ਸਮੱਗਰੀ 'ਤੇ ਜਾਓ

ਲੋਤੀਕਾ ਸਰਕਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੋਤੀਕਾ ਸਰਕਾਰ
ਜਨਮ(1923-01-04)4 ਜਨਵਰੀ 1923
ਮੌਤ23 ਫਰਵਰੀ 2013(2013-02-23) (ਉਮਰ 90)
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਕੈਂਬਰਿਜ ਯੂਨੀਵਰਸਿਟੀ
ਪੇਸ਼ਾਨਾਰੀਵਾਦੀ, ਸਿੱਖਿਆ ਅਤੇ ਵਕੀਲ
ਸੰਗਠਨਦਿੱਲੀ ਯੂਨੀਵਰਸਿਟੀ
ਭਾਰਤੀ ਲਾਅ ਇੰਸਟੀਚਿਊਟ

ਲੋਤੀਕਾ ਸਰਕਾਰ (4 ਜਨਵਰੀ 1923 – 23 ਫਰਵਰੀ 2013) ਨਾਮਵਰ ਭਾਰਤੀ ਨਾਰੀਵਾਦੀ, ਸੋਸ਼ਲ ਵਰਕਰ, ਸਿੱਖਿਅਕ ਅਤੇ ਵਕੀਲ ਸੀ, ਭਾਰਤ ਵਿੱਚ ਮਹਿਲਾਵਾਂ ਦੀ ਪੜ੍ਹਾਈ ਅਤੇ ਮਹਿਲਾ ਦੇ ਹੱਕ ਦੇ ਖੇਤਰ ਵਿੱਚ ਸ਼ੁਰੂਆਤੀ ਔਰਤਾਂ ਵਿਚੋਂ ਇੱਕ ਸੀ। ਉਸਨੇ 1980 ਵਿੱਚ ਸੈਂਟਰ ਫੌਰ ਵਮੈਨਸ ਡਿਵੈਲਪਮੈਂਟ ਸਟੱਡੀਜ਼ (ਸੀਡਬਲਿਊਡੀਐਸ), ਦਿੱਲੀ, ਵਿੱਖੇ ਇੱਕ ਸੈਂਟਰ ਸਥਾਪਿਤ ਕੀਤਾ, ਅਤੇ 1982 ਇੰਡੀਅਨ ਐਸੋਸੀਏਸ਼ਨ ਫ਼ਾਰ ਵਿਮੈਨ ਸਟੱਡੀਜ਼ ਦੀ ਸਥਾਪਨਾ ਕੀਤੀ। 1951 ਤੋਂ ਸ਼ੁਰੂ ਕਰਦੇ ਹੋਏ, ਉਹ 1983 ਤੱਕ ਦਿੱਲੀ ਯੂਨੀਵਰਸਿਟੀ ਦੀ ਲਾਅ ਫੈਕਲਟੀ ਵਿੱਚ ਅਧਿਆਪਿਕਾ ਰਹੀ, ਅਤੇ ਉਹ ਲਾਅ ਫੈਕਲਟੀ ਦੀ ਮੁੱਖੀ ਵੀ ਰਹੀ, ਇਸ ਤੋਂ ਬਾਅਦ ਉਸਨੇ ਇੰਡੀਅਨ ਲਾਅ ਇੰਸਟੀਚਿਊਟ ਪੜ੍ਹਾਇਆ। ਉਹ ਪਹਿਲੀ  ਔਰਤ ਸੀ ਜਿਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਪਹਿਲੀ ਵਾਰ ਗ੍ਰੈਜੂਏਟ ਕੀਤੀ, ਅਤੇ ਬਾਅਦ ਵਿੱਚ 1951 ਵਿੱਚ ਉਹ ਯੂਨੀਵਰਸਿਟੀ ਤੋਂ ਲਾਅ ਵਿੱਚ ਪੀਐਚ.ਡੀ ਡਿਗਰੀ ਪ੍ਰਾਪਤ ਕਰਨ ਵਾਲੀ ਵੀ ਪਹਿਲੀ ਔਰਤ ਸੀ।[1]

ਮੁੱਢਲਾ ਜੀਵਨ

[ਸੋਧੋ]

ਉਸਦਾ ਜਨਮ 1923 ਨੂੰ ਪੱਛਮੀ ਬੰਗਾਲ ਵਿੱਚ ਇੱਕ ਅਮੀਰ ਪਰਿਵਾਰ ਵਿੱਚ ਹੋਇਆ, ਜਿੱਥੇ ਉਸਦੇ ਪਿਤਾ ਸਰ ਧਿਰੇਨ ਮਿੱਤਰ ਭਾਰਤ ਦੇ ਮੁੱਖ ਵਕੀਲ ਸਨ।[2]

ਸਰਕਾਰ ਨੇ ਆਪਣੀ ਲਾਅ ਦੀ ਪੜ੍ਹਾਈ ਨਿਊਨਹਮ ਕਾਲਜ, ਕੈਂਬਰਿਜ ਤੋਂ ਕੀਤੀ ਅਤੇ ਪੜ੍ਹਾਈ ਕਰਨ ਵਾਲੀ ਪਹਿਲੀ ਔਰਤ ਬਣੀ ਅਤੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਵਾਲੀ ਪਹਿਲੀ ਔਰਤ ਸੀ।[3][4] ਬਾਅਦ ਵਿੱਚ ਉਸਨੇ ਲਾਅ ਵਿੱਚ ਪੀਐਚ.ਡੀ ਕੀਤੀ, 1951 ਵਿੱਚ ਕੈਂਬਰਿਜ ਯੂਨੀਵਰਸਿਟੀ ਨੇ ਉਸਨੂੰ ਸਨਮਾਨਿਤ ਵੀ ਕੀਤਾ।[5]

ਹਵਾਲੇ

[ਸੋਧੋ]
  1. "In Remembrance: Professor Lotika Sarkar (1923–2013)". Bar and Bench. 8 April 2013. Retrieved 5 June 2013.
  2. "In memoriam: Lotika Sarkar 1923 – 2013". feministsindia.com. Retrieved 4 June 2013.
  3. Malini Chib (11 January 2011). One Little Finger. SAGE Publications. p. 7. ISBN 978-81-321-0671-5.

ਬਾਹਰੀ ਲਿੰਕ

[ਸੋਧੋ]