ਲਲਿਤ (ਰਾਗ)
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
"ਦ੍ਵੈ ਮਧ੍ਯਮ ਕੋਮਲ ਰਿਖ਼ਬ,ਪੰਚਮ ਸੁਰ ਬਰਜੋਈ।
ਸਮ ਸੰਵਾਦੀ ਵਾਦੀ ਤੇ,ਲਲਿਤ ਰਾਗ ਸ਼ੁਭ ਹੋਈ।।"
..................................ਰਾਗ ਚੰਦ੍ਰਿਕਾ ਸਾਰ
ਰਾਗ ਲਲਿਤ ਦਾ ਪਰਿਚੈ:-
ਥਾਟ | ਪੂਰਵੀ |
---|---|
ਸੁਰ | ਪੰਚਮ ਵਰਜਿਤ
ਮਧ੍ਯਮ ਦੋਂਵੇਂ (ਮ ਸ਼ੁੱਧ ਅਤੇ ਮ ਤੀਵ੍ਰ) ਰਿਸ਼ਭ ਤੇ ਧੈਵਤ ਕੋਮਲ ਬਾਕੀ ਸਾਰੇ ਸੁਰ ਸ਼ੁੱਧ |
ਜਾਤੀ | ਸ਼ਾਡਵ-ਸ਼ਾਡਵ |
ਵਾਦੀ | ਸ਼ੁੱਧ ਮਧ੍ਯਮ |
ਸੰਵਾਦੀ | ਸ਼ਡਜ |
ਸਮਾਂ | ਰਾਤ ਦਾ ਆਖਿਰੀ ਪਹਿਰ |
ਠੇਹਿਰਾਵ ਵਾਲੇ ਸੁਰ | ਸ;ਗ;ਮ;-ਸੰ;ਮ;ਗ |
ਮੁੱਖ ਅੰਗ | ਨੀ(ਮੰਦਰ)ਰੇ ਗ ਮ ਮ(ਤੀਵ੍ਰ)ਗ ਰੇ ਸ ;ਗ ਮ(ਤੀਵ੍ਰ) ਧ ਨੀ ਧ ਮ(ਤੀਵ੍ਰ)ਮ ;ਰੇੰ ਨੀ ਧ ਮ(ਤੀਵ੍ਰ)ਮ ;ਗ ਮ ਮ(ਤੀਵ੍ਰ)ਮ;ਗ;ਮ(ਤੀਵ੍ਰ)ਗ ਰੇ ਸ |
ਆਰੋਹ | ਨੀ(ਮੰਦਰ)ਰੇ ਗ ਮ,ਮ(ਤੀਵ੍ਰ) ਮ ਗ,ਮ(ਤੀਵ੍ਰ)ਧ ਨੀ ਸੰ |
ਅਵਰੋਹ | ਰੇੰ ਨੀ ਧ,ਮ(ਤੀਵ੍ਰ)ਧ ਮ(ਤੀਵ੍ਰ) ਮ ਗ,ਰੇ ਸ |
ਪਕੜ | ਨੀ(ਮੰਦਰ)ਰੇ ਗ ਮ,ਮ(ਤੀਵ੍ਰ) ਗ,ਮ(ਤੀਵ੍ਰ)ਧ ਮ(ਤੀਵ੍ਰ) ਮ ਗ ,ਗ -- ਮ(ਤੀਵ੍ਰ) ਗ ਰੇ ਸ |
ਰਾਗ ਲਲਿਤ ਦੀ ਵਿਸ਼ੇਸ਼ਤਾ:-
- ਰਾਗ ਲਲਿਤ ਬਹੁਤ ਹੀ ਮਧੁਰ ਰਾਗ ਹੈ।
- ਰਾਗ ਲਲਿਤ ਵਿੱਚ ਦੋਂਵੇਂ ਮਧ੍ਯਮ(ਮ ਸ਼ੁੱਧ ਅਤੇ ਮ ਤੀਵ੍ਰ )ਵਰਤੇ ਜਾਨ ਕਰਕੇ {ਮ(ਤੀਵ੍ਰ)ਮ(ਸ਼ੁੱਧ) ;ਗ ਮ(ਤੀਵ੍ਰ)ਮ(ਸ਼ੁੱਧ);ਨੀ ਧ ਮ(ਤੀਵ੍ਰ)ਮ(ਸ਼ੁੱਧ)] ਇੱਕ ਵਖਰਾ ਹੀ ਮਾਹੌਲ ਬੰਦਾ ਹੈ।
- ਰਾਗ ਲਲਿਤ ਔਖਾ ਹੋਣ ਕਰਕੇ ਉਸਤਾਦ ਤੋਂ ਹੀ ਸਿਖਿਆ ਜਾਣਾ ਚਾਹੀਦਾ ਹੈ।
- ਰਾਗ ਲਲਿਤ ਵਿੱਚ ਸ਼ੁੱਧ ਮਧ੍ਯਮ ਅਤੇ ਗੰਧਾਰ ਬਹੁਟ ਹੋ ਮਹੱਤਵਪੂਰਨ ਸੁਰ ਹੁੰਦੇ ਹਨ।
- ਧ ਮ(ਤੀਵ੍ਰ)ਮ(ਸ਼ੁੱਧ)ਗ,ਇਹ ਸੁਰ ਸੰਗਤੀ ਨੂੰ ਅਕਸਰ ਮੀੰਡ ਵਿੱਚ ਵਰਤਿਆ ਜਾਂਦਾ ਹੈ ਅਤੇ ਇਸ ਸੁਰ ਸੰਗਤੀ ਨਾਲ ਰਾਗ ਲਲਿਤ ਸਪਸ਼ਟ ਹੋ ਜਾਂਦਾ ਹੈ।
- ਰਾਗ ਲਲਿਤ ਵਿੱਚ ਮੱਧ ਸਪਤਕ ਵਿੱਚ ਨਿਸ਼ਾਦ ਘੱਟ ਵਰਤਿਆ ਜਾਂਦਾ ਹੈ ਪਰੰਤੂ ਮੱਧ ਸਪਤਕ ਵਿੱਚ ਜਿਆਦਾ ਵਰਤਿਆ ਜਾਂਦਾ ਹੈ।
- ਰਾਗ ਲਲਿਤ ਦਾ ਚਲਣ ਸ਼ਡਜ (ਸ) ਤੋਂ ਨਹੀਂ ਬਲਕਿ ਮੰਦਰ ਨਿਸ਼ਾਦ ਤੋਂ ਸ਼ੁਰੂ ਹੁੰਦਾ ਹੈ ਜਿੰਵੇਂ -ਨੀ ਰੇ ਗ ਮ
- ਰਾਗ ਲਲਿਤ (ਜਿਸ ਨੂੰ ਲਾਲਟ ਵੀ ਕਿਹਾ ਜਾਂਦਾ ਹੈ) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਪ੍ਰਮੁੱਖ ਰਾਗ ਹੈ। ਇਸ ਦਾ ਸੁਭਾ ਆਮ ਤੌਰ ਉੱਤੇ ਸ਼ਾਂਤ ਅਤੇ ਭਗਤੀ ਰਸ ਵਾਲਾ ਹੈ।
ਰਾਗ ਲਲਿਤ ਵਿੱਚ ਮਤਭੇਦ :-
- ਕੁੱਝ ਸੰਗੀਤਕਾਰ ਰਾਗ ਲਲਿਤ ਵਿੱਚ ਸ਼ੁੱਧ ਧੈਵਤ ਦੀ ਵਰਤੋਂ ਕਰਦੇ ਹਨ ਪਰ ਕਿਓਂਕਿ ਕੋਮਲ ਧੈਵਤ ਦੀ ਵਰਤੋਂ ਨਾਲ ਇਹ ਰਾਗ ਜਿਆਦਾ ਮਧੁਰ ਲਗਦਾ ਇਸ ਲਈ ਕੋਮਲ ਧੈਵਤ ਵਾਲਾ ਲਲਿਤ ਰਾਗ ਜ਼ਿਆਦਾ ਗਾਇਆ-ਵਜਾਇਆ ਜਾਂਦਾ ਹੈ।
- ਰਾਗ ਲਲਿਤ ਵਿੱਚ ਦੋਂਵੇਂ ਮਧ੍ਯਮ ਲਗਦੇ ਹਨ ਅਤੇ ਇਹ ਇਸ ਰਾਗ ਦੀ ਖਾਸੀਅਤ ਵੀ ਹੈ।ਹਾਲਾਂਕਿ ਰਾਗ ਦਾ ਇੱਕ ਇਹ ਨਿਯਮ ਹੈ ਕਿ ਕਿਸੇ ਵੀ ਇੱਕ ਸੁਰ ਦੇ ਦੋਂਵੇਂ ਰੂਪ ਨਾ ਵਰਤੇ ਜਾਣ ਪਰ ਦੂਜੇ ਨਿਯਮ ਅਨੁਸਾਰ ਰਾਗ'ਚ ਰੰਜਕਤਾ ਹੋਣੀ ਬਹੁਤ ਜਰੂਰੀ ਹੈ। ਇਸ ਲਈ ਇਸ ਵਿੱਚ ਦੋਂਵੇਂ ਮਧ੍ਯਮ ਵਰਤੇ ਜਾਂਦੇ ਹਨ।
- ਗਵਾਲੀਅਰ ਘਰਾਣੇ ਦੀ ਪਰੰਪਰਾ ਵਿੱਚ, ਅਤੇ ਬਹੁਤ ਸਾਰੇ ਧਰੁਪਦ ਗਾਇਕ ਲਲਿਤ ਨੂੰ ਸ਼ੁੱਧ ਧੈਵਤ ਨਾਲ ਗਾਉਂਦੇ ਹਨ।
- ਕੁੱਝ ਸੰਗੀਤਕਾਰ ਇਸ ਦਾ ਸਮਾਂ ਦਿਨ ਦਾ ਤੀਜਾ ਪਹਿਰ ਵੀ ਮੰਨਦੇ ਹਨ।
ਰਾਗ ਲਲਿਤ ਦੀਆਂ ਖਾਸ ਸੁਰ ਸੰਗਤੀਆਂ:-
- ਨੀ(ਮੰਦਰ) ਰੇ ਗ ਮ ਮ(ਤੀਵ੍ਰ) ਮ ਗ
- ਮ(ਤੀਵ੍ਰ)ਧ ਮ(ਤੀਵ੍ਰ) ਮ -- ਗ
- ਨੀ ਰੇੰ ਨੀ ਧ ਮ(ਤੀਵ੍ਰ)ਧ ਮ(ਤੀਵ੍ਰ) ਮ -- ਗ
- ਮ(ਤੀਵ੍ਰ) ਮ --ਗ, ਮ(ਤੀਵ੍ਰ) ਗ ਰੇ ਸ
ਰਾਗ ਲਲਿਤ ਵਿੱਚ ਕੁੱਝ ਹਿੰਦੀ ਫਿਲਮੀ ਗੀਤ :-
ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/ਸਾਲ |
---|---|---|---|
ਇੱਕ ਸ਼ੇਹਨਸ਼ਾਹ ਨੇ
ਬਨਵਾ ਕੇ ਹਸੀਂ ਤਾਜਮਹਿਲ |
ਨੌਸ਼ਾਦ/ਸ਼ਕੀਲ ਬਦਾਯੁਨੀ | ਮੁੰਹਮਦ ਰਫੀ/
ਲਤਾ ਮੰਗੇਸ਼ਕਰ |
ਲੀਡਰ/1964 |
ਪ੍ਰੀਤਮ ਦਰਸ ਦਿਖਾਓ | ਮਦਨ ਮੋਹਨ/ ਰਾਜੇਂਦਰ ਕ੍ਰਿਸ਼ਨ | ਮੰਨਾਂ ਡੇ/ਲਤਾ
ਮੰਗੇਸ਼ਕਰ |
ਚਾਚਾ ਜਿੰਦਾਬਾਦ/ 1959 |
ਤੂ ਹੈ ਮੇਰਾ ਪ੍ਰੇਮ ਦੇਵਤਾ | ਓ ਪੀ ਨੈਯ੍ਯਰ/
ਕ਼ਮਰ ਜਲਾਲਾਬਾਦੀ |
ਮੁੰਹਮਦ ਰਫੀ/
ਮੰਨਾਂ ਡੇ |
ਕਲਪਨਾ/1969 |