ਸਮੱਗਰੀ 'ਤੇ ਜਾਓ

ਸ੍ਰੀ ਲੰਕਾ ਰਾਸ਼ਟਰੀ ਕ੍ਰਿਕਟ ਟੀਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸ੍ਰੀ ਲੰਕਾ ਕ੍ਰਿਕਟ ਟੀਮ ਤੋਂ ਮੋੜਿਆ ਗਿਆ)
ਸ਼੍ਰੀਲੰਕਾ
ਸ਼੍ਰੀਲੰਕਾ ਕ੍ਰਿਕਟ ਦਾ ਲੋਗੋ
ਛੋਟਾ ਨਾਮਦਿ ਲਾਇਨਜ਼
ਖਿਡਾਰੀ ਅਤੇ ਸਟਾਫ਼
ਕਪਤਾਨਦਿਨੇਸ਼ ਚਾਂਦੀਮਲ (ਟੈਸਟ)
ਟੈਸਟ ਕਪਤਾਨਦਿਨੇਸ਼ ਚਾਂਦੀਮਲ
ਇੱਕ ਦਿਨਾ ਕਪਤਾਨਉਪੁਲ ਥਰੰਗਾ
ਟੀ20ਆਈ ਕਪਤਾਨਉਪੁਲ ਥਰੰਗਾ
ਕੋਚਨਿਕ ਪੋਥਸ
ਇਤਿਹਾਸ
ਟੈਸਟ ਦਰਜਾ ਮਿਲਿਆ1982
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[1] ਸਭ ਤੋਂ ਵਧੀਆ
ਟੈਸਟ 6 2
ਓਡੀਆਈ 8 1
ਟੀ20ਆਈ 8 1
ਟੈਸਟ
ਪਹਿਲਾ ਟੈਸਟਬਨਾਮ  ਇੰਗਲੈਂਡ ਪੀ. ਸਾਰਾ. ਓਵਲ, ਕੋਲੰਬੋ ਵਿੱਚ; 17–21 ਫ਼ਰਵਰੀ 1982
ਆਖਰੀ ਟੈਸਟਬਨਾਮ  ਭਾਰਤ ਈਡਨ ਗਾਰਡਨ, ਕੋਲਕਾਤਾ ਵਿੱਚ; 16–20 ਨਵੰਬਰ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[2] 265 84/99
(82 ਡਰਾਅ)
ਇਸ ਸਾਲ[3] 11 4/6 (1 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈਬਨਾਮ  ਵੈਸਟ ਇੰਡੀਜ਼ ਓਲਡ ਟਰੈਫ਼ਰਡ ਕ੍ਰਿਕਟ ਮੈਦਾਨ, ਮਾਨਚੈਸਟਰ ਵਿੱਚ; 7 ਜੂਨ 1975
ਆਖਰੀ ਓਡੀਆਈਬਨਾਮ  ਪਾਕਿਸਤਾਨ ਸ਼ਾਰਜਾਹ ਕ੍ਰਿਕਟ ਮੈਦਾਨ, ਸ਼ਾਰਜਾਹ ਵਿੱਚ; 23 ਅਕਤੂਬਰ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[4] 808 372/395
(5 ਟਾਈ, 36 ਕੋਈ ਨਤੀਜਾ ਨਹੀਂ)
ਇਸ ਸਾਲ[5] 26 4/21
(0 ਟਾਈ, 1 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ11 (first in 1975)
ਸਭ ਤੋਂ ਵਧੀਆ ਨਤੀਜਾਜੇਤੂ (1996)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਇੰਗਲੈਂਡ ਰੋਜ਼ ਬੌਲ, ਸਾਊਥਹੈਂਪਟਨ; 15 ਜੂਨ 2006
ਆਖਰੀ ਟੀ20ਆਈਬਨਾਮ  ਪਾਕਿਸਤਾਨ ਗੱਦਾਫ਼ੀ ਸਟੇਡੀਅਮ, ਲਾਹੌਰ; 29 ਅਕਤੂਬਰ 2017
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[6] 99 51/46
(1 tie, 1 ਕੋਈ ਨਤੀਜਾ ਨਹੀਂ)
ਇਸ ਸਾਲ[7] 12 5/7
(0 ties, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ6 (first in 2007)
ਸਭ ਤੋਂ ਵਧੀਆ ਨਤੀਜਾਜੇਤੂ (2014)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

20 ਨਵੰਬਰ 2017 ਤੱਕ

ਸ੍ਰੀ ਲੰਕਾਈ ਕ੍ਰਿਕਟ ਟੀਮ, ਜਿਸਨੂੰ ਕਿ ਦ ਲਾਇਨਜ਼ ਵੀ ਕਿਹਾ ਜਾਂਦਾ ਹੈ, ਇਹ ਟੀਮ ਸ੍ਰੀ ਲੰਕਾ ਦੀ ਰਾਸ਼ਟਰੀ ਕ੍ਰਿਕਟ ਟੀਮ ਹੈ। ਇਹ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੂਰਨ ਮੈਂਬਰ ਹੈ ਅਤੇ ਇਹ ਟੀਮ ਸ੍ਰੀ ਲੰਕਾ ਵੱਲੋਂ ਅੰਤਰਰਾਸ਼ਟਰੀ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦੀ ਹੈ।[8] ਇਸ ਟੀਮ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਕ੍ਰਿਕਟ 1926–27 ਵਿੱਚ ਖੇਡੀ ਸੀ ਅਤੇ ਫਿਰ 1982 ਵਿੱਚ ਇਸ ਟੀਮ ਨੇ ਟੈਸਟ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਟੈਸਟ ਕ੍ਰਿਕਟ ਖੇਡਣ ਵਾਲੀ ਸ੍ਰੀ ਲੰਕਾਈ ਟੀਮ ਅੱਠਵੀਂ ਟੀਮ ਬਣੀ ਸੀ। ਇਸ ਟੀਮ ਦੀ ਦੇਖ-ਰੇਖ ਦੀ ਜਿੰਮੇਵਾਰੀ 'ਸ੍ਰੀ ਲੰਕਾ ਕ੍ਰਿਕਟ' ਦੀ ਹੈ। ਇਹ ਇੱਕ ਕ੍ਰਿਕਟ ਬੋਰਡ ਹੀ ਹੈ ਜੋ ਕਿ ਸ੍ਰੀ ਲੰਕਾ ਦੀ ਕ੍ਰਿਕਟ ਨੂੰ ਚਲਾਉਂਦਾ ਹੈ। ਐਂਗਲੋ ਮੈਥਿਊਜ ਮੌਜੂਦਾ ਸਮੇਂ ਸ੍ਰੀ ਲੰਕਾ ਦੇ ਤਿੰਨੋਂ ਕ੍ਰਿਕਟ ਫ਼ਾਰਮੈਟ ਦਾ ਕਪਤਾਨ ਹੈ। 1990 ਦੇ ਦਹਾਕੇ ਵਿੱਚ ਸ੍ਰੀ ਲੰਕਾਈ ਰਾਸ਼ਟਰੀ ਕ੍ਰਿਕਟ ਟੀਮ ਨੇ ਸਫ਼ਲਤਾ ਪ੍ਰਾਪਤ ਕੀਤੀ ਅਤੇ ਇਸ ਟੀਮ ਨੇ 1996 ਦਾ ਕ੍ਰਿਕਟ ਵਿਸ਼ਵ ਕੱਪ ਜਿੱਤ ਕੇ ਪ੍ਰਸਿੱਧੀ ਹਾਸਿਲ ਕੀਤੀ ਸੀ। ਇਸ ਤੋਂ ਬਾਅਦ ਵੀ ਇਸ ਟੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਟੀਮ ਨੇ ਲਗਾਤਾਰ 2007 ਕ੍ਰਿਕਟ ਵਿਸ਼ਵ ਕੱਪ ਅਤੇ 2011 ਕ੍ਰਿਕਟ ਵਿਸ਼ਵ ਕੱਪ ਦੇ ਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ। ਪਰੰਤੂ ਇਹ ਟੀਮ ਇਨ੍ਹਾਂ ਦੋਵੇਂ ਵਿਸ਼ਵ ਕੱਪਾਂ ਦੇ ਫ਼ਾਈਨਲ ਮੁਕਾਬਲੇ ਵਿੱਚ ਜਿੱਤ ਪ੍ਰਾਪਤ ਨਾ ਕਰ ਸਕੀ।[9] ਪਿਛਲੇ ਦੋ ਦਹਾਕਿਆਂ ਵਿੱਚ ਸਨਥ ਜੈਸੂਰੀਆ, ਅਰਵਿੰਦ ਡਿ ਸਿਲਵਾ, ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ ਅਤੇ ਤਿਲਕਰਾਤਨੇ ਦਿਲਸ਼ਾਨ ਜਿਹੇ ਬੱਲੇਬਾਜਾਂ ਨੇ ਅਤੇ ਮੁਤੀਆ ਮੁਰਲੀਧਰਨ, ਚਾਮਿੰਡਾ ਵਾਸ, ਲਸਿੱਥ ਮਲਿੰਗਾ, ਅਜੰਥਾ ਮੈਂਡਿਸ ਅਤੇ ਰੰਗਾਨਾ ਹੈਰਥ ਜਿਹੇ ਗੇਂਦਬਾਜਾਂ ਨੇ ਸ੍ਰੀ ਲੰਕਾ ਦਾ ਕ੍ਰਿਕਟ ਦੀ ਖੇਡ ਵਿੱਚ ਬਹੁਤ ਨਾਮ ਚਮਕਾਇਆ ਹੈ।

ਸ੍ਰੀ ਲੰਕਾ ਦੀ ਕ੍ਰਿਕਟ ਟੀਮ ਨੇ 1996 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਅਤੇ 2002 ਆਈਸਾਸੀ ਚੈਂਪੀਅਨ ਟਰਾਫ਼ੀ (ਭਾਰਤੀ ਕ੍ਰਿਕਟ ਟੀਮ ਨਾਲ ਸਾਂਝੇ ਤੌਰ ਤੇ) ਜਿੱਤੀ। ਇਸ ਤੋਂ ਇਲਾਵਾ ਇਸ ਟੀਮ ਨੇ 2014 ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵੀ ਜਿੱਤਿਆ। ਸ੍ਰੀ ਲੰਕਾ ਟੀਮ ਟੀਮ ਨੇ 2007 ਅਤੇ 2011 ਦਾ ਵਿਸ਼ਵ ਕੱਪ ਜਿੱਤਣ ਤੋਂ ਇਲਾਵਾ 2009 ਆਈਸੀਸੀ ਵਿਸ਼ਵ ਟਵੰਟੀ20 ਅਤੇ 2012 ਆਈਸੀਸੀ ਵਿਸ਼ਵ ਟਵੰਟੀ20 ਕੱਪ ਦਾ ਫ਼ਾਈਨਲ (ਆਖ਼ਰੀ) ਮੈਚ ਵੀ ਖੇਡਿਆ ਸੀ। ਸ੍ਰੀ ਲੰਕਾਈ ਕ੍ਰਿਕਟ ਟੀਮ ਦੇ ਨਾਮ ਕਈ ਵਿਸ਼ਵ ਰਿਕਾਰਡ ਵੀ ਦਰਜ ਹਨ। ਇਸ ਟੀਮ ਨੇ ਟੈਸਟ ਕ੍ਰਿਕਟ ਦਾ ਸਭ ਤੋਂ ਵੱਡਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਆਪਣੇ ਨਾਮ ਕੀਤਾ ਹੈ। ਇਸ ਤੋਂ ਇਲਾਵਾ 30 ਅਗਸਤ 2016 ਨੂੰ ਇੰਗਲੈਂਡ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇਸ ਟੀਮ ਦੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਤੋੜ ਦਿੱਤਾ ਸੀ ਅਤੇ ਅੰਤਰਰਾਸ਼ਟਰੀ ਟਵੰਟੀ20 ਵਿੱਚ ਆਸਟਰੇਲੀਆ ਦੀ ਕ੍ਰਿਕਟ ਟੀਮ ਨੇ 6 ਸਤੰਬਰ 2016 ਨੂੰ ਸਭ ਤੋਂ ਵੱਡੇ ਸਕੋਰ ਦਾ ਇਸ ਟੀਮ ਦਾ ਰਿਕਾਰਡ ਤੋੜ ਦਿੱਤਾ ਸੀ।

ਮੈਦਾਨ

[ਸੋਧੋ]

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/Sri Lanka" does not exist.

ਹਵਾਲੇ

[ਸੋਧੋ]
  1. "ICC Rankings". International Cricket Council.
  2. "Test matches - Team records". ESPNcricinfo.
  3. "Test matches - 2023 Team records". ESPNcricinfo.
  4. "ODI matches - Team records". ESPNcricinfo.
  5. "ODI matches - 2023 Team records". ESPNcricinfo.
  6. "T20I matches - Team records". ESPNcricinfo.
  7. "T20I matches - 2023 Team records". ESPNcricinfo.
  8. "ICC Members Countries". International Cricket Council (ICC). Archived from the original on 2013-01-16. Retrieved 14 ਅਪ੍ਰੈਲ 2013. {{cite web}}: Check date values in: |accessdate= (help); Unknown parameter |dead-url= ignored (|url-status= suggested) (help)
  9. "Team Sri Lanka at Cricket World Cups". Archived from the original on 2017-08-28. Retrieved 2016-11-29. {{cite web}}: Unknown parameter |dead-url= ignored (|url-status= suggested) (help)