ਲੈਨਿਨ ਇਨਾਮ
Jump to navigation
Jump to search
ਲੈਨਿਨ ਇਨਾਮ (ਰੂਸੀ: Ленинская премия) ਵਿਗਿਆਨ, ਸਾਹਿਤ, ਕਲਾ, ਆਰਕੀਟੈਕਚਰ, ਅਤੇ ਤਕਨਾਲੋਜੀ ਦੇ ਨਾਲ ਸਬੰਧਤ ਕੰਮ ਲਈ ਦਿੱਤਾ ਜਾਣ ਵਾਲਾ ਸੋਵੀਅਤ ਯੂਨੀਅਨ ਦਾ ਸਭ ਤੋਂ ਵਕਾਰੀ ਇਨਾਮ ਸੀ। ਇਹ 23 ਜੂਨ 1925 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ 1934 ਤੱਕ ਜਾਰੀ ਰੱਖਿਆ ਗਿਆ ਸੀ। 1935 ਤੋਂ 1956 ਤੱਕ ਦੇ ਅਰਸੇ ਦੌਰਾਨ, ਲੈਨਿਨ ਪ੍ਰਾਈਜ਼, ਨਹੀਂ ਦਿੱਤਾ ਗਿਆ ਸੀ, ਇਹਦੀ ਥਾਂ ਵੱਡੇ ਪੱਧਰ ਤੇ ਸਟਾਲਿਨ ਇਨਾਮ ਦਿੱਤਾ ਗਿਆ।
23 ਅਪਰੈਲ 2018 ਨੂੰ 2020 ਵਿਚ ਲੈਨਿਨ ਦੇ 150 ਵੇਂ ਜਨਮ ਦਿਹਾੜੇ ਨਾਲ ਜੋੜਨ ਲਈ ਉਲੀਆਨੋਵਸਕ ਓਬਲਾਸਟ ਦੇ ਮੁਖੀ, ਸੇਰਗੇਈ ਇਵਾਨੋਵਿਚ ਮੋਰੋਜੋਵ ਨੇ ਹਿਊਮੈਨਟੀਜ਼, ਸਾਹਿਤ ਅਤੇ ਕਲਾ ਵਿਚ ਪ੍ਰਾਪਤੀ ਲਈ ਲੈਨਿਨ ਪੁਰਸਕਾਰ ਦੁਬਾਰਾ ਸ਼ੁਰੂ ਕੀਤਾ`। [1][2]