ਰੜਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੋਟੀਆਂ ਤੀਲਾਂ ਦੇ ਬਣੇ ਬਹੁਕਰ ਨੂੰ ਰੜਕਾ ਕਹਿੰਦੇ ਹਨ। ਜਦ ਪਸ਼ੂਆਂ ਦਾ ਗੋਹਾ ਹੱਥੀ ਚੁੱਕ ਕੇ ਟੋਕਰਿਆਂ ਵਿਚ ਭਰ ਕੇ ਬਾਹਰ ਰੂੜੀ ’ਤੇ ਸਿੱਟ ਦਿੱਤਾ ਜਾਂਦਾ ਸੀ ਤਾਂ ਫੇਰ ਵੀ ਗੋਹੇ ਦੇ ਕੁਝ ਕਿਣਕੇ, ਚਾਰੇ ਅਤੇ ਤੂੜੀ ਦੇ ਖੁਲਣੀ ਵਿਚੋਂ ਹੇਠਾਂ ਡਿੱਗੇ ਕੁਝ ਕਿਣਕੇ, ਨਿੱਕ-ਸੁੱਕ ਰਹਿ ਜਾਂਦਾ ਸੀ, ਜਿਨ੍ਹਾਂ ਨੂੰ ਰੜਕੇ ਨਾਲ ਇਕੱਠਾ ਕੀਤਾ ਜਾਂਦਾ ਸੀ। ਰੜਕੇ ਦੀਆਂ ਤੀਲਾਂ ਸਖ਼ਤ ਹੁੰਦੀਆਂ ਸਨ। ਇਸ ਲਈ ਇਹ ਕਿਣਕੇ, ਨਿੱਕ-ਸੁੱਕ ਆਸਾਨੀ ਨਾਲ ਇਕੱਠਾ ਹੋ ਜਾਂਦਾ ਸੀ। ਜੇ ਕਰ ਵਿਹੜੇ ਵਿਚ ਮੋਟਾ ਕੂੜਾ-ਕਰਕਟ ਜਾਂ ਛੋਟੀਆਂ ਮੋਟੀਆਂ ਕੰਕਰੀਆਂ ਪਾਈਆਂ ਹੁੰਦੀਆਂ ਸਨ, ਉਨ੍ਹਾਂ ਨੂੰ ਵੀ ਰੜਕੇ ਨਾਲ ਹੀ ਇਕੱਠਾ ਕੀਤਾ ਜਾਂਦਾ ਸੀ।

ਸੂਹਣੀ ਸਲੋਟ ਇਕ ਜੰਗਲੀ ਬੂਟਾ ਹੁੰਦਾ ਸੀ, ਜਿਸ ਤੋਂ ਰੜਕਾ ਬਣਾਇਆ ਜਾਂਦਾ ਸੀ। ਕਈ ਇਲਾਕਿਆਂ ਵਿਚ ਕੁਕਹੂ ਦੇ ਟਾਹਣੀਆਂ ਦਾ ਰੜਕਾ ਬਣਾਇਆ ਜਾਂਦਾ ਸੀ। ਪਹਿਲੇ ਸਮਿਆਂ ਵਿਚ ਗੈਰ-ਆਬਾਦ ਜ਼ਮੀਨਾਂ ਵਿਚ ਸੂਹਣੀ ਸਲਨ ਕੁਹੁ ਦੇ ਬੂਟੇ ਆਮ ਹੁੰਦੇ ਸਨ। ਪਿੰਡ ਵਾਲੇ ਉਸ ਨੂੰ ਪੁੱਟ ਕੇ ਆਪ ਹੀ ਰੜਕੇ ਬਣਾ ਲੈਂਦੇ ਸਨ। ਕਈ ਗਰੀਬ-ਗੁਰਬੇ ਰੜਕੇ ਬਣਾ ਕੇ ਵੇਚਣ ਦਾ ਕੰਮ ਵੀ ਕਰਦੇ ਹੁੰਦੇ ਸਨ। ਹੁਣ ਸਾਰੀਆਂ ਜ਼ਮੀਨਾਂ ਆਬਾਦ ਹੋਣ ਕਰਕੇ ਸੂਹਣੀ ਸਲੇਟ/ਕੁਕਰ ਦੇ ਬੂਟ ਹੀ ਨਹੀਂ ਰਹੇ। ਇਸ ਲਈ ਰੜਕੇ ਕਿਥੋਂ ਬਣਨੇ ਹਨ ? ਰੜਕਿਆਂ ਦੀ ਥਾਂ ਹੁਣ ਬੱਸ ਦੀਆਂ ਸੂਹਣਾਂ ਨੇ ਲੈ ਲਈ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.