ਲੂਈਜੀ ਪਿਰਾਂਦੈਲੋ
ਦਿੱਖ
(ਲੁਈਜੀ ਪਿਰਾਂਡੇਲੋ ਤੋਂ ਮੋੜਿਆ ਗਿਆ)
ਲੂਈਜੀ ਪਿਰਾਂਦੈਲੋ | |
---|---|
ਜਨਮ | ਅਗ੍ਰੀਗੈਂਟੋ, ਸਿਸੀਲੀ, ਇਟਲੀ | 28 ਜੂਨ 1867
ਮੌਤ | 10 ਦਸੰਬਰ 1936 ਰੋਮ, ਇਟਲੀ | (ਉਮਰ 69)
ਕਿੱਤਾ | ਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ |
ਰਾਸ਼ਟਰੀਅਤਾ | ਇਤਾਲਵੀ |
ਪ੍ਰਮੁੱਖ ਅਵਾਰਡ | ਸਾਹਿਤ ਦਾ ਨੋਬਲ ਇਨਾਮ 1934 |
ਦਸਤਖ਼ਤ | |
ਲੂਈਜੀ ਪਿਰਾਂਦੈਲੋ (ਇਤਾਲਵੀ: [luˈiːdʒi piranˈdɛllo]; 28 ਜੂਨ 1867 – 10 ਦਸੰਬਰ 1936) ਇੱਕ ਇਤਾਲਵੀ ਨਾਟਕਕਾਰ, ਨਾਵਲਕਾਰ, ਸ਼ਾਇਰ ਤੇ ਨਿੱਕੀਆਂ ਕਹਾਣੀਆਂ ਦਾ ਲਿਖਾਰੀ ਸੀ। 1934 ਵਿੱਚ ਉਸਨੂੰ "ਮਨੋਵਿਗਿਆਨਕ ਵਿਸ਼ਲੇਸ਼ਣ ਨੂੰ ਚੰਗੇ ਸੁਹਣੇ ਥੀਏਟਰ ਵਿਚ ਬਦਲ ਦੇਣ ਦੀ ਉਸ ਦੀ ਲਗਪਗ ਜਾਦੂਈ ਸ਼ਕਤੀ ਲਈ" ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।[1] ਪਿਰਾਂਦੇਲੋ ਦੀਆਂ ਲਿਖਤਾਂ ਵਿੱਚ ਨਾਵਲ, ਸੈਂਕੜੇ ਨਿੱਕੀਆਂ ਕਹਾਣੀਆਂ, ਅਤੇ ਲਗਪਗ 40 ਨਾਟਕ ਸ਼ਾਮਲ ਹਨ ਜਿਹਨਾਂ ਵਿੱਚੋਂ ਕੁਝ ਸਿਸੀਲੀ ਵਿੱਚ ਲਿਖੇ ਗਏ ਹਨ। ਉਸਦਾ ਵੱਡਾ ਯੋਗਦਾਨ ਉਸ ਦੇ ਨਾਟਕ ਸਨ।[2]
ਜੀਵਨੀ
[ਸੋਧੋ]ਮੁੱਢਲੀ ਜ਼ਿੰਦਗੀ
[ਸੋਧੋ]ਲੂਈਜੀ ਪਿਰਾਂਦੈਲੋ ਦਾ ਜਨਮ ਦੱਖਣੀ ਸਿਸਲੀ ਵਿੱਚ ਕਾਓਸ ਨਾਮ ਦੇ ਇੱਕ ਅਜੀਬ ਜਿਹੇ ਪਿੰਡ ਵਿੱਚ ਇੱਕ ਉੱਚ-ਸ਼੍ਰੇਣੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਸਤੀਫਾਨੋ, ਗੰਧਕ ਉਦਯੋਗ ਵਿੱਚ ਸ਼ਾਮਲ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਸੀ, ਅਤੇ ਉਸ ਦੀ ਮਾਤਾ ਵੀ ਐਗਰੀਗੇਂਟੋ ਦੇ ਬੁਰਜ਼ਵਾ ਪੇਸ਼ੇਵਰ ਕਲਾਸ ਦੇ ਇੱਕ ਅਮੀਰ ਪਰਿਵਾਰ ਤੋਂ ਸੀ।