ਲੂੰਬੜੀ ਅਤੇ ਬਿੱਲੀ
ਦਿੱਖ
ਲੂੰਬੜੀ ਅਤੇ ਬਿੱਲੀਪ੍ਰਾਚੀਨ ਜਨੌਰ ਕਹਾਣੀ ਹੈ। ਇਸ ਦੇ ਪੱਛਮੀ ਅਤੇ ਪੂਰਬੀ ਦੋਨੋਂ ਅਨੇਕ ਰੂਪ ਮਿਲਦੇ ਹਨ ਜਿਹਨਾਂ ਵਿੱਚ ਵੱਖ ਵੱਖ ਜਾਨਵਰ ਸ਼ਾਮਲ ਹਨ। ਯੂਰਪ ਵਿੱਚ ਪ੍ਰਿੰਟਿੰਗ ਦੇ ਸ਼ੁਰੂ ਤੋਂ ਲੈ ਕੇ ਈਸਪ ਦੀਆਂ ਕਹਾਣੀਆਂ ਵਿੱਚ ਇਹ ਸ਼ਾਮਲ ਰਹੀ ਹੈ। ਪੈਰੀ ਇੰਡੈਕਸ ਵਿੱਚ ਇਹ 605 ਨੰਬਰ ਤੇ ਹੈ।[1] ਮੂਲ ਕਹਾਣੀ ਵਿੱਚ ਲੂੰਬੜੀ ਅਤੇ ਬਿੱਲੀ ਇਹ ਚਰਚਾ ਕਰ ਰਹੀਆਂ ਹਨ ਕਿ ਉਨ੍ਹਾਂ ਕੋਲ ਕਿੰਨੀਆਂ ਚਤੁਰਾਈਆਂ ਅਤੇ ਚਲਾਕੀਆਂ ਹਨ। ਲੂੰਬੜੀ ਕਹਿੰਦੀ ਹੈ ਕਿ ਉਸ ਕੋਲ ਤਾਂ ਬਹੁਤ ਹਨ; ਬਿੱਲੀ ਮੰਨ ਲੈਂਦੀ ਹੈ ਕਿ ਉਸ ਕੋਲ ਤਾਂ ਬਸ ਇੱਕੋ ਹੈ। ਜਦੋਂ ਕੁੱਤਿਆਂ ਵਾਲੇ ਸ਼ਿਕਾਰੀ ਆਉਂਦੇ ਹਨ ਬਿੱਲੀ ਤੁਰਤ ਇੱਕ ਰੁੱਖ ਤੇ ਚੜ੍ਹ ਜਾਂਦੀ ਹੈ, ਪਰ ਲੂੰਬੜੀ ਕੁੱਤਿਆਂ ਦੇ ਕਾਬੂ ਆ ਜਾਂਦੀ ਹੈ।
ਹਵਾਲੇ
[ਸੋਧੋ]- ↑ Ben Edwin Perry (1965). Babrius and Phaedrus. Loeb Classical Library. Cambridge, MA: Harvard University Press. pp. 487, no. 373. ISBN 0-674-99480-9.