ਲਾਈਟ ਇਨ ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾਈਟ ਇਨ ਅਗਸਤ
ਤਸਵੀਰ:LightInAugust.jpg
ਪਹਿਲਾ ਐਡੀਸ਼ਨ
ਲੇਖਕਵਿਲੀਅਮ ਫਾਕਨਰ
ਭਾਸ਼ਾਅੰਗਰੇਜ਼ੀ
ਵਿਧਾਦੱਖਣੀ ਗੋਥਿਕ, ਆਧੁਨਿਕਤਾਵਾਦੀ
ਪ੍ਰਕਾਸ਼ਕSmith & Haas
ਪ੍ਰਕਾਸ਼ਨ ਦੀ ਮਿਤੀ
1932
ਸਫ਼ੇ480
813.52
ਇਸ ਤੋਂ ਪਹਿਲਾਂSanctuary 
ਇਸ ਤੋਂ ਬਾਅਦPylon 

ਲਾਈਟ ਇਨ ਅਗਸਤ  ਦੱਖਣੀ ਅਮਰੀਕੀ ਲੇਖਕ ਵਿਲੀਅਮ ਫਾਕਨਰ ਇੱਕ 1932 ਦਾ ਨਾਵਲ ਹੈ। ਇਹ ਦੱਖਣੀ ਗੋਥਿਕ ਅਤੇ ਆਧੁਨਿਕਤਾਵਾਦੀ ਸਾਹਿਤਕ ਵਿਧਾਵਾਂ ਨਾਲ ਸੰਬੰਧਿਤ ਹੈ। 

ਲੇਖਕ ਦਾ ਵਰਤਮਾਨ ਦਿਨ, ਇੰਟਰਵਾਰ ਪੀਰੀਅਡ, ਨਾਵਲ ਦੋ ਅਜਨਬੀਆਂ ਤੇ ਕੇਂਦਰਿਤ ਹੈ, ਜੋ ਫਾਕਨਰ ਦੇ ਘਰ, ਲਫੇਯੇਟ ਕਾਊਂਟੀ, ਮਿਸੀਸਿਪੀ ਤੇ ਆਧਾਰਿਤ ਇਕ ਗਲਪੀ ਕਾਊਂਟੀ ਯੌਕਨਾਪਟਾਫਾ ਕਾਉਂਟੀ, ਮਿਸਿਸਿਪੀ, ਜੇਫਰਸਨ ਵਿਚ ਵੱਖ ਵੱਖ ਸਮੇਂ ਤੇ ਪਹੁੰਚਦੇ ਹਨ।ਇਹ ਪਲਾਟ ਪਹਿਲਾਂ ਅਲਾਬਾਮਾ ਦੀ ਇੱਕ ਗਰਭਵਤੀ ਵ੍ਹਾਈਟ ਔਰਤ ਲੇਨਾ ਗਰੋਵ ਤੇ ਫ਼ੋਕਸ ਕਰਦਾ ਹੈ। ਲੇਨਾ ਆਪਣੇ ਅਣਜੰਮੇ ਬੱਚੇ ਦੇ ਪਿਤਾ ਦੀ ਤਲਾਸ਼ ਕਰ ਰਹੀ ਹੈ, ਅਤੇ ਫਿਰ ਫ਼ੋਕਸ ਬਦਲ ਜਾਂਦਾ ਹੈ। ਇਹ ਜੋ ਕ੍ਰਿਸਮਸ ਦੇ ਜੀਵਨ ਦੀ ਖੋਜ ਕਰਨ ਲਈ ਅੱਗੇ ਵਧਦਾ ਹੈ। ਉਹ ਇੱਕ ਵਿਅਕਤੀ ਹੈ jo ਜੇਫਰਸਨ ਵਿੱਚ ਸੈਟਲ ਹੈ ਅਤੇ ਉਹ ਵ੍ਹਾਈਟ ਵਜੋਂ ਵਿਚਰਦਾ ਹੈ, ਪਰ ਗੁਪਤ ਰੂਪ ਵਿੱਚ ਉਸ ਦਾ ਮੰਨਣਾ ਹੈ ਕਿ ਉਸ ਦਾ ਕਾਲੇ ਵੰਸ਼ ਨਾਲ ਨਾਤਾ ਹੈ।  ਕ੍ਰਿਸਮਸ ਦੇ ਅਰੰਭਕ ਜੀਵਨ ਦੀਆਂ ਝਲਕਾਂ ਦੀ ਇੱਕ ਲੜੀ ਦੇ ਬਾਅਦ, ਇਹ ਪਲਾਟ ਉਸ ਦੇ ਲੁਕਾਸ ਬੁਰਚ ਦੇ ਨਾਲ ਕੰਮ ਕਰਨ ਅਤੇ ਰਹਿਣ ਦੀ ਯਾਦ ਦਿਲਾਉਂਦਾ ਹੈ, ਉਹ ਲੇਨਾ ਦੇ ਬੱਚੇ ਦਾ ਪਿਤਾ ਹੈ, ਜੋ ਜੇਫਰਸਨ ਨੂੰ ਭੱਜ ਗਿਆ ਸੀ ਅਤੇ ਆਪਣਾ ਨਾਮ ਬਦਲ ਲਿਆ ਸੀ, ਜਦੋਂ ਉਸਨੂੰ ਪਤਾ ਲੱਗਾ ਸੀ ਕਿ ਲੇਨਾ ਗਰਭਵਤੀ ਸੀ। ਜਿਸ ਔਰਤ ਦੀ ਜਾਇਦਾਦ ਤੇ ਕ੍ਰਿਸਮਸ ਅਤੇ ਬੁਰਚ ਰਹਿ ਰਹੇ ਸਨ, ਜੋਆਨਾ ਬਰਡਨ, ਯੈਂਕੀ ਐਬੋਲੀਸ਼ਨਿਸਟਾਂ ਦੀ ਵੰਸ ਵਿੱਚੋਂ ਸੀ, ਉਸਨੂੰ ਜੈਫਰਸਨ ਦੇ ਨਾਗਰਿਕ ਨਫ਼ਰਤ ਕਰਦੇ ਸਨ, ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ। ਬੁਰਚ ਅਪਰਾਧ ਦੇ ਸੀਨ 'ਤੇ ਫੜਿਆ ਜਾਂਦਾ ਹੈ ਅਤੇ ਦੱਸਦਾ ਹੈ ਕਿ ਕ੍ਰਿਸਮਸ ਉਸਨੂੰ ਪਿਆਰ ਕਰਦਾ ਸੀ ਅਤੇ ਉਹ ਅੰਸ਼ਕ ਬਲੈਕ ਹੈ, ਜਿਸ ਦਾ ਭਾਵ ਹੈ ਕਿ ਉਹ ਉਸ ਦੇ ਕਤਲ ਦਾ ਦੋਸ਼ੀ ਹੈ। ਜਦੋਂ ਬੁਰਚ ਜੇਲ੍ਹ ਵਿਚ ਬੈਠਾ ਹੈ ਕ੍ਰਿਸਮਿਸ ਨੂੰ ਫਸਾਉਣ ਲਈ ਇਨਾਮ ਦੀ ਉਡੀਕ ਕਰਦਾ ਹੈ, ਲੇਨਾ ਦੀ ਮਦਦ ਬਾਇਰੋਨ ਬੁੰਚ ਕਰਦਾ ਹੈ। ਉਹ ਇਕ ਸ਼ਰਮੀਲਾ, ਨਰਮ ਸੁਭਾਅ ਦਾ ਭਲਾ ਆਦਮੀ ਹੈ। ਉਸਨੂੰ ਲੇਣਾ ਨਾਲ ਪਿਆਰ ਹੋ ਜਾਂਦਾ ਹੈ। ਬੁੰਚ ਸ਼ਹਿਰ ਵਿੱਚ ਇੱਕ ਹੋਰ ਆਊਟਕਾਸਟ, ਬਦਨਾਮ ਸਾਬਕਾ ਮਿਨਿਸਟਰ ਗੇਲ ਹਾਈਟਾਵਰ ਕੋਲੋਂ, ਲੇਨਾ ਨੂੰ ਬੱਚੇ ਨੂੰ ਜਨਮ ਦੇਣ ਅਤੇ ਕ੍ਰਿਸਮਸ ਨੂੰ ਮਾਰ ਦੇਣ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਸਹਾਇਤਾ ਦੀ ਮੰਗ ਕਰਦਾ ਹੈ ਪਰ ਹਾਈਟਾਵਰ ਨੇ ਬਾਅਦ ਵਾਲੇ ਕੰਮ ਤੋਂ ਇਨਕਾਰ ਕਰ ਦਿੱਤਾ ਸੀ, ਕ੍ਰਿਸਮਿਸ ਉਸ ਦੇ ਘਰ ਆ ਵੜਦਾ ਹੈ ਅਤੇ ਇੱਕ ਸਰਕਾਰੀ ਗਾਰਡ ਉਸ ਨੂੰ ਗੋਲੀ ਮਾਰ ਦਿੰਦਾ ਹੈ ਅਤੇ ਦਾਗ ਦਿੰਦਾ ਹੈ। ਬੁਰਚ ਆਪਣੇ ਇਨਾਮ ਦੇ ਬਗੈਰ ਹੀ ਕਸਬਾ ਛੱਡ ਜਾਂਦਾ ਹੈ, ਅਤੇ ਨਾਵਲ ਇੱਕ ਗੁਮਨਾਮ ਆਦਮੀ ਦੇ ਵਲੋਂ ਆਪਣੀ ਪਤਨੀ ਨੂੰ ਕਹਾਣੀ ਸੁਣਾਉਣ ਨਾਲ ਖਤਮ ਹੁੰਦਾ ਹੈ ਕਹਾਣੀ ਕੁਝ ਸਵਾਰੀਆਂ ਬਾਰੇ ਹੈ ਜੋ ਉਸ ਨੇ ਟੈਨਿਸੀ ਨੂੰ ਜਾਂਦੀ ਸੜਕ ਮਿਲੀਆਂ ਸੀ - ਇੱਕ ਔਰਤ ਹੈ ਜਿਸ ਕੋਲ ਇੱਕ ਬੱਚਾ ਹੈ ਅਤੇ ਇਕ ਬੰਦਾ ਹੈ ਜੋ ਬੱਚੇ ਦਾ ਬਾਪ ਨਹੀਂ ਸੀ, ਉਹ ਉਸ ਔਰਤ ਦੇ ਪਤੀ ਨੂੰ ਲੱਭ ਰਹੇ ਸਨ। 

ਇੱਕ ਢਿੱਲੀ, ਅਰੂਪ ਆਧੁਨਿਕਤਾਵਾਦੀ ਵਰਣਨ ਸ਼ੈਲੀ ਵਿੱਚ ਜੋ ਕਰਿਸ਼ਚੀਅਨ ਰੂਪਕ ਅਤੇ ਜ਼ਬਾਨੀ ਕਹਾਣੀ ਤੋਂ ਸੇਧ ਲੈਂਦੀ ਹੈ, ਫਾਕਨਰ ਨੇ ਅਮਰੀਕੀ ਦੱਖਣ ਵਿਚ ਨਸਲ, ਲਿੰਗ, ਕਲਾ ਅਤੇ ਧਰਮ ਦੇ ਵਿਸ਼ੇ ਖੋਜੇ। ਉਨ੍ਹਾਂ ਪਾਤਰਾਂ ਤੇ ਧਿਆਨ ਕੇਂਦਰਤ ਕਰਕੇ, ਜੋ ਅਣਫਿੱਟ ਹਨ, ਛੇਕੇ ਹੋਏ, ਜਾਂ ਕਿਸੇ ਹੋਰ ਵਜ੍ਹਾ ਕਰਕੇ ਆਪਣੇ ਭਾਈਚਾਰੇ ਵਿਚ ਹਾਸ਼ੀਏ ਤੇ ਹਨ, ਉਹ ਬੇਗਾਨਗੀ ਹੰਢਾ ਰਹੇ ਵਿਅਕਤੀਆਂ ਦੇ ਇਕ ਪੁਰੀਤਾਨੀਕਲ, ਪੱਖਪਾਤੀ ਪੇਂਡੂ ਸਮਾਜ ਦੇ ਨਾਲ ਟਕਰਾਅ ਨੂੰ ਦਰਸਾਉਂਦਾ ਹੈ। ਨਾਵਲ ਦੇ ਸ਼ੁਰੂਆਤੀ ਹੁੰਗਾਰਾ ਰਲਿਆ ਮਿਲਿਆ ਸੀ, ਕੁਝ ਸਮੀਖਿਅਕਾਂ ਨੇ ਫਾਕਨਰ ਦੀ ਸ਼ੈਲੀ ਅਤੇ ਵਿਸ਼ਾ-ਵਸਤੂ ਦੀ ਆਲੋਚਨਾ ਕੀਤੀ। ਪਰ, ਸਮੇਂ ਦੇ ਨਾਲ, ਨਾਵਲ ਨੂੰ ਫਾਕਨਰ ਦੀਆਂ ਸਭ ਤੋਂ ਮਹੱਤਵਪੂਰਨ ਸਾਹਿਤਕ ਰਚਨਾਵਾਂ ਵਿੱਚੋਂ ਇੱਕ ਅਤੇ 20 ਵੀਂ ਸਦੀ ਦੇ ਸਭ ਤੋਂ ਵਧੀਆ ਅੰਗਰੇਜ਼ੀ-ਭਾਸ਼ੀ ਨਾਵਲਾਂ ਵਿੱਚੋਂ ਇੱਕ ਮੰਨਿਆ ਗਿਆ ਹੈ। 

Photograph of a real planing mill in the 1930s, similar to the one depicted in the novel.
Segregated movie theater in Leland, Mississippi in 1937, a result of de jure segregation of black and white people in the South; Joe Christmas lives between the two racially segregated societies.
Faulkner's home Rowan Oak in Oxford, Mississippi, where he wrote the novel and, based on a casual remark from his wife Estelle, changed the name from "Dark House" to Light in August.[1]

ਹਵਾਲਾ ਪੁਸਤਕਾਂ[ਸੋਧੋ]

ਵੈੱਬ 

ਹੋਰ ਪੜ੍ਹੋ [ਸੋਧੋ]

ਹਵਾਲੇ[ਸੋਧੋ]

  1. Ruppersburg.