ਸਮੱਗਰੀ 'ਤੇ ਜਾਓ

ਰੋਹਿਤ ਵੇਮੁਲਾ ਦੀ ਖੁ਼ਦਕੁਸ਼ੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਰੋਹਿਤ ਵੇਮੁਲਾ
ਜਨਮ
ਰੋਹਿਤ ਚਕਰਵਰਤੀ ਵੇਮੁਲਾ

(1989-01-30)30 ਜਨਵਰੀ 1989
ਭਾਰਤ
ਮੌਤ17 ਜਨਵਰੀ 2016(2016-01-17) (ਉਮਰ 26)
ਮੌਤ ਦਾ ਕਾਰਨਖੁਦਕੁਸ਼ੀ
ਰਾਸ਼ਟਰੀਅਤਾਭਾਰਤ

ਰੋਹਿਤ ਚਕਰਵਰਤੀ ਵੇਮੁਲਾ (ਤੇਲਗੂ: రోహిత్ చక్రవర్తి వేముల)(30 ਜਨਵਰੀ 1989 – 17 ਜਨਵਰੀ 2016)[1] ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਦਲਿਤ ਖੋਜਾਰਥੀ ਸੀ। ਉਸ ਦੀ ਖੁਦਕੁਸ਼ੀ ਨੇ ਪੂਰੇ ਭਾਰਤ ਵਿਚ ਰੋਸ ਅਤੇ ਗੁੱਸੇ ਦੀ ਲਹਿਰ ਪੈਦਾ ਕਰ ਦਿੱਤੀ ਹੈ ਅਤੇ ਭਾਰਤ ਵਿਚ ਦਲਿਤਾਂ ਅਤੇ ਪਛੜੇ ਵਰਗਾਂ ਦੇ ਖਿਲਾਫ ਭੇਦਭਾਵ ਦੇ ਕਥਿਤ ਮਾਮਲੇ ਦੇ ਤੌਰ ਤੇ ਵੱਡੇ ਪੈਮਾਨੇ ਤੇ ਮੀਡੀਆ ਦਾ ਧਿਆਨ ਆਪਣੇ ਵੱਲ ਖਿਚਿਆ ਹੈ।

ਜੀਵਨ

[ਸੋਧੋ]

ਉਸ ਦੇ ਆਪਣੇ ਫੇਸਬੁੱਕ ਪੰਨੇ ਅਨੁਸਾਰ, ਵੇਮੁਲਾ ਆਪਣੇ ਆਪ ਨੂੰ ਇੱਕ ਵਿਗਿਆਨਕ ਸ਼ੰਕਾਵਾਦੀ ਅਤੇ ਲਿਬਰਟੇਰੀ ਸਮਾਜਵਾਦੀ ਕਹਿੰਦਾ ਸੀ, ਜਿਸਦਾ ਮਤਲਬ ਉਸਦੇ ਆਪਣੇ ਹੀ ਸ਼ਬਦਾਂ ਵਿੱਚ "ਰਾਜਾਂ ਨੂੰ ਸਿੱਧੇ ਲੋਕਤੰਤਰ ਦੇ ਸਾਧਨ ਅਤੇ ਸੰਘੀ ਅਧਿਕਾਰਾਂ ਵਿੱਚ ਵਿਸ਼ਵਾਸ ਹੈ। ਮਜ਼ਦੂਰਾਂ ਦਾ ਉਤਪਾਦਨ ਅਤੇ ਮਾਰਕੀਟਿੰਗ ਤੇ ਸਿੱਧਾ ਕੰਟਰੋਲ ਹੋਣਾ ਚਾਹੀਦਾ ਹੈ। ਰਾਜ ਦਾਨਾਗਰਿਕਾਂ ਦੀ ਆਜ਼ਾਦੀ ਵਿਚ ਦਖ਼ਲ ਨਹੀ ਹੋਣਾ ਚਾਹੀਦਾ ਹੈ।"

ਵੇਮੁਲਾ ਕੈਂਪਸ ਸਰਗਰਮੀਆਂ ਵਿੱਚ ਬਹੁਤ ਸਰਗਰਮੀ ਨਾਲ  ਸ਼ਾਮਲ ਸੀ: ਮੁੱਖ ਤੌਰ ਤੇ ਉਹ ਦਲਿਤਾਂ ਵਿਰੁੱਧ ਵਿਤਕਰੇ ਵਿਰੁੱਧ ਬੋਲਦਾ ਅਤੇ ਸੰਘਰਸ਼ ਕਰਦਾ ਸੀ। ਉਸ ਨੇ ਕੁਝ ਰਾਜਾਂ ਵਿਚ ਭਾਰਤੀ ਸਰਕਾਰ ਵਲੋਂ ਬੀਫ ਪਾਬੰਦੀ ਵਿਰੁੱਧ ਵੀ ਰੋਸ ਕੀਤਾ ਅਤੇ ਅਗਸਤ-ਸਤੰਬਰ 2013 ਵਿਚ ਮੁਜ਼ੱਫਰਨਗਰ ਵਿਚ ਫਿਰਕੂ ਹਿੰਸਾ ਦਾ ਵੀ ਵਿਰੋਧ ਜਿਸ ਦੌਰਾਨ ਬਹੁਤ ਸਾਰੇ ਲੋਕ ਖ਼ਾਸਕਰ ਮੁਸਲਮਾਨ ਮਾਰੇ ਗਏ ਸਨ ਅਤੇ ਹਜ਼ਾਰਾਂ ਉਜੜੇ। ਇਸ ਸੰਬੰਧੀ ਦਸਤਾਵੇਜ਼ੀ ਮੁਜ਼ੱਫਰਨਗਰ ਬਾਕੀ ਹੈ ਦੀ ਸਕ੍ਰੀਨਿੰਗ ਵਿਚ ਮਦਦ ਕਰਨ ਕਰ ਕੇ ਉਸਨੇ ਆਪਣਾ ਰੋਸ ਜਾਹਰ ਕੀਤਾ ਸੀ। [2]

ਪਿਛੋਕੜ

[ਸੋਧੋ]

ਇਸ ਵਿਚ ਇਲੀਟ ਵਿਦਿਅਕ ਅਦਾਰਿਆਂ  ਨੂੰ " ਹੇਠਲੇ ਵਰਗਾਂ " ਨਾਲ ਸੰਬੰਧਤ ਵਿਦਿਆਰਥੀਆਂ ਦੇ ਖਿਲਾਫ ਜਾਤ-ਅਧਾਰਤ ਵਿਤਕਰੇ ਦੀ ਚਲੀ ਆ ਰਹੀ  ਰਹਿੰਦ-ਖੂੰਹਦ ਦੇ ਤੌਰ ਤੇ ਦੇਖਿਆ ਗਿਆ ਹੈ।[3] 5 ਅਗਸਤ ਨੂੰ ਯੂਨੀਵਰਸਿਟੀ ਨੇ ਰੋਹਿਤ ਅਤੇ ਚਾਰ ਹੋਰ ਏਐਸਏ ਮੈਂਬਰਾਂ ਵਿਰੁੱਧ ਜਾਂਚ ਸਥਾਪਤ ਕੀਤੀ, ਦੋ ਦਿਨ ਬਾਅਦ ਉਨ੍ਹਾਂ ਨੇ ਕਥਿਤ ਤੌਰ ਤੇ ਏਬੀਵੀਪੀ ਦੇ ਨੇਤਾ ਐਨ ਸੁਸ਼ੀਲ ਕੁਮਾਰ ਤੇ ਹਮਲਾ ਕੀਤਾ। 17 ਅਗਸਤ ਨੂੰ ਕੇਂਦਰੀ ਮੰਤਰੀ ਦੱਤਾਤ੍ਰੇਅ ਨੇ ਇੱਕ ਚਿੱਠੀ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸਿਮ੍ਰਤੀ ਇਰਾਨੀ ਨੂੰ ਵੀ ਲਿਖੀ ਸੀ ਜਿਸ ਵਿਚ ਕਾਰਵਾਈ ਦੀ ਮੰਗ ਇਹ ਦਾਅਵਾ ਕਰਦਿਆਂ ਕੀਤੀ ਕਿ "ਹੈਦਰਾਬਾਦ ਯੂਨੀਵਰਸਿਟੀ ... ਹਾਲ ਹੀ ਪਿਛਲੇ ਵਿੱਚ, ਜਾਤੀਗਤ, ਕੱਟੜਵਾਦੀ ਅਤੇ  ਕੌਮ-ਵਿਰੋਧੀ ਸਿਆਸਤ ਦਾ ਲੁਕਣ ਘੁਰਨਾ ਬਣ ਗਈ ਹੈ"। ਉਲਟਬਾਜ਼ੀਆਂ ਦੀ ਇੱਕ ਲੜੀ ਦੇ ਬਾਅਦ,  ਸਤੰਬਰ ਵਿਚ ਪੰਜ ਜਣਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। 17 ਦਸੰਬਰ ਨੂੰ ਫੈਸਲੇ ਨੂੰ ਬਰਕਰਾਰ ਰੱਖਿਆ ਗਿਆ। ਪਾਬੰਦੀ ਦੀ ਪੁਸ਼ਟੀ ਦੇ ਬਾਅਦ 3 ਜਨਵਰੀ ਨੂੰ ਉਹ ਪੰਜ ਜਣੇ ਹੋਸਟਲ ਕਮਰਿਆਂ ਦੇ ਬਾਹਰ ਚਲੇ ਗਏ ਅਤੇ ਪਰਿਸਰ ਦੇ ਅੰਦਰ ਲਾਏ ਇੱਕ ਤੰਬੂ ਵਿੱਚ "ਰੀਲੇਅ ਭੁੱਖ ਹੜਤਾਲ” ਸ਼ੁਰੂ ਕਰ ਦਿੱਤੀ[4]

"ਮਨੁੱਖ ਦੀ ਕੀਮਤ ਉਸ ਦੀ ਫ਼ੌਰੀ ਪਛਾਣ ਅਤੇ ਫ਼ੌਰੀ ਸੰਭਾਵਨਾ ਤੱਕ ਮਹਿਦੂਦ ਕਰ ਦਿੱਤੀ ਗਈ ਹੈ। ਇੱਕ ਵੋਟ, ਇੱਕ ਹਿੰਦਸਾ ਜਾਂ ਕੋਈ ਬੇਜਾਨ ਸ਼ੈਅ। ਮਨੁੱਖ ਨੂੰ ਸੋਚਵਾਨ ਵਜੋਂ ਚਿਤਵਿਆ ਹੀ ਨਹੀਂ ਗਿਆ। ਤਾਰਿਆਂ ਦੀ ਧੂੜ ਨਾਲ ਸਿਰਜੀ ਜਲਾਲ ਵਾਲੀ ਸ਼ੈਅ। (ਇਹ ਰੁਝਾਨ) ਹਰ ਖੇਤਰ ਵਿੱਚ ਪਸਰਿਆ ਹੋਇਆ ਹੈ, ਅਧਿਐਨ ਤੋਂ ਗਲੀਆਂ-ਕੂਚਿਆਂ ਤੱਕ ਅਤੇ ਸਿਆਸਤ ਤੋਂ ਮਰਨ-ਜਿਉਣ ਦੇ ਹਰ ਪਲ ਤੱਕ।

ਮੈਂ ਇਸ ਤਰ੍ਹਾਂ ਦੀ ਚਿੱਠੀ ਪਹਿਲੀ ਵਾਰ ਲਿਖ ਰਿਹਾ ਹਾਂ। ਪਲੇਠੀ ਆਖ਼ਰੀ ਚਿੱਠੀ। ਜੇ ਕੋਈ ਗੱਲ ਸਾਫ਼ ਨਾ ਹੋਈ ਤਾਂ ਮੁਆਫ਼ ਕਰ ਦੇਣਾ। ਸ਼ਾਇਦ ਮੈਂ ਦੁਨੀਆਂ ਨੂੰ ਸਮਝਣ ਵਿੱਚ ਸਦਾ ਗ਼ਲਤੀ ਕੀਤੀ ਹੈ। ਪਿਆਰ, ਪੀੜ, ਜ਼ਿੰਦਗੀ ਅਤੇ ਮੌਤ ਨੂੰ ਸਮਝਣ ਵਿੱਚ। ਕੋਈ ਕਾਹਲ ਨਹੀਂ। ਪਰ ਮੈਂ ਸਦਾ ਜਲਦੀ ਵਿੱਚ ਸਾਂ। ਜ਼ਿੰਦਗੀ ਸ਼ੁਰੂ ਕਰਨ ਦੀ ਬੇਕਰਾਰੀ। ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਸਰਾਪ ਲੱਗਦੀ ਹੈ। ਮੇਰਾ ਜਨਮ ਮਾਰੂ ਹਾਦਸਾ ਹੈ। ਮੈਂ ਆਪਣੇ ਬਚਪਨ ਦੇ ਇਕਲਾਪੇ ਤੋਂ ਕਦੇ ਖਹਿੜਾ ਨਹੀਂ ਛੁਡਾ ਸਕਿਆ। ਬੇਕਦਰੀ ਅਤੇ ਬੇਰੁਖ਼ੀ ਦਾ ਸ਼ਿਕਾਰ ਬੱਚਾ ਮੇਰੇ ਅੰਗ-ਸੰਗ ਰਹਿੰਦਾ ਹੈ। ਮੈਂ ਇਸ ਵੇਲੇ ਸੋਗ਼ਵਾਰ ਨਹੀਂ ਹਾਂ। ਮੈਂ ਉਦਾਸ ਨਹੀਂ ਹਾਂ। ਮੈਂ ਸੱਖਣਾ ਹਾਂ। ਬਿਲਕੁਲ ਖ਼ਾਲੀ, ਆਪਣੇ-ਆਪ ਤੋਂ ਬੇਖ਼ਬਰ। ਇਹੋ ਦੁੱਖ ਹੈ। ਇਸੇ ਕਾਰਨ ਮੈਂ ਵਿਦਾ ਹੁੰਦਾ ਹਾਂ।"

- ਰੋਹਿਤ ਵੇਮੁਲਾ ਦਾ ਖੁਦਕੁਸ਼ੀ ਨੋਟ[5]

ਖੁਦਕੁਸ਼ੀ ਦੇ ਪ੍ਰਸੰਗ ਵਿੱਚ ਇੱਕ ਪੁਲਸ ਕੇਸ ਦਰਜ ਕਰ ਲਿਆ ਗਿਆ ਅਤੇ ਇਸ ਵਿੱਚ  ਬੰਡਾਰੂ ਦੱਤਾਤ੍ਰੇਆ, ਸਿਕੰਦਰਾਬਾਦ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਅਤੇ ਭਾਰਤ ਸਰਕਾਰ ਦੇ ਲੇਬਰ ਅਤੇ ਰੁਜ਼ਗਾਰ ਦੇ ਰਾਜ ਮੰਤਰੀ ਦੇ ਨਾਮ ਵੀ ਸ਼ਾਮਲ ਕੀਤਾ ਗਿਆ। [6][7]

ਕਈ ਲੇਖਕਾਂ ਅਤੇ ਖੋਜਕਾਰਾਂ ਨੇ ਦੋਸ਼ ਲਾਇਆ ਹੈ ਕਿ ਵੇਮੁਲਾ ਦੀ ਮੌਤ ਉੱਚ ਸਿੱਖਿਆ ਦੇ ਅਦਾਰਿਆਂ ਤੱਕ ਵਿੱਚ ਵੀ ਅੱਜ ਤਕ ਜਾਰੀ ਦਲਿਤਾਂ ਵਿਰੁੱਧ ਵਿਤਕਰੇ ਦੇ ਲੰਬੇ ਇਤਿਹਾਸ ਦਾ ਹੀ ਇੱਕ ਅਗਲਾ ਵਰਕਾ ਹੈ। [8]

ਰੋਹਿਤ ਵੇਮੁਲਾ ਦਲਿਤ (ਅਨੁਸੂਚਿਤ ਜਾਤੀ) ਕਮਿਊਨਿਟੀ ਨਾਲ ਸੰਬੰਧਿਤ ਹੋਣਹਾਰ ਵਿਦਿਆਰਥੀ ਸੀ। ਉਸ ਨੇ ਬਹੁਤ ਸਾਰੇ ਜਨਰਲ ਵਰਗ ਦੇ ਵਿਦਿਆਰਥੀਆਂ ਤੋਂ ਵੱਧ ਸਕੋਰ ਲੈਕੇ ਜਨਰਲ ਸ਼੍ਰੇਣੀ ਵਿੱਚ ਦਾਖਲਾ ਲਿਆ ਸੀ। [9]

ਹਿੰਦੀ ਕਵੀ ਅਸ਼ੋਕ ਵਾਜਪਾਈ ਨੇ ਖ਼ੁਦਕੁਸ਼ੀ ਮਗਰੋਂ ਸੰਸਥਾਨ ਦੇ ਪ੍ਰਸ਼ਾਸਨ ਦੇ ਰਵੱਈਏ ਪ੍ਰਤੀ ਵਿਰੋਧ ਦਰਜ ਕਰਾਉਂਦਿਆਂ ਹੈਦਰਾਬਾਦ ਯੂਨੀਵਰਸਿਟੀ ਵਲੋਂ ਦਿਤੀ ਡੀ-ਲਿਟ ਦੀ ਉਪਾਧੀ ਨੂੰ ਵਾਪਸ ਕਰ ਦਿਤਾ ਹੈ।[10] ਉਸ ਦਾ ਕਹਿਣਾ ਹੈ:  ''ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦਲਿਤ ਵਿਰੋਧੀ ਅਤੇ ਮਤਭੇਦ ਪ੍ਰਤੀ ਦਿਖਾਈ ਗਈ ਅਸਹਿਣਸ਼ੀਲਤਾ ਕਰ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਇਆ, ਜੋ ਇਕ ਲੇਖਕ ਬਣਨਾ ਚਾਹੁੰਦਾ ਸੀ। ਮੈਂ ਯੂਨੀਵਰਸਿਟੀ ਦੇ ਅਧਿਕਾਰੀਆਂ ਵਿਰੁਧ ਪ੍ਰਦਰਸ਼ਨ ਕਰਦਿਆਂ ਉਪਾਧੀ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਸ਼ਾਇਦ ਸਿਆਸੀ ਦਬਾਅ 'ਚ ਕੰਮ ਕਰ ਰਹੇ ਸਨ।''

ਮੌਤ

[ਸੋਧੋ]

ਉਸ ਦੇ ਖੁਦਕੁਸ਼ੀ ਨੋਟ ਦੇ ਅਨੁਸਾਰ, ਉਸ ਨੇ 18 ਜਨਵਰੀ 2015 ਨੂੰ ਉਮਾਹ ਅੰਨਾ ਦੇ ਕਮਰੇ ਵਿਚ ਖੁਦਕੁਸ਼ੀ ਕੀਤੀ, ਜਿਸ ਦੇ ਕਮਰੇ ਉਹ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਅਧਿਕਾਰੀਆਂ ਵਲੋਂ ਹੋਸਟਲ ਤੋਂ ਕੱਢ ਦਿੱਤੇ ਜਾਣ ਦੇ ਬਾਅਦ ਰਹਿ ਰਿਹਾ ਸੀ[11]। ਉਸ ਦੀ ਖੁਦਕੁਸ਼ੀ ਇੱਕ ਲੰਮੇ ਵਿਵਾਦ ਦੇ ਬਾਅਦ ਹੋਈ ਹੈ, ਜੋ ਕੁਝ ਮਹੀਨੇ ਪਹਿਲਾਂ ਜੁਲਾਈ 2015 ਤੋਂ ਚਲਿਆ ਆ ਰਿਹਾ ਸੀ। ਜਦੋਂ ਯੂਨੀਵਰਸਿਟੀ ਨੇ ਉਸ ਨੂੰ ਪ੍ਰਤੀ ਮਹੀਨਾ 25,000 ਭਾਰਤੀ ਰੁਪਏ ਦੀ ਮਿਲਣ ਵਾਲੀ ਫੈਲੋਸ਼ਿਪ ਦਾ ਭੁਗਤਾਨ ਬੰਦ ਕਰ ਦਿੱਤਾ ਸੀ। ਇਹ ਸਭ ਉਸ ਦੇ ਦੋਸਤਾਂ ਦੇ ਲਾਏ ਦੋਸ਼ ਅਨੁਸਾਰ ਅੰਬੇਦਕਰ ਵਿਦਿਆਰਥੀ ਐਸੋਸੀਏਸ਼ਨ (ਏਐਸਏ) ਵਿੱਚ ਉਸ ਦੀ ਸ਼ਮੂਲੀਅਤ ਕਾਰਨ ਕੀਤਾ ਗਿਆ ਸੀ। [12]। ਇਕ ਯੂਨੀਵਰਸਿਟੀ ਦੇ ਅਧਿਕਾਰੀ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ, ਅਤੇ "ਕਾਗਜ਼ੀਕੰਮ" ਵਿੱਚ ਦੇਰੀ ਨੂੰ ਕਾਰਨ ਦੱਸਿਆ ਹੈ। [13] ਰੋਹਿਤ ਦੀ ਖੁਦਕੁਸ਼ੀ ਨੂੰ ਬਹੁਤ ਸਾਰੇ ਆਗੂਆਂ ਅਤੇ ਚਿੰਤਕਾਂ ਨੇ ਇੱਕ "ਸੰਸਥਾਗਤ ਕਤਲ" ਕਿਹਾ ਹੈ, ਜਿਨ੍ਹਾਂ ਵਿਚ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂ ਸੀਤਾਰਾਮ ਯੇਚੁਰੀ,[14] ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੀ ਕਵਿਤਾ ਕ੍ਰਿਸ਼ਨਾ, [15] ਦਲਿਤ ਲੇਖਕ ਅਤੇ ਕਾਰਕੁਨ ਮੀਨਾ ਕੰਦਾਸਾਮੀ ਵੀ ਸ਼ਾਮਲ ਹਨ[16]


ਹਵਾਲੇ

[ਸੋਧੋ]
  1. Saubhadra, Chatterji (20 January 2016). "Official certificate scotches doubts over Rohith's Dalit identity". Hindustan Times. Retrieved 20 January 2016.
  2. "GROUND REPORT: From Muzaffarnagar riots to Yakub Memon's hanging, what all 'led' to Rohith Vemula's suicide". Zee News. https://plus.google.com/+zeenews/. Retrieved 2016-01-20. {{cite web}}: External link in |publisher= (help)
  3. "Outrage over dalit scholar Rohith Vemula suicide - The Times of India". The Times of India. Retrieved 2016-01-20.
  4. "Behind Rohit Vemula's suicide: how Hyderabad Central University showed him the door". The Indian Express. https://plus.google.com/+indianexpress. 2016-01-19. Retrieved 2016-01-20. {{cite web}}: External link in |publisher= (help)
  5. http://daljitami.com/2016/01/19/rohith-vemula-suicide-by-student-activist-daljit-ami
  6. "Rohith's caste kicks off storm, his tiff with ABVP over poster goes viral". Deccan Chronicle. Jan 20, 2016. Retrieved 20 January 2016.
  7. Ghosh, Deepshikha (19 January 2016). "Huge Student Protests Against Rohith Vemula's Death: 10 Developments". Hyderabad: NDTV. Retrieved 19 January 2016.
  8. Ramanathan, S. (Monday, January 18, 2016). "Rohith Vemula wasn't alone, it is not easy being a Dalit science scholar in Indian universities - See more at: http://www.thenewsminute.com/article/rohith-vemula-wasn%E2%80%99t-alone-it-not-easy-being-dalit-science-scholar-indian-universities-37838#sthash.yOgR6tIR.dpuf". The News Minute. Retrieved 21-01-2016. {{cite web}}: Check date values in: |access-date= and |date= (help); External link in |title= (help)
  9. Merit, and not SC status, got Rohith Vemula into University of Hyderabad http://timesofindia.indiatimes.com/india/Merit-and-not-SC-status-got-Rohith-Vemula-into-University-of-Hyderabad/articleshow/50647174.cms
  10. "Rohith Vemula suicide: Poet Ashok Vajpeyi returns his D Litt degree awarded by Hyderabad University : India, News - India Today". indiatoday.intoday.in. Retrieved 2016-01-20.
  11. "Full text: Dalit scholar Rohith Vemula's suicide note - Times of India". The Times of India. Retrieved 2016-01-20.
  12. "Behind Rohit Vemula's suicide: how Hyderabad Central University showed him the door". The Indian Express. https://plus.google.com/+indianexpress. 2016-01-19. Retrieved 2016-01-20. {{cite web}}: External link in |publisher= (help)
  13. "Behind Rohit Vemula's suicide: how Hyderabad Central University showed him the door". The Indian Express. https://plus.google.com/+indianexpress. 2016-01-19. Retrieved 2016-01-20. {{cite web}}: External link in |publisher= (help)
  14. "Sitaram Yechury dubs Rohit Vemula's suicide as 'institutional murder'". newswala.com. Retrieved 2016-01-20.
  15. "Dalit Student's Suicide: What we know about Rohith Vemula's death | Latest News & Updates at Daily News & Analysis". dna (in ਅੰਗਰੇਜ਼ੀ (ਅਮਰੀਕੀ)). https://plus.google.com/104361763535834827695. Retrieved 2016-01-20. {{cite web}}: External link in |publisher= (help)
  16. "'Vemula's Death an Institutional Murder'". The New Indian Express. Retrieved 2016-01-20.