ਲੋਹੇ ਦੇ ਹੱਥ
ਦਿੱਖ
ਲੋਹੇ ਦੇ ਹੱਥ ਵਰਿਆਮ ਸਿੰਘ ਸੰਧੂ ਦਾ ਪਹਿਲਾ ਕਹਾਣੀ-ਸੰਗ੍ਰਹਿ ਹੈ ਕੋ ਪਹਿਲੀ ਵਾਰ 1971 ਵਿੱਚ ਛਪਿਆ। ਇਸ ਕਹਾਣੀ ਸੰਗ੍ਰਹਿ ਵਿੱਚ 8 ਕਹਾਣੀਆਂ ਸ਼ਾਮਿਲ ਹੈ।[1]
ਕਹਾਣੀਆਂ ਬਾਰੇ
[ਸੋਧੋ]ਇਸ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਦਾ ਰਚਨਾ ਕਾਲ ਪੰਜਾਬ ਵਿੱਚ ਨਕਸਲਬਾੜੀ ਲਹਿਰ ਦਾ ਹੈ। ਪੰਜਾਬ ਦੇ ਗ਼ਰੀਬ ਲੋਕਾਂ ਪ੍ਰਤੀ ਹਮਦਰਦੀ ਅਤੇ ਫਲਸਰੂਪ ਉਪਜੇ ਰੋਹ ਦਾ ਅਨੁਭਵ ਇਨ੍ਹਾਂ ਕਹਾਣੀਆਂ ਵਿੱਚ ਪ੍ਰਗਟਾਇਆ ਗਿਆ ਹੈ। ਉਸਦੇ ਦੂਸਰੇ ਕਹਾਣੀ-ਸੰਗ੍ਰਹਿ 'ਅੰਗ-ਸੰਗ' ਵਿਚਲੀਆ ਕਹਾਣੀਆਂ ਵੀ ਸਮਾਜਿਕ ਚੇਤਨਾ ਨੂੰ ਵਿਸ਼ਾ- ਵਸਤੂ ਬਣਾਉਦੀਆਂ ਹਨ। ਅਗਲੇ ਦੋ ਕਹਾਣੀ-ਸੰਗ੍ਰਹਿ 'ਭੱਜੀਆ ਬਾਹੀਂ' ਅਤੇ ਚੌਥੀ ਕੂਟ ਪੰਜਾਬ ਵਿੱਚ ਪੈਦਾ ਹੋਈ ਖਾੜਕੂ ਬਨਾਮ ਆਤੰਕਵਾਦੀ ਲਹਿਰ ਦੇ ਸਰੋਕਾਰਾਂ ਨਾਲ ਸੰਬੰਧਿਤ ਹਨ।
ਕਹਾਣੀਆਂ
[ਸੋਧੋ]- ਕਾਲੀ ਧੁੱਪ
- ਨੰਗਾ ਸੂਰਜ
- ਅਨੋਖਾ ਰਾਹੀ
- ਲੋਹੇ ਦੇ ਹੱਥ
- ਅੱਖਾਂ ਵਿੱਚ ਮਰ ਗਈ ਖੁਸ਼ੀ
- ਦੁਖਾਂਤ ਦਾ ਸਫ਼ਰ
- ਸਾਂਝ
- ਜੇਬ ਕਤਰੇ [2]