ਸਮੱਗਰੀ 'ਤੇ ਜਾਓ

ਲਹੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਹੂ
ਸੂਖਮ ਦਰਸ਼ੀ ਨਾਲ ਲਾਲ ਰਕਤਾਣੂ, ਪਲੇਟਲੈਂਟਸ ਅਤੇ ਿਚੱਟਾ ਰਕਤਾਣੂ
ਜਾਣਕਾਰੀ
ਪਛਾਣਕਰਤਾ
ਲਾਤੀਨੀhaema
MeSHD001769
TA98A12.0.00.009
TA23892
FMA9670
ਸਰੀਰਿਕ ਸ਼ਬਦਾਵਲੀ
ਮਨੁੱਖੀ ਖੂਨ ਦਾ ਸੈਟਰੀਫਿਉਗੇਸ਼ਨ, ਪਲਾਜ਼ਮਾ (ਉਪਰ ਪੀਲੀ ਤਿਹ), ਬਫੀ ਕੋਟ (ਵਿਚਕਾਰਲੀ ਪਤਲੀ ਚਿੱਟੀ ਤਿਹ) ਅਤੇ ਅਰਾਥ੍ਰੋਸਾਈਟ ਤਹਿ (ਹੇਠਾ, ਲਾਲ ਤਿਹ) ਦੇਖੀ ਜਾ ਸਕਦੀ ਹੈ।[ਹਵਾਲਾ ਲੋੜੀਂਦਾ]
ਖੂਨ ਦਾ ਚੱਕਰ:
ਲਾਲ = ਆਕਸੀਜਨ ਵਾਲਾ
ਨੀਲਾ =ਕਾਰਬਨਡਾਈਆਕਸਾਈਡ

ਰੱਤ ਜਾ ਲਹੂ ਇੱਕ ਸਰੀਰਕ ਤਰਲ (ਦਰਵ ) ਹੈ ਜੋ ਸਰੀਰ ਦੀਆਂ ਰਗਾਂ ਦੇ ਅੰਦਰ ਵੱਖ-ਵੱਖ ਅੰਗਾਂ ਵਿੱਚ ਲਗਾਤਾਰ ਵਗਦਾ ਰਹਿੰਦਾ ਹੈ। ਰਗਾਂ ਵਿੱਚ ਪ੍ਰਵਾਹਿਤ ਹੋਣ ਵਾਲਾ ਇਹ ਗਾੜਾ, ਕੁੱਝ ਚਿਪਚਿਪਾ, ਲਾਲ ਰੰਗ ਦਾ ਪਦਾਰਥ, ਇੱਕ ਜਿੰਦਾ ਊਤਕ ਹੈ। ਇਹ ਪਲਾਜਮਾ ਅਤੇ ਲਹੂ ਕਣਾਂ ਤੋਂ ਮਿਲ ਕੇ ਬਣਦਾ ਹੈ। ਹੁਣ ਤੱਕ ਵਿਗਿਅਾਨ ਖ਼ੂਨ ਨਹੀਂ ਬਣਾ ਸਕੀ।

ਤੱਥ

[ਸੋਧੋ]
  • ੲਿੱਕ ਬੂੰਦ ਖ਼ੂਨ ਵਿੱਚ 250,000 ਪਲੇਟਲੈੇਟਸ ਤੇ 10,000 ਚਿਟੇ ਰਕਤਾਣੂ ਹੁੰਦੇ ਹਨ।
  • ਸਾਡੇ ਸਰੀਰ ਵਿੱਚ ਖ਼ੂਨ ਦਾ 70% ਭਾਗ ਰੈਂਡ ਬਲੱਡ ਸੈੱਲ[1] ਦੇ ਅੰਦਰ ਮੌਜੂਦ ਹੀਮੋਗਲੋਬਿਨ ਵਿੱਚ, ਤੇ 4% ਭਾਗ ਮਾਸਪੇਸ਼ੀਅਾ ਦੇ ਪ੍ਰੋਟੀਨ ਮਾਇਉਗਲੋਬਿਨ ਵਿੱਚ, ਤੇ 25% ਭਾਗ ਜ਼ਿਗਰ ਵਿੱਚ, ਤੇ ਹੱਡੀਅਾਂ ਦੇ ਵਿੱਚ , ਪਲੀਹਾ ਤੇ ਗੁਰਦਿਅਾ ਵਿੱਚ ਹੁੰਦਾ ਹੈ।ਬਾਕੀ ਬਚਿਅਾ 1% ਖ਼ੂਨ ਪਲਾਜ਼ਮਾ ਦੇ ਤਰਲ ਅੰਸ਼ ਤੇ ਕੋਸ਼ਿਕਾ ਦੇ ਐਨਜਾਇਮ ਵਿੱਚ ਹੁੰਦਾ ਹੈ।
  • ਸਾਡੀਅਾ ਨਾੜਾ ਵਿੱਚ ਖ਼ੂਨ 400 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਦਾ ਹੈ। ਪੂਰੇ ਦਿਨ ਵਿੱਚ ਲੱਗਭੱਗ 9600 ਕਿਲੋਮੀਟਰ ਦੂਰੀ ਤਹਿ ਕਰਦਾ ਹੈ।
  • ਖ਼ੂਨ ਦਾ ਪਹਿਲਾ ਟਰਾਂਸਫ਼ਰ 1667 ਨੂੰ ਦੋ ਕੁੱਤਿਅਾ ਵਿਚਕਾਰ ਕੀਤਾ ਗਿਅਾ ਸੀ।
  • ਦੁਨੀਅਾ ਦਾ ਪਹਿਲਾ ਬਲੱਡ ਬੈਂਕ 1937 ਵਿੱਚ ਬਣਾੲਿਅਾ ਗਿਅਾ ਸੀ।
  • ਜੇਮਨ ਹੈਰੀਸਨ ਨੇ 60 ਸਾਲਾ ਵਿੱਚ 1,000 ਵਾਰ ਖ਼ੂਨ ਦਾਨ ਕੀਤਾ ਹੈ । ਤੇ 20 ਲੱਖ ਲੋਕਾਂ ਦੀ ਜ਼ਿੰਦਗੀ ਬਚਾ ਚੁਕਿਅਾ ਹੈ।
  • ੲਿਨਸਾਨ ਦਾ ਖ਼ੂਨ ਸਿਰਫ਼ ਚਾਰ ਤਰ੍ਹਾ ਦਾ ਖੂਨ ਹੁੰਦਾ ਹੈ ਜਿਵੇ ਕਿ (O, A, B, AB, ) ਪਰ ਗਾਵਾਂ ਵਿੱਚ ਲੱਗਭੱਗ 80,000, ਕੁੱਤਿਅਾ ਵਿੱਚ 13, ਤੇ ਬਿੱਲੀਅਾ ਵਿੱਚ 11 ਤਰ੍ਹਾ ਦਾ ਖ਼ੂਨ ਪਾੲਿਅਾ ਜਾਦਾ ਹੈ।
  • ਮੌਤ ਤੋਂ ਬਾਅਦ ਜੋ ਅੰਗ ਸਾਡਾ ਧਰਤੀ ਦੇ ਸੱਭਤੋ ਨਜ਼ਦੀਕ ਹੁੰਦਾ ਹੈ। ਖ਼ੂਨ ਦਾ ਦਬਾਅ ੳੁਸ ਪਾਸੇ ਨੂੰ ਜਾਦਾ ਹੈ।ਅਜਿਹਾ ਗਰੂਤਾਅਕਰਸ਼ਣ ਬਲ ਕਰਕੇ ਹੁੰਦਾ ਹੈ।
  • ਸਾਡੇ ਸਰੀਰ ਵਿੱਚ 0.2 ਮਿਲੀਗਰਾਮ ਸੋਨਾ ਹੁੰਦਾ ਹੈ।ੲਿਸਦੀ ਜਿਅਾਦਾਤਰ ਸਾਡੇ ਖ਼ੂਨ ਵਿੱਚ ਪਾੲੀ ਜਾਦੀ ਹੈ। 40,000 ਲੋਕਾਂ ਦੇ ਖ਼ੂਨ ਵਿੱਚੋ 8 ਗਰਾਮ ਸੋਨਾ ਕੱਢਿਅਾ ਜਾ ਸਕਦਾ ਹੈ।
  • ਖ਼ੂਨ ਦੀਅਾ ਕੋਸ਼ਿਕਾ ਨੂੰ ਪੂਰੇ ਸਰੀਰ ਦਾ ਚੱਕਰ ਲਗਾੳੁਣ ਲੲੀ ਸਿਰਫ਼ 30 ਸੈਕਿੰਡ ਲੱਗਦੇ ਹਨ। ੲਿਹ 20 ਸੈਕਿੰਡ ਵਿੱਚ 1,12,000 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦੀਅਾ ਹਨ।
  • ਲਾਲ ਰਕਤਾਣੂ ੲਿਹ ਅਾਕਸੀਜਨ ਨੂੰ ਲੈ ਕੇ ਚੱਲਦੇ ਹਨ। ਤੇ ਕਾਰਬਨਡਾਈਆਕਸਾਈਡ ਨੂੰ ਖਤਮ ਕਰਦੇ ਹਨ।
  • ਚਿਟਾ ਰਕਤਾਣੂ ੲਿਹ ਸਰੀਰ ਨੂੰ ਬਿਕਟੀਰੀਅਾਂ ਤੇ ਵਾੲਿਰਸ ਤੋਂ ਬਚਾੳੁਦੇ ਹਨ।
  • ਪਲਾਜਮਾ ੲਿਹ ਸਰੀਰ ਵਿੱਚ ਪ੍ਰੋਟੀਨ ਨੂੰ ਲੈ ਕੇ ਚੱਲਦੇ ਹਨ। ਖ਼ੂਨ ਨੂੰ ਜੰਮਣ ਤੋਂ ਬਚਾੳੁਦੇ ਹਨ।
  • ਪਲੇਟਲੈਟਸ ੲਿਹ ਖ਼ੂਨ ਨੂੰ ਜੰਮਣ ਵਿੱਚ ਮਦਦ ਕਰਦੇ ਹਨ। ੲਿਹਨਾਂ ਦੀ ਵਜਾਹ ਨਾਲ ਸੱਟ ਲੱਗਣ ਤੇ ਕੁੱਝ ਦੇਰ ਬਾਅਦ ਖ਼ੂਨ ਨਿੱਕਲਣਾ ਬੰਦ ਹੁੰਦਾ ਹੈ।
  • ਜੇਕਰ ਖ਼ੂਨ ਦੀਅਾਂ ਵਾਹਿਕਾਵਾਂ ਦੇ ਸਿਰੇ ਅਾਪਸ ਵਿੱਚ ਜੋੜ ਦਿੱਤੇ ਜਾਣ ਤਾ ੲਿਹ ਦੋ ਵਾਰ ਧਰਤੀ ਨੂੰ ਲਪੇਟ ਸਕਦੀਅਾਂ ਹਨ।

ਖ਼ੂਨ ਦਾਨ

[ਸੋਧੋ]

18 ਤੋਂ 60 ਸਾਲ ਦਾ ਤੰਦਰੁਸਤ ਵਿਅਕਤੀ ਜਿਸ ਦਾ ਭਾਰ 45 ਕਿਲੋਗ੍ਰਾਮ ਹੋਵੇ।ਹੀਮੋਗਲੋਬਿਨ 12.5 ਗ੍ਰਾਮ ਅਤੇ ਹਰ ਤਿੰਨ ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਤੁਸੀਂ ਹਰ 8 ਹਫ਼ਤਿਆਂ ਵਿੱਚ ਇੱਕ ਯੂਨਿਟ ਜਾਂ 350 ਮਿ.ਲੀ. ਖ਼ੂਨ ਦਾਨ ਕਰ ਸਕਦੇ ਹੋ. ਅਮੇਰਿਕਨ ਰੈੱਡ ਕਰਾਸ ਦੇ ਤੌਰ ਤੇ ਸੰਸਥਾਵਾਂ ਦਾਨ ਕੈਂਪਾਂ ਦਾ ਪ੍ਰਬੰਧ ਕਰਨਾ ਜਿੱਥੇ ਇੱਕ ਹਿੱਸਾ ਲੈ ਸਕਦਾ ਹੈ ਅਤੇ ਖੂਨ ਦਾਨ ਕਰ ਸਕਦਾ ਹੈ. ਤੁਸੀਂ ਕਿਸੇ ਵੀ ਹਸਪਤਾਲ ਵਿੱਚ ਖੂਨਦਾਨ ਵੀ ਕਰ ਸਕਦੇ ਹੋ। 18 ਸਾਲ ਤੋਂ ਘੱਟ ਉਮਰ ਦੇ ਦਾਨੀ ਅਤੇ 60 ਸਾਲ ਤੋਂ ਉਪਰ ਅਤੇ ਭਾਰ 110 ਪੌਂਡ ਤੋਂ ਘੱਟ ਹੈ, ਖੂਨ ਦਾਨ ਨਹੀਂ ਕਰ ਸਕਦੇ. ਸਰਗਰਮ ਇਨਫੈਕਸ਼ਨ ਵਾਲਾ ਇੱਕ ਦਾਨੀ, ਗੰਭੀਰ ਲਾਗ ਜਾਂ ਐਚਆਈਵੀ ਵਰਗੀਆਂ ਬੀਮਾਰੀਆਂ, ਏਡਜ਼ ਨੂੰ ਖੂਨ ਦਾਨ ਨਹੀਂ ਕਰਨਾ ਚਾਹੀਦਾ. ਖੂਨ ਦਾਨ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਅਤੇ ਮੈਡੀਕਲ ਇਤਿਹਾਸ ਨੂੰ ਸਾਂਝਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ.

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value).