ਲਾਟੂ (ਨਿੱਕੀ ਕਹਾਣੀ)
“ਲਾਟੂ” (ਜਰਮਨ: “Der Kreisel”) ਫ੍ਰਾਂਜ਼ ਕਾਫਕਾ ਦੀ ਲਿਖੀ ਇੱਕ ਨਿੱਕੀ ਕਹਾਣੀ ਹੈ, ਜੋ 1917 ਅਤੇ 1923 ਦੇ ਵਿਚਕਾਰ ਲਿਖੀ ਗਈ ਸੀ। ਇਹ ਸੰਸਾਰ ਨੂੰ ਸਮਝਣ ਵਿੱਚ ਅਸਫਲ ਇੱਕ ਦਾਰਸ਼ਨਿਕ ਸੰਬੰਧੀ ਹੈ।
ਪਲਾਟ ਸਾਰ
[ਸੋਧੋ]ਇੱਕ ਦਾਰਸ਼ਨਿਕ ਦਾ ਮੰਨਣਾ ਹੈ ਕਿ ਉਹ ਸੰਸਾਰ ਦੀ ਹਰ ਚੀਜ਼ ਨੂੰ ਸਮਝ ਸਕਦਾ ਹੈ ਜੇਕਰ ਉਹ ਇਸ ਵਿੱਚ ਇੱਕ ਤੱਤ ਨੂੰ ਸਮਝ ਲਵੇ। ਇਸ ਮੰਤਵ ਲਈ ਉਹ ਬੱਚੇ ਦਾ ਘੁੰਮ ਰਿਹਾ ਲਾਟੂ ਫੜਨ ਦੀ ਕੋਸ਼ਿਸ਼ ਕਰਦਾ ਹੈ। ਉਹ ਸੋਚਦਾ ਹੈ ਕਿ ਇਹ ਉਸਦੇ ਹੱਥ ਵਿੱਚ ਵੀ ਘੁੰਮਦਾ ਰਹੇਗਾ, ਪਰ ਜਦੋਂ ਉਹ ਇਸਨੂੰ ਫੜਦਾ ਹੈ ਤਾਂ ਇਹ ਹਮੇਸ਼ਾ ਰੁਕ ਜਾਂਦਾ ਹੈ। [1]
ਵਿਆਖਿਆ
[ਸੋਧੋ]ਲਾਟੂ ਨੂੰ ਘੁੰਮਦੀ ਧਰਤੀ ਦੇ ਪ੍ਰਤੀਕ ਵਜੋਂ ਦੇਖਿਆ ਜਾ ਸਕਦਾ ਹੈ - ਵੱਸਦਾ ਸੰਸਾਰ ਜਿਸ ਨੂੰ ਦਾਰਸ਼ਨਿਕ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇੱਥੇ ਵਿਅੰਗਾਤਮਕ ਗੱਲ ਇਹ ਹੈ ਕਿ ਲਾਟੂ 'ਤੇ ਧਿਆਨ ਕੇਂਦ੍ਰਤ ਕਰਕੇ ਦਾਰਸ਼ਨਿਕ ਦੂਜੀਆਂ ਤਾਕਤਾਂ - ਬੱਚੇ ਅਤੇ ਰੱਸੀ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਇਸਨੂੰ ਗਤੀਮਾਨ ਕਰਦੀਆਂ ਹਨ ।
ਕੁਝ ਆਲੋਚਕਾਂ ਨੇ ਕਹਾਣੀ ਦੀ ਬਣਤਰ ਅਤੇ ਵਿਸ਼ਾ-ਵਸਤੂ ਦੇ ਵਿਚਕਾਰ ਇੱਕ ਅਨੁਸਾਰਤਾ ਨੋਟ ਕੀਤੀ ਹੈ - ਲਾਟੂ ਦੀ ਘੁੰਮਦੀ ਹੋਈ ਗਤੀ ਕਹਾਣੀ ਦੇ ਚੱਕਰਦਾਰ ਢਾਂਚੇ ਵਿੱਚ ਗੂੰਜਦੀ ਹੈ, ਕਿਉਂਕਿ ਵਾਕ ਪਹਿਲਾਂ ਇਕਸਾਰ ਲੰਬਾਈ ਦੇ ਹੁੰਦੇ ਹਨ, ਫਿਰ ਅਖੀਰਲੀ ਲਾਈਨ ਤੱਕ ਹੌਲੀ-ਹੌਲੀ ਲੰਬੇ ਹੁੰਦੇ ਜਾਂਦੇ ਹਨ। ਉਸੇ ਤਰ੍ਹਾਂ ਜਿਵੇਂ ਲਾਟੂ ਦਾ ਆਖ਼ਰੀ ਹੈਰਾਨਕੁਨ ਥਿੜਕਦਾ ਸਪਿਨ ਹੁੰਦਾ ਹੈ ਅਤੇ ਅੰਤ ਨੂੰ ਇਹ ਗਿਰ ਜਾਂਦਾ ਹੈ। [2]
ਹਵਾਲੇ
[ਸੋਧੋ]- ↑ Kafka, Franz. The Complete Stories. New York City: Schocken Books, 1995.
- ↑ Lawson, Richard H. (July 1972). "Kafka's Parable 'Der Kreisel': Structure and Theme". Twentieth Century Literature. 18 (3): 199–205. doi:10.2307/440901.