ਲੀਜ਼ਾ ਗੋਰਨਿਕ
ਲੀਜ਼ਾ ਗੋਰਨਿਕ | |
---|---|
ਜਨਮ | 1970 |
ਰਾਸ਼ਟਰੀਅਤਾ | ਬ੍ਰਿਟਿਸ਼ |
ਪੇਸ਼ਾ |
|
ਸਰਗਰਮੀ ਦੇ ਸਾਲ | 2002–ਮੌਜੂਦਾ |
ਲੀਜ਼ਾ ਗੋਰਨਿਕ (ਜਨਮ 1970) ਇੱਕ ਬ੍ਰਿਟਿਸ਼ ਅਭਿਨੇਤਰੀ, ਪਟਕਥਾ ਲੇਖਕ, ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਹੈ। ਉਹ ਇੱਕ ਕਲਾਕਾਰ ਹੈ ਜੋ ਫ਼ਿਲਮ, ਪ੍ਰਦਰਸ਼ਨ, ਟੀਵੀ ਅਤੇ ਡਰਾਇੰਗ ਵਿੱਚ ਕੰਮ ਕਰਦੀ ਹੈ।[1]
ਕੰਮ
[ਸੋਧੋ]ਗੋਰਨਿਕ ਦੀ ਪਹਿਲੀ ਫੀਚਰ ਫ਼ਿਲਮ ਡੂ ਆਈ ਲਵ ਯੂ? ਸੀ। ਇਹ ਲੰਡਨ ਵਿੱਚ ਸੈੱਟ ਕੀਤੀ ਗਈ, ਜੋ ਮਰੀਨਾ (ਗੋਰਨਿਕ) ਅਤੇ ਰੋਮੀ (ਰਾਕੇਲ ਕੈਸੀਡੀ) ਦਰਮਿਆਨ ਸਬੰਧਾਂ ਆਲੇ-ਦੁਆਲੇ ਘੁੰਮਦੀ ਹੈ। 2014 ਵਿੱਚ ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ ਨੇ ਇਸ ਫ਼ਿਲਮ ਨੂੰ ਲੈਸਬੀਅਨਾਂ ਬਾਰੇ ਆਪਣੀਆਂ ਸਿਖਰ ਦੀਆਂ 10 ਮਹਾਨ ਫ਼ਿਲਮਾਂ ਵਿੱਚ ਸ਼ਾਮਲ ਕੀਤਾ ਸੀ।[2] ਉਸਦੀ ਦੂਜੀ ਫੀਚਰ ਫ਼ਿਲਮ, ਟਿਕ ਟੋਕ ਲੂਲਬੀ ਇੱਕ ਮਾਤਾ-ਪਿਤਾ ਬਣਨ ਦੇ ਆਲੇ-ਦੁਆਲੇ ਦੀ ਦੁਬਿਧਾ ਬਾਰੇ ਇੱਕ ਕਾਮੇਡੀ ਹੈ। 2007 ਵਿੱਚ ਇਹ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਐਲ.ਜੀ.ਬੀ.ਟੀ. ਫੈਸਟੀਵਲ ਅਤੇ ਸਿਨੇਕੁਏਸਟ ਫ਼ਿਲਮ ਫੈਸਟੀਵਲ ਵਿੱਚ ਦਿਖਾਈ ਗਈ। ਗੋਰਨਿਕ ਦੀ ਤੀਜੀ ਫੀਚਰ ਫ਼ਿਲਮ, ਦ ਬੁੱਕ ਔਫ ਗੈਬਰੀਏਲ, ਇੱਕ ਕਰਾਸ-ਪਲੇਟਫਾਰਮ ਉਤਪਾਦਨ ਦੇ ਹਿੱਸੇ ਵਜੋਂ ਬਣਾਈ ਗਈ ਸੀ, ਜਿਸ ਵਿੱਚ ਇੱਕ ਕਿਤਾਬ, ਇੱਕ ਵੈੱਬ ਸੀਰੀਜ਼ ਅਤੇ ਇੱਕ ਲਾਈਵ ਡਰਾਇੰਗ ਸ਼ੋਅ ਵੀ ਸ਼ਾਮਲ ਸੀ।[3]
ਟੈਲੀਵਿਜ਼ਨ ਲਈ ਗੋਰਨਿਕ ਦੇ ਕੰਮ ਵਿੱਚ 2010 ਦੀ ਲਘੂ ਫ਼ਿਲਮ ਡਿਪ ਸ਼ਾਮਲ ਹੈ, ਜੋ ਬੀ.ਬੀ.ਸੀ ਚੈਨਲ 4 ਦੇ ਕਮਿੰਗ ਅੱਪ ਸੀਜ਼ਨ ਲਈ ਬਣਾਈ ਗਈ ਸੀ ਅਤੇ ਓਬਰਹਾਉਸਨ ਫ਼ਿਲਮ ਫੈਸਟੀਵਲ 2011 ਵਿੱਚ ਸਰਵੋਤਮ ਫ਼ਿਲਮ ਲਈ ਯੂਥ ਜਿਊਰੀ ਅਵਾਰਡ ਜਿੱਤਿਆ ਗਿਆ ਸੀ। ਗੋਰਨਿਕ ਨੇ ਫ਼ਿਲਮਦ ਆਊਲਜ਼ ( ਚੈਰਲ ਡੁਨੀ, 2010) ਵਿੱਚ ਸਹਿ-ਅਭਿਨੈ ਕੀਤਾ। ਉਸਨੇ ਪ੍ਰੋਡਕਸ਼ਨ ਕੰਪਨੀ ਵੈਲੀਐਂਟ ਡੌਲ ਦੀ ਸਥਾਪਨਾ ਕੀਤੀ, ਜੋ ਮਾਈਕ੍ਰੋ ਬਜਟ ਫੀਚਰ ਫ਼ਿਲਮਾਂ ਬਣਾਉਂਦੀ ਹੈ।
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
2002 | ਡੂ ਆਈ ਲਵ ਯੂ? | ਮਰੀਨਾ | |
2007 | ਟਿਕ ਟੋਕ ਲੂਲਬੀ | ਸਾਸ਼ਾ | |
2010 | ਦ ਆਉਲਜ਼ | ਲਿਲੀ | |
2015 | ਵੀਮਨ ਇਨ ਗੋਲਡ | ਫਰਾਉ ਨਿਊਮੈਨ | |
2016 | ਦ ਬੁੱਕ ਆਫ ਗੈਬਰੀਏਲ | ਗੈਬਰੀਏਲ |
ਸਾਲ | ਸਿਰਲੇਖ | ਭੂਮਿਕਾ | ਨੋਟਸ |
---|---|---|---|
2002 | ਡੂ ਆਈ ਲਵ ਯੂ? | ਨਿਰਦੇਸ਼ਕ, ਲੇਖਕ, ਨਿਰਮਾਤਾ | ਪੈਰਿਸ ਲੈਸਬੀਅਨ ਅਤੇ ਨਾਰੀਵਾਦੀ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਫੀਚਰ ਫ਼ਿਲਮ ਅਵਾਰਡ |
2005 | ਬੇੱਡ ਆਫ ਦ ਫੀਅਰ | ਲਘੁ, ਨਿਰਦੇਸ਼ਕ | |
2007 | ਟਿਕ ਟੋਕ ਲੂਲਬੀ | ਲੇਖਕ, ਨਿਰਮਾਤਾ | |
2009 | 140 | ਦਸਤਾਵੇਜ਼ੀ, ਸੇਜਮੈਂਟ ਨਿਰਦੇਸ਼ਕ | |
2010 | ਕਮਿੰਗ ਅਪ | ਨਿਰਦੇਸ਼ਕ, "ਡਿਗ" | |
2016 | ਦ ਬੁੱਕ ਆਫ ਗੈਬਰੀਏਲ | ਨਿਰਦੇਸ਼ਕ, ਲੇਖਕ, ਨਿਰਮਾਤਾ |
ਹਵਾਲੇ
[ਸੋਧੋ]- ↑ "lisagornick". lisagornick.com. Retrieved 2014-07-29. {{rs}}
- ↑ "10 great lesbian films | BFI". bfi.org.uk. Retrieved 2014-07-29.
- ↑ "Interview: Lisa Gornick talks The Book of Gabrielle". FilmDoo (in ਅੰਗਰੇਜ਼ੀ (ਅਮਰੀਕੀ)). 2017-06-26. Retrieved 2018-08-30.