ਰੰਗਾਨਾ ਹੈਰਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੰਗਾਨਾ ਹੈਰਥ

ਹੈਰਥ ਮੁਦੀਯਾਂਸੇਲਾਗ ਰੰਗਾਨਾ ਹੈਰਥ, ਜਿਸਨੂੰ ਕਿ ਆਮ ਤੌਰ ਤੇ ਰੰਗਾਨਾ ਹੈਰਥ (ਸਿੰਹਾਲਾ: රංගන හේරත්; ਜਨਮ 19 ਮਾਰਚ 1978) ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇਹ ਸ੍ਰੀ ਲੰਕਾ ਦਾ ਕ੍ਰਿਕਟ ਖਿਡਾਰੀ ਹੈ ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਉਸਨੂੰ ਕ੍ਰਿਕਟ ਦੇ ਇਤਿਹਾਸ ਦੇ ਖੱਬੂ ਗੇਂਦਬਾਜਾਂ ਵਿੱਚੋਂ ਬਿਹਤਰ ਮੰਨਿਆਂ ਜਾਂਦਾ ਹੈ ਅਤੇ ਉਹ ਸ੍ਰੀ ਲੰਕਾ ਕ੍ਰਿਕਟ ਟੀਮ ਵਿੱਚ ਬਤੌਰ ਖੱਬੂ ਗੇਂਦਬਾਜ ਅਤੇ ਖੱਬੂ ਬੱਲੇਬਾਜ ਵਜੋਂ ਖੇਡਦਾ ਹੈ। ਉਹ ਸ੍ਰੀ ਲੰਕਾ ਦਾ ਮੁੱਖ ਖੱਬੇ ਹੱਥ ਦਾ ਸਪਿਨ ਗੇਂਦਬਾਜ ਹੈ ਅਤੇ ਉਸਦੇ ਨਾਂਮ ਕਈ ਕ੍ਰਿਕਟ ਰਿਕਾਰਡ ਦਰਜ ਹਨ। ਉਸਦੇ ਨਾਂਮ ਟੈਸਟ ਕ੍ਰਿਕਟ ਵਿੱਚ ਖੱਬੇ ਹੱਥ ਦੇ ਸਪਿੱਨ ਗੇਂਦਬਾਜ ਵਜੋਂ ਸਭ ਤੋਂ ਵਧੀਆ ਗੇਂਦਬਾਜੀ ਆਕ੍ਰਿਤੀਆਂ ਬਣਾਉਣ ਦਾ ਰਿਕਾਰਡ ਹੈ। ਉਹ ਸਫ਼ਲ ਗੇਂਦਬਾਜ ਹੈ।

29 ਮਈ 2016 ਨੂੰ ਰੰਗਾਨਾ ਹੈਰਥ ਸ੍ਰੀ ਲੰਕਾ ਦਾ ਟੈਸਟ ਕ੍ਰਿਕਟ ਵਿੱਚ 300 ਵਿਕਟਾਂ ਪੂਰੀਆਂ ਕਰਨ ਵਾਲਾ ਤੀਸਰਾ ਗੇਂਦਬਾਜ ਬਣ ਗਿਆ ਸੀ। ਇਸ ਤੋਂ ਪਹਿਲਾ ਅਤੇ ਦੂਸਰਾ ਸਥਾਨ ਮੁਤਯਈਆ ਮੁਰਲੀਧਰਨ ਅਤੇ ਚਾਮਿੰਡਾ ਵਾਸ ਦਾ ਸੀ।[1] 8 ਨਵੰਬਰ 2016 ਨੂੰ ਹੈਰਥ ਨੇ ਇੱਕ ਹੋਰ ਕ੍ਰਿਕਟ ਰਿਕਾਰਡ ਆਪਣੇ ਨਾਂਮ ਕੀਤਾ, ਉਹ ਟੈਸਟ ਕ੍ਰਿਕਟ ਖੇਡਣ ਵਾਲੇ ਹਰ ਦੇਸ਼ ਖਿਲਾਫ਼ ਇੱਕ ਪਾਰੀ ਵਿੱਚ ਪੰਜ-ਵਿਕਟਾਂ ਲੈਣ ਵਾਲਾ ਦੁਨੀਆ ਦਾ ਤੀਸਰਾ ਗੇਂਦਬਾਜ ਸੀ।[2]ਉਹ 350 ਵਿਕਟਾਂ ਪੂਰੀਆਂ ਕਰਨ ਵਾਲਾ ਸਭ ਤੋਂ ਜਿਆਦਾ ਉਮਰ ਦਾ ਕ੍ਰਿਕਟ ਖਿਡਾਰੀ ਹੈ।

23 ਅਕਤੂਬਰ 2016 ਨੂੰ ਰੰਗਾਨਾ ਹੈਰਥ ਨੂੰ ਸ੍ਰੀ ਲੰਕਾ ਕ੍ਰਿਕਟ ਟੀਮ ਦੇ ਜ਼ਿੰਬਾਬਵੇ ਦੌਰੇ ਲਈ ਟੀਮ ਦਾ ਕਪਤਾਨ ਚੁਣਿਆ ਗਿਆ ਸੀ। ਐਂਗਲੋ ਮੈਥਿਊ ਨੂੰ ਸੱਟ ਲੱਗਣ ਕਾਰਨ ਹੈਰਥ ਨੂੰ ਕਪਤਾਨ ਚੁਣਿਆ ਗਿਆ ਸੀ। ਅਜਿਹਾ ਕਰਨ ਨਾਲ ਹੀ ਉਸਦੇ ਨਾਂਮ ਇੱਕ ਹੋਰ ਕ੍ਰਿਕਟ ਰਿਕਾਰਡ ਦਰਜ ਹੋ ਗਿਆ ਸੀ, ਰੰਗਾਨਾ ਹੈਰਥ ਸ੍ਰੀ ਲੰਕਾ ਦਾ ਪਹਿਲੀ ਵਾਰ ਟੈਸਟ ਕ੍ਰਿਕਟ ਕਪਤਾਨੀ ਕਰਨ ਵਾਲਾ ਸਭ ਤੋਂ ਵੱਧ ਉਮਰ ਦਾ ਖਿਡਾਰੀ ਬਣ ਗਿਆ ਸੀ। ਸ੍ਰੀ ਲੰਕਾ ਦਾ ਅਜਿਹਾ ਕਰਨ ਵਾਲਾ ਉਹ ਪਹਿਲਾ ਜਦਕਿ ਵਿਸ਼ਵ ਦਾ ਉਹ ਅਜਿਹਾ ਕਰਨ ਵਾਲਾ ਟਾਮ ਗਰੈਵਨੀ ਤੋਂ ਬਾਅਦ ਦੂਸਰਾ ਖਿਡਾਰੀ ਬਣਿਆ। [3]

ਨਿੱਜੀ ਜ਼ਿੰਦਗੀ[ਸੋਧੋ]

ਰੰਗਾਨਾ ਹੈਰਥ ਦਾ ਵਿਆਹ ਉਸਦੀ ਲੰਬੇ ਸਮੇਂ ਤੋਂ ਜੀਵਨ ਸਾਥੀ ਰਹੀ ਸੇਨਾਨੀ ਹੈਰਥ ਨਾਲ ਹੋ ਗਿਆ ਸੀ ਅਤੇ ਓਨ੍ਹਾ ਦੇ ਦੋ ਲੜਕੇ ਹਨ।[4]

ਹਵਾਲੇ[ਸੋਧੋ]

  1. "Everyman Herath waddles into history". ESPNCricinfo. 29 May 2016. Retrieved 31 ਮਈ 2016.
  2. "Herath takes five; Zimbabwe fold for 272". ESPNCricinfo. 8 ਨਵੰਬਰ 2016. Retrieved 8 ਨਵੰਬਰ 2016.
  3. "Mathews injured, Herath set for late captaincy debut". ESPN Cricinfo. Retrieved 23 ਅਕਤੂਬਰ 2016.
  4. "Rangana Herath bio". FamousBirthdays.com. Retrieved 25 October 2016.

ਬਾਹਰੀ ਕੜੀਆਂ[ਸੋਧੋ]