ਮਹਾਂਭਾਰਤ
ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: [məɦaːˈbʱaːrət̪ə]) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - "ਰਮਾਇਣ"।[1] ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਮਹਾਂਭਾਰਤ ਦੀ ਰਚਨਾ ਦਾ ਸਿਹਰਾ ਵੇਦਵਿਆਸ ਨੂੰ ਦਿੱਤਾ ਜਾਂਦਾ ਹੈ। ਇਸ ਦੇ ਇਤਿਹਾਸਕ ਵਿਕਾਸ ਅਤੇ ਢਾਂਚਾਗਤ ਪਰਤਾਂ ਨੂੰ ਜਾਣਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਮਹਾਂਭਾਰਤ ਦਾ ਬਹੁਤਾ ਹਿੱਸਾ ਸ਼ਾਇਦ ਤੀਜੀ ਸਦੀ ਈਸਾ ਪੂਰਵ ਅਤੇ ਤੀਜੀ ਸਦੀ ਦੇ ਵਿਚਕਾਰ ਸੰਕਲਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹਿੱਸੇ 400 ਈਸਾ ਪੂਰਵ ਤੋਂ ਪੁਰਾਣੇ ਨਹੀਂ ਸਨ।[2][3] ਮਹਾਂਕਾਵਿ ਨਾਲ ਸਬੰਧਿਤ ਮੂਲ ਘਟਨਾਵਾਂ ਸ਼ਾਇਦ 9 ਵੀਂ ਅਤੇ 8 ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੀਆਂ ਹਨ।[4]
ਸ਼ਲੋਕ
[ਸੋਧੋ]ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ ਹੋਮਰ ਦੇ ਇਲੀਅਡ ਅਤੇ ਓਡੀਸੀ ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। ਰਮਾਇਣ ਨਾਲੋਂ ਇਹ ਚਾਰ ਗੁਣਾ ਵੱਡਾ ਹੈ।[5][6]
ਰਚਨਾ ਇਤਿਹਾਸ
[ਸੋਧੋ]ਵੇਦਵਿਆਸ ਨੂੰ ਮਹਾਂਭਾਰਤ ਪੂਰਾ ਕਰਨ ਵਿੱਚ ਤਿੰਨ ਸਾਲ ਲੱਗ ਗਏ, ਜੋ ਕਿ ਸ਼ਾਇਦ ਇਸ ਲਈ ਹੋ ਸਕਦਾ ਹੈ ਕਿ ਉਸ ਸਮੇਂ ਲਿਖਤ [[ਕਲਾ]] ਦਾ ਓਨਾ ਵਿਕਾਸ ਨਹੀਂ ਹੋਇਆ ਸੀ ਜਿੰਨਾ ਇਹ ਅੱਜ ਦਿਖਾਈ ਦਿੰਦਾ ਹੈ। ਉਸ ਸਮੇਂ ਵਿੱਚ ਰਿਸ਼ੀਆਂ ਦੁਆਰਾ ਵੈਦਿਕ ਸਾਹਿਤ ਵੈਦਿਕ ਗ੍ਰੰਥਾਂ ਨੂੰ ਪੀੜ੍ਹੀ ਦਰ ਪੀੜ੍ਹੀ ਪਰੰਪਰਾਗਤ [[Oral#contact] ਬਣਾਉਣਾ| ਜ਼ੁਬਾਨੀ]] ਨੂੰ ਯਾਦ ਕਰਕੇ ਸੁਰੱਖਿਅਤ ਰੱਖਿਆ ਗਿਆ ਸੀ।[7] ਉਸ ਸਮੇਂ ਸੰਸਕ੍ਰਿਤ ਰਿਸ਼ੀਆਂ ਦੀ ਭਾਸ਼ਾ ਸੀ ਅਤੇ ਬ੍ਰਹਮੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਸੀ। ਇਸ ਤਰ੍ਹਾਂ ਸਾਰੇ ਵੈਦਿਕ ਸਾਹਿਤ ਨੂੰ ਰਿਸ਼ੀਆਂ-ਮੁਨੀਆਂ ਨੇ ਜ਼ਬਾਨੀ ਤੌਰ 'ਤੇ ਯਾਦ ਕੀਤਾ ਅਤੇ ਹਜ਼ਾਰਾਂ ਸਾਲਾਂ ਤੱਕ ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ। ਫਿਰ ਹੌਲੀ-ਹੌਲੀ ਜਦੋਂ ਸਮੇਂ ਦੇ ਪ੍ਰਭਾਵ ਕਾਰਨ ਵੈਦਿਕ ਯੁੱਗ ਦੇ ਪਤਨ ਨਾਲ ਰਿਸ਼ੀਆਂ-ਮੁਨੀਆਂ ਦੇ ਵੈਦਿਕ ਸਾਹਿਤ ਨੂੰ ਯਾਦ ਕਰਨ ਦੀ ਸ਼ੈਲੀ ਅਲੋਪ ਹੋ ਗਈ ਤਾਂ ਉਸ ਨੂੰ ਹੱਥ-ਲਿਖਤਾਂ 'ਤੇ ਲਿਖ ਕੇ ਵੈਦਿਕ ਸਾਹਿਤ ਨੂੰ ਸਾਂਭਣ ਦਾ ਰਿਵਾਜ ਬਣ ਗਿਆ। ਇਹ ਸਭ ਜਾਣਦੇ ਹਨ ਕਿ ਮਹਾਂਭਾਰਤ ਦਾ ਆਧੁਨਿਕ ਰੂਪ ਕਈ ਪੜਾਵਾਂ ਰਾਹੀਂ ਬਣਾਇਆ ਗਿਆ ਹੈ।[8]
ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ |
ਰਿਤੁਗਵੇਦਿਕ |
ਬ੍ਰਹਮਾ ਪੁਰਾਣ |
ਹੋਰ ਹਿੰਦੂ ਗਰੰਥ
ਭਗਵਤ ਗੀਤਾ · ਮੰਨੂੰ ਸਿਮ੍ਰਤੀ |
ਗਰੰਥੋਂ ਦਾ ਵਰਗੀਕਾਰਣ
|
ਮਹਾਨਤਾ
[ਸੋਧੋ]ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ਉਸ ਕਾਲ ਦੀ ਸੰਸਕ੍ਰਿਤੀ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਆਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।
ਸਾਰ ਤੱਤ
[ਸੋਧੋ]ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਆਏ ਹਨ। ਮਹਾਂਭਾਰਤ ਵਿੱਚੋਂ ਹੀ "ਸ਼੍ਰੀਮਦਭਗਵਤ ਗੀਤਾ" ਦੀ ਰਚਨਾ ਹੋਈ ਜੋ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ।
ਤਰਜੁਮਾ
[ਸੋਧੋ]ਮਹਾਭਾਰਤ ਦਾ ਪੂਰਾ ਤਰਜੁਮਾ ਹੁਣ ਤਕ ਅੱਠ ਭਾਸ਼ਾਵਾ ਹੋ ਚੁੱਕਾ ਹੈ: ਤਮਿਲ, ਬੰਗਾਲੀ, ਮਲਯਾਲਮ, ਹਿੰਦੀ, ਅੰਗ੍ਰੇਜ਼ੀ, ਚੀਨੀ, ਰੂਸੀ ਅਤੇ ਫਾਰਸੀ।
ਮਹਾਭਾਰਤ ਦੇ ਪਾਤਰ
[ਸੋਧੋ]- ਗੰਧਾਰੀ (ਪਾਤਰ)
- ਘਟੋਤਕਚ
- ਚਿਤ੍ਰੰਗਦਾ
- ਕ੍ਰਿਸ਼ਨ
- ਅਰਜੁਨ
- ਨਕੁਲ,
- ਸਹਦੇਵ
- ਬਲਰਾਮ
- ਭੀਸ਼ਮ,
- ਪਾਂਡੂ
- ਦ੍ਰੋਪਦੀ
- ਕੁੰਤੀ
- ਭੀਮ
- ਦ੍ਰੋਣ
- ਦੁਰਯੋਧਨ
- ਯੁਧਿਸ਼ਟਰ
- ਵਿਆਸ
- ਪਾਂਡਵ
- ਕੌਰਵ
- ਸ਼ਕੁਨੀ
- ਸ਼ਿਖੰਡੀ
ਹਵਾਲੇ
[ਸੋਧੋ]- ↑ Datta, Amaresh (2006-01-01). "The Encyclopaedia of Indian Literature (Volume Two) (Devraj to Jyoti)". ISBN 978-81-260-1194-0.
{{cite journal}}
: Cite journal requires|journal=
(help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- ↑ Brockington (1998, p. 26)
- ↑ Brockington (1998, p. 26)
- ↑ Howard Spodek. Richard Mason. The World's History. Pearson Education: 2006, New Jersey. 224, 0-13-177318-6
- ↑ Amartya Sen, The Argumentative Indian. Writings on Indian Culture, History and Identity, London: Penguin Books, 2005.
- ↑ "The Mahabharata: How an oral narrative of the bards became a text of the Brahmins". Archived from the original on 15 अप्रैल 2018. Retrieved 24 अप्रैल 2018.
{{cite web}}
: Check date values in:|access-date=
and|archive-date=
(help) - ↑ "The Mahabharata: How an oral narrative of the bards became a text of the Brahmins". Archived from the original on 15 अप्रैल 2018. Retrieved 24 अप्रैल 2018.
{{cite web}}
: Check date values in:|access-date=
and|archive-date=
(help)
<ref>
tag defined in <references>
has no name attribute.ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਬਾਹਰੀ ਕੜੀਆਂ
[ਸੋਧੋ]- ਕਿਸਾਰੀ ਮੋਹਨ ਗਾੰਗੂਲੀ ਦਾ ਤਰਜੁਮਾ Archived 2021-03-06 at the Wayback Machine. (ਅੰਗ੍ਰੇਜ਼ੀ)
- ਇਪੋਲੀਤ ਫੋਸ਼ ਦਾ ਤਰਜੁਮਾ (ਫ਼ਰਾਂਸਿਸੀ)