ਲੋਕ ਟੋਟਕੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਲੋਕ ਟੋਟਕੇ[ਸੋਧੋ]

ਲੋਕ ਕਹਾਣੀਆਂ ਦੀ ਇਕ ਲੋਕ ਪ੍ਰਿ਼ਯ ਵੰਨਗੀ ਟੋਟਕੇ ਹਨ।ਇਹਨਾਂ ਵਿਚ ਬਿਆਨ ਕੀਤੀ ਗਈ ਘਟਨਾ ਬਹੁਤ ਹੀ ਸੰਖੇਪ ਅਤੇ ਇਕਹਿਰੀ ਹੁੰਦੀ ਹੈ,ਪਰ ਇਹ ਕਹਾਣੀਆਂ ਬਹੁਤ ਹੀ ਅਦਭੁ੍ੱਦ,ਵਚਿੱਤਰ ਅਤੇ ਰਸਿਕ ਹੁੰਦੀਆਂ ਹਨ।ਇਹ ਕਥਾਵਾਂ ਅਸਾਨੀ ਨਾਲ ਯਾਦ ਰਹਿਣ ਵਾਲੀਆਂ ਹੁੰਦੀਆਂ ਹਨ।ਇਸ ਪ੍ਰਕਾਰ ਦੀ ਹਰ ਕਹਾਣੀ ਵਿਚ ਇਕ ਖਾਸ ਨੁਕਤਾ ਹੁੰਦਾ ਹੈ ਅਤੇ ਉਸ ਦੀ ਪਕੜ ਵਿਚ ਹੀ ਸਾਰੀ ਕਹਾਣੀ ਦੀ ਸਾਰੀ ਸ਼ਕਤੀ ਲੁਕੀ ਹੁੰਦੀ ਹੈ।ਸ਼ੇਖ ਚਿਲੀ ਅਤੇ ਬੀਰਬਲ ਨਾਲ ਜੁੜੀਆਂ ਹੋਈਆਂ ਅਨੇਕਾਂ ਅਜਿਹੀਆਂ ਕਥਾਵਾਂ ਪ੍ਰਸਿੱਧ ਹਨ।ਇਹਨਾਂ ਦੀ ਖੂਬੀ ਇਹ ਹੈ ਕਿ ਇਹ ਪਰੀ ਨਿਰੋਲਕਲਪਿਤ ਨਹੀਂ ਸਮਝੀਆਂ ਜਾਦੀਆਂ, ਸਗੋਂ ਬਿਲਕੁਲ ਸੱਚੀਆਂ ਬਿਆਨ ਕੀਤੀਆਂ ਜਾਂਦੀਆਂ ਹਨ।ਇਹ ਟੋਟਕੇ ਮਨੋਰੰਜਨ ਅਤੇ ਭਾਵਪੂਰਤ ਹੁੰਦੇ ਹਨ।ਕਈ ਵਾਰੀ ਕੋਈ ਕੇਂਂਦਰੀ ਨੁਕਤਾ ਸੁਝਾ ਕੇ ਹਾਸਾ ਵੀ ਪੈਂਦਾ ਕੀਤਾ ਜਾਂਦਾ ਹੈ।[1]

ਟੋਟਕਾ ਸ਼ਬਦ ਦਾ ਅਰਥ[ਸੋਧੋ]

ਟੋਟਕਾ ਸ਼ਬਦ ANECDOTE ਸ਼ਬਦ ਦਾ ਪੰਜਾਬੀ ਅਨੁਵਾਦ ਹੈ।ਟੋਟਕਾ ਸ਼ਬਦ'ਟੋਟ' ਤੋਂ ਬਣਿਆਂ ਹੈ।ਜਿਸ ਤੋਂ ਭਾਵ ਟੋਟਾ,ਭਾਗ,ਹਿੱਸਾ ਜਾਂ ਟੁਕੜਾ ਹੈ।ਪੰਜਾਬੀ ਸ਼ਬਦ ਟੋਟਕਾ ਬਹੁ ਅਰਥਾਂ ਵਿੱਚ ਪ੍ਰਚਲਿਤ ਹੈ।ਮਸਲਨ ਪੱਧਰ ਉੱਤੇ ਲਘੂ ਲੋਕ ਕਥਾਵਾਂ ਜਾਂ ਕਹਾਣੀਆਂ, ਪ੍ਰਸੰਗ, ਘਟਨਾ, ਸਥਿਤੀ, ਵਿਅੰਗ, ਵਾਰਤਾ ਆਦਿ।ਇਹ ਫੋਕਟੇਲ ਵਾਲੀ ਵਿਸਤ੍ਰਿਤ ਭਾਵਨਾਵਾ ਦਾ ਵੀ ਲਖਾਇਤ ਹੈ।[2]

ਸਰੂਪ ਅਤੇ ਲੱਛਣ[ਸੋਧੋ]

ਲੋਕ ਟੋਟਕੇ ਨੂੰ ਦੂਜੇ ਸ਼ਬਦਾ ਵਿੱਚ ਲਘੂ ਲੋਕ ਵਾਰਤਕ ਬਿਰਤਾਂਤ ਵੀ ਕਿਹਾ ਜਾ ਸਕਦਾ ਹੈ।ਲੋਕ ਟੋਟਕਿਆਂ ਪੇਸ਼ ਕੋਈ ਸਥਿਤੀ ਜਾਂ ਘਟਨਾ ਅਸਲ ਵਿਚ ਮਨੁੱਖ ਗਿਆਨ ਦਾ ਸੋਮਾਂ ਬਣਦੀ ਹੈ।ਲੋਕ ਟੋਟਕੇ ਦਾ ਅੰਤ ਇਕ ਖਾਸ ਮਕਸਦ ਤੇ ਹੁੰਦਾ ਹੈ।ਲੋਕ ਟੋਟਕਿਆਂ ਦੇ ਵਿਭਿੰਨ ਜੀਵਨ ਪੈਟਰਨ ਹੁੰਦੇ ਹਨ ਪਰੰਤੂ ਇਕ ਲੋਕ ਟੋਟਕਾ ਕਿਸੇ ਇਕ ਜੀਵਨ ਪੈਟਰਨ ਨੂੰ ਪ੍ਰਸਤੁਤ ਕਰਦਾਂ ਹੈ।

ਲੋਕ ਟੋਟਕੇ ਸਮੂਹ ਪ੍ਰਵਾਨਗੀ ਪ੍ਰਾਪਤ ਕਰਦੇ ਹੋਏ ਸਨ ਲੋਕਧਾਰਾਈ ਪਰੰਪਰਾ ਦੇ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਯਾਤਰਾ ਕਰਦੇ ਹਨ।ਵੰਨਗੀ ਪੱਖੋਂ ਲੋਕ ਟੋਟਕੇ ਬਹੁ ਭਿੰਨ ਹੁੰਦੇ ਹਨ।ਜਿਵੇਂ ਕਿ ਆਖਾਣ,ਬੁਝਾਰਤਾਂ, ਮੁਹਾਵਰੇ ਅਤੇ ਸਿਆਣਪ ਭਰਪੂਰ।

ਲੋਕ ਟੋਟਕਿਆਂ ਵਿੱਚ ਗਾਗਰ ਵਿੱਚ ਸਾਗਰ ਭਰਨ ਦੀ ਸ਼ਮਤਾ ਹੁੰਦੀ ਹੈ।ਸੰਖੇਪਤਾ ਇਸਦੀ ਵਿਸ਼ੇਸ਼ ਵਿਸ਼ੇਸ਼ਤਾ ਹੋ ਨਿਬੜਦੀ ਹੈ।ਲੋਕ ਟੋਟਕਿਆਂ ਦਾ ਦੁਹਰਾਓ, ਇਸ ਬਦਲਵਾ ਰੂਪ ਵੀ ਪ੍ਰਸਤੁਤ ਕਰਦਾ ਹੈ।ਲੋਕ ਟੋਟਕਿਆਂ ਦਾ ਇਕ ਲੱਛਣ ਮੌਕਾ ਮੇਲ ਹੈ। ਨਾਇਕ ਦੀ ਸਮਸਿਆ ਦਾ ਸਮਾਧਾਨ ਲੱਭਣ ਹਿੱਤ ਮੌਕਾ ਮੇਲ ਇਕ ਜੁਗਤ ਹੈ।ਇਸ ਜੁਗਤ ਨੂੰ ਨਿਭਾਉਣ ਵਾਲੇ ਪਾਤਰ ਸਹਾਇਕ ਪਾਤਰਾਂ ਦਾ ਦਰਜਾ ਰੱਖਦੇ ਹਨ।[3]

ਲੋਕ ਟੋਟਕੇ ਦੀਆਂ ਵੰਨਗੀਆਂ[ਸੋਧੋ]

ਲਘੂ ਲੋਕ ਵਾਰਤਕ ਬਿਰਤਾਂਤ ਦੀਆਂ ਇਕ ਤੋਂ ਵੱਧ ਵੰਨਗੀਆਂ ਦਿ੍ਸ਼ਟੀਗੋਚਰ ਹੁੰਦੀਆਂ ਹਨ।ਲੋਕ ਕਹਾਣੀਆਂ ਦੀਆਂ ਵਿਭਿੰਨ ਵੰਨਗੀਆਂ ਭਾਵੇਂ ਹੋਣ ਚਾਹੇ ਦੀਰਘ।ਉਹਨਾਂ ਵਿਚੋਂ ਬਿਰਤਾਂਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ, ਇਨ੍ਹਾਂ ਦੀ ਵੰਡ ਹੇਠ ਅਨੁਸਾਰ ਹੈ:-

ਕਥਾ-ਕਹਾਣੀ ਟੋਟਕਾ[ਸੋਧੋ]

ਕਥਾ ਕਹਾਾਣੀ ਟੋੋੋਟਕਾ ਮਨੁੱਖ ਦੀਆਂ ਸ਼ਰਧਾ ਮਈ ਭਾਵਨਾਵਾਂ ਦਾ ਵਿਸਥਾਰ ਹੁੰਦਾ ਹੈ।ਲੋਕ ਟੋਟਕੇ ਦੇ ਜਿਸ ਹਿੱਸੇ ਨੂੰ ਅਸੀਂ ਕਥਾ ਕਹਾਣੀ ਕਿਹਾ ਹੈ।ਪੂਰਵ ਇਤਿਹਾਸਕ ਕਾਲ ਦੌਰਾਨ ਵਾਪਰੀ ਕਿਸੀ ਸਥਿਤੀ ਨੂੰ ਜੋ ਲੋਕਾਂ ਦੀਆਂ ਅਲੌਲਿਕ ਪਰੰਪਰਾਵਾਂ ਨਾਲ ਸੰਬੰਇ,ਜਿਹੜੀ ਉਹਨਾਂ ਦੇ ਧਾਰਮਿਕ ਵਿਸ਼ਵਾਸ਼ਾ ,ਦੇਵਤਿਆਂ, ਸੰਸਕ੍ਰਿਤਕ ਗੁਣਾਂ ਅਤੇ ਪ੍ਰਚੀਨ ਯੋਧਿਆਂ ਨਾਲ ਜੁੜੀ ਹੋਵੇ।

ਕਥਾ ਕਹਾਣੀ ਟੋਟਕਾ ਮਾਨਵ ਸੰਸਕਿਰਤੀ ਅਤੇ ਇਤਿਹਾਸ ਦੀ ਦਸਤਾਵੇਜ਼ ਅਤੇ ਮਾਨਵੀ ਅਨੁਭਵਾਂ ਦੀ ਸਰਵ ਵਿਆਪੀ ਬਣਤਰ ਨੂੰ ਸਥਿਤ ਕਰਨ ਦੇ ਔਜਾਰ ਵਜੋਂ ਲੋਕ ਧਾਰਾਂ ਦੇ ਸਨੇਹੀਆਂ ਲਈ ਸਾਰਥਕ ਕਦਰਾਂ ਕੀਮਤਾਂ ਸਥਾਪਤ ਕਰਦਾ ਹੈ।

ਰਵਾਇਤੀ ਟੋਟਕਾ[ਸੋਧੋ]

ਲੋਕ ਟੈਟਕਿਆਂ ਦੀ ਅਗਲੀਵੰਨਗੀ ਰਵਾਇਤ ਟੋਟਕਿਆਂ ਦੀ ਹੈ।

ਰਵਾਇਤ ਨੂੰ ਦੂਜੇ ਸ਼ਬਦਾ ਵਿੱਚ ਦੰਦ ਜਾਂ ਦੰਤ ਕਥਾ ਅਤੇ ਅਵਦਾਨ ਕਿਹਾ ਜਾਂਦਾ ਹੈ।ਅੰਗਰੇਜ਼ੀ ਵਿੱਚ ਇਹਨਾਂ ਕਹਾਣੀਆਂ ਨੂੰ'ਲਿਜੈਂਡ' ਕਿਹਾ ਜਾਂਦਾ ਹੈ।ਪੰਜਾਬੀ ਵਿਚ ਇਹ ਸ਼ਬਦ ਅੰਗਰੇਜ਼ੀ ਦੇ ਪਦ ਲਿਜੈਂਡ ਤੇ ਪਾਲੀ ਸ਼ਬਦ ਅਵਦਾਨ ਦੇ ਸਮਾਨਾਰਥਕ ਵਰਤਿਆਂ ਜਾਂਦਾ ਹੈ।ਦੰਦ ਕਥਾ ਲੋਕ ਮਨ ਵਿੱਚ ਉਤਪੰਨ ਹੁੰਦੀ ਹੈ।ਇਹ ਕਥਾ ਅੱਧਾ ਸੱਚ ਤੇ ਅੱਧੀ ਕਲਪਨਾ ਉਤੇ ਅਧਾਰਿਤ ਹੈ।

ਜਨ ਸਾਧਾਰਨ ਦੇ ਹੋੋੋਰ ਲੋਕ ਟੋੋੋਟਕੇ[ਸੋਧੋ]

ਲੋਕ ਮਾਨਸਿਕਤਾ ਦੇ ਪ੍ਰਗਟਾਵੇ ਦਾ ਅਧਾਰ ਅਨੇਕਾਂ ਪ੍ਰਕਾਰ ਦੇ ਪ੍ਰਵਚਨ ਬਣਦੇ ਹਨ।ਲੋਕ ਸਾਹਿਤ ਦੀ ਵੰਨਗੀ ਲੋਕ ਕਹਾਣੀਆਂ ਦੇ ਵਿਭਿੰਨ ਰੂਪ ਇਸ ਕਾਰਜ ਲਈ ਕਾਰਜਸ਼ੀਲ ਹੁੰਦੇ ਹਨ।ਜਨ ਸਾਧਾਰਨ ਦੇ ਹੋਰ ਲੋਕ ਟੋਟਕੇ ਦੇ ਅੰਤਰਗਤ ਪਰੀ ਟੋਟਕਾ, ਜਨੌਰ ਟੋਟਕਾ,ਪ੍ਰੇਤ ਟੋਟਕਾ ਆਦਿ ਹਨ।ਲੋਕ ਟੋਟਕਿਆਂ ਰਾਹੀਂ ਸਰੋਤਿਆਂ ਦੇ ਮਨੋਭਾਵਾਂ ਦਾ ਵਿਰੇਚਨ ਹੋ ਜਾਂਦਾ ਹੈ।ਲੋਕ ਟੋਟਕਿਆਂ ਵਿਚ ਆਮ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਦਾ ਜਾਲ ਬੁਣਿਆ ਹੁੰਦਾ ਹੈ।

ਪਰੀ ਟੋਟਕਾ[ਸੋਧੋ]

ਵਸੋਂ ਬਾਹਰੀ ਇੱਛਾਵਾਂ ਦੀ ਪੂਰਤੀ ਲਈ ਇੱਛਾ ਪੈਦਾ ਹੋਣਾ ਅਤੇ ਇਸ ਇੱਛਾ ਦੀ ਪੂਰਤੀ ਲਈ ਇਕ ਵੱਖਰੀ ਭਾਂਤ ਦੇ ਜਗਤ ਦੀ ਸਿਰਜਣਾ ਕਰਨੀ ਜਿਥੋਂ ਉਸਨੂੰ ਮਨੋ ਇੱਛਤ ਵਸਤਾਂ ਦੀ ਪ੍ਰਾਪਤੀ ਹੁੰਦੀ ਹੋਵੇ ਓਹੀ ਪਰੀ ਟੋਟਕਾ ਹੈ।

  1. ਥਿੰਦ, ਕਰਨੈਲ ਸਿੰਘ (2011). ਲੋਕਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ. ਅੰਮਿ੍ਤਸਰ: ਰਵੀ ਸਾਹਿਤ ਪ੍ਰਕਾਸ਼ਨ. pp. 120, 121. ISBN 97881715555. {{cite book}}: Check |isbn= value: length (help)
  2. ਸੁਨੀਤਾ ਰਾਣੀ, ਸੀਮਾ ਰਾਣੀ (2020). ਲੋਕ-ਟੋਟਕੇ ਪ੍ਰੀਭਾਸ਼ਾ, ਸਰੂਪ ਅਤੇ ਲੱਛਣ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨ. p. 51. ISBN 978-93-89548-91-4.
  3. ਸੁਨੀਤਾ ਰਾਣੀ, ਸੀਮਾ ਦੇਵੀ (2020). ਲੋਕ-ਟੋਟਕੇ ਪ੍ਰੀਭਾਸ਼ਾ, ਸਰੂਪ ਅਤੇ ਲੱਛਣ. ਚੰਡੀਗੜ੍ਹ: ਸਪਤਰਿਸ਼ੀ ਪਬਲੀਕੇਸ਼ਨ. p. 59. ISBN 9789389548914.