ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ | ਇਸ ਦੀ ਸਮੱਗਰੀ ਵੰਨ ਸੁਵੰਨੀ ਅਤੇ ਅਨੇਕ ਵੰਨਗੀਆਂ ਵਿਚ ਹੈ | ਪੱਛਮੀ ਵਿਦਵਾਨ ਭਾਵੇਂ ਲੋਕਧਾਰਾ ਦੀ ਸਰਵ ਸਾਂਝੀ ਪਰਿਭਾਸ਼ਾ ਤਾਂ ਨਹੀਂ ਘੜ ਸਕੇ, ਪਰ ਉਹ ਲੋਕਧਾਰਾ ਦੀ ਸਮੱਗਰੀ, ਇਸ ਦੀਆਂ ਵੰਨਗੀਆਂ, ਸੀਮਾ ਖੇਤਰ ਅਤੇ ਵਰਗੀਕਰਨ ਬਾਰੇ ਇਕ ਮੱਤ ਹਨ| ਲੋਕਧਾਰਾ ਦੀ ਸਮੱਗਰੀ ਵਿਚ ਵੰਨ ਸੁਵੰਨੇ ਵਿਚਾਰ, ਲੋਕ ਵਿਸ਼ਵਾਸ, ਵਹਿਮ ਭਰਮ, ਜਾਦੂ ਟੂਣੇ ਅਤੇ ਮੰਤਰ ਆਦਿ ਆ ਜਾਂਦੇ ਹਨ | ਕਈ ਵਿਦਵਾਨਾਂ ਨੇ ਜਾਦੂ ਟੂਣੇ ਆਦਿ ਨੂੰ ਲੋਕ ਚਿਕਿਤਸਾ ਦਾ ਨਾਂ ਦਿੱਤਾ ਹੈ, ਪਰ ਲੋਕਧਾਰਾ ਦਾ ਵਰਗੀਕਰਨ ਕੁਝ ਨਿਸਚਿਤ ਅਧਾਰਾਂ ਤੇ ਹੀ ਕੀਤਾ ਜਾ ਸਕਦਾ ਹੈ | ਲੋਕਧਾਰਾ ਦੇ ਵਰਗੀਕਰਨ ਲਈ ਤਿੰਨ ਆਧਾਰ ਵਰਤੇ ਜਾਂਦੇ ਹਨ :-

1) ਸੰਰਚਨਾਤਮਿਕ ਆਧਾਰ

2) ਕਾਰਜਾਤਮਕ ਆਧਾਰ

3) ਸੰਚਾਰਾਤਮਿਕ ਆਧਾਰ

ਡਾ ਕਰਨੈਲ ਸਿੰਘ ਥਿੰਦ ਅਨੁਸਾਰ ਕੀਤੀ ਵੰਡ[ਸੋਧੋ]

ਸੰਰਚਨਾਤਮਿਕ ਆਧਾਰ[ਸੋਧੋ]

ਡਾ ਕਰਨੈਲ ਸਿੰਘ ਥਿੰਦ ਅਨੁਸਾਰ ਕੀਤੀ ਗਈ ਵੰਡ ਨੂੰ ਸੰਰਚਨਾਤਮਿਕ ਆਧਾਰ ਤੇ ਕੀਤੀ ਗਈ ਵੰਡ ਮੰਨਿਆ ਗਿਆ ਹੈ | ਇਸ ਆਧਾਰ ਤੇ ਕੀਤੀ ਜਾਣ ਵਾਲੀ ਵੰਡ ਵਿਚ ਲੋਕਧਾਰਾ ਦੀ ਵੰਨਗੀ ਦੇ ਰੂਪ / ਸੰਰਚਨਾ ਨੂੰ ਪ੍ਰਮੁੱਖ ਰੱਖਿਆ ਜਾਂਦਾ ਹੈ | ਲੋਕਧਾਰਾ ਦੇ ਵਿਭਿੰਨ ਰੂਪ ਵਿਭਿੰਨ ਵਰਗਾ ਵਿਚ ਰੱਖੇ ਜਾਂਦੇ ਹਨ | ਇਸੇ ਆਧਾਰ ਤੇ ਡਾ ਕਰਨੈਲ ਸਿੰਘ ਥਿੰਦ ਨੇ ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ ਇਸ ਤਰ੍ਹਾਂ ਕੀਤਾ ਹੈ...

ਲੋਕ ਸਾਹਿਤ[ਸੋਧੋ]

ਲੋਕ ਗੀਤ, ਲੋਕ ਕਹਾਣੀਆਂ, ਲੋਕ ਸਾਹਿਤ ਦੇ ਵਿਭਿੰਨ ਰੂਪ

ਲੋਕ ਕਲਾ[ਸੋਧੋ]

ਲੋਕ ਸੰਗੀਤ, ਲੋਕ ਨਾਟ, ਲੋਕ ਨਾਚ, ਮੂਰਤੀ ਕਲਾ

ਅਨੁਸਠਾਨ[ਸੋਧੋ]

ਲੋਕ ਰੀਤੀ ਰਿਵਾਜ, ਮੇਲੇ ਤੇ ਤਿਉਹਾਰ, ਪੂਜਾ ਵਿਧੀਆਂ, ਲੋਕ ਧਰਮ |

ਲੋਕ ਵਿਸ਼ਵਾਸ[ਸੋਧੋ]

ਜਾਦੂ ਟੂਣੇ, ਜੰਤਰ ਮੰਤਰ, ਤਾਵੀਜ ਆਦਿ

ਲੋਕ ਨਿਰਮਾਣ ਅਤੇ ਲੋਕ ਬੋਲੀ :- ਲੋਕ ਕਥਨ ਤੇ ਬੋਲੀ, ਬਜਾਰੀ ਬੋਲੀ ਤੇ ਉਪਭਾਸ਼ਾਵਾਂ, ਹੂਕਾਂ ਆਦਿ

ਲੋਕ ਧੰਦੇ[ਸੋਧੋ]

ਸਿਲਾਈ, ਕਢਾਈ, ਕਸੀਦਾਕਾਰੀ ਤੇ ਹੋਰ ਹੁਨਰ |

ਫੁਟਕਲ[ਸੋਧੋ]

ਲੋਕ ਖੇਡਾਂ, ਲੋਕ ਸਾਜ, ਚਿੰਨ੍ਹ ਇਸ਼ਾਰੇ ਆਦਿ

ਇਹ ਵਰਗ ਵੰਡ ਵਿਸਤਿੑਤ ਤੇ ਪਸਰੀ ਹੋਈ ਹੈ | ਇਸ ਲਈ ਇਹ ਵਰਗੀਕਰਨ ਵਿਗਿਆਨਕ ਤੇ ਸਾਰਥਕ ਨਹੀਂ ਅਖਵਾ ਸਕਦੀ |

ਕਾਰਜਾਤਮਿਕ ਆਧਾਰ[ਸੋਧੋ]

ਕੁਝ ਕੁ ਪੱਛਮੀ ਵਿਦਵਾਨਾਂ ਨੇ ਲੋਕਧਾਰਾ ਦੀ ਸਮੱਗਰੀ ਨੂੰ ਕਾਰਜ ਖੇਤਰ ਦੇ ਆਧਾਰ ਤੇ ਵੰਡਿਆ ਹੈ | ਰੀਵਰ ਇਸ ਨੂੰ ਚਾਰ ਖੇਤਰਾਂ ਵਿਚ ਵੰਡਦਾ ਹੈ | 1 ਕਿਰਿਆ ਖੇਤਰ, 2 ਭਾਸ਼ਾ ਖੇਤਰ 3 ਵਿਗਿਆਨਕ ਖੇਤਰ 4 ਸਾਹਿਤਕ ਖੇਤਰ

ਲੋਕਧਾਰਾ ਵਿਚ ਇਹਨਾਂ ਖੇਤਰਾਂ ਦਾ ਨਿਖੇੜਾ ਕਰਨਾ ਕਠਿਨ ਹੈ | ਲੋਕਧਾਰਾ ਦਾ ਨਿਰੋਲ ਵਿਗਿਆਨਕ ਖੇਤਰ ਦਾ ਨਿਖੇੜਾ ਕਰਨਾ ਸੰਭਵ ਨਹੀਂ, ਇਸੇ ਤਰ੍ਹਾਂ ਭਾਸ਼ਾ ਤੇ ਸਾਹਿਤਕ ਖੇਤਰ ਵੀ ਆਪਸ ਵਿਚ ਰਲਗੱਡ ਹਨ| ਇਹ ਆਧਾਰ ਵੀ ਲੋਕਧਾਰਾ ਦੀ ਵਰਗ ਵੰਡ ਦਾ ਪੑਚਲਿਤ ਆਧਾਰ ਨਹੀਂ ਸਭ ਤੋਂ ਪੑਮਾਣਿਕ ਲੋਕਧਾਰਾ ਦੀ ਵਰਗ ਵੰਡ ਦਾ ਆਧਾਰ ਡਾ. ਭੁਪਿੰਦਰ ਸਿੰਘ ਖਹਿਰਾ ਦੀ ਵਰਗ ਵੰਡ ਨੂੰ ਮੰਨਿਆ ਗਿਆ ਹੈ ਜੋ ਇਸ ਤਰ੍ਹਾਂ ਹੈ...

3 ਸੰਚਾਰਾਤਮਿਕ ਆਧਾਰ

ਇਹ ਆਧਾਰ ਸੰਚਾਰ ਵਿਗਿਆਨ ਦੀ ਧਾਰਨਾ ਤੇ ਆਧਾਰਿਤ ਹੈ ਲੋਕਧਾਰਾ ਦੀ ਅਭਿਵਿਅਕਤੀ ਪਰਟਾਅ ਨਿਰੋਲ ਉਚਾਰ ਦੁਆਰਾ ਹੀ ਨਹੀਂ ਹੁੰਦੀ ਇਹ ਆਪਣੀ ਅਭਿਵਿਅਕਤੀ ਲਈ ਚਿੰਨ੍ਹ ਕਿਰਿਆਵਾਂ, ਰੰਗ, ਵਸਤਾਂ ਦਾ ਪੑਯੋਗ ਵੀ ਕਰਦੀ ਹੈ | ਲੋਕਧਾਰਾ ਦੀ ਸਮੱਗਰੀ ਦਾ ਸਹੀ ਵਰਗੀਕਰਨ, ਸਬੰਧਤ ਵੰਨਗੀ ਦੀ ਅਭਿਵਿਅਕਤੀ ਲਈ ਵਰਤੇ ਜਾਂਦੇ ਮਾਧਿਅਮ ਦੀ ਕਿਸਮ ਨੂੰ ਆਧਾਰ ਬਣਾ ਕੇ ਕੀਤਾ ਗਿਆ ਵਰਗੀਕਰਨ ਹੀ ਸੰਚਾਰਾਤਮਿਕ ਆਧਾਰ ਤੇ ਕੀਤਾ ਗਿਆ ਵਰਗੀਕਰਨ ਹੈ | ਲੋਕਧਾਰਾ ਤੇ ਪੑਰਗਟਾਅ ਲਈ ਚਾਰ ਮਾਧਿਅਮ ਵਰਤੇ ਜਾਂਦੇ ਹਨ | ਇਸ ਲਈ ਇਸ ਨੂੰ 4 ਵਰਗਾਂ ਵਿਚ ਵੰਡਿਆ ਜਾ ਸਕਦਾ ਹੈ | 1 ਮੌਖਿਕ ਰੂਪ, 2 ਕਿਰਿਆਤਮਕ ਰੂਪ, 3 ਪੑਦਰਸ਼ਤ, 4 ਅਖੰਡੀ

ਮੌਖਿਕ ਰੂਪ

ਇਸ ਵਰਗ ਵਿਚ ਲੋਕਧਾਰਾ ਦੀਆਂ ਉਹ ਸਾਰੀਆਂ ਵੰਨਗੀਆਂ ਆ ਸਕਦੀਆਂ ਹਨ | ਜਿਹੜੀਆਂ ਭਾਸ਼ਾ ਦੇ ਉਚਾਰ ਦਾ ਸਹਾਰਾ ਲੈ ਕੇ ਵਿਅਕਤ ਹੁੰਦੀਆਂ ਹਨ | ਇਹਨਾਂ ਵੰਨਗੀਆਂ ਦੀ ਖੂਬੀ ਅਤੇ ਖਾਸੀਅਤ ਇਹਨਾਂ ਦੇ ਵਿਸ਼ੇਸ਼ ਉਚਾਰਨ ਵਿਚ ਸਮਾਈ ਹੁੰਦੀ ਹੈ | ਇਸ ਵਰਗ ਵਿਚ ਲੋਕ ਸਾਹਿਤ ਦੇ ਵਿਭਿੰਨ ਰੂਪ ਸ਼ਾਮਲ ਕੀਤੇ ਜਾ ਸਕਦੇ ਹਨ | ਮੌਖਿਕ ਪਰੰਪਰਾ ਲੋਕ ਸਾਹਿਤ ਨੂੰ ਜਨਮ ਦਿੰਦੀ ਹੈ | ਇਸ ਵੰਨਗੀ ਦੀ ਸਮੱਗਰੀ ਦਾ ਉਚਾਰ ਪੑਵਚਨ ਤੋ ਪੑਵਚਨ ਦਾ ਹੁੰਦਾ ਹੈ | ਮੌਖਿਕਤਾ ਇਸ ਵਰਗ ਦਾ ਲੋਕਧਾਰਾ ਸਮੱਗਰੀ ਦੀ ਬੁਨਿਆਦੀ ਤੱਤ ਹੈ | ਇਸ ਸਮੱਗਰੀ ਨੂੰ ਸ਼ਬਦਾਂ ਦਾ ਕਠੋਰ ਜਾਮਾ ਨਹੀਂ ਪਹਿਨਾਇਆ ਜਾ ਸਕਦਾ ਇਸ ਵੰਨਗੀ ਦੀ ਸਮੱਗਰੀ ਉਪਭਾਖਾ ਦੇ ਨਿਯਮ ਦੀ ਪਾਲਣਾ ਕਰਦੀ ਹੈ | ਇਸ ਦੇ ਉਚਾਰਨ ਵਿਚ ਪਰਿਵਰਤਨ ਆਉਣਾ ਸੁਭਾਵਿਕ ਹੈ

ਕਿਰਿਆਤਮਕ ਰੂਪ[ਸੋਧੋ]

ਲੋਕਧਾਰਾ ਦੇ ਇਸ ਰੂਪ ਵਿਚ, ਕਿਰਿਆ ਪ੍ਰਧਾਨ ਹੁੰਦੀ ਹੈ। ਅਰਥਾਤ ਕੇਂਦਰ ਵਿਚ ਇਕ ਕਿਰਿਆ ਹੁੰਦੀ ਹੈ ਤੇ ਉਸ ਦੇ ਦੁਆਲੇ ਲੋਕਧਾਰਾ ਦੇ ਹੋਰ ਰੂਪ ਪੇਸ਼ ਹੁੰਦੇ ਹਨ। ਇਸ ਵਿਚ ਰੀਤਾਂ,ਰਸ਼ਮਾਂ ਅਤੇ ਰਿਵਾਜਾਂ ਤੋਂ ਇਲਾਵਾਂ ਤਿੱਥ ਤਿਉਹਾਰ, ਲੋਕ ਵਿਸ਼ਵਾਸ਼ ਆਉਂਦੇ ਹਨ।

ਰੀਤਾਂ [ਸੋਧੋ]

ਇਹ ਕਿਸੇ ਖਾਸ ਸਮੇਂ ਅਤੇ ਕਿਸੇ ਖਾਸ ਫਲ ਦੀ ਪ੍ਰਾਪਤੀ ਲਈ ਕੀਤੀਆਂ  ਜਾਂਦੀਆਂ  ਹਨ। ਇਹਨਾਂ ਦਾ ਜਿਆਦਾਤਰ ਸਬੰਧ ਸਮਾਜ ਅਤੇ ਕੁਦਰਤ ਵਿਚਕਾਰ ਰਿਸ਼ਤੇ ਨਾਲ ਹੁੰਦਾ ਹੈ । ਦੇਵੀ ਦੇਵਤਿਆਂ ਨੂੰ ਖੁਸ ਕਰਨ ਲਈ, ਸੰਕਟ ਟਾਲਣ ਲਈ , ਬਿਮਾਰੀ ਦੁਰ ਕਰਨ ਲਈ ਰੀਤਾਂ ਆਦਿ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿਚ ਪੂਜਨ ਵਿਧੀ ਵੀ ਸ਼ਾਮਿਲ ਹਨ।

ਰਸ਼ਮਾਂ[ਸੋਧੋ]

ਰ੍ਸ਼ਮਾਂ ਸਭਿਆਚਾਰਕ ਪ੍ਰਥਾ ਦੁਆਰਾ ਨਿਦੇਸ਼ਿਤ ਕੀਤੀਆਂ ਜਾਂਦੀਆਂ ਹਨ । ਇਹਨਾਂ ਦਾ ਸਬੰਧ ਸਭਿਆਚਾਰਕ ਪਰੰਪਰਾ ਨਾਲ ਹੁੰਦਾ ਹੈ। ਸਮਜਿਕ ਪ੍ਰਵਾਨਗੀ ਹਿਤ ਅਤ ਸਭਿਆਚਾਰਕ ਸੰਕਲਪਾਂ ਦੇ ਨਿਦੇਸ਼ਨ ਹੇਠ ਇਹਨਾਂ ਦੀ ਪਾਲਣਾ ਜਰੂਰੀ ਸਮਜੀ ਜਾਂਦੀ ਹੈ । ਇਸ ਵਿਚ ਵਿਆਹ ਸਮੇਂ ਦੀਆਂ ਰਸ਼ਮ, ਮਰਨ ਸਮੇਂ ਦੀਆਂ,ਮਕਾਨ ਦੀ ਨੀਹ ਧਰਨ ਵੇਲੇ ਆਦਿ ਰਸ਼ਮ ਕੀਤੀਆਂ ਜਾਂਦੀਆਂ ਹਨ।

ਰਿਵਾਜ[ਸੋਧੋ]

ਰਿਵਾਜ ਸਮਾਜ ਪ੍ਰਬੰਧ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਸਮਾਜਕ ਪ੍ਰਥਾ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ ਜਿਵੇ ਸਤੀ ਹੋਣਾ ਇਕ ਰਿਵਾਜ ਹੈ।

ਤਿੱਥ ਤਿਉਹਾਰ[ਸੋਧੋ]

ਆਮ ਤੋਰ ਤੇ ਕਿਸੇ ਰੀਤ ਦੇ ਅੰਤ ਜਾਂ ਮਿਥਕ ਕਥਾ ਦੀ ਸਮਾਪਤੀ ਤੇ ਫਲਦੇਸ਼ ਦੇ ਦੁਹਰਾਉਣ ਹਿਤ ਮਨਾਏ ਜਾਂਦੇ ਹਨ। ਲੋਕ ਗੀਤ ਅਤੇ ਇਸ ਦੀਆਂ ਵਿਭਿਨ ਵਨਗੀਆਂ ਕਿਰਿਆਤਮਕ ਰੂਪ ਵਿਚ ਸ਼ਾਮਿਲ ਹਨ ਕਿਉਕਿ ਇਹ ਕਿਰੀਆ ਦੇ ਨਾਲ ਹੀ ਗਏ ਜਾਂਦੇ ਹਨ। ਲੋਕ ਵਿਸ਼ਵਾਸ਼ ਵੀ ਇਸ ਵਿਚ ਸ਼ਾਮਿਲ ਹਨ ਇਹ ਸਭਿਆਚਾਰ ਦੇ ਕਈ ਯੰਤਕੀ ਨਿਯਮਾਂ ਤੇ ਅਧਾਰਿਤ ਹੁੰਦੇ ਹਨ ਜਾਦੂ ਟੂਣੇ ਸ਼ਗਨ ਆਦਿ ਇਸ ਵਨਗੀ ਵਿਚ ਸ਼ਾਮਿਲ ਹਨ।

ਪ੍ਰਦਰਸ਼ਿਤ ਰੂਪ[ਸੋਧੋ]

ਲੋਕਧਾਰਾ ਦੇ ਇਸ ਵਰਗ ਵਿਚ ਮੁਖ ਤੋਰ ਤੇ ਲੋਕਧਾਰਾ ਦੀਆਂ ਉਹ ਵਨਗੀਆਂ ਆ ਜਾਂਦੀਆਂ ਹਨ। ਜਿਨਾਂ ਨੂੰ ਅਖਾਂ ਨਾਲ ਵੇਖੀਆ ਜਾ ਸਕਦਾ ਹੈ।

ਸ਼ਿਲਪ ਕਲਾ[ਸੋਧੋ]

ਇਸ ਵਿਚ ਦਸਤਕਾਰੀ, ਕਢਾਈ, ਮੂਰਤੀ ਕਲਾ, ਚਿਤਰ ਕਲਾ, ਭਾਂਡੇ ਬਣਾਉਣਾ,ਜੁਤੀਆਂ ਬਣਾਉਣਾ ਆਦਿ ਸ਼ਾਮਿਲ ਹੈ।

ਲੋਕ ਨਾਚ[ਸੋਧੋ]

ਇਸ ਵਿਚ ਗਿਧਾ ਝੂਮਰ,ਆਦਿ ਨਾਚਾਂ ਦੀਆਂ ਵਨਗੀਆਂ ਸ਼ਾਮਿਲ ਹਨ ।

ਲੋਕ ਨਾਟ[ਸੋਧੋ]

ਇਸ ਵਿਚ ਰਾਸ਼ਾ, ਸ੍ਵਾਂਗਾ,ਨਕਲਾਂ ਆਦਿ ਸ਼ਾਮਿਲ ਹਨ

ਅਖੰਡੀ ਰੂਪ[ਸੋਧੋ]

ਇਹ ਲੋਕਧਾਰਾ ਦੀ ਵਿਆਪਕ ਪਰੰਪਰਾ ਦਾ ਅੰਗ ਹੁੰਦੇ ਹਨ ਅਤੇ ਅਖੰਡ ਰੂਪ ਵਿਚ ਸਮਾਏ ਹੁੰਦੇ ਹਨ। ਇਹ ਲੋਕਧਾਰਾ ਵਿਚ ਵਖਰੇ ਅਤੇ ਸੁਤੰਤਰ ਰੂਪਾਂ ਵਿਚ ਉਪਲਬਧ ਨਹੀ ਹੁੰਦੇ ਹਨ। ਲੋਕਧਾਰਾ ਦੇ ਇਹ ਦੋ ਰੂਪ ਹਨ ਜਿਹੜੇ ਇਸ ਵਰਗ ਵਿਚ ਸ਼ਾਮਿਲ ਕੀਤੇ ਜਾ ਸਕਦੇ ਹਨ।    

ਉਪਭਾਖਾ[ਸੋਧੋ]

ਉਪਭਾਖਾ ਲੋਕਧਾਰਾ ਦੇ ਸਾਰੇ ਉਚਰਤ ਰੂਪਾਂ ਵਿਚ ਸਮਾਈ ਹੁੰਦੀ ਹੈ | ਸਾਰੇ ਉਚਰਤ ਰੂਪ ਉਪਭਾਖਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ | ਇਸ ਲਈ ਉਪਭਾਖਾ ਨੂੰ ਲੋਕਧਾਰਾ ਦਾ ਅਖੰਡੀ ਰੂਪ ਸਵੀਕਾਰਿਆ ਜਾ ਸਕਦਾ ਹੈ | ਉਪਭਾਖਾ ਲੋਕਧਾਰਾ ਦੇ ਉਚਰਤ ਰੂਪ ਦਾ ਕਾਰਨ ਵੀ ਹੈ ਅਤੇ ਅਭਿਵਿਅਕਤੀ ਦਾ ਸਾਧਨ ਵੀ | ਇਸ ਲਈ ਇਸ ਰੂਪ ਦੀ ਵਿਸ਼ੇਸ਼ ਮਹੱਤਤਾ ਹੈ |

ਲੋਕ ਸੰਗੀਤ[ਸੋਧੋ]

ਪਰੰਪਰਾਗਤ ਰਾਗ, ਲੋਕ ਧੁਨਾਂ, ਤਰਜ ਅਤੇ ਲੋਕ ਸੰਗੀਤ ਦੀਆਂ ਸਮੁੱਚੀਆਂ ਵਿਧੀਆਂ ਵੀ ਲੋਕਧਾਰਾ ਦੇ ਅਖੰਡੀ ਰੂਪ ਵਿਚ ਸ਼ਾਮਿਲ ਹਨ | ਇਹ ਵਿਧੀਆਂ ਤੇ ਧੁਨਾਂ ਇਕ ਪਰੰਪਰਾ ਦੇ ਸੁਹਜ ਨੂੰ ਜਨਮ ਦਿੰਦੀਆਂ ਹਨ |ਇਹ ਧੁਨਾਂ ਲੋਕ ਸਾਹਿਤ ਦਾ ਅਖੰਡੀ ਰੂਪ ਹੁੰਦੇ ਹੋਏ ਵੀ ਸਾਕਾਰ ਹੁੰਦੀਆਂ ਹਨ |ਇਸ ਲਈ ਇਹਨਾਂ ਨੂੰ ਲੋਕਧਾਰਾ ਦੇ ਅਖੰਡੀ ਰੂਪ ਵਿਚ ਸ਼ਾਮਿਲ ਕਰਨਾ ਬਣਦਾ ਹੈ |

ਸਿੱਟਾ[ਸੋਧੋ]

ਲੋਕਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ | ਇਸ ਵਿਚ ਪੇਸ਼ ਹੋਈ ਸਮੱਗਰੀ ਵੰਨ ਸੁਵੰਨੀ ਹੈ | ਇਸ ਵਿਚ ਪੇਸ਼ ਹੋਏ ਸਾਰੇ ਪੱਖਾਂ ਦਾ ਸੁਤੰਤਰ ਤੋਰ ਤੇ ਅਧਿਐਨ ਕੀਤਾ ਜਾ ਸਕਦਾ ਹੈ | ਹਰ ਪੱਖ ਪਿਛੇ ਨਿਵੇਕਲੇ ਤੇ ਵਿਲੱਖਣ ਨਿਯਮਾਂ ਦੀ ਤਲਾਸ਼ ਕੀਤੀ ਜਾ ਸਕਦੀ ਹੈ | ਨਵੀਂਨ ਮਾਨਵ ਵਿਗਿਆਨ ਨੇ ਇਹਨਾਂ ਵਿਭਿੰਨ ਪੱਖਾਂ ਨੂੰ ਉਜਾਗਰ ਕਰਨ ਲਈ ਬਹੁਤ ਹੀ ਸ਼ਲਾਘਾਯੋਗ ਯੋਗਦਾਨ ਪਾਇਆ ਹੈ |

ਹਵਾਲੇ[ਸੋਧੋ]