ਰੰਗਾਂ ਦੀ ਗਾਗਰ
ਦਿੱਖ
ਲੇਖਕ | ਸਰਦਾਰਾ ਸਿੰਘ ਜੌਹਲ |
---|---|
ਮੂਲ ਸਿਰਲੇਖ | ਰੰਗਾਂ ਦੀ ਗਾਗਰ |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਸਵੈ-ਜੀਵਨੀ |
ਰੰਗਾਂ ਦੀ ਗਾਗਰ ਇੱਕ ਭਾਰਤੀ ਖੇਤੀਬਾੜੀ ਅਰਥ ਸ਼ਾਸਤਰੀ, ਲੇਖਕ, ਸਿਆਸਤਦਾਨ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ ਦੇ ਖੇਤੀਬਾੜੀ ਅਰਥ ਸ਼ਾਸਤਰ ਦੇ ਇੱਕ ਸਾਬਕਾ ਨੈਸ਼ਨਲ ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਰਹੇ ਸ. ਸਰਦਾਰਾ ਸਿੰਘ ਜੌਹਲ ਦੀ ਆਪ ਬੀਤੀ ਹੈ। ਅਵਤਾਰ ਸਿੰਘ ਬਿਲਿੰਗ ਦੇ ਅਨੁਸਾਰ: ਇਹ ਪਿੰਡ ਦੇ ਤੱਪੜ ਮਾਰਕਾ ਸਕੂਲ ਵਿਚ ਪੜ੍ਹੇ ਇਕ ਸਾਧਾਰਨ ਕਿਸਾਨ-ਪੁੱਤਰ ਦੀ ਕਹਾਣੀ ਹੈ ਜਿਹੜਾ ਪੈਰ ਪੈਰ ਉੱਤੇ ਕਰੂਰ ਯਥਾਰਥ ਨੂੰ ਹੰਢਾਉਂਦਾ, ਪਲ ਪਲ ਬਣਦਾ-ਵਿਗਸਦਾ ਕਿਵੇਂ ਇਕ ਸਕੂਲ ਅਧਿਆਪਕ, ਉੱਚ ਪਾਏ ਦਾ ਯੂਨੀਵਰਸਿਟੀ ਅਧਿਆਪਕ, ਖੇਤੀ ਵਿਗਿਆਨੀ, ਸਫਲ ਵਾਈਸ ਚਾਂਸਲਰ ਅਤੇ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਉੱਤੇ ਇਕ ਉੱਘੇ ਅਰਥ ਸ਼ਾਸਤਰੀ ਵਜੋਂ ਮਸ਼ਹੂਰ ਹੋਇਆ।[1]