ਰੱਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਯਹੂਦੀ ਧਰਮ ਵਿੱਚ ਰਾਬਾਈ ਤੌਰਾ ਦੇ ਅਧਿਆਪਕ ਨੂੰ ਕਿਹਾ ਜਾਂਦਾ ਹੈ। ਅਰਬੀ ਵਿੱਚ ਇਸ ਦੇ ਲਈ ਹਾਖ਼ਾਮ ਲਫ਼ਜ਼ ਇਸਤੇਮਾਲ ਹੁੰਦਾ ਹੈ ਜੋ ਹਕੀਮ ਤੋਂ ਨਿਕਲਿਆ ਹੈ। ਕਦੀਮ ਇਬਰਾਨੀ ਵਿੱਚ ਇਸ ਲਫਜ ਦੇ ਮਾਅਨੇ ਸਰਦਾਰ ਜਾਂ ਮੁਅੱਲਿਮ ਦੇ ਹੁੰਦੇ ਹਨ। ਅਰਬ ਦੇਸ਼ਾਂ ਵਿੱਚ ਯਹੂਦੀ ਪੇਸ਼ਵਾਵਾਂ ਨੂੰ ਇਸ ਲਕਬ ਨਾਲ ਬੁਲਾਇਆ ਜਾਂਦਾ ਹੈ। ਯਹੂਦ ਦੇ ਉਲਮਾ ਨੂੰ ਅਹਬਾਰ ਵੀ ਕਿਹਾ ਜਾਂਦਾ ਹੈ, ਜਿਸਦਾ ਇੱਕਵਚਨ ਹਬਰ ਹੈ। ਯਹੂਦ ਆਪਣੇ ਉਲਮਾ ਅਤੇ ਫੁਕਹਾ ਲਈ ਰੱਬੀ ਰੱਬਾਨੀ ਅਤੇ ਅਹਬਾਰ ਦੇ ਸ਼ਬਦ ਇਸਤੀਮਾਲ ਕਰਦੇ ਹਨ।

ਰੱਬੀ ਸ਼ਬਦ ਮਹਾਨ ਅਤੇ ਸਤਿਕਾਰਤ ਸ਼ਬਦ ਦੀ ਸਾਮੀ ਜੜ ਤੋਂ ਆਇਆ ਹੈ। ਇਹ ਸ਼ਬਦ ਅਰਬੀ ਸ਼ਬਦ ਰਬ ਦੇ ਬਰਾਬਰ ਹੈ ّ ਭਾਵ ਮਾਲਕ ਅਤੇ ਦੇਵਤਾ। ਅਰਬੀ ਵਿਚ, ਇਹ ਸ਼ਬਦ ਆਮ ਤੌਰ ਤੇ ਕੇਵਲ ਰੱਬ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇਬਰਾਨੀ ਵਾਂਗ ਇਸਦਾ ਅਰਥ ਵੀ ਮਾਲਕ ਹੈ। ਉੱਚੇ ਸਤਿਕਾਰ ਵਾਲੇ ਰੱਬੀ ਨੂੰ ਸਿਰਫ ਰਾਅ ਕਿਹਾ ਜਾਂਦਾ ਹੈ।

ਰੱਬੀ ਦਾ ਜ਼ਿਕਰ ਬਾਈਬਲ ਵਿਚ ਨਹੀਂ ਮਿਲਦਾ, ਅਤੇ ਇਸਰਾਈਲ ਦੇ ਲੋਕਾਂ ਦੀਆਂ ਮੁਢਲੀਆਂ ਪੀੜ੍ਹੀਆਂ ਨੇ ਕਿਸੇ ਨੂੰ ਵੀ ਦਰਸਾਉਣ ਲਈ ਰੱਬੀ ਸ਼ਬਦ ਨਹੀਂ ਵਰਤਿਆ। ਮਿਸ਼ਨਾ ਵਿੱਚ ਰਾਬੀ ਸ਼ਬਦ ਦਾ ਪਹਿਲਾ ਹਵਾਲਾ ਸਾਲ 8 ਦੇ ਆਸ ਪਾਸ ਹੈ।

ਅਹਬਾਰ[ਸੋਧੋ]

ਅਲਹਬਰ ਆਲਮ ਨੂੰ ਕਹਿੰਦੇ ਹਨ ਇਸ ਲਈ ਕਿ ਲੋਕਾਂ ਦੇ ਦਿਲਾਂ ਉੱਤੇ ਉਸ ਦੇ ਇਲਮ ਦਾ ਅਸਰ ਬਾਕ਼ੀ ਰਹਿੰਦਾ ਹੈ। ਅਤੇ ਨੇਕ ਕੰਮਾਂ ਵਿੱਚ ਲੋਕ ਉਸ ਦੇ ਪੈਰ-ਚਿੰਨਾਂ ਉੱਤੇ ਚਲਦੇ ਹਨ। ਇਸ ਮਾਅਨੇ ਦੀ ਤਰਫ਼ ਇਸ਼ਾਰਾ ਕਰਦੇ ਹੁਏ ਅਲੀ ਇਬਨ ਅਬੀ ਤਾਲਿਬ ਨੇ ਫ਼ਰਮਾਇਆ ਕਿ ਉਲਮਾਤਾ ਕਿਆਮਤ ਬਾਕ਼ੀ ਰਹਿਣਗੇ ਭਾਵੇਂ ਉਨ੍ਹਾਂ ਦੀਆਂ ਸ਼ਖਸਿਅਤਾਂ ਇਸ ਦੁਨੀਆ ਤੋਂ ਫ਼ਨਾ ਹੋ ਜਾਂਦੀਆਂ ਹਨ ਲੇਕਿਨ ਉਨ੍ਹਾਂ ਦੇ ਲੱਛਣ ਲੋਕਾਂ ਦੇ ਦਿਲਾਂ ਉੱਤੇ ਬਾਕ਼ੀ ਰਹਿੰਦੇ ਹਨ। ਹਬਰ ਦਾ ਬਹੁਵਚਨ ਅਹਬਾਰ ਹੈ। ਕੁਰਆਨ ਵਿੱਚ ਹੈ:۔ اتَّخَذُوا أَحْبارَهُمْ وَرُهْبانَهُمْ أَرْباباً مِنْ دُونِ اللَّهِ [ التوبة/ 31] ਉਨ੍ਹਾਂ ਨੇ ਆਪਣੇ ਉਲਮਾ ਅਤੇ ਮਸ਼ਾਇਖ ਨੂੰ ਅੱਲ੍ਹਾ ਦੇ ਸਿਵਾ ਖ਼ੁਦਾ ਬਣਾ ਲਿਆ ਹੈ।[1]

ਯਾਕੂਬ (ਇਸਰਾਈਲ ਦੇ ਬਾਰਾਂ ਬੇਟਿਆਂ ਵਿੱਚੋਂ ਇੱਕ ਬੇਟੇ ਦਾ ਨਾਮ ਲਾਵੇ ਸੀ। ਲਾਵੇ ਦੀ ਨਸਲ ਯਾਨੀ ਬਨੀ ਲਾਵੇ ਨੂੰ ਯਹੂਦੀ ਕੌਮ ਦੇ ਮਰਕਜ਼ੀ ਇਬਾਦਤਖਾਨਾ ਯਾਨੀ ਹੈਕਲ ਵਿੱਚ ਕਾਹਿਨੋਂ ਦੇ ਨਾਲ ਮਿਲਕੇ ਮੁਖਤਲਿਫ਼ ਸੇਵਾਵਾਂ ਅੰਜਾਮ ਦੇਣ ਲਈ ਚੁਣਿਆ ਗਿਆ ਸੀ ( ਕਿਤਾਬ ਗਿਣਤੀ 5،6:3)। ਉਨ੍ਹਾਂ ਦੀਆਂ ਸੇਵਾਵਾਂ ਦੀ ਤਫਸੀਲ ਤੌਰੇਤ ਦੇ ਅਹਦਨਾਮਾ ਕਦੀਮ ਦੀ ਕਿਤਾਬ ਅਹਬਾਰ ਵਿੱਚ ਦਰਜ ਹਨ।

ਬਾਇਬਲ ਦੇ ਅਰਬੀ ਤਰਜੁਮਾ ਵਿੱਚ ਇਸ ਕਿਤਾਬ ਨੂੰ ਅਲਾਵੀਇਨ, ਲਾਵੇ ਦਾ ਬਹੁਵਚਨ ਅਤੇ ਅੰਗਰੇਜ਼ੀ ਤਰਜੁਮਾ ਵਿੱਚ Leviticus ਦਾ ਨਾਮ ਦਿੱਤਾ ਗਿਆ ਹੈ ਲੇਕਿਨ ਉਰਦੂ ਤਰਜੁਮਾ ਵਿੱਚ ਇਸਨੂੰ ਅਹਬਾਰ ਕਹਿ ਕੇ ਪੁਕਾਰਿਆ ਗਿਆ ਹੈ। ਇਹ ਲਫਜ ਹਬਰ (ਅਕਲਮੰਦ) ਦਾ ਬਹੁਵਚਨ ਹੈ। ਬਨੀ ਲਾਵੇ ਲਈ ਲਾਜ਼ਮ ਸੀ ਕਿ ਉਹ ਰਾਸਤ ਬਾਜੀ ਅਤੇ ਅਕਲਮੰਦੀ ਨੂੰ ਕੰਮ ਵਿੱਚ ਲਿਆਂਦੇ ਹੋਏ ਆਪਣੀ ਦੀਨੀ ਸੇਵਾਵਾਂ ਅੰਜਾਮ ਦੇਵੇ।

ਬਨੀ ਇਸਰਾਈਲ ਦਾ ਕਬੀਲਾ ਬਨੀ ਲਾਵੇ ਮਜ਼ਹਬੀ ਸੇਵਾਵਾਂ ਦੇ ਸਿਵਾ ਕੋਈ ਕੰਮ ਕਾਜ ਨਾ ਕਰਦਾ ਸੀ । ਇਸ ਦੇ ਇਵਜ ਵਿੱਚ ਬਨੀ ਇਸਰਾਈਲ ਦੇ ਬਾਕ਼ੀ ਗਿਆਰਾਂ ਕਬਾਇਲ ਬਨੀ ਲਾਵੇ ਨੂੰ ਉਸ਼ਰ ਜਾਂ ਆਪਣੀ ਆਮਦਨੀ ਦਾ ਦਸਵਾਂ ਹਿੱਸਾ ਦਿੰਦੇ ਸਨ । ਇਸ ਦੇ ਇਲਾਵਾ ਮਖ਼ਸੂਸ ਕੁਰਬਾਨੀਆਂ ਦਾ ਗੋਸ਼ਤ ਜਾਂ ਆਮ ਕੁਰਬਾਨੀਆਂ ਦਾ ਖ਼ਾਸ ਗੋਸ਼ਤ ਜਿਵੇਂ ਮੋਢੇ ਦਾ, ਉਹ ਵੀ ਬਨੀ ਲਾਵੇ ਦਾ ਹੱਕ ਹੁੰਦਾ ਸੀ। ਬਨੀ ਇਸਰਾਈਲ ਨੂੰ ਹੁਕਮ ਸੀ ਕਿ ਉਹ ਆਪਣੇ ਸ਼ਹਿਰਾਂ ਦੇ ਨਾਲ ਨਾਲ ਬਨੀ ਲਾਵੇ ਲਈ ਵੀ ਸ਼ਹਿਰ ਬਸਾਏ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੀ ਜ਼ਮੀਨ ਵੀ ਬਨੀ ਲਾਵੇ ਦੀ ਮਲਕੀਅਤ ਹੁੰਦੀ ਸੀ।

ਹਵਾਲੇ[ਸੋਧੋ]

  1. مفردات القرآن، امام راغب اصفہانی