ਲਾਪਸੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਹੁਤੇ ਪਤਲੇ ਕੜਾਹ ਨੂੰ ਲਾਪਸੀ ਕਹਿੰਦੇ ਹਨ। ਕਈ ਇਲਾਕਿਆਂ ਵਿਚ ਲਾਪਸੀ ਨੂੰ ਲੱਪੀ ਅਤੇ ਕਈਆਂ ਵਿਚ ਸੀਰਾ ਵੀ ਕਹਿੰਦੇ ਹਨ। ਲਾਪਸੀ ਵਿਸ਼ੇਸ਼ ਤੌਰ ਤੇ ਇਸਤਰੀਆਂ ਨੂੰ ਬੱਚਾ ਜੰਮਣ ਦੇ ਮੁੱਢਲੇ ਦਿਨਾਂ ਵਿਚ ਦਿੱਤੀ ਜਾਂਦੀ ਸੀ/ਹੈ। ਲਾਪਸੀ ਵਿਚ ਬਦਾਮ, ਸੌਗੀ, ਮਗਜ਼ ਅਤੇ ਹੋਰ ਤਾਕਤ ਦੇਣ ਵਾਲੇ ਖਾਣ ਪਦਾਰਥ ਪਾਏ ਜਾਂਦੇ ਸਨ/ਹਨ। ਇਸ ਤਰ੍ਹਾਂ ਲਾਪਸੀ ਜੱਚਾ ਲਈ ਇਕ ਵਧੀਆ ਤਾਕਤ ਦੇਣ ਵਾਲਾ ਖਾਣ ਪਦਾਰਥ ਹੁੰਦਾ ਸੀ/ਹੈ। ਲਾਪਸੀ ਬਣਾਉਣ ਲਈ ਪਹਿਲਾਂ ਚਾਸ ਤਿਆਰ ਕੀਤੀ ਜਾਂਦੀ ਹੈ। ਪਾਣੀ ਵਿਚ ਗੁੜ/ਖੰਡ ਘੋਲ ਕੇ, ਚੁੱਲ੍ਹੇ ਉੱਪਰ ਉਬਾਲਾ ਦੇ ਕੇ ਬਣਾਏ ਗੁੜ/ਖੰਡ ਪਾਣੀ ਨੂੰ ਚਾਸ ਕਹਿੰਦੇ ਹਨ। ਫੇਰ ਕੜਾਹੀ ਵਿਚ ਘਿਉ ਪਾਇਆ ਜਾਂਦਾ ਹੈ। ਜਦ ਘਿਉ ਗਰਮ ਹੋ ਜਾਂਦਾ ਹੈ ਤਾਂ ਉਸ ਵਿਚ ਆਟਾ ਪਾ ਕੇ ਭੁੰਨਿਆ ਜਾਂਦਾ ਹੈ। ਜਦ ਆਟਾ ਭੁੱਜ ਜਾਂਦਾ ਹੈ ਤਾਂ ਉਸ ਆਟੇ ਵਿਚ ਚਾਸ ਪਾ ਕੇ ਚੰਗੀ ਤਰ੍ਹਾਂ ਘੋਟਿਆ ਜਾਂਦਾ ਹੈ। ਨਾਲ ਹੀ ਬਦਾਮ, ਸੋਗੀ ਤੇ ਹੋਰ ਪਦਾਰਥ ਪਾ ਦਿੱਤੇ ਜਾਂਦੇ ਹਨ। ਬੱਸ, ਇਹ ਲਾਪਸੀ ਬਣ ਜਾਂਦੀ ਹੈ।ਲਾਪਸੀ ਇੱਕ ਪੰਜਾਬੀ ਸ਼ਬਦ ਹੈ ਜੋ ਪੰਜਾਬ ਦੀ ਮਿਠਾਈ ਦਾ ਨਾਮ ਹੈ। ਇਹ ਮੁੱਖ ਤੌਰ ਤੇ ਉੱਤਰ ਭਾਰਤ ਅਤੇ ਪੰਜਾਬ ਪ੍ਰਾਂਤ ਵਿਚ ਲੋਕਪ੍ਰਿਯ ਹੈ। ਲਾਪਸੀ ਇੱਕ ਪਾਰਿਆਂ ਵਾਲੀ ਮਿਠਾਈ ਹੈ ਜੋ ਉੱਡੀਸਾ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਵਿਸ਼ੇਸਤਾਂ ਨਾਲ ਤਿਆਰ ਕੀਤੀ ਜਾਂਦੀ ਹੈ। ਲਾਪਸੀ ਨੂੰ ਬਾਰੀਕੀ ਨਾਲ ਪਿਸੀਆਂ ਦੀ ਕੁੱਟੀਆਂ ਹੁੰਦੀਆਂ ਹੈ ਅਤੇ ਫਿਰ ਇਸਨੂੰ ਮਿਠਾਈ ਵਿੱਚ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਮਿਠਾਈ ਵਿੱਚ ਆਟਾ, ਚੌਕਾਰ, ਤਿਲ, ਘੀ ਅਤੇ ਚੀਨੀ ਵਰਤੀ ਜਾਂਦੀ ਹੈ। ਇਸ ਨੂੰ ਪਰਾਂਠੇ ਜਾਂ ਸਿਰਪ ਨਾਲ ਸਰਵ ਕੀਤਾ ਜਾਂਦਾ ਹੈ। ਲਾਪਸੀ ਨੂੰ ਭੂਗਤਨ ਤੋਂ ਪਹਿਲਾਂ ਠੰਡਾ ਕਰਨਾ ਚਾਹੀਦਾ ਹੈ ਅਤੇ ਫਿਰ ਇਸ ਨੂੰ ਸ਼ੁੱਧ ਘੀ ਨਾਲ ਸਵਾਦਾਂ ਅਨੁਸਾਰ ਦੀਆਂ ਆਕਾਰਾਂ ਵਿੱਚ ਕੱਟਿਆ ਜਾਂਦਾ ਹੈ। ਲਾਪਸੀ ਨੂੰ ਬਹੁਤ ਹੀ ਪਰਿਪੂਰਨ ਅਤੇ ਸਵਾਦਿਸ਼ਟ ਬਨਾਇਆ ਜਾਂਦਾ ਹੈ ਅਤੇ ਇਸਨੂੰ ਕਈ ਸੁਪਰਸ਼ਾਧਨ ਅਤੇ ਤਿਉਹਾਰਾਂ ਤੇ ਖਾਣ ਲਈ ਬਣਾਇਆ ਜਾਂਦਾ ਹੈ।

ਅੱਜ ਦੀ ਬਹੁਤੀ ਪੀੜ੍ਹੀ ਮਿੱਠੇ ਪਦਾਰਥ ਘੱਟ ਹੀ ਖਾ ਕੇ ਰਾਜੀ ਹੈ। ਇਸ ਲਈ ਪਹਿਲਾਂ ਦੇ ਮੁਕਾਬਲੇ ਹੁਣ ਦੀਆਂ ਜੱਚਾਂ ਘੱਟ ਹੀ ਲਾਪਸੀ ਖਾਂਦੀਆਂ ਹਨ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.