ਸਮੱਗਰੀ 'ਤੇ ਜਾਓ

ਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੋਕਧਾਰਾ ਅਤੇ ਆਧੁਨਿਕਤਾ ਰੁੂਪਾਂਤਰਣ ਤੇ ਪੁਨਰ ਮੁਲਾਂਕਣ
ਲੇਖਕਸੰਪਾਦਕ : ਡਾ. ਜਸਵਿੰਦਰ ਸਿੰਘ, ਡਾ. ਬਲਦੇਵ ਸਿੰਘ ਚੀਮਾ
ਪ੍ਰਕਾਸ਼ਨ2011
ਪ੍ਰਕਾਸ਼ਕਪਬਲੀਕੇਸ਼ਨ, ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ
ਸਫ਼ੇ135

ਲੋਕਧਾਰਾ ਅਤੇ ਆਧੁਨਿਕਤਾ ਰੂਪਾਂਤਰਨ ਤੇ ਪੁਨਰ ਮੁਲਾਕਣ ਪੁਸਤਕ 15-16 ਜਨਵਰੀ, 2008 ਨੂੰ ਲੋਕਧਾਰਾ ਅਤੇ ਆਧੁਨਿਕਤਾ ਰੂਪਾਂਤਰਨ ਤੇ ਪੁਨਰ ਮੁਲਾਕਣ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਵਿੱਚ ਪੇਸ਼ ਹੋਏ ਖੋਜ ਪੱਤਰਾਂ ਦਾ ਸੰਗ੍ਰਹਿ ਹੈ। ਇਹ ਸੈਮੀਨਾਰ ਪੰਜਾਬੀ ਅਕਾਦਮੀ ਦਿੱਲੀ ਤੇ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਵਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਸੀ। ਇਸ ਸੈਮੀਨਾਰ ਵਿਚ ਕੁੱਲ 9 ਖੋਜ ਪੱਤਰ ਪੜ੍ਹੇ ਗਏ ਜਿੰਨ੍ਹਾਂ ਨੂੰ ਇਸ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਸੰਗ੍ਰਹਿ

[ਸੋਧੋ]

ਡਾ. ਜਸਵਿੰਦਰ ਸਿੰਘ ਨੇ ਇਸ ਪੁਸਤਕ ਦੀ ਭੂਮਿਕਾ ਲਿਖੀ ਹੈ। ਇਸ ਵਿਚ 9 ਲੇਖ ਸ਼ਾਮਿਲ ਹਨ।

ਲੋਕਧਾਰਾ ਤੇ ਆਧੁਨਿਕਤਾ : ਬਦਲਦੇ ਅਧਿਐਨ ਪਰਿਪੇਖ (ਡਾ. ਜਸਵਿੰਦਰ ਸਿੰਘ)

[ਸੋਧੋ]

ਲੋਕ ਧਾਰਾ ਵਿਸ਼ੇਸ਼ ਸੱਭਿਆਚਾਰਕ ਭਾਈਚਾਰੇ ਦੇ ਸਾਂਝੇ ਜੀਵਨ ਅਨੁਭਵਾਂ ਵਿੱਚੋਂ ਉਪਜਿਆ ਸੁਹਜਭਾਵੀ ਵਰਤਾਰਾ ਹੈ ਜੋ ਨਿਰੰਤਰ ਸਿਰਜਿਆ ਮਾਣਿਆਂ ਹੁੰਦਾ ਹੈ। ਆਧੁਨਿਕ ਯੁੱਗ ਦੇ ਨਵੇਂ ਸਿਸਟਮਾਂ, ਸੰਗਠਨਾਂ ਨੂੰ ਜਨਮ ਦਿੱਤਾ ਹੈ। ਇਸਨੇ ਤਰਕਵਾਦ, ਪ੍ਰਮਾਣਵਾਦ ਦੇ ਤੌਰ ਚਿੰਤਨ ਪ੍ਰਣਾਲੀਆਂ ਨੂੰ ਪ੍ਰਮੁੱਖਤਾ ਦਿੱਤੀ। ਲੋਕਧਾਰਾ ਪੁਰਾਣੇ ਜਮਾਨੇ ਦੀ ਨਿਰਜਿੰਦ ਵਸਤ ਮਾਤਰ ਨਹੀਂ ਸਗੋਂ ਇਹ ਵਿਸ਼ੇਸ਼ ਲੋਕ ਸਮੂਹ ਦੀ ਉਚੇਰੀ ਸਿਰਜਣਾਤਮਕ ਸਮਰੱਥਾ ਦਾ ਆਪਣੇ ਯੁੱਗ ਬੋਧ ਦੀ ਚਿੰਤਨ ਵਿੱਧੀ ਅਨੁਕੂਲ  ਉਚਿਤ ਮੁਹਾਵਰੇ ਵਿੱਚ ਸਾਰਥਿਕ ਪ੍ਰਗਟਾਵਾ ਹੈ। ਲੋਕ ਧਰਾਈ ਸੰਸਾਰ ਦੀ ਇੱਕ ਅਹਿਮ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਦਾਇਰਾਗਤ ਹੁੰਦਾ ਹੈ। ਆਧੁਨਿਕ ਯੁੱਗ ਵਿੱਚ ਲੋਕ ਧਰਾਈ ਸਮੱਗਰੀ ਰੂਪਾਂ, ਵਿਧੀਆਂ ਦਾ ਜ਼ੋ ਰੂਪਾਂਤਰਣ ਹੋ ਰਿਹਾ ਉਹ ਵੀ ਕਾਫੀ ਦਿਲਚਸਪ ਹੈ। ਆਧੁਨਿਕ ਯੁੱਗ ਦੀ ਬੁਨਿਆਦੀ ਤਬਦੀਲੀਆਂ ਦੇ ਸਨਮੁੱਖ ਹੋਰ ਪ੍ਰਾਚੀਨ ਬਣਤਰਾਂ ਵਾਂਗ ਲੋਕਧਾਰਾ ਦਾ ਰੂਪਾਂਤਰਣ ਅਟੱਲ ਹੈ। ਲੋਕ ਧਰਾਈ ਰੂਪਾਂਤਰਣ ਦਾ ਅਹਿਮ ਪਸਾਰ ਇਸ ਦੇ ਨਵ ਸਿਰਜਣ ਨਾਲ ਸਬੰਧਤ ਹੈ। ਪਹਿਲੀ ਲੋਕਧਾਰਾ ਨੂੰ ਦੇਸੀ ਅਸਿੱਖਿਅਤ ਲੋਕਾਂ ਦੀ ਕਹਿ ਕੇ ਛੁਟਿਆਉਣਾ, ਦੂਸਰਾ ਆਧੁਨਿਕ ਜੀਵਨ ਦੀ ਵਿਪਰੀਤ ਮੰਨਣਾ, ਤੀਸਰਾ ਆਧੁਨਿਕ ਯੁੱਗ ਵਿੱਚ ਲੋਕਧਾਰਾ ਦੇ ਖਤਮ ਹੋ ਜਾਣ ਨੂੰ ਕਿਆਸ ਕਰਨਾ। ਲੋਕਧਾਰਾ ਨਿਰੰਤਰ ਵਿਕਸਣਸੀਲ ਪਸਾਰ ਹੈ। ਹਰ ਬਦਲਦੇ ਦੌਰ ਵਿਚ ਲੋਕਮਨ ਆਪਣੀਆਂ ਮੂਲ ਸੱਭਿਆਚਾਰ ਵਿੱਚ ਸਾਡੀ ਖਸਲਤ ਮੁਤਾਬਕ ਲੋਕਧਾਰਾ ਨੂੰ ਰੂਪਾਂਤਰਿਤ ਕਰਦਾ ਤੇ ਸਿਰਜਦਾ ਰਹਿੰਦਾ ਹੈ।

ਲੋਕ ਕਲਾਵਾਂ ਅਤੇ ਆਧੁਨਿਕਤਾ : ਬਦਲਾਓ ਤੇ ਪੁਨਰ ਅਵਲੋਕਨ (ਡਾ. ਸ. ਸ. ਭੱਟੀ)

[ਸੋਧੋ]

ਇਸ ਖੋਜ ਪੱਤਰ ਵਿੱਚ ਉਹਨਾਂ ਨੇ ਪੰਜਾਬ ਦੀ ਲੋਕਧਾਰਾਈ ਇਮਾਰਤ ਕਲਾ ਸਰੂਪ ਤੇ ਰੂਪਾਂਤਰਨ ਵਿੱਚ ਬਹੁਤ ਤਰਕਸ਼ੀਲ ਢੰਗ ਨਾਲ ਲੋਕ ਕਲਾਵਾਂ ਦੀ ਪ੍ਰਕਿਰਤੀ ਨਿਖੇੜੀ ਹੈ। ਵਿਭਿੰਨ ਲੋਕ ਕਲਾਵਾਂ, ਲੋਕ ਕਲਾਵਾਂ ਦੀ ਜਵਾਨੀ ਸਹਿਤ ਜੋ ਅਨਪੜ੍ਹ ਲੋਕਾਂ ਵਿਚ ਜੁਬਾਨ ਰਾਹੀਂ ਚਲਦਾ ਹੈ। ਪਦਾਰਥਿਕ ਸੱਭਿਆਚਾਰ, ਕਸਨਮ ਤੇ ਮੇਲੇ, ਲੋਕ ਸਹਿਤ ਦੀ ਪਹਿਚਾਣ ਕਰਵਾਈ ਗਈ ਹੈ, ਜੋ ਜ਼ੁਬਾਨੀ ਚੱਲਦਾ ਹੈ। [[ਲੋਕ ਸੰਗੀਤ]] ਤੇ ਹੋਰ ਸੰਗੀਤ ਜਿਵੇਂ ਪੋਪ ਸੰਗੀਤ ਬਾਰੇ ਵੀ ਚਰਚਾ ਕੀਤੀ ਗਈ ਹੈ। ਲੋਕ ਸੰਗੀਤ, ਲੋਕ ਕਲਾਵਾਂ ਵਿੱਚ ਵਰਤੇ ਜਾਂਦੇ ਪਦਾਰਥ ਤੇ ਤਕਨੀਕ ਵੀ ਬਹੁਤ ਮਹੱਤਵ ਰੱਖਦੇ ਹਨ। ਉਸਾਰੀ ਦੇ ਤਰੀਕੇ ਜਿਵੇਂ ਇਮਾਰਤਾਂ, ਫ਼ਰਨੀਚਰ, ਸੈਲਫਾਂ, ਦਰਵਾਜ਼ੇ, ਖਿੜਕੀਆਂ ਵੀ ਇਸ ਵਿੱਚ ਸ਼ਾਮਿਲ ਹਨ। ਪੰਜਾਬ ਦੇ ਪਿੰਡਾਂ ਵਿਚ ਕਈ ਕੰਮ ਕੀਤੇ ਗਏ ਹਨ, ਜਿਵੇਂ ਬੁਣਾਈ ਤੇ ਕਸੀਦਾਕਾਰੀ, ਫ਼ਰਨੀਚਰ ਤੇ ਘਰੇਲੂ ਸਜਾਵਟ, ਨਿਕਾਸ਼ੀ ਆਦਿ ਕੰਮ ਕੀਤੇ ਜਾਂਦੇ ਹਨ। ਉਹਨਾਂ ਨੇ ਆਧੁਨਿਕ ਜੀਵਨ ਸੰਦਰਭਾਂ ਵਿੱਚ ਪੰਜਾਬ ਦੀਆਂ ਲੋਕ ਕਲਾਵਾਂ ਦੇ ਹੋ ਰਹੇ ਰੂਪਾਂਤਰਨ ਨੂੰ ਸੁਨਿਸ਼ਚਿਤ ਕੀਤਾ ਹੈ।

ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਮਿੱਥ ਰੂਪਾਂਤਰਨ :( ਡਾ. ਪਰਮਜੀਤ ਸਿੰਘ)'

[ਸੋਧੋ]

ਇਸ ਵਿੱਚ ਡਾ. ਪਰਮਜੀਤ ਸਿੰਘ ਨੇ ਧਰਮ ਤੇ ਵਿਗਿਆਨ ਦੀ ਗਿਆਨ ਵਿਧੀ ਨੂੰ ਨਿਖੇੜਿਆ ਹੈ। ਉਨ੍ਹਾਂ ਅਨੁਸਾਰ ਦਸਮ ਗ੍ਰੰਥ ਇੱਕ ਦਿਸਦੇ ਸਮਾਜ ਅਤੇ ਅਣਦਿਸਦੇ ਵਸਤੂ ਜਗਤ ਬਾਰੇ ਆਪਣੇ ਪ੍ਰਤੱਖਣ ਦੇ ਤਰਕ ਨੂੰ ਪਹਿਲਾਂ ਸਿਰਜਦਾ ਹੈ। ਦਸਮ ਗ੍ਰੰਥ ਦੀਆਂ ਰਚਨਾਵਾਂ ਦਾ ਚਾਰ ਵਰਗਾਂ ਅਧਿਆਤਮਕ, ਮਿਥਿਹਾਸਕ, ਕਾਵਿ ਕਥਾਵਾਂ ਤੇ ਨੀਤੀ ਪ੍ਰਵਚਨ ਵਿੱਚ ਵਰਗੀਕਰਨ ਕਰਕੇ ਇਹਨਾਂ ਦਾ ਅਧਿਐਨ ਪੇਸ਼ ਕੀਤਾ ਹੈ। ਕਾਵਿ ਕਥਾਵਾਂ ਅਕਾਰ ਦੇ ਪੱਖ ਤੋਂ ਸਭ ਤੋਂ ਵੱਡਾ ਪਾਠ ਹਨ। ਇਸ ਗ੍ਰੰਥ ਵਿਚ ਮਿੱਥ ਰੂਪਾਂਤਰਨ ਦਾ ਚਿੰਨ ਵਿਗਿਆਨਕ ਅਧਿਐਨ ਕਰਨ ਸਮੇਂ ਅਧਿਆਤਮਿਕ ਮਿਥਿਹਾਸਕ ਰਚਨਾਵਾਂ ਨੂੰ ਅਧਾਰ ਬਣਾਇਆ ਗਿਆ ਹੈ। ਪਖ੍ਰਯਾਨ ਚਰ੍ਰਿਤ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਡੇ ਆਕਰ ਵਾਲੀ ਰਚਨਾ ਹੈ। ਇਸ ਵਿੱਚ ਚਾਰ ਸੋ ਪੰਜ ਚਰ੍ਰਿਤਾਂ ਦਾ ਵਰਣਨ ਕੀਤਾ ਗਿਆ ਹੈ। ਸ੍ਰੀ ਦਸਮ ਗ੍ਰੰਥ ਦੀਆਂ ਸਾਰੀਆਂ ਰਚਨਾਵਾਂ ਸਿੱਧੇ ਜਾਂ ਅਸਿੱਧੇ ਤੌਰ ਤੇ ਅਕਾਲ ਦੀ ਉਸਤਤਿ ਦਾ ਪ੍ਰਵਚਨ ਸਿਰਜਦੀਆਂ ਹਨ।

ਇੰਟਰਨੈੱਟ ਸਮੱਗਰੀ : ਲੋਕਧਾਰਾ ਦਾ ਰੂਪਾਂਤਰਨ (ਡਾ. ਰਜਿੰਦਰਪਾਲ ਸਿੰਘ)

[ਸੋਧੋ]

ਇਸ ਖੋਜ ਪੱਤਰ ਵਿੱਚ ਡਾ. ਰਜਿੰਦਰਪਾਲ ਸਿੰਘ ਨੇ ਆਧੁਨਿਕ ਸੂਚਨਾ ਅਤੇ ਸੰਚਾਰ ਟੈਕਨਾਲੋਜੀ ਬਾਰੇ ਚਰਚਾ ਕੀਤੀ ਹੈ ਤੇ ਨਵੇਂ ਸੰਚਾਰ ਮਾਧਿਅਮ ਕਿਵੇਂ ਲੋਕ ਧਾਰਾ ਨੂੰ ਨਵਾਂ ਸਰੂਪ ਦੇ ਰਹੇ ਹਨ, ਦੀ ਗੱਲ ਕੀਤੀ ਹੈ। ਸਮਕਾਲੀ ਸੰਚਾਰ ਸਾਧਨਾਂ ਨੇ ਸਾਡੀ ਜਿੰਦਗੀ ਬਦਲ ਦਿੱਤੀ ਹੈ। ਨਵੇਂ ਸੰਚਾਰ ਸਾਧਨ ਛਾਪਾ ਖਾਨਾ, ਟੈਨੀਵਿਜ਼ਨ, ਮੋਬਾਇਲ ਨੇ ਜਿੰਦਗੀ ਹੀ ਨਹੀਂ ਸੱਭਿਆਚਾਰ ਤੇ ਲੋਕਧਾਰਾ ਨੂੰ ਵੀ ਤਬਦੀਲ ਕੀਤਾ ਹੈ। ਲੋਕ ਸਮੂਹ ਲੋਕ ਧਾਰਾ ਦਾ ਅਨਿੱਖੜ ਅੰਗ ਹੈ। ਲੋਕ ਧਾਰਾ ਵਿੱਚ ਲੋਕ ਸਮੂਹ, ਪ੍ਰਵਾਨਗੀ ਪਰੰਪਰਾ ਤੋਂ ਬਿਨ੍ਹਾਂ ਮੋਖਿਕਤਾ ਨੂੰ ਅਹਿਮ ਸਥਾਨ ਦਿੱਤਾ ਜਾਂਦਾ ਹੈ। ਲੋਕ ਧਾਰਾ ਭਾਵੇਂ ਪਰੰਪਰਾ ਨਾਲ ਬੱਝੀ ਹੁੰਦੀ ਹੈ ਪਰ ਇਸ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਇਹ ਤਬਦੀਲੀ ਹੀ ਲੋਕ ਧਾਰਾ ਦਾ ਰੂਪਾਂਤਰਨ ਹੈ। ਨਵੀਆਂ ਸਥਿਤੀਆਂ ਤੋਂ ਨਵੀਂ ਲੋਕ ਧਾਰਾ ਪੈਦਾ ਹੋਣ ਤੇ ਪੁਰਾਣੀ ਦਾ ਨਵੇਂ ਵਿਚ ਰੂਪਾਂਤਰਨ ਹੁੰਦਾ ਹੈ। ਲੋਕ ਧਾਰਾ ਦਾ ਮੋਖਿਕਤਾ ਨਾਲ ਤੇ ਵਿਸ਼ਸ਼ਟਤਾ ਦਾ ਰਿਸ਼ਤਾ ਲਿਖਤ ਨਾਲ ਜੁੜਨਾ ਸ਼ੁਰੂ ਹੋ ਗਿਆ ਹੈ। ਲੋਕ ਧਾਰਾ ਨੂੰ ਜਿਉਂਦੇ ਰਹਿਣ ਲਈ ਲਿਖਤ ਦਾ ਸਹਾਰਾ ਲੈਣਾ ਪੈਂਦਾ ਹੈ। ਨਵੇਂ ਸਾਧਨਾ ਆਉਣ ਨਾਲ ਇੰਟਰਨੈੱਟ ਲਿਖਤ ਪਾਠ ਸਥਿਰ ਨਹੀਂ ਹੁੰਦਾ ਸਗੋਂ ਤਰਲ ਹੋ ਜਾਂਦਾ ਹੈ। ਇੰਟਰਨੈੱਟ ਉਪਰ ਪੇਸ਼ ਲਿਖਤ ਨੂੰ ਸੰਪਾਦਿਤ ਕੀਤਾ ਜਾ ਸਕਦਾ ਹੈ, ਸੱਚਾ ਸੂਰਮਾ ਦੀ ਲੋਕਧਾਰਾ ਬਾਰੇ ਇੰਟਰਨੈੱਟ ਰਾਹੀਂ ਹੋਈ ਚਰਚਾ ਨੂੰ ਪੇਸ਼ ਕੀਤਾ ਗਿਆ ਹੈ।

ਡੋਗਰਾ : ਰੀਤੀ ਸੰਸਕਾਰ (ਡਾ. ਉਪਦੇਸ਼ ਕੌਰ )

[ਸੋਧੋ]

ਰੀਤੀ ਸੰਸਕਾਰ ਖੋਜ ਪੱਤਰ ਵਿਚ ਡਾ. ਉਪਦੇਸ਼ ਕੌਰ ਨੇ ਡੋਗਰਾ ਭਾਈਚਾਰੇ ਦੇ ਰੀਤੀ ਸੰਸਕਾਰਾਂ ਨੂੰ ਵਿਸ਼ਾ ਬਣਾਇਆ ਹੈ। ਡੋਗਰੇ ਭਾਈਚਾਰੇ ਵਿੱਚ ਜਨਮ ਵਿਆਹ ਸੰਬਧੀ ਰੀਤੀ ਸੰਸਕਾਰਾਂ ਦੀ ਚਰਚਾ ਕੀਤੀ ਤੇ ਪੰਜਾਬੀ ਸੱਭਿਆਚਾਰ ਨਾਲ ਇਸਦੀ ਸਾਂਝ ਦਰਸਾਈ ਹੈ।

ਜਨਮ ਸਬੰਧੀ : ਡੋਗਰਾ ਦੇਸ਼ ਕਈਂ ਜਾਤਾਂ ਧਰਮਾਂ ਤੇ ਕਬੀਲਿਆਂ ਦਾ ਜਨਮ ਸਮੂਹ ਹੈ ਇਸ ਕਰਕੇ ਰੀਤਾਂ ਤੇ ਸੰਸਕਾਰ ਵਿਚ ਵਿਲੱਖਣਤਾ ਦਿੱਸਦੀ ਹੈ। ਰੀਤਾਂ ਨੂੰ ਡੋਗਰੀ ਵਿਚ ਠੂਆਂ ਕਿਹਾ ਜਾਂਦਾ ਹੈ। ਡੋਗਰੇ ਰਿਵਾਜ਼ ਅਨੁਸਾਰ ਅੱਠਵੇਂ ਜਾਂ ਨੋਵੇਂ ਮਹੀਨੇ ਰੀਤਾਂ ਹੁੰਦੀਆਂ ਹਨ। ਬੱਚੇ ਦੇ ਜਨਮ ਸਮੇਂ ਪੰਜਾਬੀ ਰਿਵਾਜ਼ ਵਾਂਗ ਗੁੜਤੀ ਦੇਣ ਦੀ ਰਸਮ ਵੀ ਕੀਤੀ ਜਾਂਦੀ ਹੈ। ਡੋਗਰਿਆਂ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਬਿਧ ਬਿਹਾਈ ਬਣਾਉਂਦੇ ਹਨ, ਇਹ ਬਿੱਧ ਮਾਤਾ ਦਾ ਹੀ ਸਕੰਲਪ ਹੈ, ਤੇਰਵੇਂ ਦਿਨ ਸੁਤਰਾ ਪਾਇਆ ਜਾਂਦਾ ਹੈ। ਸੁਤਰੇ ਪਾਉਣ ਵਾਲੇ ਦਿਨ ਹੀ ਨਾਂਮਕਰਨ ਕੀਤਾ ਜਾਂਦਾ ਹੈ। ਡੋਗਰਿਆਂ ਵਿੱਚ ਤੀਜੇ ਪੰਜਵੇਂ ਵਰ੍ਹੇ ਮੁੰਡਨ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਜਨੇਊ ਪਾਉਣ ਦੀ ਰੀਤ ਤੇ ਇਸੇ ਸਮੇਂ ਸ਼ਗਨ ਸੇਜਨ ਦੀ ਰਸਮ ਵੀ ਕੀਤੀ ਜਾਂਦੀ ਹੈ।

ਵਿਆਹ ਸਬੰਧੀ : ਸਭ ਤੋਂ ਪਹਿਲਾਂ ਵਿਆਹ ਠਾਕਾਂ ਦੀ ਰੀਤ ਕੀਤੀ ਜਾਂਦੀ ਹੈ।  ਟਿੱਕਾ ਲਾਉਣ ਦੀ ਰਸਮ ਹੁੰਦੀ ਹੈ। ਡੋਗਰਿਆਂ  ਵਿੱਚ ਵਿਧਵਾ ਵਿਆਹ ਦਾ ਰਿਵਾਜ਼ ਪ੍ਰਚਲਿੱਤ ਹੈ। ਵਿਆਹ ਤੋਂ ਪਹਿਲਾਂ ਸ਼ਗਨ ਬਿਹਾਉਣ ਦੀ  ਰੀਤੀ ਵੀ ਕੀਤੀ ਜਾਂਦੀ ਹੈ। ਵਿਆਹ ਤੋਂ ਪਹਿਲਾਂ ਮੁੰਡੇ ਤੇ ਕੁੜੀ ਨੂੰ ਆਪਣੇ ਗੰਡੀ ਪਾਇਆ ਜਾਂਦਾ ਹੈ। ਸ਼ਾਂਤ ਵਾਲੇ ਦਿਨ ਪੰਜ ਸੱਤ ਸੁਹਾਗਣਾਂ ਕੜਾਹੀ ਰਿੱਝਦੀਆਂ ਹਨ। ਡੋਗਰਿਆਂ ਵਿਚ ਔਰਤਾਂ ਬਰਾਤ ਨਹੀਂ ਜਾਂਦੀਆਂ। ਡੋਗਰਾ ਖਾਣੇ ਸ੍ਰੀ ਪਲਾਅ, ਮੰਘਰੇ, ਔਰਿਆਂ ਦੀ ਖੱਟੀ , ਮੂੰਗੀ ਦੀ ਦਾਲ ਆਦਿ ਖਾਸ ਤੌਰ ਤੇ ਬਣਾਏ ਜਾਂਦੇ ਹਨ। ਡੋਗਰਿਆਂ ਦੇ ਰੀਤੀ ਸੰਸਕਾਰਾਂ ਤੇ ਪੰਜਾਬੀ ਰੀਤੀ ਸੰਸਕਾਰਾਂ ਦਾ ਕਾਫੀ ਪ੍ਰਭਾਵ ਹੈ।

'ਪੰਜਾਬ ਦੀ ਲੋਕ ਕਲਾ : ਰੁਮਾਲ (ਡਾ.ਹਰਜੀਤ ਕੌਰ)'

[ਸੋਧੋ]

ਇਸ ਵਿੱਚ ਸੱਭਿਆਚਾਰ ਰਵਾਇਤਾਂ ਤੇ ਸੁਹਜ ਪ੍ਰਵਿਰਤੀ ਨੂੰ ਖੁਬਸੂਰਤੀ ਨਾਲ ਬਿਆਨ ਕੀਤਾ ਹੈ। ਸਾਡੇ ਜੀਵਨ ਵਿੱਚ ਲੋਕ ਕਲਾ ਦੇ ਕੇਂਦਰੀ ਮੱਹਤਵ ਨੂੰ ਦਰਸਾ ਕੇ ਜਿੱਥੇ ਸਾਡੇ ਅਮੀਰ ਲੋਕ ਕਲਾ ਨੂੰ ਮਾਣ ਨਾਲ ਦਰਸਾਇਆ ਹੈ, ਉੱਥੇ ਇਹ ਵੀ ਅਫਸੋਸ ਕੀਤਾ ਕਿ ਲੋਕ ਕਲਾਵਾਂ ਦੀ ਥਾਂ ਮਸ਼ੀਨ ਵਸਤਾਂ ਮੱਲ ਰਹੀਆਂ ਹਨ। ਲੋਕ ਕਲਾ ਦਾ ਸਬੰਧ ਮਨੁੱਖ ਦੀ ਸਹੁਜਾਤਮਕ ਪ੍ਰਵਿਰਤੀ ਨਾਲ ਹੈ। ਲੋਕ ਕਲਾ ਦਾ ਦਾਇਰਾ ਵਿਸਤ੍ਰਿਤ ਹੈ, ਜਿਸ ਵਿੱਚ ਨ੍ਰਿਤ ਕਲਾ, ਨਾਟ ਕਲਾ ਸਾਰਾ ਕੁਝ ਸ਼ਾਮਿਲ ਹੈ। ਪੰਜਾਬੀ ਇੱਕ ਕਸੀਦਾਕਾਰੀ ਅਥਵਾ ਬੁਣਾਈ, ਕਢਾਈ ਲੋਕ ਕਲਾ ਦਾ ਅਹਿਮ ਪੱਖ ਹੈ। ਰੁਮਾਲ ਫਾਰਸੀ ਦਾ ਸ਼ਬਦ ਹੈ। ਰੁਮਾਲ ਦੋ ਸ਼ਬਦਾ- ਰੁ+ਮਾਲ ਤੋਂ ਬਣਾਇਆ ਹੈ।ਕੱਪੜੇ ਦੀ ਛੋਟੀ ਜਿਹੀ ਟਾਕੀ ਜਦੋਂ ਕਿਸੇ ਹੁਨਰਬੰਦ ਹੱਥਾਂ ਦੀ ਛੋਹ ਪ੍ਰਾਪਤ ਕਰਨ ਉਪਰੰਤ ਰੁਮਾਲ ਦਾ ਰੂਪ ਧਾਰਦੀ ਹੈ ਤਾਂ ਉਹ ਛੋਟੀ ਵਸਤ ਨਾ ਰਹਿ ਕਿ ਕਲਾਤਮਕ ਸੱਭਿਆਚਾਰ ਵਿੰਗ ਬਣ ਜਾਂਦੀ ਹੈ। ਪੰਜਾਬੀ ਸੱਭਿਆਚਾਰ ਵਿੱਚ ਰੁਮਾਲ ਦਾ ਮਹੱਤਵ ਇਸ ਦੇ ਬਹੁ ਪ੍ਰਕਾਰਜੀ ਹੋਣ ਵਿੱਚ ਹੈ। ਇਸ ਦੀ ਵਰਤੋਂ ਸਰੀਰਕ ਸਫਾਈ, ਪਹਿਰਾਵੇ ਦੀ ਅੰਗ, ਘਰੇਲੂ ਉਪਯੋਗਤਾ,ਪਿਆਰ ਸਬੰਧਾਂ ਦੇ ਪ੍ਰਤੀਕ ਵਜੋਂ ਹੁੰਦੀ ਹੈ। ਲੇਖਕ ਨੇ ਰੁਮਾਲ ਦਾ ਵਰਗੀਕਰਣ ਇਸ ਤਰ੍ਹਾਂ ਕੀਤਾ ਹੈ। ਸੂਤੀ ਰੁਮਾਲ, ਰੇਸ਼ਮੀ ਰੁਮਾਲ, ਕਰੋਸੀਏ ਨਾਲ ਬੁਣੇ ਰੁਮਾਲ, ਅੱਡੇ ਤੇ ਬਣੇ ਰੁਮਾਲ ਬਾਰੇ ਚਰਚਾ ਕੀਤੀ ਹੈ। ਰੁਮਾਲ ਆਪਣੇ ਆੁ ਵਿੱਚ ਕੋਮਲ ਸੁੰਦਰਤਾ ਦਾ ਅਹਿਸਾਸ ਹੈ। ਆਧੁਨਿਕ ਸਮੇਂ ਦੀ ਨਵੀਨ ਟੈਕਨਾਲੋਜੀ ਨੇ ਮਨੁੱਖ ਦੀ ਸਰੀਰਕ ਮਿਹਨਤ ਬੇਸ਼ੱਕ ਘਟਾਇਆ ਹੈ ਪਰ ਮਾਨਸਿਕ ਤ੍ਰਿਪਤੀ ਲਈ ਕੀਤੇ ਜਾਂਦੇ ਕਲਾਤਮਕ ਕੰਮਾ ਦੀ ਸਿਰਜਣਾਂ ਨੂੰ ਢਾਹ ਵੀ ਲਾਈ ਹੈ।

ਮੱਧਕਾਲੀ ਬਿਰਤਾਂਤਕ ਵਾਰਤਕ ਵਿੱਚ ਲੋਕ ਕਥ ਦਾ ਰੂਪਾਂਤਰਨ : (ਡਾ. ਸੁਰਜੀਤ ਸਿੰਘ)

[ਸੋਧੋ]

ਇਸ ਖੋਜ ਪੱਤਰ ਵਿੱਚ ਡਾ.ਸੁਰਜੀਤ ਸਿੰਘ ਨੇ ਪ੍ਰਾਚੀਨ ਸਮੇਂ ਤੋਂ ਚਲੀ ਆ ਰਹੀ ਬਿਰਤਾਂਤਕ ਵਿਧੀ ਦੇ ਬਦਲਦੇ ਸਰੂਪ ਤੇ ਸਮਾਜਿਕ ਇਤਿਹਾਸਕ ਪ੍ਰਸਿਥਤੀਆਂ ਦੇ ਅੰਤਰ ਵੇਗਾਂ ਦੇ ਦਵੰਦਾਤਮਕ ਸਬੰਧਾਂ ਨੂੰ ਪੇਸ਼ ਕੀਤਾ ਹੈ। ਮੱਧ ਕਾਲੀ ਪੰਜਾਬੀ ਸਾਹਿਤ ਵਿੱਚ ਬਿਰਤਾਂਤ ਦੀ ਇੱਕ ਬੜੀ ਸਮ੍ਰਿੱਖ ਪਰੰਪਰਾ ਹੈ। ਇਸ ਦਾ ਵੱਡਾ ਕਾਰਨ ਇਸ ਵਿੱਚ ਸੰਜੋਈ ਹੋਈ ਲੋਕ ਧਾਰਾ ਹੈ। ਰੂਪਾ ਕਾਰਖ ਚੋਖਟੇ ਤੋਂ ਲੈਕੇ ਛੰਦ ਵਿਧਾਨ, ਬਿੰਬਾਵਲੀ ਹਰ ਚੀਜ ਦੀਆਂ ਜੜ੍ਹ ਲੋਕ ਧਾਰਾ ਵਿੱਚੋਂ  ਪ੍ਰਵਾਹਿਤ ਲੋਕ ਮਾਨਸ ਵਿੱਚ ਹੀ ਹਨ। ਇਕ ਵਿਦਵਾਨ ਸਾਖੀ ਨੂੰ ਰਵਾਇਤਾਂ ਵਿਚੋਂ ਉਪਜੀ ਦੰਤ ਕਥਾ ਦੀ ਇੱਕ ਕਿਸਮ ਮੰਨਦੇ ਹਨ। ਇੱਕ ਹੋਰ ਬਿਰਤਾਂਤ ਦੇ ਰੂਪਾਂਤਰਨ ਦੀ ਪ੍ਰਕਿਰਿਆ ਨੂੰ ਸਿਝਦਿਆਂ ਜਿਹੜਾ ਨਕਤਾ ਸਾਹਮਣੇ ਆਉਂਦਾ ਉਹ ਹੈ ਕਿ ਇਸ ਵਿਚ ਦੇਵਤਿਆਂ, ਧਾਰਮਿਕ ਆਗੂਆਂ, ਗੁਰੂਆਂ ਅਵਤਾਰਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨੂੰ ਗੁਰੂ ਨਾਨਕ ਦੇ ਜੀਵਨ ਨਾਲ ਜੋੜ ਕੇ ਪੇਸ਼ ਕਰਨ ਦੀ ਬਿਰਤੀ ਹੈ। ਇੱਕ ਹੋਰ ਵਿਦਵਾਨ ਜਨਮ ਸਾਖੀ ਵਿੱਚ ਮਿੱਥ ਸਿਰਜਣ ਪ੍ਰਕਿਰਿਆ ਦਾ ਬਿਉਰਾ ਪੇਸ਼ ਕਰਦੇ ਹਨ। ਲੋਕ ਕਥਾਈ ਬਿਰਤਾਂਤ ਦੀ ਇੱਕ ਖਾਸੀਅਤ ਇਹ ਹੈ ਕਿ ਇਸ ਵਿੱਚ ਪਾਤਰ ਕਾਲ ਦੇ ਵਕਫੇ ਤੋਂ ਸੁਤੰਤਰ ਰੂਪ ਵਿਚ ਵੀ ਵਿਚਰਦੇ ਹਨ। ਲੰਮੀਆਂ ਯਾਤਰਾਵਾਂ ਪਲਾਂ ਛਿਣਾਂ ਵਿੱਚ ਸਿਮਟ ਜਾਂਦੀਆਂ ਹਨ।  ਜਨਮ ਸਾਖੀਆਂ ਕਾਲ ਦਾ ਇੱਕ ਮਿੱਥਖ ਸੰਕਲਪ ਲੈ ਕੇ ਚਲਦੀਆਂ ਹਨ। ਜਿਹੜਾ ਸਮੁੱਚੇ ਲੋਕ ਬਿਰਤਾਂਤ ਦਾ ਮਹੱਤਵਪੂਰਨ ਪਛਾਣ ਚਿੰਨ੍ਹ ਹਨ। ਜਨਮ ਸਾਖੀ ਲੋਕ ਬਿਰਤਾਤ ਦੀਆਂ ਵਿਭਿੰਨ ਵਿਧਾਵਾਂ ਦਾ ਮਿਸ਼ਰਣ ਕਰਦੀ ਹੋਈ ਕਥਾਨਕ ਰੂੜ੍ਹੀ ਦਾ ਉਦੇਸ਼ ਮੁਤਾਬਿਕ ਰੂਪਾਂਤਰਨ ਕਰਦੀ ਹੈ।

ਪੰਜਾਬ ਦਾ ਕਬੀਲਾਈ ਸੱਭਿਆਚਾਰ : ਵਰਮਨ ਪਰਿਪੇਖ (ਡਾ.ਦਰਿਆ)

[ਸੋਧੋ]

ਡਾ. ਦਰਿਆ ਦੀ ਕਬੀਲੇ ਦੀ ਪ੍ਰਭਾਸ਼ਾ ਤੇ ਸਰੂਪ ਨੂੰ ਨਿਖੇੜਦਿਆਂ ਵਿਲੰਨੀਕਰਣ ਦੀ ਪ੍ਰਕਿਰਿਆ ਨੂੰ ਉਸਨੇ ਸਾਂਮੀ ਕਬੀਲੇ ਦੇ ਵਿਸ਼ੇਸ਼ ਪ੍ਰਸੰਗ ਨੂੰ ਵਿੱਚ ਵਿਚਾਰਿਆ ਹੈ। ਪੰਜਾਬ ਵਿੱਚ ਬਹੁਤ ਸਾਰੇ ਕਬੀਲੇ ਵੱਸਦੇ ਆ ਰਹੇ ਹਨ। ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਵੀ ਦਿੱਤਾ ਸਾਮੀ, ਬਾਜੀਗਰ, ਨਾਥ, ਗਾੜੀ ਲੁਹਾਰ ਆਦਿ ਕਬਿਲੇ ਪ੍ਰਮੁੱਖ ਹਨ। ਕਬੀਲੇ ਪਰਿਭਾਸ਼ਿਤ ਕਰਦੇ ਵਿਦਵਾਨ ਲਿਖਦੇ ਹਨ ਕਿ ਕਬੀਲਾ ਉਹ ਸਮੂਹ ਹੈ ਜੋ ਸਾਂਝੀ ਉਪਭਾਸ਼ਾ ਬੋਲਦਾ ਹੈ ਤੇ ਇਕ ਸਾਂਝੇ ਇਲਾਕੇ ਵਿੱਚ ਵਸਦਾ ਹੋਵੇ। ਕਬੀਲਿਆ ਉਪਰ ਆਧੁਨਿਕਤਾਦੇ ਪ੍ਰਭਾਵ ਪਏ।

ਪੰਜਾਬੀ ਨਾਵਲ ਵਿੱਚ ਲੋਕਧਾਰਾਈ ਰੂਪਾਂਤਰਨ: (ਡਾ.ਗੁਰਮੁੱਖ ਸਿੰਘ)'

[ਸੋਧੋ]

ਇਸ ਵਿੱਚ ਡਾ. ਗੁਰਮੁੱਖ ਸਿੰਘ ਤਿੰਨ ਅਹਿਮ ਵਰਤਾਇਆਂ ਅਤੇ ਸਰੋਕਾਰਾਂ ਦੀ ਜੁੜਵੀਂ ਅੰਤਰਧਾਰਾ ਦੇ ਅਜਿਹੇ ਅਮਲ ਨੂੰ ਸਮਝਣ ਦਾ ਸਾਰਥਿਕ ਤੇ ਸੁਚੱਜਾ ਯਤਨ ਹੈ ਜੋ ਸਾਡੇ ਜੀਵਨ ਦਾ ਮਹੱਤਪੂਰਨ ਪਾਸਾਰ ਹਨ, ਇਹ ਹਨ ਲੋਕਧਾਰਾ, ਸਾਹਿਤ ਅਤੇ ਰੂਪਾਂਤਰਣ। ਡਾ. ਗੁਰਮੁਖ ਸਿੰਘ ਨੇ ਲੋਕਧਾਰਾ ਦੇ ਸਰੂਪ ਅਤੇ ਇਸ ਦੀਆਂ ਪ੍ਰਚਲਿੱਤ ਅਧਿਐਨ ਵਿਧੀਆਂ ਨਾਲ ਸੰਵਾਦ ਰਚਾ ਕੇ ਲੋਕਧਾਰਾ ਅਤੇ ਇਸਦੇ ਸੱਭਿਆਚਾਰਕ ਪਾਸਾਰਾਂ ਨੂੰ ਬਰੀਕੀ ਨਾਲ ਪਰੜਿਆਂ ਹੈ। ਇਸ਼ ਉਪਰੰਤ ਉਸਨੇ ਲੋਕਧਾਰਾ ਤੇ ਨਾਵਲ ਦੇ ਡੂੰਘੇ ਅੰਤਰ-ਸਬੰਧਾਂ ਖਾਸਕਰ ਉਚ ਪਾਏ ਦੀ ਨਾਵਲੀ ਸਿਰਜਣਾ ਵਿੱਚ ਲੋਕਧਾਰਾ ਦੀ ਹੋਂਦ-ਹਾਜ਼ਰੀ ਦਾ ਵਿਸ਼ੇਲੇਸ਼ਣ ਕੀਤਾ ਹੈ। [1]

ਹਵਾਲੇ

[ਸੋਧੋ]
  1. ਲੋਕਧਾਰਾ ਅਤੇ ਆਧੁਨਿਕਤਾ ਰੂਪਾਤਰਣ ਤੇ ਪੁਨਰ ਮੁਲਾਂਕਣ ਡਾ.ਰਾਜਿੰਦਰਪਾਲ ਸਿੰਘ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ|