ਸਮੱਗਰੀ 'ਤੇ ਜਾਓ

ਲੋਪਾਮੁਦ੍ਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੋਪਾਮੁਦ੍ਰਾ
Lopamudra
Agastya and Lopāmudrā
ਜਾਣਕਾਰੀ
ਪਤੀ/ਪਤਨੀ(ਆਂ}ਅਗਸਤਿਆ ਰਿਸ਼ੀ

ਲੋਪਾਮੁਦ੍ਰਾ ( Sanskrit: लोपामुद्रा)ਨੂੰ ਕੌਸ਼ਿਤਕੀ ਅਤੇ ਵਰਾਪ੍ਰਦਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।[1] ਪੁਰਾਤਨ ਵੈਦਿਕ ਸਾਹਿਤ ਅਨੁਸਾਰ ਇਹ੍ਹ ਔਰਤ ਦਾਰਸ਼ਨਿਕ ਸੀ। ਮੰਨਿਆ ਜਾਂਦਾ ਹੈ ਕਿ ਰਿਗਵੇਦ ਕਾਲ (1950 ਬੀ.ਸੀ.-1100 ਬੀ.ਸੀ.) ਵਿੱਚ ਸੀ ਅਤੇ ਉਹ ਅਗਸਤਿਆ ਰਿਸ਼ੀ ਰਿਸ਼ੀ ਦੀ ਪਤਨੀ ਸੀ। ਇਸ ਵੇਦ ਵਿੱਚ ਉਸ ਦੇ ਯੋਗਦਾਨ ਦੇ ਭਜਨ ਦਰਜ ਕੀਤੇ ਗਏ ਹਨ। ਉਹ ਨਾ ਸਿਰਫ ਅਗਸਤਿਆ ਦੀ ਪਤਨੀ ਸੀ, ਬਲਕਿ ਆਪਣੇ ਆਪ ਵਿੱਚ ਇੱਕ ਰਿਸ਼ੀਕੀ ਸੀ। ਉਹ ਇੱਕ ਜਾਣੀ-ਪਛਾਣੀ ਰਿਸ਼ੀਕੀ ਸੀ ਜਿਸ ਨੇ ਹਿੰਦੂ ਧਰਮ ਦੀ ਸਕੱਤ ਪਰੰਪਰਾ ਦੇ "ਪੰਚਦਾਸੀ" ਮੰਤਰ ਨੂੰ ਦਰਸਾਇਆ ਸੀ। [2] [3]

ਲੋਪਾਮੁਦਰਾ ਦੀ ਕਥਾ ਦੇ ਤਿੰਨ ਸੰਸਕਰਣ ਹਨ; ਇੱਕ ਰਿਗਵੇਦ ਭਜਨ ਵਿੱਚ ਹੈ; ਦੂਜਾ ਮਹਾਂਭਾਰਤ (ਵਣਪ੍ਰਵ: ਤੀਰਥ ਯਾਤਰਾ ਪਰਵ ਹੈ), ਜਿੱਥੇ ਇੱਕ ਵਿਆਪਕ ਰੂਪ ਹੈ ਜਿਸ 'ਚ ਇਸ ਗੱਲ ਦਾ ਵੇਰਵਾ ਮਿਲਦਾ ਹੈ ਕਿ ਅਗਸਤਿਆ ਰਿਸ਼ੀ ਨੇ ਆਪਣੀ ਪਤਨੀ ਲੋਪਾਮੁਦ੍ਰਾ ( ਵਿਦਰਭ ਦੀ ਰਾਜਕੁਮਾਰੀ) ਦੀ ਮਦਦ ਨਾਲ ਗੰਗਾਦਵਾਰਾ( ਹਰਿਦੁਆਰ ) ਵਿਖੇ ਤਪੱਸਿਆ ਕੀਤੀ ਸੀ।[3][4] ਕਥਾ ਦੇ ਅਨੁਸਾਰ, ਲੋਪਾਮੁਦ੍ਰਾ ਨੂੰ ਅਗਸਤਿਆ ਨੇ ਜਾਨਵਰਾਂ ਦੇ ਸਭ ਤੋਂ ਚੰਗੇ ਹਿੱਸੇ ਜਿਵੇਂ ਕਿ ਹਿਰਨ ਦੀਆਂ ਅੱਖਾਂ ਆਦਿ ਨਾਲ ਬਣਾਇਆ ਸੀ;[5] ਅਤੇ ਤੀਜਾ ਰੂਪ ਗਿਰਿਧਰਾ ਰਾਮਾਇਣ ਹੈ।

ਲੋਪਾਮੁਦ੍ਰਾ ਨਾਮ ਘਾਟੇ (ਲੋਪਾ ) ਦਾ ਸੰਕੇਤ ਦਿੰਦਾ ਹੈ ਕਿ ਜਦੋਂ ਅਗਸਤਿਆ ਨੇ ਉਸ ਨੂੰ ਬਣਾਇਆ ਸੀ ਤਾਂ ਪਸ਼ੂਆਂ ਅਤੇ ਪੌਦਿਆਂ ਦੀ ਵੱਖਰੀ ਸੁੰਦਰਤਾ (ਮੁਦਰਾ ) ਖੁਸ ਜਾਣ ਕਰਕੇ ਉਨ੍ਹਾਂ ਨੂੰ ਬਹੁਤ ਨੁਕਸਾਨ ਹੋਇਆ ਸੀ। ਉਸ ਨੂੰ ਬਣਾਉਣ ਤੋਂ ਬਾਅਦ, ਅਗਸਤਿਆ ਨੇ ਵਿਦਾਰਭ ਦੇ ਰਾਜੇ ਨੂੰ ਲੋਪਾਮੁਦ੍ਰਾ ਨੂੰ ਭੇਂਟ ਕੀਤਾ ਜੋ ਸੰਤਾਨ ਦੀ ਤਲਾਸ਼ ਕਰ ਰਿਹਾ ਸੀ। ਅਗਸਤਿਆ ਨੇ ਲੋਪਾਮੁਦ੍ਰਾ ਨਾਲ ਵਿਆਹ ਕਰਾਉਣ ਦੇ ਇਰਾਦੇ ਨਾਲ ਉਸ ਨੂੰ ਬਣਾਇਆ ਸੀ। ਰਾਜੇ ਨੇ ਆਪਣੀ ਲੜਕੀ ਦੇ ਰੂਪ ਵਿੱਚ ਲੋਪਾਮੁਦ੍ਰਾ ਨੂੰ ਪਾਲਿਆ। ਜਦੋਂ ਉਹ ਵੱਡੀ ਹੋਈ, ਅਗਸਤਿਆ ਨੇ ਵਿਆਹ ਲਈ ਉਸ ਦੇ ਹੱਥ ਦੀ ਮੰਗ ਕੀਤੀ। ਲੋਪਾਮੁਦ੍ਰਾ ਉਸ ਨਾਲ ਸ਼ਾਦੀ ਕਰਨ ਲਈ ਰਾਜ਼ੀ ਹੋ ਗਈ ਅਤੇ ਉਸ ਨੇ ਉਸ ਦੀ ਕੁਟਿਆ ਲਈ ਰਾਜੇ ਦਾ ਮਹਿਲ ਤਿਆਗ ਦਿੱਤਾ। ਹਾਲਾਂਕਿ, ਕੁਝ ਸਮੇਂ ਬਾਅਦ, ਉਹ ਅਗਸਿਆ ਦੀ ਤਪੱਸਿਆ ਤੋਂ ਥੱਕ ਗਈ। ਉਸ ਨੇ ਰਿਗਵੇਦ ਵਿਚ ਉਸਤਤਿ ਅਤੇ ਉਸਦੇ ਪਿਆਰ ਦੀ ਮੰਗ ਕਰਦਿਆਂ ਭਜਨ ਲਿਖਿਆ। ਉਸ ਸ਼ਬਦ ਨਾਲ ਅਗਸਤਿਆ ਨੂੰ ਆਪਣੀ ਪਤਨੀ ਪ੍ਰਤੀ ਉਸਦੇ ਕਰਤੱਵਾਂ ਦਾ ਅਹਿਸਾਸ ਕਰਵਾਇਆ। ਇਸ ਜੋੜੇ ਦਾ ਇਕ ਪੁੱਤਰ ਸੀ, ਜਿਸਦਾ ਨਾਮ ਦ੍ਰਿਧਸਯ ਸੀ, ਜੋ ਬਾਅਦ ਵਿੱਚ ਇੱਕ ਕਵੀ ਬਣਿਆ ਗਿਆ।[3][4][6][7][8]

ਆਪਣੇ ਪਤੀ ਨਾਲ ਲਲਿਤਾ ਸਹਿਸ੍ਰਨਾਮਾ (ਰੱਬੀ ਮਾਂ ਦੇ ਹਜ਼ਾਰ ਨਾਮ) ਦੀ ਪ੍ਰਸਿੱਧੀ ਫੈਲਾਉਣ ਦਾ ਸਿਹਰਾ ਵੀ ਉਸ ਦੇ ਸਿਰ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਗਸਤਿਆ ਨੇ ਲਲਿਤਾ ਸਹਿਸ੍ਰਨਾਮਾ ਦੀ ਬਾਣੀ ਹਇਆਗਰੀਵ ਤੋਂ ਸਿੱਖੀ ਜੋ ਭਗਵਾਨ ਵਿਸ਼ਨੂੰ ਦਾ ਅਵਤਾਰ ਹੈ।

ਹਵਾਲੇ

[ਸੋਧੋ]
  1. Garg 1992.
  2. Swami & Irāmaccantiraṉ 1993.
  3. 3.0 3.1 3.2 Pandharipande, Dr. Rajeshwari. "A Possible Vision of Lopamudra!". themotherdivine.com. Retrieved 8 December 2015.
  4. 4.0 4.1 "Hinduism Mahabharata, Section XCVI". Sacredtext.com. Retrieved 8 December 2015.
  5. "Encyclopedia for Epics of Ancient India: Lopamudra". Retrieved 2006-12-24.
  6. "Hinduism Mahabharata: Section XCVII". Sacred Texts.com. Retrieved 8 December 2015.
  7. "Hinduism Mahabharata:Section XCVIII". Sacred Texts.com. Retrieved 8 December 2015.
  8. "Hinduism Mahabharata:Section XCIX". Sacred Texts.com. Retrieved 8 December 2015.