ਲਹੂ ਮੂਤ ਦੀ ਬਿਮਾਰੀ (ਬੈਬੇਸੀਓਸਿਸ)
ਇਹ ਲਹੂ ਮੂਤਣ ਦੀ ਬਿਮਾਰੀ ਗਾਈਂ, ਮਹੀਂ(ਮੱਝ) ਖ਼ਾਸ ਕਰਕੇ ਵਲੈਤੀ ਗਾਈਂਆਂ ਨੂੰ ਹੁੰਦੀ ਏ। ਦੇਸੀ ਗਾਈਂਆਂ ਵਿਚ ਇਹ ਬਿਮਾਰੀ ਘੱਟ ਏ। ਇਹ ਬਿਮਾਰੀ ਲਹੂ ਵਿਚ ਪਾਏ ਜਾਣ ਵਾਲੇ ਬੈਬੇਸੀਆ ਨਾਂਅ ਦੇ ਪਰਜੀਵੀ ਤੋਂ ਹੁੰਦੀ ਏ ਜਿਹੜੀ ਚਿਚੜੀ ਕਰਕੇ ਫੈਲਦੀ ਏ। ਪਸ਼ੂਆਂ ਵਿਚ ਦੂਸ਼ਿਤ ਸੂਈ ਵਰਤਣ ਨਾਲ ਜਾਂ ਅਪਰੇਸ਼ਨ ਕਰਨ ਵੇਲੇ ਵਰਤੇ ਗਏ ਦੂਸ਼ਿਤ ਸੰਦਾਂ ਨਾਲ ਵੀ ਇਹ ਬਿਮਾਰੀ ਹੋ ਸਕਦੀ ਏ। ਹੁਨਾਲ ਦੀ ਰੁੱਤੇ ਚਿਚੜੀ ਦੀ ਗਿਣਤੀ ਜ਼ਿਆਦਾ ਹੁੰਦੀ ਏ, ਤਦ ਕਰਕੇ ਉਦੋਂ ਇਹਦਾ ਹੱਲਾ ਜ਼ਿਆਦਾ ਹੁੰਦਾ ਹੈ।
ਕਾਰਨ
[ਸੋਧੋ]ਬੈਬੇਸੀਆ ਪਰਜੀਵੀ ਪਹੂ ਦੇ ਲਹੂ ਦੇ ਲਾਲ ਕਣਾਂ ਵਿਚ ਵੜ ਜਾਂਦੇ ਹਨ ਅਤੇ ਉਸਦੇ ਅੰਦਰ ਛੇਤੀ ਨਾਲ ਵਧਦੇ ਹਨ, ਜਿਸ ਕਾਰਨ ਲਹੂ ਦੇ ਲਾਲ ਕਣ ਟੁੱਟ ਜਾਂਦੇ ਹਨ ਅਤੇ ਇਸ ਦਾ ਅੰਸ਼ (ਹੈਮੋਗਲੋਬਿਨ) ਨਾੜੀਆਂ ਥਾਣੀਂ ਹੁੰਦਾ ਹੋਇਆ, ਪਿਸ਼ਾਬ ਰਾਹੀਂ ਬਾਹਰ ਨਿਕਲਣ ਲਗਦਾ ਹੈ। ਪਿਸ਼ਾਬ ਦਾ ਰੰਗ ਭੂਰਾ, ਚਾਹ ਜਾਂ ਕੌਫ਼ੀ ਵਰਗਾ ਹੋ ਜਾਂਦਾ ਏ।
ਲੱਛਣ
[ਸੋਧੋ]ਅੱਵਲ ਤਾਂ ਇਸ ਦੀ ਪਛਾਣ ਪਿਸ਼ਾਬ ਦੇ ਰੰਗ ਤੋਂ ਈ ਹੋ ਜਾਂਦੀ ਹੈ। ਪਰ ਇਸ ਦੇ ਨਾਲ-ਨਾਲ ਪਸ਼ੂ ਨੂੰ ਤੇਜ਼ ਤਾਪ ਹੋ ਜਾਂਦਾ ਏ ਜੋ ਕਈ ਤਰਾਂ ਦੇ ਐਂਟੀਬਾਇਓਟਿਕ ਲਾਉਣ ਨਾਲ ਈ ਨਹੀਂ ਲੱਥਦਾ। ਪਸ਼ੂ ਨੂੰ ਭੁੱਖ ਨਈਂ ਲਗਦੀ, ਸੁਸਤ ਅਤੇ ਨਿਢਾਲ ਹੋ ਜਾਂਦਾ ਤੇ ਪਸ਼ੂ ਕਮਜ਼ੋਰੀ ਮਹਿਸੂਸ ਕਰਦਾ ਏ। ਲਹੂ ਦੀ ਕਮੀ ਕਾਰਨ ਅੱਖੀਂ ਪੀਲੀਆਂ ਪੈ ਜਾਂਦੀਆਂ ਹਨ। ਜਾਨਵਰ ਤੇਜ਼ ਅਤੇ ਜ਼ੋਰ ਲਾ ਕੇ ਸਾਹ ਲੈਂਦਾ ਹੈ। ਪਿਸ਼ਾਬ ਵਿਚ ਲਹੂ ਦੇ ਅੰਸ਼ ਆਉਣ ਨਾਲ ਕਈ ਜਾਨਵਰਾਂ ਵਿਚ ਬੁਖ਼ਾਰ ਘੱਟ ਹੋ ਜਾਂਦਾ ਹੈ, ਪਰ ਕਮਜ਼ੋਰੀ ਹੋਣ ਕਰਕੇ ਪਸ਼ੂ ਦੀਆਂ ਲੱਤੀਂ ਕੰਬਦੀਆਂ ਹਨ, ਬਾਹੂ ਫਰਕਦੇ ਹਨ, ਉਹ ਖਲੋ ਨਈਂ ਸਕਦਾ ਤੇ ਲੰਮੇ ਪੈ ਜਾਂਦਾ ਹੈ।
ਰੋਕਥਾਮ
[ਸੋਧੋ]ਇਸ ਤੋਂ ਬਚਾਅ ਲਈ ਪਸ਼ੂਆਂ ਦੇ ਵਾੜੇ ਦੀਆਂ ਕੰਧਾਂ, ਫਰਸ਼, ਖੁਰਲੀਆਂ ਅਤੇ ਪਸ਼ੂਆਂ ਨੂੰ ਚਿਚੜੀ ਰਹਿਤ ਰੱਖੋ। [1] [2]