ਲਿੰਕਡਇਨ
![]() | |
ਵਪਾਰ ਦੀ ਕਿਸਮ | ਸੋਸ਼ਲ ਨੈਟਵਰਕ |
---|---|
ਮੁੱਖ ਦਫ਼ਤਰ | ਸੰਨ੍ਹੀ ਵੇਲ, ਕੈਲੇਫੋਰਨੀਆ , ਯੂ.ਐੱਸ.ਏ |
ਮਾਲਕ | ਮਾਈਕ੍ਰੋਸਾਫਟ |
ਸੰਸਥਾਪਕ | ਜੇਫ਼ ਵਾਈਨਰ |
ਸੇਵਾਵਾਂ | ਬਿਜ਼ਨੈੱਸ ਨੈੱਟਵਰਕ |
ਜਾਰੀ ਕਰਨ ਦੀ ਮਿਤੀ | 5 ਮਈ 2003 |
ਲਿੰਕਡਇਨ ਇਕ ਅਮਰੀਕਨ ਕੰਪਨੀ ਹੈ ਜੋ ਕਿ ਰੋਜ਼ਗਾਰ ਸਬੰਧੀ ਵੈੱਬਸਾਈਟ ਅਤੇ ਮੋਬਾਇਲ ਦੀ ਵਰਤੋਂ ਨਾਲ ਨੌਕਰੀਆਂ ਬਾਰੇ ਜਾਣਕਾਰੀ ਸਾਂਝਾ ਕਰਦੀ ਹੈ[1]। 2002-03 ਵਿਚ ਸ਼ੁਰੂ ਹੋਣ ਵਾਲੀ ਇਸ ਕੰਪਨੀ ਨੂੰ ਹੁਣ ਮਾਈਕ੍ਰੋਸਾਫਟ ਨੇ ਖ਼ਰੀਦ ਲਿਆ ਹੈ[2] । ਲਿੰਕਡਇਨ ਡੀ ਵਰਤੋਂ ਕਰਨ ਵਾਲਿਆਂ ਦੀ ਤਾਦਾਦ 66 ਕਰੋੜ ਹੈ ਜੋ ਇੱਕ 200 ਮੁਲਕਾਂ ਵਿਚ ਰਹਿੰਦੇ ਹਨ| ਇਹ ਫੇਸਬੁੱਕ ਨੁਮਾ ਵੈੱਬਸਾਈਟ ਹੈ, ਪਰ ਇਹ ਇੱਕ ਕਾਰੋਬਾਰੀ ਜਾਂ ਬਿਜ਼ਨੈੱਸ ਨੈੱਟਵਰਕ ਵਜੋਂ ਜਾਣਿਆ ਜਾਂਦਾ ਹੈ।
ਤਰੀਕਾ ਕਾਰ
[ਸੋਧੋ]ਲਿੰਕਡਇਨ ਵਿਚ ਨੌਕਰੀ ਦੇ ਚਾਹਵਾਨ ਆਪਣੀ ਸਵੈ-ਜੀਵਨੀ ਪ੍ਰਕਾਸ਼ਿਤ ਕਰਦੇ ਹਨ, ਅਤੇ ਉਸੇ ਤਰ੍ਹਾਂ ਵੱਖ-ਵੱਖ ਅਦਾਰੇ ਤੇ ਕੰਪਨੀਆਂ ਆਪਣਿਆਂ ਅਸਾਮੀਆਂ ਤੇ ਨੌਕਰੀਆਂ ਦੇ ਇਸ਼ਤਿਹਾਰ ਤੇ ਮਸ਼ਹੂਰੀ ਕਰਦੇ ਹਨ[3]| ਲਿੰਕਡਇਨ ਦੋਨੋਂ ਧਿਰਾਂ ਨੂੰ ਜੋੜਨ ਦਾ (ਨੈੱਟਵਰਕ) ਕੰਮ ਕਰਦਾ ਹੈ। ਲਿੰਕਡਇਨ ਵਿਚ ਕੁੱਝ ਸਹੂਲਤਾਂ ਮੁਫ਼ਤ ਹਨ, ਅਤੇ ਕੁੱਝ ਦੀ ਰਕਮ ਅਦਾ ਕਰਨੀ ਪੈਂਦੀ ਹੈ।
ਦਫ਼ਤਰ
[ਸੋਧੋ]ਕੰਪਨੀ ਦਾ ਮੁੱਖ ਦਫ਼ਤਰ ਸੰਨ੍ਹੀ ਵੇਲ, ਕੈਲੇਫੋਰਨੀਆ, ਯੂ.ਐੱਸ.ਏ. ਵਿਚ ਹੈ ਅਤੇ ਕੌਮਾਂਤਰੀ ਪੱਧਰ ਤੇ ਇਸ ਦੇ 33 ਦਫ਼ਤਰ ਹਨ। ਭਾਰਤ ਵਿਚ ਲਿੰਕਡਇਨ ਦਾ ਦਫ਼ਤਰ ਬੰਗਲੌਰ[4] ਵਿਚ ਹੈ। ਦੁਨੀਆ ਭਰ ਵਿਚ ਕੰਪਨੀ ਦੇ 15,000 ਤੋਂ ਵੱਧ ਮੁਲਾਜ਼ਮ ਹਨ।
ਹਵਾਲੇ
[ਸੋਧੋ]- ↑ "About LinkedIn". LinkedIn. Retrieved 25 February 2020.
- ↑
- ↑ Duermyer, Randy (11 November 2019). "How LinkedIn Works". The Balance. Retrieved 25 February 2020.
- ↑