ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਦਾ ਨਿਖੇੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਸ਼ਿਸਟ ਸਾਹਿਤ ਦੇ ਰਚਨਹਾਰੇ ਬਾਰੇ ਸਾਨੂੰ ਪਤਾ ਹੁੰਦਾ ਹੈ, ਪਰ ਲੋਕ ਸਾਹਿਤ ਦਾ ਰਚਨਾਤਮਕ ਅਗਿਆਤ ਵਿਅਕਤੀ ਹੁੰਦਾ ਹੈ। ਭਾਵੇਂ ਲੋਕ ਸਾਹਿਤ ਦਾ ਪਹਿਲਾ ਰਚਨਹਾਰਾ ਕੋਈ ਵਿਅਕਤੀ ਵਿਸ਼ੇਸ਼ ਹੀ ਹੋਵੇਗਾ। ਪਰ ਉਹ ਆਪਣੀ ਰਚਨਾ ਨਾਲ ਆਪਣੇ ਨਾਂ ਨੂੰ ਸੰਬੰਧਿਤ ਨਹੀਂ ਕਰ ਸਕਿਆ ਹੁੰਦਾ। ਅਸਲ ਵਿੱਚ ਲੋਕ ਸਾਹਿਤ ਇੱਕ ਕਿਸਮ ਨਾਲ ਲੋਕ ਸਮੂਹ ਦੀ ਰਚਨਾਂ ਹੀ ਹੋ ਨਿਬੜਦਾ ਹੈ। ਮੂੰਹੋਂ ਮੂੰਹ ਤੁਰੀ ਮੌਖਿਕ ਪਰੰਪਰਾ ਵਿੱਚ ਲੋਕ ਸਮੂਹ ਤਬਦੀਲੀ ਕਰਦਾ ਹੈ। ਸ਼ਾਕਿਰ ਪੁਰਸਾਰਥੀ ਲਿਖਦੇ ਹਨ ਕਿ ਲੋਕ-ਸਾਹਿਤ ਵਿੱਚ ਕਿਸੇ ਇੱਕ ਵਿਅਕਤੀ ਮਾਤਰ ਦੀ ਆਵੱਸ਼ਕਤਾ ਨਹੀਂ ਹੁੰਦੀ, ਸਗੋਂ ਸਮੁੱਚੇ ਸਮਾਜ ਦੀਆਂ ਆਵੱਸ਼ਕਤਾਵਾਂ ਮੁਖ਼ਾਤਿਬ ਹੁੰਦੀਆਂ ਹਨ। ਲੋਕ ਸਾਹਿਤ ਵਿੱਚ ਕਿਉਂਕਿ ਰਚਨਾਂ ਪ੍ਰਮੁੱਖ ਹੁੰਦੀ ਹੈ। ਸਿਰਜਕ ਗੌਣ ਹੁੰਦਾ ਹੈ ਇਸ ਕਰਕੇ ਉਹ ਸਮੇਂ ਦੀ ਦੌੜ ਵਿੱਚ ਹੀ ਗਵਾਚ ਜਾਂਦਾ ਹੈ। ਪਰ ਵਿਸ਼ਿਸ਼ਟ ਸਾਹਿਤ ਵਿੱਚ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦੀ ਰਚਨਾ ਹੋਣ ਕਰਕੇ ਉਸ ਦਾ ਨਾਂ ਉਸ ਨਾਲ ਜੁੜਿਆ ਰਹਿੰਦਾ ਹੈ।

ਇਸ ਲਈ ਜਰੂਰੀ ਨਹੀਂ ਕਿ ਵਿਸ਼ਿਸ਼ਟ ਸਾਹਿਤ ਲੋਕ ਸਮੂਹ ਦੀ ਤਰਜਮਾਨੀ ਏ। ਪਰ ਲੋਕ ਸਾਹਿਤ ਲਈ ਅਜਿਹਾ

ਲਈ ਲੋਕ ਸਮੂਹ ਦੀ ਪ੍ਰਵਾਨਗੀ ਜਰੂਰੀ ਹੈ।

ਪ੍ਰਗਟਾ ਮਾਧਿਅਮ

ਵਿਸ਼ਿਸ਼ਟ ਸਾਹਿਤ ਅਤੇ ਲੋਕ ਸਾਹਿਤ ਦਾ ਪ੍ਰਗਟਾ ਮਾਧਿਅਮ ਭਾਵੇਂ ਭਾਸ਼ਾ ਰਾਹੀਂ ਹੀ ਹੁੰਦਾ ਹੈ। ਪਰ ਲੋਕ ਸਾਹਿਤ ਦੀ ਪਰੰਪਰਾ ਮੌਖਿਕ ਰੂਪ ਵਿੱਚ ਪੀੜ੍ਹੀਓਂ ਪੀੜ੍ਹੀ ਅੱਗੇ ਚੱਲਦੀ ਹੈ । ਜਦੋਂ ਕਿ ਵਿਸ਼ਿਸਟ ਸਾਹਿਤ ਦਾ ਸੰਚਾਰ ਲਿਖਤੀ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਪੁਸਤਕ ਦੇ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਦਾ ਹੈ ਜਦੋਂ ਕਿ ਲੋਕ ਹਿਰਦੇ ਅਤੇ ਸਿਮਰਤੀ ਰਾਹੀਂ ਮੌਖਿਕ ਰੂਪ ਵਿੱਚ ਅੱਗੇ ਚਲਦਾ ਹੈ। ਇਸ ਲਈ ਲੋਕ ਸਾਹਿਤ ਅਤੇ ਵਿਸ਼ੇਸ਼ ਸਾਹਿਤ ਵਿੱਚ ਬੁਨਿਆਦੀ ਅੰਤਰ ਇਨ੍ਹਾਂ ਦੀ ਅਭਿਵਿਅਕਤੀ ਲਈ ਵਰਤੇ ਗਏ ਮਾਧਿਅਮ ਦਾ ਹੈ।


ਵਿਸ਼ਿਸ਼ਟ ਸਾਹਿਤ ਕਿਉਂ ਕਿ ਲਿਖਤੀ ਰੂਪ ਵਿੱਚ ਹੋਣ ਕਰਕੇ ਇਸ ਦਾ ਪਾਠ ਨਿਸ਼ਚਿਤ ਰਹਿੰਦਾ ਹੈ। ਲੋਕ ਸਾਹਿਤ ਮੂੰਹੋਂ ਮੂੰਹੀ ਅੱਗੇ ਚੱਲਣ ਕਰਕੇ ਇਸ ਦੇ ਪਾਠ ਬਦਲਦੇ ਰਹੇ ਹਨ ਜਾਂ ਗਾਉਣ ਦੀਆਂ ਲੋੜਾਂ ਮੁਤਾਬਿਕ ਤਬਦੀਲ ਹੁੰਦੇ ਰਹੇ ਹਨ। ਇਸ ਵੱਖਰਤਾ ਦਾ ਇੱਕ ਹੋਰ ਕਾਰਨ ਇਹ ਹੈ ਕਿ ਵਿਸ਼ਿਸ਼ਟ ਸਾਹਿਤ ਟਕਸਾਲੀ ਭਾਸ਼ਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ


ਸਾਮਗ੍ਰੀ ਚੋਣ



*ਲੋਕ ਤੱਤ*

ਇੱਕ ਮਹੱਤਵਪੂਰਨ ਤੱਤ ਜੋ ਲੋਕ ਸਾਹਿਤ ਨੂੰ ਵਿਸ਼ਿਸ਼ਟ ਸਾਹਿਤ ਤੋਂ ਨਿਖੇੜਦਾ ਹੈ, ਉਹ ਹੈ ਲੋਕ ਸਾਹਿਤ ਵਿੱਚ ਲੋਕ ਅੰਸ਼ਾਂ ਦੀ ਅਧਿਕਤਾ। ਇਸ ਸਾਹਿਤ ਵਿੱਚ ਪਰੰਪਰਾ ਦੇ ਤੱਤ ਕਾਫੀ ਮਾਤਰਾ ਵਿੱਚ ਰਚੇ ਹੁੰਦੇ ਹਨ। ਇਸ ਲਈ ਇਹ ਸਾਹਿਤ ਨਿਰੋਲ ਮਨੁੱਖੀ ਭਾਵਨਾਵਾਂ ਨੂੰ ਵੀ ਪ੍ਰਤੀਬਿੰਬਤ ਨਹੀਂ ਕਰਦਾ, ਸਗੋਂ ਲੋਕ ਵਿਸ਼ਵਾਸ਼ਾ, ਮਨੋਤਾਂ, ਭਰਮਾਂ ਵਹਿਮਾਂ ਤੇ ਸੰਕਲਪਾਂ ਦੀ ਰੁਵੀ ਉੱਤੇ ਉਸਰਿਆ ਹੋਣ ਕਰਕੇ ਇਸ ਦੀ ਭਾਵ ਭੂਮੀ ਵੱਖਰੀ ਹੈ। ਇਸ ਦੇ ਮੁਕਾਬਲੇ ਉੱਤੇ ਵਿਸ਼ਿਸ਼ਟ ਸਾਹਿਤ ਇਸ ਨਾਲੋਂ ਵੱਖਰੇ ਮੰਡਲਾਂ ਵਿੱਚ ਉਸਰਦਾ ਤੇ  ਲਾਉਂਦਾ ਹੈ। ਇਸ ਸਾਹਿਤ ਵਿੱਚ ਪਰੰਪਰਾ ਅਤੇ ਲੋਕ ਤੱਤਾਂ ਨਾਲੋਂ ਮੌਲਿਕਤਾ ਕਲਪਨਾ ਅਤੇ ਅਨੁਭਵ ਦੀਆਂਹੈ।

ਲੋਕ ਸਾਹਿਤ ਵਿਅਕਤੀਗਤ ਭਾਵਨਾਵਾਂ ਅਤੇ ਦ੍ਰਿਸ਼ਟੀ ਦੀ ਮਿਲਾਵਟ ਨੂੰ ਸਹਿਣ ਨਹੀਂ ਕਰ ਸਕਦਾ ਹੈ। ਇਹ ਵਿਸ਼ਿਸ਼ਟ ਸਾਹਿਤ ਦਾ ਆਸਾਰ ਵਿਅਕਤੀ ਵਲ ਅਤੇ ਵਿਸ਼ਿਸ਼ਟ ਸਾਹਿਤ ਵਿਅਕਤੀ ਤੋਂ ਸਮੂਹ ਵੱਲ ਦੀ ਯਾਤਰਾ ਹੈ।ਵਿਸ਼ਿਸ਼ਟ ਸਾਹਿਤ ਦੇ ਸਾਹਿਤਕ ਰੂਪ ਸਮਾਜਕ ਮਿਯਾਦਾ ਅਤੇ ਇਤਿਹਾਸਕ ਪਰਿਸਥਿਤੀਆਂ ਦੇ ਬਦਲ ਨਾਲ ਪ੍ਰਭਾਵਿਤ ਹੁੰਦੇ ਹਨ। ਸਾਹਿਤ ਉਤਪੱਤੀ ਵਿਗਿਆਨ ਦੀ ਮੂਲ ਧਾਰਨਾ ਇਹ ਹੈ ਇਤਿਹਾਸਕ ਕਰਮ ਵਿੱਚ ਕੋਈ ਇੱਕ ਰੂਪ ਵਿਕਸਿਤ ਹੁੰਦਾ ਹੋਇਆ ਕਿਸੇ ਹੱਦ ਤੱਕ ਪ੍ਰਭੁਤਾ ਧਾਰਨ ਕਰਦਾ ਹੈ ਤੇ ਫਿਰ ਮੱਧਮ ਪੈ ਜਾਂਦਾ ਹੈ। ਜਿਵੇਂ ਜਾਗੀਰਦਾਰੀ ਪ੍ਰਬੰਧ ਵਿੱਚ ਪੰਜਾਬੀ ਕਿੱਸਾ ਕਾਵਿ ਆਪਣੀ ਸਿੱਖਰ ਤੇ ਪਹੁੰਚ ਗਿਆ ਪਰ ਵੀਹਵੀਂ ਸਦੀ ਵਿੱਚ ਜਗੀਰਦਾਰੀ ਦੀ ਥਾਂ ਪੂੰਜੀਪਤੀਵਿਸ਼ਿਸਟ ਸਾਹਿਤ ਦੀ ਉਪਰੋਕਤ ਵੱਖਰਤਾ ਦੇ ਹੁੰਦੇ ਹੋਏ ਵੀ ਇਨ੍ਹਾਂ ਵਿੱਚ ਅੰਤਰ ਸੰਬੰਧ ਹਨ ਜੋ ਹੇਠ ਲਿਖੇ ਹਨ

*ਅੰਤਰ ਸੰਬੰਧ*

1. ਦੋਹਾਂ ਦਾ ਸੰਚਾਰ ਭਾਸ਼ਾ ਰਾਹੀਂ ਹੁੰਦਾ ਹੈ। ਇਹ ਮੌਖਿਕ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਦੂਜਾ ਲਿਖਿਤ ਰੂਪ ਵਿਚ ਵਰਤੋਂ ਕਰਦਾ ਹੈ ।

2. ਲੋਕ ਸਾਹਿਤ ਅਤੇ ਵਿਸ਼ਿਸ਼ਟ ਸਾਹਿਤ ਕਲਾਤਮਕ ਰੂਪਾਂ ਦੀ ਸਿਰਜਨਾ ਕਰਦੇ ਹਨ। ਜਿਵੇਂ ਲੋਕ ਸਾਹਿਤ ਦੇ ਕਲਾਤਮਕ ਰੂਪ ਲੋਕ ਗੀਤ, ਲੋਕ ਕਹਾਣੀਆਂ, ਬੁਝਾਰਤਾਂ, ਲੋਕ ਨਾਟ, ਲੋਕ ਕਲਾਵਾਂ ਵਿਭਿੰਨ ਕਲਾ ਰੂਪ ਜਿਨ੍ਹਾਂ ਦੀ ਪੇਸ਼ਕਾਰੀ ਕਲਾਤਮਕ ਢੰਗ ਨਾਲ ਕੀਤੀ ਜਾਦੀ ਹੈ। ਇਸ ਤਰ੍ਹਾਂ ਵਿਸ਼ਿਸਟ ਸਾਹਿਤ ਦੇ ਵਿਭਿੰਨ ਕਲਾਤਮਕ ਕਵਿਤਾ, ਨਾਟਕ, ਨਾਵਲ, ਆਦਿ ਹਨ ਜਿਨ੍ਹਾਂ ਦੀ ਪੇਸ਼ਕਾਰੀ ਵਿਸ਼ਿਸਟ ਸਾਹਿਤ ਹੈ ।