ਲਯੁਬੋਵ ਯਾਨੋਵਸਕਾ
ਲਯੁਬੋਵ ਯਾਨੋਵਕਾ(Яновська Любов Олександрівна, 1861 – 1933) ਇੱਕ ਯੂਕਰੇਨੀ ਲੇਖਕ ਅਤੇ ਨਾਰੀਵਾਦ ਸੀ।[1]
ਉਹ ਰੂਸੀ ਮੂਲ ਦੇ ਪ੍ਰਕਾਸ਼ਿਤ ਲੇਖਕ ਓਲਿਕਸੈਂਡਰ ਸ਼ਚੇਰਬਾਚੋਵ ਅਤੇ ਯੂਕਰੇਨੀ ਮਾਂ ਦੀ ਧੀ ਸੀ। ਉਹ ਪੂਰਬੀ ਯੂਕਰੇਨ ਵਿੱਚ ਪੈਦਾ ਹੋਈ ਸੀ, ਉਸਦਾ ਸ਼ੁਰੂਆਤੀ ਨਾਮ ਲਯੁਬੋਵ ਸ਼ਚੇਰਬਾਚੋਵਾ ਸੀ। ਉਸਦੀ ਮਾਂ ਦੀ ਆਂਟੀ ਦਾ ਵਿਆਹ ਪੈਂਟੇਲੀਮੋਨ ਕੁਲਿਸ਼ ਨਾਲ ਹੋਇਆ ਸੀ। ਉਸ ਦੇ ਮਾਪੇ ਵੱਖੋ-ਵੱਖਰੇ ਨਸਲੀ ਪਿਛੋਕੜ ਕਾਰਨ ਹੋਏ ਤਣਾਅ ਕਾਰਨ ਵੱਖ ਹੋ ਗਏ ਸਨ। 1881 ਵਿਚ ਉਸਨੇ ਇਕ ਯੂਕਰੇਨੀ ਬੁੱਧੀਜੀਵੀ, ਵਸੀਲ ਯਾਨੋਵਸਕੀ ਨਾਲ ਵਿਆਹ ਕਰਵਾ ਲਿਆ ਅਤੇ ਆਪਣੇ ਆਪ ਨੂੰ ਯੂਕਰੇਨ ਦੇ ਸਭਿਆਚਾਰ, ਸਾਹਿਤ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਸ ਦੀ ਪਹਿਲੀ ਛੋਟੀ ਕਹਾਣੀ 1897 ਵਿਚ ਪ੍ਰਕਾਸ਼ਿਤ ਹੋਈ ਸੀ। ਉਸਨੇ ਨਾਵਲ ਅਤੇ ਨਾਟਕ ਵੀ ਲਿਖੇ ਸਨ।[2]
1905 ਵਿਚ ਯਾਨੋਵਸਕਾ ਕੀਵ ਚਲੀ ਗਈ, ਜਿੱਥੇ ਉਹ ਸਾਹਿਤਕ ਸਮੂਹਾਂ ਅਤੇ ਔਰਤਾਂ ਦੀ ਲਹਿਰ ਵਿਚ ਸ਼ਾਮਿਲ ਹੋ ਗਈ। 1916 ਤੋਂ ਬਾਅਦ ਉਹ ਪਹਿਲੇ ਵਿਸ਼ਵ ਯੁੱਧ ਕਾਰਨ ਪ੍ਰਭਾਵਿਤ ਔਰਤਾਂ ਅਤੇ ਬੱਚਿਆਂ ਦੇ ਗਰੀਬ ਹਲਾਤਾਂ ਦੀ ਸਹਾਇਤਾ ਵਿੱਚ ਰੁਝ ਗਈ, ਜਿਸ ਕਾਰਨ ਉਸ ਨੂੰ ਲਿਖਣ ਦਾ ਵਕਤ ਨਹੀਂ ਮਿਲਿਆ। 1923 ਵਿਚ ਉਸ ਨੂੰ ਅਧਰੰਗ ਦਾ ਦੌਰਾ ਪਿਆ ਅਤੇ ਦਸ ਸਾਲ ਬਾਅਦ ਉਸਦੀ ਮੌਤ ਹੋ ਗਈ।[3]
ਉਸਦੀਆਂ ਰਚਨਾਵਾਂ 'ਇਨ ਦ ਡਾਰਕ ਆਫ ਦ ਨਾਈਟ' (1998) ਅਤੇ ਵਾਰਮ ਦ ਚਿਲਡਰਨ, ਓ ਸਨ (1998) ਆਦਿ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ ਗਿਆ ਸੀ।[4]
ਹਵਾਲੇ
[ਸੋਧੋ]- ↑ "Lyubov Yanovska (1861-1933)". Women's Voices in Ukrainian Literature. Language Lanterns Publications.
- ↑ "Lyubov Yanovska (1861-1933)". Women's Voices in Ukrainian Literature. Language Lanterns Publications."Lyubov Yanovska (1861-1933)". Women's Voices in Ukrainian Literature. Language Lanterns Publications.