ਯਹੂਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਯਹੂਦੀ
יהודים (ਯਹੂਦੀਮ)
ਯਹੂਦੀ ਧਰਮ ਦੀਆਂ ਕੁਝ ਪ੍ਰਸਿਧ ਸ਼ਖਸੀਅਤਾਂ
ਕੁੱਲ ਆਬਾਦੀ
13,428,300
ਭਾਸ਼ਾਵਾਂ

ਇਤਿਹਾਸਿਕ ਯਹੂਦੀ ਭਾਸ਼ਾਵਾਂ

ਯਹੂਦੀ (ਪੁਰਾਤਨ ਪੰਜਾਬੀ: ਜੂਦੀ; ਅੰਗਰੇਜ਼ੀ ਭਾਸ਼ਾ:Jew) ਉਹ ਵਿਅਕਤੀ ਹੈ ਜੋ ਯਹੂਦੀ ਧਰਮ ਨੂੰ ਮੰਨਦਾ ਹੈ। ਯਹੂਦੀਆਂ ਦਾ ਪਰੰਪਰਿਕ ਨਿਵਾਸ ਸਥਾਨ ਪੱਛਮ ਏਸ਼ੀਆ ਵਿੱਚ ਅਜੋਕੇ ਇਜ਼ਰਾਈਲ (ਜਿਸਦਾ ਜਨਮ 1947 ਦੇ ਬਾਅਦ ਹੋਇਆ) ਅਤੇ ਆਸਪਾਸ ਦੇ ਸਥਾਨਾਂ ਉੱਤੇ ਰਿਹਾ ਹੈ। ਮਧਕਾਲ ਵਿੱਚ ਇਹ ਯੂਰਪ ਦੇ ਕਈ ਖੇਤਰਾਂ ਵਿੱਚ ਰਹਿਣ ਲੱਗੇ, ਜਿੱਥੋਂ ਉਨ੍ਹਾਂ ਨੂੰ ਉਂਨੀਵੀਂ ਸਦੀ ਵਿੱਚ ਨਿਰਵਾਸਨ ਝੱਲਣਾ ਪਿਆ ਅਤੇ ਹੌਲੀ-ਹੌਲੀ ਵਿਸਥਾਪਿਤ ਹੋਕੇ ਉਹ ਅੱਜ ਮੁੱਖ ਤੌਰ ਤੇ ਇਜ਼ਰਾਈਲ ਅਤੇ ਅਮਰੀਕਾ ਵਿੱਚ ਰਹਿੰਦੇ ਹਨ। ਇਜ਼ਰਾਈਲ ਨੂੰ ਛੱਡਕੇ ਸਾਰੇ ਦੇਸ਼ਾਂ ਵਿੱਚ ਉਹ ਇੱਕ ਅਲਪ ਸੰਖਿਅਕ ਸਮੁਦਾਏ ਹਨ। ਇਨ੍ਹਾਂ ਦਾ ਮੁੱਖ ਕੰਮ ਵਪਾਰ ਹੈ। ਯਹੂਦੀ ਧਰਮ ਨੂੰ ਇਸਾਈ ਅਤੇ ਇਸਲਾਮ ਧਰਮ ਤੋਂ ਪੁਰਾਤਨ ਕਿਹਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਧਰਮਾਂ ਨੂੰ ਸੰਯੁਕਤ ਤੌਰ ਤੇ ਇਬਰਾਹਮੀ ਧਰਮ ਵੀ ਕਹਿੰਦੇ ਹਨ।

1[ਸੋਧੋ]

ਸਪੇਨ ਦੇ ਉੱਤਰ ਅਫਰੀਕੀ (ਮੂਰ) ਮੁਸਲਿਮ ਹੁਕਮਰਾਨਾਂ ਨੇ ਯਹੂਦੀ ਭਾਈਚਾਰੇ ਨੂੰ ਭਰਵਾਂ ਮਾਣ-ਸਨਮਾਨ ਦਿੱਤਾ ਅਤੇ ਕਿਸੇ ਵੀ ਖ਼ਿੱਤੇ ਜਾਂ ਸ਼ਹਿਰ ਵਿੱਚੋਂ ਬੇਦਖ਼ਲ ਨਹੀਂ ਕੀਤਾ। ਬੇਦਖ਼ਲੀ ਦਾ ਅਮਲ 1492 ਵਿੱਚ ਇਸਾਈਆਂ ਦੇ ਸਪੇਨ ਉੱਤੇ ਮੁੜ ਕਬਜ਼ੇ ਤੋਂ ਸ਼ੁਰੂ ਹੋਇਆ। 1990ਵਿਆਂ ਵਿੱਚ ਹੋਈ ਜੰਗ ਸਮੇਂ ਇਰਾਨ ਦੇ ਯਹੂਦੀ ਹਵਾਈ ਸੈਨਾ ਅਧਿਕਾਰੀ ਦੁਆਰੁਫ਼ ਯੂਰਿਸ ਦੀ ਰਹੀ ਜਿਸ ਨੂੰ ਦੇਸ਼ ਦੇ ਦੂਜੇ ਵੱਡੇ ਜੰਗੀ ਐਜਾਜ਼ ਨਾਲ ਇਰਾਨ ਸਰਕਾਰ ਨੇ ਸਨਮਾਨਿਆ। ਦਰਅਸਲ, ਇਸ ਹਕੀਕਤ ਤੋਂ ਬਹੁਤ ਘੱਟ ਗ਼ੈਰ-ਇਰਾਨੀ ਵਾਕਫ਼ ਹਨ ਕਿ ਇਸਲਾਮੀ ਇਰਾਨ ਵਿੱਚ 15 ਹਜ਼ਾਰ ਦੇ ਕਰੀਬ ਯਹੂਦੀ ਵਸੇ ਹੋਏ ਹਨ ਅਤੇ ਉਨ੍ਹਾਂ ਨੂੰ ਆਪਣੇ ਧਾਰਮਿਕ ਅਕੀਦਿਆਂ ਦੀ ਪਾਲਣਾ ਕਰਨ ਦੇ ਓਨੇ ਹੀ ਹੱਕ ਹੈ ਜਿੰਨੇ ਮੁਸਲਿਮ ਇਰਾਨੀਆਂ ਨੂੰ। ਇਰਾਨ ਅਜਿਹਾ ਇੱਕੋਇੱਕ ਇਸਲਾਮੀ ਦੇਸ਼ ਹੈ ਜਿਸ ਦੀ ਕੌਮੀ ਪਾਰਲੀਮੈਂਟ ਵਿੱਚ ਯਹੂਦੀਆਂ ਲਈ ਇੱਕ ਪੱਕੀ ਸੀਟ ਹੈ। ਸਿਰਫ਼ ਇਰਾਨ ਹੀ ਨਹੀਂ, ਮਿਸਰ, ਯਮਨ, ਕੁਵੈਤ, ਓਮਾਨ ਤੇ ਕਤਰ ਵਿੱਚ ਯਹੂਦੀ ਬਸਤੀਆਂ ਹਨ। ਇਹ ਉਹ ਲੋਕ ਹਨ ਜਨ੍ਹਿਾਂ ਨੇ ਆਪਣਾ ਘਰ-ਬਾਰ ਛੱਡ ਕੇ ਇਜ਼ਰਾਈਲ ਜਾਣ ਦੀ ਇੱਛਾ ਨਹੀਂ ਜਤਾਈ। ਇਸ ਜਜ਼ਬੇ ਦੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਕਦਰ ਪਾਈ ਹੈ ਜਨ੍ਹਿਾਂ ਵਿੱਚ ਇਹ ਵਸੇ ਹੋਏ ਹਨ।

ਹਵਾਲੇ[ਸੋਧੋ]