ਰੋਸ਼ਨਆਰਾ ਬਾਗ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Display board of ASI,tomb of Roshanara Begum
ਰੋਸ਼ਨਆਰਾ ਬਾਗ਼
Front and left side view of tomb of Roshanara Begum.jpg
ਉੱਤਰੀ ਦਿੱਲੀ ਵਿੱਚ ਰੋਸ਼ਨਆਰਾ ਬਾਗ਼
ਕਿਸਮਮੁਗਲ ਗਾਰਡਨ
ਸਥਾਨDelhi, India
ਕੋਆਰਡੀਨੇਟ28°40′23″N 77°11′52″E / 28.67306°N 77.19778°E / 28.67306; 77.19778ਗੁਣਕ: 28°40′23″N 77°11′52″E / 28.67306°N 77.19778°E / 28.67306; 77.19778
ਖੇਤਰਫਲ57.29 ਏਕੜs (23.18 ha)
Opened1650s (1650s)
ਬਾਨੀਰੋਸ਼ਨਆਰਾ ਬੇਗਮ
ਮਾਲਕੀਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ
ਆਪਰੇਟਰਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ
ਰੋਸ਼ਨਆਰਾ ਮਕਬਰਾ ਬਾਰਾਦਰੀ
ਬਾਰਾਦਰੀ ਦੇ ਅੰਦਰ ਰੋਸ਼ਨਆਰਾ ਦੀ ਕਬਰ
Raushanara's Garden, Baradari and Tomb.jpg

ਰੋਸ਼ਨਆਰਾ ਬਾਗ ਇੱਕ ਮੁਗਲ-ਸ਼ੈਲੀ ਬਾਗ ਹੈ,ਜਿਸਨੂੰ ਮੁਗਲ ਸਮਰਾਟ ਸ਼ਾਹ ਜਹਾਨ ਦੀ ਦੂਜੀ ਧੀ, ਰੋਸ਼ਨਆਰਾ ਨੇ ਬਣਾਇਆ ਸੀ। ਇਹ ਸ਼ਕਤੀ ਨਗਰ ਵਿੱਚ ਕਮਲਾ ਨਗਰ ਘੜੀ ਟਾਵਰ ਅਤੇ  ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਦੇ ਨੇੜੇ ਸਥਿਤ ਹੈ। ਇਹ ਦਿੱਲੀ ਦੇ ਸਭ ਤੋਂ ਵੱਡੇ ਬਾਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਬਹੁਤ ਕਿਸਮਾਂ ਦੇ ਪੌਦੇ ਹਨ, ਕੁਝ ਜਪਾਨ ਤੋਂ ਆਯਾਤ ਕੀਤੇ ਗਏ ਹਨ। ਬਾਗ ਦੇ ਅੰਦਰ ਵਾਲੀ ਝੀਲ ਤੇ ਪਰਵਾਸੀ ਪੰਛੀ ਸਰਦੀਆਂ ਦੌਰਾਨ ਆਉਂਦੇ ਹਨ ਅਤੇ ਇਹ ਪੰਛੀ ਦੇਖਣ ਲਈ ਇੱਕ ਪ੍ਰਸਿੱਧ ਸਾਈਟ ਹੈ।

ਬਾਗ ਵਿੱਚ ਇੱਕ ਨਹਿਰ ਹੈ ਜਿਸਦੇ ਦੋਨੋ ਪਾਸੇ ਫੁੱਲਦਾਰ ਪੌਦੇ ਲੈ ਹੋਏ ਹਨ। ਅੱਜਕੱਲ ਬਾਗ ਵਿੱਚ ਇੱਕ ਚਿੱਟਾ ਸੰਗਮਰਮਰ ਦਾ ਮੰਡਪ ਹੈ ਜੋ ਰਾਜਕੁਮਾਰੀ ਰੋਸ਼ਨਆਰਾ ਦੀ ਯਾਦ ਵਿੱਚ ਬਣਾਇਆ ਹੈ। ਰਾਜਕੁਮਾਰੀ ਦੀ ਮੌਤ 1671 ਵਿਚ ਹੋ ਗਈ ਸੀ ਅਤੇ ਉਸਨੂੰ ਇਥੇ ਦਫ਼ਨਾਇਆ ਗਿਆ। ਇਲੀਟ ਰੋਸ਼ਨਆਰਾ ਕਲੱਬ, ਜੋ ਬ੍ਰਿਟਿਸ਼ ਨੇ 1922 ਵਿਚ ਇੱਥੇ ਸ਼ੁਰੂ ਕੀਤਾ ਸੀ, 22 ਏਕੜ ਵਿਚ ਫੈਲਿਆ ਹੋਇਆ ਹੈ।[1] 1927 ਤੋਂ ਰੋਸ਼ਨਆਰਾ ਕਲੱਬ ਗਰਾਊਂਡ ਵਿੱਚ ਫਸਟ ਕਲਾਸ ਕ੍ਰਿਕਟ ਖੇਡੀ ਜਾਂਦੀ ਹੈ।[2]ਇਸ ਨੂੰ ਹੁਣ ਫਲੱਡਲਾਈਟਾਂ ਵਾਲਾ ਮੈਦਾਨ ਹੋਣ ਦਾ ਮਾਣ ਪ੍ਰਾਪਤ ਹੈ। ਕਲੱਬ ਨੂੰ ਭਾਰਤ ਚ ਕ੍ਰਿਕਟ ਲਈ ਕੰਟਰੋਲ ਬੋਰਡ (ਬੀਸੀਸੀਆਈ) ਦਾ ਜਨਮ ਸਥਾਨ ਮੰਨਿਆ ਜਾਂਦਾ ਹੈ। ਸੁਤੰਤਰਤਾ ਬਾਅਦ ਕ੍ਰਿਕਟ ਪਰਬੰਧਕ ਇੱਕ ਪੁਰਾਣੇ ਚੁੱਲ੍ਹੇ ਦੇ ਸਾਹਮਣੇ ਇਕੱਠੇ ਹੋਏ ਅਤੇ ਭਾਰਤੀ ਕ੍ਰਿਕਟ ਬਾਡੀ ਦੇ ਬੀਜ ਬੀਜੇ।[1]

ਆਵਾਜਾਈ[ਸੋਧੋ]

ਇਹ ਵੀ ਵੇਖੋ[ਸੋਧੋ]

  • ਦਿੱਲੀ ਵਿਚਲਾ ਲਾਲ ਬੰਗਲਾ, ਸ਼ਾਹ ਆਲਮ ਦੂਜਾ (1759-1806), ਦੀ ਮਾਤਾ ਲਾਲ ਕੁੰਵਰ ਅਤੇ ਉਸ ਦੀ ਧੀ ਬੇਗਮ ਜਾਨ ਦਾ ਮਕਬਰਾ

ਹਵਾਲੇ[ਸੋਧੋ]

  1. 1.0 1.1 "Welcome to Roshanara Club Ltd Estd. 1922". Roshanara Club. Archived from the original on ਮਾਰਚ 1, 2015. Retrieved December 9, 2014.  Check date values in: |archive-date= (help)
  2. "First-Class Matches played on Roshanara Club Ground, Delhi". CricketArchive. Retrieved December 9, 2014.