ਸਮੱਗਰੀ 'ਤੇ ਜਾਓ

ਲਾੜੇ ਹੱਥ ਕਿਰਪਾਨ ਫੜ੍ਹਾਉਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤਲਵਾਰ ਨੂੰ ਕਿਰਪਾਨ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਡਾਕੂ, ਲੁਟੇਰੇ ਰਾਹੀਂ ਪਾਂਧੀਆਂ ਨੂੰ ਲੁੱਟ ਲੈਂਦੇ ਸਨ।ਲੁਟੇਰਿਆਂ ਕੋਲ ਉਨ੍ਹਾਂ ਸਮਿਆਂ ਵਿਚ ਤਲਵਾਰਾਂ/ ਕਿਰਪਾਨਾਂ ਗੰਡਾਸੇ, ਟਾਕੂਏ ਤੇ ਡਾਂਗਾਂ ਹੀ ਹਥਿਆਰ ਹੁੰਦੀਆਂ ਸਨ। ਲੁਟੇਰਿਆਂ ਦੀ ਇਸ ਲੁੱਟ ਤੋਂ ਬਚਣ ਲਈ ਹੀ ਵਿਆਹਾਂ ਵਿਚ ਬਰਾਤ ਲਿਜਾਣ ਦੀ ਰੀਤ ਚਾਲੂ ਹੋਈ। ਬਰਾਤੀਆਂ ਕੋਲ ਵੀ ਤਲਵਾਰਾਂ ਕਿਰਪਾਨਾਂ, ਗੰਡਾਸੇ, ਗੰਡਾਸੀਆਂ ਅਤੇ ਡਾਂਗਾਂ ਹੁੰਦੀਆਂ ਸਨ। ਲਾੜੇ ਤੇ ਸਰਬਾਲ੍ਹੇ ਕੋਲ ਵੀ ਤਲਵਾਰਾਂ ਹੁੰਦੀਆਂ ਸਨ। ਲਾੜਾ ਤੇ ਸਰਬਾਲ੍ਹਾ ਘੋੜੀ ਉੱਪਰ ਹੁੰਦਾ ਸੀ। ਲਾੜੀ ਡੋਲੀ ਵਿਚ ਹੁੰਦੀ ਸੀ। ਬਰਾਤ, ਲਾੜੇ ਤੇ ਸਰਬਾਲ੍ਹੇ ਕੋਲ ਹਥਿਆਰ ਹੋਣ ਕਰਕੇ ਲੁਟੇਰਿਆਂ ਦੀ ਬਰਾਤ ਤੇ ਡੋਲੀ ਨੂੰ ਲੁੱਟਣ ਦਾ ਹੌਸਲਾ ਨਹੀਂ ਪੈਂਦਾ ਸੀ। ਇਸ ਤਰ੍ਹਾਂ ਵਿਆਹ ਨਿਰਵਿਘਨ ਸਿਰੇ ਚੜ੍ਹ ਜਾਂਦਾ ਸੀ।ਅੱਜ ਕਿਰਪਾਨ ਕੋਈ ਹਥਿਆਰ ਨਹੀਂ ਰਹੀ। ਪਰ ਫਿਰ ਵੀ ਅੱਜ ਜਦ ਕਿਸੇ ਲਾੜੇ ਦੇ ਹੱਥ ਵਿਚ ਕਿਰਪਾਨ ਫੜੀ ਵੇਖੀਦੀ ਹੈ ਤਾਂ ਬਹੁਤ ਅਸਚਰਜਤਾ ਹੁੰਦੀ ਹੈ। ਭੇਡ ਚਾਲ ਤਹਿਤ ਅਜੇ ਵੀ ਕਈ ਪਰਿਵਾਰ ਇਹ ਰਸਮ ਕਰੀ ਜਾ ਰਹੇ ਹਨ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.