ਲਾ ਐੱਸਪਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾ ਐੱਸਪਰੋ
ਅੰਗਰੇਜ਼ੀ: ਉਮੀਦ
ਲਾ ਐੱਸਪਰੋ ਦਾ ਲੇਖਕ ਐਲ ਐਲ ਜ਼ਾਮੇਨਹੋਫ਼

ਐੱਸਪੇਰਾਂਤੋ ਦਾ ਗੀਤ
ਬੋਲਐਲ ਐਲ ਜ਼ਾਮੇਨਹੋਫ਼
ਸੰਗੀਤFélicien Menu de Ménil
ਅਪਣਾਇਆ1891
ਆਡੀਓ ਨਮੂਨਾ
Instrumental recording

"ਲਾ ਐੱਸਪਰੋ" ("ਉਮੀਦ") ਐੱਸਪੇਰਾਂਤੋ ਭਾਸ਼ਾ ਦੇ ਇਨੀਸ਼ੀਏਟਰ, ਪੋਲਿਸ਼-ਯਹੂਦੀ oculist ਅਤੇ ਡਾਕਟਰ ਐਲ ਐਲ ਜ਼ਾਮੇਨਹੋਫ਼ (1859-1917) ਦੀ ਲਿਖੀ ਇੱਕ ਕਵਿਤਾ ਹੈ। ਇਹ ਗੀਤ ਅਕਸਰ ਐੱਸਪੇਰਾਂਤੋ ਦੇ ਗੀਤ ਦੇ ਤੌਰ ਤੇ ਵਰਤਿਆ ਗਿਆ ਹੈ, ਅਤੇ ਹੁਣ ਆਮ ਤੌਰ ਤੇ ਜਿੱਤ ਦੇ ਮਾਰਚ ਲਈ ਗਾਇਆ ਜਾਂਦਾ ਹੈ, 1909 ਵਿਚ Félicien Menu de Ménil ਨੇ  ਕੰਪੋਜ ਕੀਤਾ ਸੀ (ਭਾਵੇਂ Claes Adelsköld ਦੁਆਰਾ 1891 ਵਿਚ ਕੰਪੋਜ ਕੀਤੀ ਇੱਕ ਪੁਰਾਣੀ, ਘੱਟ ਮਾਰਸ਼ਲ ਟਿਊਨ ਵੀ ਹੈ, ਅਤੇ ਨਾਲ ਹੋਰ ਕਈ ਘੱਟ ਜਾਣੀਆਂ ਜਾਂਦੀਆਂ ਟਿਊਨਾਂ ਵੀ ਹਨ)। ਇਹ ਕਈ ਵਾਰੀ ਐੱਸਪੇਰਾਂਤੋ ਲਹਿਰ ਦਾ ਭਜਨ ਵੀ ਕਿਹਾ ਜਾਂਦਾ ਹੈ।

ਕੁਝ ਐੱਸਪੇਰਾਂਤਿਸਟਾਂ ਨੂੰ, ਲਾ ਐੱਸਪਰੋ ਲਈ "ਭਜਨ" ਜਾਂ "ਗਾਨ" ਵਰਗੇ ਸ਼ਬਦਾਂ ਦੀ ਵਰਤੋਂ ਕਰਨ ਤੇ ਇਤਰਾਜ਼ ਹੈ। ਉਨ੍ਹਾਂ ਦੀ ਦਲੀਲ ਹੈ ਕਿ ਇਹ ਸ਼ਬਦ ਕ੍ਰਮਵਾਰ ਧਾਰਮਿਕ ਅਤੇ ਰਾਸ਼ਟਰਵਾਦੀ ਸੰਕੇਤ ਦਿੰਦੇ ਹਨ। [1]

ਗੀਤ ਦੇ ਬੋਲ [ਸੋਧੋ]

La Espero The Hope

En la mondon venis nova sento,
tra la mondo iras forta voko;
per flugiloj de facila vento
nun de loko flugu ĝi al loko.

Ne al glavo sangon soifanta
ĝi la homan tiras familion:
al la mond' eterne militanta
ĝi promesas sanktan harmonion.

Sub la sankta signo de l' espero
kolektiĝas pacaj batalantoj,
kaj rapide kreskas la afero
per laboro de la esperantoj.

Forte staras muroj de miljaroj
inter la popoloj dividitaj;
sed dissaltos la obstinaj baroj,
per la sankta amo disbatitaj.

Sur neŭtrala lingva fundamento,
komprenante unu la alian,
la popoloj faros en konsento
unu grandan rondon familian.

Nia diligenta kolegaro
en laboro paca ne laciĝos,
ĝis la bela sonĝo de l' homaro
por eterna ben' efektiviĝos.

ਜਗਤ ਵਿੱਚ, ਇੱਕ ਨਵ ਅਹਿਸਾਸ ਆਇਆ
ਜਗਤ ਵਿੱਚ ਵਿਚਰੀ ਇਕ ਆਵਾਜ਼;
ਨਿੰਮੀ ਹਵਾ ਦੇ ਖੰਭਾਂ ਦੇ ਜ਼ਰੀਏ
ਉੱਡਣ ਦਿਓ ਇਸ ਨੂੰ ਜਗ੍ਹਾ ਜਗ੍ਹਾ।

ਨਹੀਂ ਖਿਚਦੀ ਇਹ ਆਦਮਜਾਤ ਨੂੰ
ਲਹੂ ਪਿਆਸੀ ਤਲਵਾਰ ਵੱਲ:
ਸਦਾ ਲੜਦੇ ਇਸ ਜਹਾਨ ਨੂੰ
ਮੁਕੱਦਸ ਸੁਰਮੇਲ ਦਾ ਕਰਦੀ ਕੌਲ।

ਉਮੀਦ ਦੇ ਮੁਕੱਦਸ ਨਿਸ਼ਾਨ ਥੱਲੇ
ਇਕੱਤਰ ਹੋਣ ਪੁਰਅਮਨ ਯੋਧੇ,
ਤੇ ਤੇਜ਼ੀ ਨਾਲ ਵਧੇ ਇਹ ਮਾਮਲਾ
ਆਸਵੰਤ ਲੋਕਾਂ ਦੀ ਘਾਲਣਾ ਸਦਕਾ।

ਹਜ਼ਾਰਹਾ ਸਖਤ ਕੰਧਾਂ ਉਸਰੀਆਂ
ਇਨ੍ਹਾਂ ਵੰਡੇ ਹੋਏ ਲੋਕਾਂ ਦਰਮਿਆਨ;
ਪਰ ਟੁੱਟ ਜਾਣਗੀਆਂ ਇਹ ਹੱਦਬੰਦੀਆਂ ,
ਮੁਕੱਦਸ ਇਸ਼ਕ ਦੀ ਇੱਕ ਸੱਟ ਨਾਲ

ਸਾਂਝੀ ਕਿਸੇ ਜ਼ਬਾਨ ਰਾਹੀਂ,
ਇੱਕ ਦੂਜੇ ਨੂੰ ਸਮਝ ਕੇ,
ਲੋਕ ਰਲ ਬੈਠ ਜਾਣਗੇ ਇੱਕਮੱਤ
ਇੱਕੋ ਵੱਡੇ ਪਰਿਵਾਰ ਵਿਚ ਜੁੜ

ਅਸੀਂ ਸਾਥੀ ਸਖ਼ਤਜਾਨ
ਪੁਰਅਮਨ ਸੰਘਰਸ਼ ਕਰਦੇ ਕਦੇ ਨਾ ਥੱਕੀਏ,
ਜਦ ਤੱਕ ਹੁਸੀਨ ਸੁਪਨਾ ਮਨੁੱਖ ਦਾ
ਹੋ ਨਾ ਜਾਏ ਸਾਕਾਰ ਸਦਾ ਸਦਾ ਲਈ।Videos[ਸੋਧੋ]

ਹਵਾਲੇ [ਸੋਧੋ]

  1. Arpad Ratkai (April 1992). "La himno kaj la dua jarcento". Retrieved 1 December 2014.