ਲੈਲਤ-ਉਲ-ਕਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੈਲਤ-ਉਲ-ਕਦਰ (Arabic: لیلة القدر) ਜਾਂ ਸ਼ਬੇ ਕਦਰ, ਉਹ ਰਾਤ ਹੈ, ਜਿਸ ਨੂੰ ਸਾਰੇ ਮੁਸਲਮਾਨ ਸਭ ਤੋਂ ਮੁਕੱਦਸ ਮੰਨਦੇ ਹਨ। ਇਹ ਇਸਲਾਮੀ ਮਹੀਨੇ ਰਮਜਾਨ ਦੇ ਅੰਤਮ ਦਸ ਰਾਤਾਂ ਵਿੱਚੋਂ ਇੱਕ ਰਾਤ ਹੈ, ਜਿਸ ਦੇ ਬਾਰੇ ਕੁਰਾਨ ਵਿੱਚ ਸੂਰਤ-ਅਲ-ਕੁਰਾਨ ਦੇ ਨਾਮ ਨਾਲ ਇੱਕ ਸੂਰਤ ਵੀ ਨਾਜਿਲ ਹੋਈ ਹੈ। ਇਸ ਰਾਤ ਨੂੰ ਇਬਾਦਤ ਕਰਨ ਦੀ ਬਹੁਤ ਤਾਕੀਦ ਹੈ। ਕੁਝ ਵਿਦਵਾਨ 23ਵੀਂ, ਕੁਝ 25ਵੀਂ ਰਾਤ ਮੰਨਦੇ ਹਨ, ਪਰ ਬਹੁਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਇਹ 27ਵੀਂ ਰਾਤ ਸੀ।