾਰੋਬਾਰ ਨੂੰ 1906 ਵਿੱਚ ਰੋਲਜ਼ -ਰਾਇਸ ਲਿਮਿਟੇਡ ਬਦਲ ਲਿਆ। ਇਸ ਕੱਪਨੀ ਨੇ ਡਰਬੀ ਵਿੱਚ ਇੱਕ ਨਵੀਂ ਫੈਕਟਰੀ 1908 ਵਿੱਚ ਖੋਲ੍ਹੀ। ਪਹਿਲੇ ਵਿਸ਼ਵ ਯੁੱਧ ਸਮੇਂ ਕੰਪਨੀ ਨੇ ਏਅਰੋ-ਇੰਜਣਾਂ ਦੇ ਨਿਰਮਾਣ ਵਿੱਚ ਵਰਤੋਂ ਵਿੱਚ ਲਿਆਂਦਾ। 1940 ਵਿੱਚ ਇਹ ਕੰਪਨੀ ਜੈੱਟ ਇੰਜਣਾਂ ਦਾ ਨਿਰਮਾਣ ਸ਼ੁਰੂ ਕੀਤਾ। ਰੋਲਜ਼ ਰਾਇਸ ਨੇ ਡਿਫੈਂਸ ਅਤੇ ਸਿਵਲ ਏਅਰਕ੍ਰਾਫਟ ਲਈ ਇੰਜਣਾਂ ਦੇ ਵਿਕਾਸ ਅਤੇ ਨਿਰਮਾਣ ਲਈ ਇੱਕ ਸਥਾਈ ਪ੍ਰਤਿਸ਼ਠਾ ਬਣਾਈ ਹੈ।