ਸਮੱਗਰੀ 'ਤੇ ਜਾਓ

ਲਿਡੀਆ ਦੁਰਨੋਵੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲਿਡੀਆ ਦੁਰਨੋਵੋ
ਜਨਮ13 ਮਈ [O.S. 1 ਮਈ] 1885
ਸਮੋਲਨਸਕ, ਰੂਸੀ ਸਾਮਰਾਜ
ਮੌਤਜਨਵਰੀ 7, 1963(1963-01-07) (ਉਮਰ 82)
ਯੇਰਵਾਨ, ਆਰਮੇਨੀਆਈ ਐਸਐਸਆਰ, ਸੋਵੀਅਤ ਯੂਨੀਅਨ
ਰਾਸ਼ਟਰੀਅਤਾਰੂਸੀ, ਸੋਵੀਅਤ
ਹੋਰ ਨਾਮਲਿਡੀਆ ਦੁਰਨੋਵਾ (1952 ਤੱਕ ਉਸ ਦੀ ਸ਼ਖ਼ਸੀਅਤ ਨੂੰ ਛਿਪਾਉਣ ਲਈ ਉਪਨਾਮ ਵਜੋਂ ਵਰਤਿਆ ਗਿਆ ਸੀ)[1]
ਪੇਸ਼ਾਕਲਾ ਇਤਿਹਾਸ
ਪੁਰਸਕਾਰਆਰਮੇਨੀਆਈ ਐਸਐਸਆਰ ਦੇ ਸਨਮਾਨਿਤ ਕਲਾ ਵਰਕਰ (1945)

ਲਿਡੀਆ ਅਲੈਗ੍ਜਾਂਡਰ ਦੁਰਨੋਵੋ (ਰੂਸੀ: Лидия Александровна Дурново; 1885-1963) ਇੱਕ ਸੋਵੀਅਤ ਰੂਸੀ ਕਲਾ ਇਤਿਹਾਸਕਾਰ ਅਤੇ ਕਲਾ ਪੂਰਤੀਕਾਰ ਸੀ. ਉਸਦੀ ਰੂਚੀ ਮੱਧਕਾਲੀਨ ਕਲਾ ਵਿੱਚ ਅਤੇ ਵਿਸ਼ੇਸ਼ ਤੌਰ 'ਤੇ ਸ਼ੁਰੂਆਤੀ ਰੂਸੀ ਚਿੱਤਰਕਾਰੀ ਅਤੇ ਅਰਮੀਨੀਅਨ ਪ੍ਰਕਾਸ਼ਮਾਨ ਹੱਥ-ਲਿਖਤ (ਮਿਨੀਟੇਜ) ਅਤੇ ਫ੍ਰੇਸ੍ਕੋਸ ਵਿੱਚ ਸੀ.[2]ਰੂਸੀ: Лидия Александровна Дурново

ਰੂਸੀ ਸ਼ਹਿਰ ਸਮੋਲਨਸਕ ਵਿੱਚ ਪੈਦਾ ਹੋਈ, ਦੁਰਨਨੋਵੋ ਨੇ ਪਹਿਲਾਂ ਇੱਕ ਸਥਾਨਕ ਜਿਮਨੇਜ਼ੀਅਮ ਅਤੇ ਪੇਂਟਿੰਗ ਸਕੂਲ ਵਿੱਚ ਹਿੱਸਾ ਲਿਆ ਸੀ. ਸੇਂਟ ਪੀਟਰਜ਼ਬਰਗ ਵਿਚ ਜਾਣ ਤੋਂ ਪਹਿਲਾਂ ਉਸ ਨੇ 1903 ਵਿੱਚ ਸ਼ੁਰੂ ਹੋਏ ਬੈਰਨ ਅਲੈਗਜ਼ੈਂਡਰ ਵਾਨ ਸਟੀਗਲਿਟ੍ਜ਼ ਦੇ ਤਕਨੀਕੀ ਡਰਾਇੰਗ ਸਕੂਲ ਵਿੱਚ ਹਿੱਸਾ ਲਿਆ. ਉਸਨੇ ਬਾਅਦ ਵਿੱਚ ਸਟੇਟ ਇੰਸਟੀਚਿਊਟ ਆਫ ਆਰਟ ਹਿਸਟਰੀ (Государственный институт истории искусств) ਅਤੇ 1920 ਤੋਂ 1923 ਵਿਚਕਾਰ ਪੁਰਾਤੱਤਵ ਸੰਸਥਾ (ਆਰ.ਯੂ.) ਵਿਖੇ ਆਪਣੀ ਪੋਸਟ-ਗ੍ਰੈਜੂਏਟ ਦੀ ਪੜ੍ਹਾਈ ਪੂਰੀ ਕੀਤੀ. ਦੁਰਨੋਵੋ ਨੇ ਆਰਕਿਓਲਾਜੀ ਇੰਸਟੀਚਿਊਟ ਵਿੱਚ ਇੱਕ ਖੋਜਕਾਰ ਦੇ ਤੌਰ ਤੇ ਕੰਮ ਕੀਤਾ ਅਤੇ ਉਸਦੀ ਮੁਹਾਰਤ ਰੂਸੀ ਕਲਾ ਵਿੱਚ ਸੀ. ਉਸਨੇ ਰੂਸੀ ਮਿਊਜ਼ੀਅਮ ਦੇ ਸਹਾਇਕ ਦੇ ਤੌਰ ਤੇ ਵੀ ਕੰਮ ਕੀਤਾ.

ਅਕਤੂਬਰ 1933 ਵਿੱਚ ਉਸ ਨੂੰ ਕਥਿਤ ਤੌਰ 'ਤੇ ਇੱਕ ਵਿਰੋਧੀ ਫਾਸੀਵਾਦੀ ਸੰਗਠਨ ਦਾ ਸਰਗਰਮ ਮੈਂਬਰ ਹੋਣ ਲਈ ਗ੍ਰਿਫਤਾਰ ਕੀਤਾ ਗਿਆ ਸੀ. ਉਸ ਨੂੰ ਸਾਇਬੇਰੀਆ ਭੇਜ ਦਿੱਤਾ ਗਿਆ ਅਤੇ ਤਿੰਨ ਸਾਲ ਬਾਅਦ ਨਵੰਬਰ 1936 ਵਿੱਚ ਉਸ ਨੂੰ ਰਿਹਾ ਕੀਤਾ ਗਿਆ.[3] ਦੁਰਮੋਵੋ ਅਰਮੇਨਿਆ ਦੀ ਰਾਜਧਾਨੀ ਯੇਰਵਾਨ ਵਿੱਚ ਰਹਿਣ ਗਈ ਅਤੇ ਆਰਮੇਨੀਆ ਦੀ ਨੈਸ਼ਨਲ ਗੈਲਰੀ ਦੇ ਸਟਾਫ ਦਾ ਇੱਕ ਮੈਂਬਰ ਬਣ ਗਈ. 1951 ਤੱਕ ਉਹ ਮੱਧਕਾਲੀਨ ਆਰਮੀਨੀਅਨ ਭਿੱਸਿਆਂ ਦੇ ਅਧਿਐਨ ਅਤੇ ਪ੍ਰਕਾਸ਼ਤ ਹੱਥ-ਲਿਖਤਾਂ ਦੇ ਪ੍ਰਤੀ ਸਮਰਪਿਤ ਸੀ. ਉਸਦੀ ਮੁਹਾਰਤ ਮੱਧਕਾਲੀ ਅਰਮੀਨੀਆਈ ਕਲਾ ਵਿੱਚ ਸੀ ,[4] ਅਤੇ 1950 ਦੇ ਦਹਾਕੇ ਦੇ ਮੱਧ ਵਿੱਚ ਦੁਰਨੋਵੋ ਨੇ ਖੇਤਰ ਵਿੱਚ ਇੱਕ ਪ੍ਰਮਾਣਿਕ ਮਾਹਰ ਦੀ ਪ੍ਰਸਿੱਧੀ ਕਮਾਈ. ਉਸ ਨੇ ਐਚਮੀਆਡਜ਼ਿਨ ਕੈਥੇਡ੍ਰਲ ਦੇ ਭਾਸਾਂ ਦੀ ਮੁਰੰਮਤ ਦਾ ਕੰਮ ਕੀਤਾ. 1956 ਵਿੱਚ ਸੋਵੀਅਤ ਸਰਕਾਰ ਦੁਆਰਾ ਉਸਦਾ ਮੁੜ ਵਸੇਬਾ ਕੀਤਾ ਗਿਆ ਸੀ.[1]

ਹਵਾਲੇ

[ਸੋਧੋ]
  1. 1.0 1.1 1.2 Vasilkov, Ya. V.; Sorokina, M. Yu. (2003). "Дурново, Лидия Александровна [Durnovo, Lydia Aleksandrovna]". Люди и судьбы. Биобиблиографический словарь востоковедов - жертв политического террора в советский период (1917-1991) [People and Destinies. Bibliographic Dictionary of Orientalists: Victims of political terror in the Soviet period (1917-1991)] (in ਰੂਸੀ). Saint Petersburg: Petersburg Oriental Studies. Archived from the original on 2014-09-07. Retrieved 2017-05-07. {{cite book}}: Unknown parameter |dead-url= ignored (|url-status= suggested) (help)
  2. Lazarev, V. N. (1963). "Лидия Александровна Дурново [Lydia Aleksandrovna Durnovo]" (PDF). Vizantijski Vremennik (in ਰੂਸੀ). Moscow: Russian Academy of Sciences.
  3. "Дурново Лидия Александровна [Durnovo Lydia Aleksandrovna]" (in ਰੂਸੀ). Moscow: Sakharov Center. Archived from the original on 7 September 2014.
  4. "COLLECTION / Armenian Painting". Yerevan: National Gallery of Armenia. Retrieved 7 September 2014.