ਲੌਟਾ (ਸਾਜ਼)
ਦਿੱਖ
ਲੌਟਾ ਇਕ ਸਾਜ਼ ਹੈ ਜਿਸ ਦੀ ਸ਼ਕਲ ਲੋਟੇ ਵਰਗੀ ਹੁੰਦੀ ਹੈ।
ਲੋਟੇ ਦੇ ਮੂੰਹ ਉਤੇ ਝਿੱਲੀ ਚੜ੍ਹਾ ਕੇ ਝਿੱਲੀ ਦੇ ਅੰਦਰ ਇਕ ਤੋਦੀ ਲੰਘਾ ਕੇ ਲੋਟੇ ਦੇ ਗਲ ਦੁਆਲੇ ਵਲ਼ ਦਿਤੀ ਜਾਂਦੀ ਹੈ ਅਤੇ ਇਕ ਹੋਰ ਤੋਦੀ ਝਿੱਲੀ ਦੇ ਉਤੇ ਬੰਨ੍ਹ ਕੇ ਉਸ ਨਾਲ਼ ਨਿਕੇ ਨਿਕੇ ਘੁੰਗਰੂ ਬੰਨ੍ਹ ਦਿੱਤੇ ਜਾਂਦੇ ਹਨ। ਇਸ ਸਾਜ਼ ਨੂੰ ਖੱਬੀ ਬਗਲ ਵਿਚ ਦਬਾ ਕੇ ਅਤੇ ਸੱਜੇ ਹੱਥ ਵਿਚ ਡੰਡੀ ਫੜ ਕੇ ਤੰਦ ਨੂੰ ਵਜਾਇਆ ਜਾਂਦਾ ਹੈ।[1]
ਹਵਾਲੇ
[ਸੋਧੋ]- ↑ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਪੰਜਾਬੀ ਲੋਕਧਾਰਾ ਵਿਸਵਕੋਸ਼,-8 ਨੈਸ਼ਨਲ ਬੁੱਕ ਸ਼ਾਪ, ਦਿੱਲੀ, ਪੰਨਾ 2079