ਲਟੈਣ
ਦਿੱਖ
ਛੱਤ ਦੀ ਮੋਟੀ ਤੇ ਲੰਮੀ ਲੱਕੜ ਜੋ ਛਤੀਰਾਂ ਦੇ ਥੱਲੇ ਆਡੇ ਰੁਖ ਪਾਈ ਜਾਂਦੀ ਹੈ, ਉਸ ਨੂੰ ਲਟੈਣ ਕਹਿੰਦੇ ਹਨ। ਲਟੈਣ ਚੌਰਸ, ਗੋਲ ਹੁੰਦੀ ਹੈ। ਲਟੈਣ ਸਾਰੀ ਛੱਤ ਦਾ ਸਹਾਰਾ ਹੁੰਦੀ ਹੈ। ਪਹਿਲਾਂ ਘਰ ਕੱਚੇ ਹੁੰਦੇ ਸਨ। ਬਹੁਤ ਖੁੱਲ੍ਹੇ ਬਣਾਏ ਜਾਂਦੇ ਸਨ। ਸਬਾਤਾਂ/ਦਲਾਨ ਬਣਾਏ ਜਾਂਦੇ ਸਨ। ਉਸ ਸਮੇਂ ਸਾਰੇ ਘਰ ਲਟੈਣਾਂ ’ਤੇ ਪਾਏ ਜਾਂਦੇ ਸਨ। ਤੂੜੀ ਵਾਲੇ ਕੋਠੇ ਤਾਂ ਬਣਾਏ ਹੀ ਲਟੈਣਾਂ ’ਤੇ ਜਾਂਦੇ ਸਨ। ਉਨ੍ਹਾਂ ਸਮਿਆਂ ਵਿਚ ਲੱਕੜ ਆਮ ਹੁੰਦੀ ਸੀ। ਹਰ ਜਿਮੀਂਦਾਰ ਦੇ ਖੇਤਾਂ ਵਿਚ ਰੁੱਖ ਆਮ ਹੁੰਦੇ ਸਨ। ਇਸ ਲਈ ਲਟੈਣਾਂ ਘਰ ਦੇ ਰੁੱਖਾਂ ਦੀਆਂ ਹੀ ਬਣ ਜਾਂਦੀਆਂ ਸਨ। ਫੇਰ ਜਦ ਘਰ ਪੱਕੇ ਬਣਨ ਲੱਗੇ, ਉਸ ਸਮੇਂ ਲਟੈਣਾਂ ਦੇ ਨਾਲ-ਨਾਲ ਮੋਟੇ ਗਾਡਰਾਂ ਤੋਂ ਵੀ ਲਟੈਣਾਂ ਦਾ ਕੰਮ ਲਿਆ ਜਾਣ ਲੱਗਿਆ। ਹੁਣ ਲੱਕੜ ਬਹੁਤ ਮਹਿੰਗੀ ਹੋ ਗਈ ਹੈ। ਹੁਣ ਕੋਈ ਵੀ ਲਟੈਣ ਨਹੀਂ ਪਾਉਂਦਾ। ਹੁਣ ਲਟੈਣਾਂ ਦੀ ਥਾਂ ਮੋਟੇ ਗਾਡਰਾਂ ਨੇ ਲੈ ਲਈ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.