ਸਮੱਗਰੀ 'ਤੇ ਜਾਓ

ਲੋਕਾਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕਾਚਾਰ ਉਹ ਨਿਯਮ ਹੁੰਦੇ ਹਨ ਜਿੰਨਾਂ ਨੂੰ ਅਪਣਾਉਣ ਤੇ ਸਮਾਜ ਵੱਲੋਂ ਪ੍ਰਸ਼ੰਸਾ ਮਿਲਦੀ ਹੈ।

ਅਸੀਂ ਬੜ੍ਹਾ ਕੁਝ ਲੋਕਾਚਾਰ ਦੀ ਖ਼ਾਤਰ ਹੀ ਕਰਦੇ ਹਾਂ ਸਿਰਫ ਇਸ ਲਈ ਕਰਦੇ ਹਾਂ ਕਿ ਦੂਜੇ ਇਸ ਤਰ੍ਹਾਂ ਕਰਦੇ ਹਨ।ਅਜਿਹੇ ਨਿਯਮਾਂ ਦੀ ਪਾਲਣਾ ਦਾ ਬਹੁਤ ਇਨਾਮ ਨਹੀਂ ਹੁੰਦਾ ,ਸਿਵਾਇ ਮਨ ਦੀ ਤਸੱਲੀ ਦੇ ਜਾਂ ਸਮਾਜ ਨਾਲ ਟੱਕਰ ਵਿੱਚ ਨਾ ਆਉਣ ਤੋਂ ਪੈਦਾ ਹੁੰਦੀ ਮਨ ਦੀ ਸ਼ਾਂਤੀ ਦੇ। ਲੋਕਾਚਾਰ ਅਜਿਹੇ ਨਿਯਮ ਹਨ ਜਿਨ੍ਹਾਂ ਨੂੰ 'ਫੋਕਵੇਜ' ਕਿਹਾ ਜਾਂਦਾ ਹੈ ਇਹ ਨਿਖੇੜਾ ਕਰਨ ਵਾਲਾ ਅਤੇ ਨਾਂ ਦੇਣ ਵਾਲਾ ਸਭ ਤੋਂ ਪਹਿਲਾ ਵਿਅਕਤੀ ਅਮਰੀਕੀ ਸਮਾਜ ਵਿਗਿਆਨੀ 'ਸਮਨਰ' ਸੀ।

ਲੋਕਾਚਾਰ ਅਜਿਹੀ ਕਿਸਮ ਦੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਉਲੰਘਣਾ ਦੀ ਨਾ ਕੋਈ ਬਹੁਤੀ ਸਜਾ ਹੁੰਦੀ ਹੈ ਸਿਵਾਇ ਇਸਦੇ ਕਿ ਕੁਝ ਲੋਕ ਨੱਕ ਮੂੰਹ ਵੱਟ ਲੈਂਦੇ ਹਨ ਜਾਂ ਹੋਰ ਵਧੇਰੇ ਸਖ਼ਤੀ ਦੀ ਹਾਲਤ ਵਿੱਚ ਮੇਲ ਜੋਲ ਘੱਟ ਕਰ ਦੇਂਦੇ ਜਾਂ ਬੰਦ ਕਰ ਦਿੰਦੇ ਹਨ। ਉਦਾਹਰਨ ਵਜੋਂ:-

ਪਚਾਕੇ ਮਾਰ ਕੇ ਖਾਣ ਵਾਲੇ ਨੂੰ ਤੁਸੀਂ ਜੇਲ੍ਹ ਨਹੀਂ ਭਿਜਵਾ ਸਕਦੇ ।ਸਗੋਂ ਇੱਥੋਂ ਤੱਕ ਕਿ ਖਾਣੇ ਦੇ ਮੇਜ ਤੋਂ ਵੀ ਨਹੀਂ ਉਠਾ ਸਕਦੇ।ਵੱਧ ਤੋਂ ਵੱਧ ਇਹ ਕਰ ਸਕਦੇ ਹੋ ਕਿ ਉਸ ਦੀ ਪਿੱਠ ਪਿੱਛੇ ਉਸ ਦਾ ਮਜ਼ਾਕ ਉਡਾਓ ਜਾਂ ਅਗਲੀ ਵਾਰ ਦਾਅਵਤ ਵਿੱਚ ਉਸਨੂੰ ਨਾ ਬੁਲਾਓ ਪਰ ਇਹ ਸਜਾ ਵੀ ਸ਼ਾਇਦ ਤੁਸੀਂ ਨਾ ਦੇ ਸਕੋ ਜੇ ਉਹ ਵਿਅਕਤੀ ਕੋਈ ਸਮਾਜਿਕ ਹਸਤੀ ਹੈ ਤਾਂ।ਫਿਰ ਬਰਦਾਸਤ ਕਰਨ ਤੋਂ ਛੁੱਟ ਕੋਈ ਚਾਰਾ ਨਹੀਂ ਹੋਵੇਗਾ।ਇਸੇ ਤਰ੍ਹਾਂ ਲੋਕ ਲਿਬਾਸ ਵਿੱਚ ਖੁੱਲ ਲੈ ਸਕਦੇ ਹਾਂ ਰਹੁ ਰੀਤਾਂ ਮੰਨਣ ਜਾਂ ਨਾ ਮੰਨਣ ਵਿੱਚ ਆਪਣੀ ਮਰਜੀ ਵਰਤ ਲੈਂਦੇ ਹਾਂ ਅਤੇ ਸਮਾਜ ਨੱਕ ਮੂੰਹ ਚਾੜ੍ਹ ਕੇ ਉਸਨੂੰ ਆਈ ਗਈ ਗੱਲ ਕਰ ਛੱਡਦੇ ਹਾਂ।

ਹਵਾਲੇ

[ਸੋਧੋ]
  1. ਪ੍ਰੋ. ਗੁਰਬਖਸ ਸਿੰਘ ਫਰੈਂਕ, ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ 28-29
  2. ਡਾ. ਜਸਵਿੰਦਰ ਸਿੰਘ, ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ - 56