ਲੇਡੀ ਗਰੈਗਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
"ਆਵਰ ਆਇਰਿਸ਼ ਥੀਏਟਰ: ਅ ਚੈਪਟਰ ਆਫ਼ ਆਟੋਬਾਇਓਗ੍ਰਾਫੀ" (1913) ਦੇ 'ਫਰੰਟਿਸਪੀਸ' ਤੇ ਲੇਡੀ ਗ੍ਰੈਗਰੀ ਦੀ ਤਸਵੀਰ

ਇਸਾਬੇਲਾ ਔਗਸਤਾ, ਲੇਡੀ ਗਰੈਗਰੀ (15 ਮਾਰਚ 1852 – 22 ਮਈ 1932), ਜਨਮ ਵਕਤ ਇਸਾਬੇਲਾ ਔਗਸਤਾ ਪੇਰਸੇ, ਇੱਕ ਆਇਰਿਸ਼ ਨਾਟਕਕਾਰ, ਲੋਕਧਾਰਾ ਸ਼ਾਸਤਰੀ ਅਤੇ ਥੀਏਟਰ ਮੈਨੇਜਰ ਸੀ। ਵਿਲੀਅਮ ਬਟਲਰ ਯੇਟਸ ਅਤੇ ਐਡਵਰਡ ਮਾਰਟਿਨ ਦੇ ਨਾਲ ਮਿਲਕੇ, ਉਸ ਨੇ ਆਇਰਿਸ਼ ਲਿਟਰੇਰੀ ਥੀਏਟਰ ਅਤੇ ਐਬੇ ਥੀਏਟਰ ਦੀ ਸਥਾਪਨਾ ਕੀਤੀ ਅਤੇ ਦੋਨੋਂ ਕੰਪਨੀਆਂ ਦੇ ਲਈ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ। ਲੇਡੀ ਗਰੈਗਰੀ ਨੇ ਆਇਰਿਸ਼ ਮਿਥਿਹਾਸ ਤੋਂ ਲਈਆਂ ਕਹਾਣੀਆਂ ਦੀ ਪੁਨਰ-ਰਚਨਾ ਦੀਆਂ ਅਨੇਕ ਕਿਤਾਬਾਂ ਲਿਖੀਆਂ।