ਲੋਥਾਰ ਮੈਥਿਓਜ਼
ਨਿੱਜੀ ਜਾਣਕਾਰੀ | |||
---|---|---|---|
ਪੂਰਾ ਨਾਮ | ਲੋਥਾਰ ਹਰਬਰਟ ਮੈਥਿਓਜ਼ | ||
ਜਨਮ ਮਿਤੀ | 21 ਮਾਰਚ 1961 | ||
ਜਨਮ ਸਥਾਨ | ਇਰਲੇਜੈਨ ਜਰਮਨੀ | ||
ਪੋਜੀਸ਼ਨ | ਮਿਡਫੀਲਡਰ, ਸਵੀਪਰ | ||
ਯੁਵਾ ਕੈਰੀਅਰ | |||
1971–1979 | 1. ਐਫ ਸੀ ਹਰਜ਼ੋਗਨਰਿੰਚ | ||
ਸੀਨੀਅਰ ਕੈਰੀਅਰ* | |||
ਸਾਲ | ਟੀਮ | Apps | (ਗੋਲ) |
1979–1984 | ਬਾਇਰਨ ਮਿਊਨਿਖ ਫੁਟਬਾਲ ਕਲੱਬ | 162 | (36) |
1984–1988 | ਬਾਇਰਨ ਮਿਊਨਿਖ ਫੁਟਬਾਲ ਕਲੱਬ | 113 | (57) |
1988–1992 | ਇੰਟਰ ਮਿਲਨ | 115 | (40) |
1992–2000 | ਬਾਇਰਨ ਮਿਊਨਿਖ ਫੁਟਬਾਲ ਕਲੱਬ | 189 | (28) |
2000 | ਮੈਟਰੋ ਸਟਾਰ | 16 | (0) |
ਕੁੱਲ | 595 | (161) | |
ਅੰਤਰਰਾਸ਼ਟਰੀ ਕੈਰੀਅਰ | |||
1979–1983 | ਜਰਮਨੀ ਕੌਮੀ ਅੰਡਰ-21 | 15 | (2) |
1979–1981 | ਜਰਮਨੀ ਕੌਮੀ ਫੁਟਬਾਲ | 4 | (1) |
1980–2000 | ਜਰਮਨੀ ਕੌਮੀ ਫੁਟਬਾਲ ਟੀਮ | 150 | (23) |
Managerial ਕੈਰੀਅਰ | |||
2001–2002 | ਰੈਪਿਡ ਵਿਅਨ | ||
2002–2003 | ਬੁੰਦੇਸਲੀਗਾ ਕਲੱਬ | ||
2004–2006 | ਹੰਗਰੀ ਕੌਮੀ ਫੁਟਬਾਲ ਟੀਮ | ||
2006 | ਕਲੱਬ | ||
2006–2007 | ਰੈਡ ਬੁਲ ਸਲਜ਼ਬਰਗ | ||
2008–2009 | ਮਕਾਬੀ ਨੇਤਾਂਯਾ | ||
2010–2011 | ਬੁਲਗਾਰੀਆ ਕੌਮੀ ਫੁਟਬਾਲ ਟੀਮ | ||
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ |
ਲੋਥਾਰ ਮੈਥਿਓਜ਼ ਜਰਮਨ ਦਾ ਫੁਟਬਾਲਰ ਹੈ ਜਿਸ ਨੇ ਵਿਸ਼ਵ ਫੁਟਬਾਲ ’ਚ ਪੰਜ ਵਿਸ਼ਵ ਫੁਟਬਾਲ ਕੱਪ ਖੇਡ ਅਤੇ ਜਿਸ ਦੇ ਮੋਢੇ ’ਤੇ ਫੀਫਾ ਦੇ ਪੰਜ ਫੁਟਬਾਲ ਕੱਪ ਖੇਡਣ ਦਾ ਖੇਡ ਸਟਾਰ ਲੱਗਿਆ। ਇਹ ਮਾਣ ਮੈਕਸੀਕੋ ਦੇ ਖਿਡਾਰੀ ਕਾਰਬਜਾਲ ਅਤੇ ਇਟਲੀ ਟੀਮ ਦਾ ਗੋਲਕੀਪਰ ਗਿਯਾਨਲੁਗੀ ਬੂਫੋਨ ਨੂੰ ਮਿਲਿਆ ਹੈ। ਲੋਥਾਰ ਮੈਥਿਓਜ਼ ਦਾ ਜਨਮ ਇਰਲੇਜੈਨ ’ਚ ਨੇੜੇ ਬਾਵਾਰੀਆ ਸ਼ਹਿਰ ’ਚ ਹੋਇਆ। ਉਸ ਨੇ ਬਾਵਾਰੀਆ ਨੇੜਲੇ ਇਕ ਛੋਟੇ ਜਿਹੇ ਕਸਬੇ ਹਰਜ਼ੋਗੇਨੌਰਚ 'ਚ ਫੁਟਬਾਲ ਖੇਡਣੀ ਸ਼ੁਰੂ ਕੀਤੀ। ਮੈਥਿਓਜ਼ ਲੋਥਾਰ ਨੇ ਬੁੰਦੇਸਲੀਗਾ ਲਈ ਆਪਣੇ ਖੇਡ ਕਰੀਅਰ ਦੀ ਸ਼ੁਰੂਆਤ 1979 ਤੋਂ 1984 ਤੱਕ ’ਚ ਬੋਰਸੀਆ ਮੌਂਚਗਲੈਡਬੈਖ ਵਲੋਂ ਖੇਡਣ ਸਦਕਾ ਕੀਤੀ।
ਖੇਡ ਜੀਵਨ
[ਸੋਧੋ]ਉਹ 1984 ਤੋਂ 1988 ਤੱਕ ਬਾਇਰਨ ਮਿਊਨਿਖ ਫੁਟਬਾਲ ਕਲੱਬ, ਦੋ ਬਾਰ ਬੁੰਦੇਸਲੀਗਾ ਕਲੱਬ ਅਤੇ 1999-2000 ਤੱਕ ਅਮਰੀਕੀ ਫੁਟਬਾਲ ਕਲੱਬ ਮੈਟਰੋ ਸਟਾਰ ਲਈ ਖੇਡਿਆ। ਲੋਥਾਰ ਮੈਥਓਜ਼ ਨੇ ਸਪੇਨ-1982, ਮੈਕਸੀਕੋ-1986, ਇਟਲੀ-1990, ਅਮਰੀਕਾ-1994 ਅਤੇ ਫਰਾਂਸ-1998 ਦੇ ਲਗਾਤਾਰ ਪੰਜ ਫੀਫਾ ਫੁਟਬਾਲ ਕੱਪ ਅਤੇ ਇਟਲੀ-1980, ਫਰਾਂਸ-1984, ਜਰਮਨੀ-1988 ਅਤੇ 2000 ’ਚ ਬੈਲਜੀਅਮ ਅਤੇ ਨੀਦਰਲੈਂਡ ਦੀ ਸਹਿ-ਮੇਜ਼ਬਾਨੀ ’ਚ ਖੇਡੇ ਗਏ ਚਾਰ ਯੂਰੋ ਫੁਟਬਾਲ ਕੱਪ ਖੇਡਣ ਵਾਲਾ ਖਿਡਾਰੀ ਹੈ। ਉਸ ਦੀ ਕਪਤਾਨੀ ’ਚ ਜਰਮਨ ਟੀਮ ਨੇ 1990 ’ਚ ਇਟਲੀ ’ਚ ਖੇਡਿਆ ਗਿਆ ਸੰਸਾਰ ਫੁਟਬਾਲ ਕੱਪ ਜਿੱਤਿਆ। ਪੰਜ ਵਿਸ਼ਵ ਫੁਟਬਾਲ ਕੱਪ ਖੇਡਣ ਵਾਲੇ ਲੋਥਾਰ ਦੇ ਫੁਟਬਾਲਰ ਰਿਕਾਰਡਾਂ ’ਚ ਫੀਫਾ ਕੱਪ ਦੇ ਸਭ ਤੋਂ ਜ਼ਿਆਦਾ 25 ਮੈਚ ਖੇਡਣ ਦਾ ਰਿਕਾਰਡ ਵੀ ਦਰਜ ਹੈ।
ਸਨਮਾਨ
[ਸੋਧੋ]ਉਸ ਨੂੰ ਸਾਲ-1990 ’ਚ ਕੌਮਾਂਤਰੀ ਫੁਟਬਾਲ ਸੰਘ ਵਲੋਂ ‘ਫੀਫਾ ਫੁਟਬਾਲ ਪਲੇਅਰ ਆਫ ਦਿ ਯੀਅਰ’ ਨਾਮਜ਼ਦ ਕੀਤਾ ਗਿਆ। ਫੀਫਾ ਵਲੋਂ 1991 ’ਚ ‘ਯੂਰਪੀਅਨ ਫੁਟਬਾਲਰ ਆਫ ਦਿ ਯੀਅਰ’ ਦਾ ਖਿਤਾਬ ਮਿਲਿਆ। ਲੋਥਾਰ ਮੈਥਿਓਜ਼ ਆਪਣੇ 20 ਸਾਲਾ ਖੇਡ ਕਰੀਅਰ ’ਚ 150 ਮੈਚਾਂ ’ਚ ਵਿਰੋਧੀ ਟੀਮਾਂ ’ਤੇ ਜਿੱਤ ਦਰਜ ਕੀਤੀ। ਉਸ ਦਾ ਨਾਮ ਪੇਲੇ ਵਲੋਂ ਫੀਫਾ ਦੇ 100 ਮਹਾਨ ਪਲੇਅਰਾਂ ਦੀ ਸੂਚੀ ’ਚ ਸਾਮਲ ਹੈ।