ਲਿਹਾਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲਿਹਾਫ਼ ਇਸਮਤ ਚੁਗ਼ਤਾਈ ਦੀ 1942 ਵਿੱਚ ਲਿਖੀ ਇੱਕ ਉਰਦੂ ਨਿੱਕੀ ਕਹਾਣੀ ਹੈ। ਇਹ ਉਰਦੂ ਸਾਹਿਤਕ ਰਸਾਲੇ ਅਦਬ-ਇ-ਲਤੀਫ਼ ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਬਾਰੇ ਬੜਾ ਵਿਵਾਦ ਅਤੇ ਹੰਗਾਮਾ ਹੋਇਆ ਅਤੇ ਇਸਮਤ ਨੂੰ ਇਸ ਰਚਨਾ ਦੇ ਅਤੇ ਆਪਣੇ ਆਪ ਦੇ ਹੱਕ ਵਿੱਚ ਲਾਹੌਰ ਕੋਰਟ ਵਿੱਚ ਮੁਕੱਦਮਾ ਲੜਨਾ ਪਿਆ ਸੀ। ਉਸ ਨੂੰ ਲੱਚਰਤਾ ਦੇ ਦੋਸ਼ ਲਈ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਸੀ ਅਤੇ ਉਸ ਨੇ ਮੁਆਫੀ ਨਹੀਂ ਮੰਗੀ ਤੇ ਮੁਕੱਦਮਾ ਜਿੱਤ ਲਿਆ। ਉਸ ਦੇ ਵਕੀਲ ਨੇ ਦਲੀਲ ਰੱਖੀ ਸੀ ਕਿ ਕਹਾਣੀ ਵਿੱਚ ਸੈਕਸ ਸੰਬੰਧੀ ਕੋਈ ਸੁਝਾਅ ਨਹੀਂ ਮਿਲਦਾ, ਅਤੇ ਇਸਤਗਾਸਾ ਗਵਾਹ ਕੋਈ ਵੀ ਅਸ਼ਲੀਲ ਸ਼ਬਦ ਪੇਸ਼ ਨਾ ਕਰ ਸਕੇ ਅਤੇ ਇਹ ਕਹਾਣੀ ਸੁਝਾਊ ਹੈ ਤੇ ਇੱਕ ਛੋਟੀ ਜਿਹੀ ਕੁੜੀ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਹੈ।[1]

ਹਵਾਲੇ[ਸੋਧੋ]