ਲੌਰੈਂਜ਼ ਨੈਸ਼ਨਲ ਪਾਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੌਰੈਂਜ਼ ਨੈਸ਼ਨਲ ਪਾਰਕ
Taman Nasional Lorentz
ਆਈ.ਯੂ.ਸੀ.ਐੱਨ. ਦੂਜੀ ਸ਼੍ਰੇਣੀ ਦਾ (ਨੈਸ਼ਨਲ ਪਾਰਕ)
Puncakjaya.jpg
ਪਨਕਾਕ ਜਾਯਾ ਰਾਸ਼ਟਰੀ ਪਾਰਕ ਦੇ ਉੱਤਰੀ-ਪੱਛਮੀ ਕਿਨਾਰੇ ਤੇ
Lorentz National Park map-en.svg
ਲੌਰੈਂਜ਼ ਨੈਸ਼ਨਲ ਪਾਰਕ ਦਾ ਨਕਸ਼ਾ
Location ਪਾਪੂਆ ਪ੍ਰਾਂਤ, ਇੰਡੋਨੇਸ਼ੀਆ
Nearest cityਵਾਮੇਨਾ
Coordinates4°45′S 137°50′E / 4.750°S 137.833°E / -4.750; 137.833ਗੁਣਕ: 4°45′S 137°50′E / 4.750°S 137.833°E / -4.750; 137.833
Area25,056 km2 (9,674 sq mi)
Established1997
Governing bodyਜੰਗਲਾਤ ਮੰਤਰਾਲਾ
World Heritage site1999
UNESCO World Heritage Site
CriteriaNatural: viii, ix, x
ਹਵਾਲਾ955
ਸ਼ਿਲਾਲੇਖ1999 (23ਵੀਂ Session)

ਲੌਰੈਂਜ਼ ਨੈਸ਼ਨਲ ਪਾਰਕ ਪਾਪੂਆ, ਇੰਡੋਨੇਸ਼ੀਆ ਵਿੱਚ ਸਥਿਤ ਹੈ, ਜਿਸ ਨੂੰ ਪਹਿਲਾਂ ਇਰੀਅਨ ਜਯਾ (ਪੱਛਮੀ ਨਿਊ ਗਿਨੀ) ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। 25,056 ਵਰਗ ਕਿਲੋਮੀਟਰ (9, 674 ਵਰਗ ਮੀਟਰ) ਦੇ ਖੇਤਰਫਲ ਵਾਲਾ, ਇਹ ਦੱਖਣੀ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਕੌਮੀ ਪਾਰਕ ਹੈ। 1999 ਵਿੱਚ, ਲੌਰੈਂਜ਼ ਨੂੰ ਯੂਨੈਸਕੋ ਦੁਆਰਾ ਇੱਕ ਵਿਸ਼ਵ ਵਿਰਾਸਤੀ ਅਸਥਾਨ ਐਲਾਨ ਕੀਤਾ ਗਿਆ ਸੀ। 

ਨਿਊ ਗਿਨੀ ਦੀ ਬਾਇਓਡਾਇਵਰਿਵਿਟੀ ਦਾ ਇੱਕ ਸ਼ਾਨਦਾਰ ਉਦਾਹਰਨ, ਲੌਰੈਂਜ਼ ਦੁਨੀਆਂ ਦੇ ਵਾਤਾਵਰਣ ਪੱਖੋਂ ਸਭ ਤੋਂ ਵੱਧ ਵੰਨ ਸੁਵੰਨੇ ਰਾਸ਼ਟਰੀ ਪਾਰਕਾਂ ਵਿੱਚੋਂ ਇੱਕ ਹੈ। ਇਹ ਏਸ਼ੀਆ-ਪ੍ਰਸ਼ਾਂਤ ਖਿੱਤੇ ਵਿਚ ਇਕੋ-ਇਕ ਕੁਦਰਤ ਰੀਜਰਵ ਹੈ ਜਿਸ ਵਿਚ ਸਮੁੰਦਰੀ ਖੇਤਰ, ਮੈਂਗਰੂਵ ਦੇ ਜੰਗਲ, ਜਵਾਰ ਅਤੇ ਜਲ ਭੰਡਾਰ ਅਤੇ ਤਾਜ਼ੇ ਪਾਣੀ ਦੀਆਂ ਦਲਦਲਾਂ ਦੇ ਜੰਗਲ, ਨੀਵੇਂ ਇਲਾਕੇ ਅਤੇ ਉੱਚੇ ਪਹਾੜੀ ਬਰਸਾਤੀ ਜੰਗਲ, ਐਲਪੀਨ ਟੁੰਡਰਾ, ਅਤੇ ਭੂਮੱਧ ਰੇਖਾ ਵਾਲੇ ਗਲੇਸ਼ੀਅਰਾਂ ਵਾਲੀਆਂ ਈਕੋ-ਪ੍ਰਣਾਲੀਆਂ ਸ਼ਾਮਲ ਹਨ। 4884 ਮੀਟਰ ਉਚਾਈ ਵਾਲਾ, ਪਨਕਾਕ ਜਾਇਆ (ਪਹਿਲਾਂ ਕਾਰਸਟੇਂਜ਼ ਪਿਰਾਮਿਡ) ਹਿਮਾਲਿਆ ਅਤੇ ਐਂਡੀਜ਼ ਵਿਚਕਾਰ ਸਭ ਤੋਂ ਉੱਚਾ ਪਹਾੜ ਹੈ। 

ਬਰਡਲਾਈਫ ਇੰਟਰਨੈਸ਼ਨਲ ਨੇ ਲੌਰੈਂਜ਼ ਪਾਰਕ ਨੂੰ "ਸ਼ਾਇਦ ਨਿਊ ਗਿੰਨੀ ਵਿਚ ਸਭ ਤੋਂ ਮਹੱਤਵਪੂਰਨ ਰਿਜ਼ਰਵ" ਕਿਹਾ ਹੈ। [1] ਇਸ ਵਿੱਚ ਵਿਸ਼ਵ ਜੰਗਲੀ ਜੀਵ ਫੰਡ ਦੇ "ਗਲੋਬਲ 200" ਈਕੋਖੇਤਰਾਂ ਵਿੱਚੋਂ ਪੰਜ ਸ਼ਾਮਲ ਹਨ: ਦੱਖਣੀ ਨਿਊ ਗਿਨੀ ਲੋਲੈਂਡ ਜੰਗਲਾਤ; ਨਿਊ ਗਿਨੀ ਪਰਬਤੀ ਜੰਗਲਾਤ; ਨਿਊ ਗਿਨੀ ਸੈਂਟਰਲ ਰੇਂਜ ਸਬਅਲਪਾਈਨ ਘਾਹ ਵਾਲੇ ਖੇਤਰ ; ਨਿਊ ਗਿਨੀ ਮੈਂਗਰੂਵ; ਅਤੇ ਨਿਊ ਗਿਨੀ ਦਰਿਆ ਅਤੇ ਨਦੀਆਂ ਨਾਲੇ।[2]

ਲੌਰੈਂਜ਼ ਪਾਰਕ ਵਿੱਚ ਬਹੁਤ ਸਾਰੇ ਅਨਮਿਣੇ, ਅਨਮਾਪੇ ਅਤੇ ਅਨਪੜਤਾਲੇ ਖੇਤਰ ਸ਼ਾਮਲ ਹਨ, ਅਤੇ ਇਹ ਨਿਸ਼ਚਿਤ ਹੈ ਕਿ ਪੌਦਿਆਂ ਅਤੇ ਜਾਨਵਰਾਂ ਦੀਆਂ ਬਹੁਤ ਸਾਰੀਆਂ ਸਪੀਸੀਆਂ ਹੋਣਗੀਆਂ ਜੋ ਕਿ ਪੱਛਮੀ ਵਿਗਿਆਨ ਲਈ ਅਜੇ ਤੱਕ ਅਗਿਆਤ ਹਨ। ਲੌਰੈਂਜ਼ ਬਾਇਓਟਾ ਦੀ ਸਥਾਨਕ ਸਮੁਦਾਇਆਂ ਦਾ ਐਥਨੋ-ਪੌਦ-ਵਿਗਿਆਨਿਕ ਅਤੇ ਐਥਨੋ-ਜੰਤੂ-ਵਿਗਿਆਨਕ ਗਿਆਨ ਵੀ ਬਹੁਤ ਨਾਕਾਫੀ ਢੰਗ ਨਾਲ ਦਸਤਾਵੇਜਬੱਧ ਕੀਤਾ ਗਿਆ ਹੈ। 

ਪਾਰਕ ਦਾ ਨਾਂ ਹੈਂਡਰਿਕਸ ਐਲਬੇਰ ਲੌਰੈਂਜ਼ ਦੇ ਨਾਂ ਤੇ ਰੱਖਿਆ ਗਿਆ ਹੈ, ਜੋ ਇੱਕ ਡਚ ਖੋਜਕਰਤਾ ਸੀ ਜੋ ਆਪਣੇ 1909-10 ਦੀ ਮੁਹਿੰਮ ਦੇ ਦੌਰਾਨ ਇਸ ਖੇਤਰ ਵਿੱਚੋਂ ਲੰਘਿਆ ਸੀ। 

ਜੰਤੂ [ਸੋਧੋ]

ਸਿੰਗਾਪੁਰ ਵਿਚ ਮਿਲਿਆ ਦੱਖਣੀ ਤਾਜਧਾਰੀ ਕਬੂਤਰ ਨਿਊ ਗਿਨੀ ਦੇ ਦੱਖਣੀ ਨੀਵੇਂ ਖੇਤਰਾਂ ਦੇ ਘਰਾਂ ਤੱਕ ਸੀਮਤ ਹੈ। 

ਲਰੈਨੰਜ ਨੈਸ਼ਨਲ ਪਾਰਕ ਵਿਚ 630 ਪੰਛੀਆਂ ਦੀਆਂ ਰਿਕਾਰਡ ਕੀਤੀਆਂ ਸਪੀਸੀਆਂ ਹਨ (ਪਪੂਆ ਵਿਚ ਮਿਲਦੀਆਂ ਪੰਛੀਆਂ ਦੀਆਂ ਸਪੀਸੀਆਂ ਦੀ ਕੁੱਲ ਗਿਣਤੀ ਦਾ ਲਗਭਗ 95%) ਅਤੇ 123 ਥਣਧਾਰੀ ਸਪੀਸੀਆਂ ਦਰਜ ਹਨ। ਪੰਛੀਆਂ ਵਿਚ ਦੋ ਸਪੀਸੀਆਂ ਕਾਸੋਵੇਰੀ, 31 ਘੁੱਗੀ ਅਤੇ ਕਬੂਤਰ ਦੀਆਂ ਸਪੀਸੀਆਂ, ਕੋਕਾਟੂ ਦੀਆਂ 500 ਸਪੀਸੀਆਂ, ਕਿੰਗਫਿਸ਼ਰ ਦੀਆਂ 60 ਸਪੀਸੀਆਂ ਅਤੇ ਸਨਬਰਡ ਦੀਆਂ 145 ਸਪੀਸੀਆਂ ਸ਼ਾਮਲ ਹਨ। [3] ਛੇ ਪੰਛੀ ਸਪੀਸੀਆਂ ਜਿਨ੍ਹਾਂ ਵਿੱਚ ਬਰਫੀਲੀਆਂ ਪਹਾੜੀਆਂ ਦਾ ਬਟੇਰ ਅਤੇ ਬਰਫ਼ੀਲੀਆਂ ਪਹਾੜੀਆਂ ਦਾ ਰੋਬਿਨ ਵੀ ਸ਼ਾਮਲ ਹਨ ਬਰਫੀਲੀਆਂ ਪਹਾੜੀਆਂ ਵਿੱਚ ਰਹਿਣ ਦੀਆਂ ਆਦੀ ਹਨ। ਇਨ੍ਹਾਂ ਦੀਆਂ 26 ਸਪੀਸੀਆਂ ਮੱਧ ਪਪੂਆਈ ਰੇਂਜ਼ਾਂ ਦੀਆਂ ਹਨ ਜਦਕਿ ਤਿੰਨ ਦੱਖਣ ਪੂਪੂਆਈ ਨੀਵੇਂ ਖੇਤਰਾਂ ਦੀਆਂ। ਖਤਰੇ ਵਿੱਚਲਿਆਂ ਸਪੀਸੀਆਂ ਵਿੱਚ ਦੱਖਣੀ ਕਾਸੋਵੇਰੀ, ਦੱਖਣੀ ਤਾਜਧਾਰੀ ਕਬੂਤਰ, ਪੈਸਕਿਟ ਦਾ ਤੋਤਾ, ਸੈਲਵਾਡੋਰੀ ਦਾ ਟੀਲ ਅਤੇ ਮੈਕਗ੍ਰਾਗਰ ਦਾ ਵੱਡਾ ਸ਼ਹਿਦਖੋਰ ਸ਼ਾਮਲ ਹਨ।[4]

ਥਣਧਾਰੀਆਂ ਜੰਤੂਆਂ ਵਿਚ ਲੰਬੀ-ਚੁੰਜ ਵਾਲੀ ਐਕਿਡਨਾ, ਛੋਟੀ-ਚੁੰਜ ਵਾਲੀ ਐਕਿਡਨਾ, ਅਤੇ ਚਾਰ ਸਪੀਸੀਆਂ ਕਸਕਸ ਦੀਆਂ ਦੇ ਨਾਲ ਨਾਲ ਵਾਲਾਬੀਆਂ, ਕੁਆਓ ਅਤੇ ਦਰਖ਼ਤੀ-ਕੰਗਾਰੂ ਸ਼ਾਮਲ ਹਨ।  ਸੁਦੀਰਮਨ ਰੇਂਜ ਦਾ ਇੱਕ ਡਿੰਗੀਸੋ ਹੈ, ਇੱਕ ਦਰਖ਼ਤੀ-ਕੰਗਾਰੂ ਜਿਸਦਾ ਪਤਾ 1995 ਵਿੱਚ ਲੱਗਿਆ ਸੀ।

ਹਵਾਲੇ[ਸੋਧੋ]

  1. Birdlife International, 1999 Archived 2009-01-03 at the Wayback Machine., retrieved 14 May 2010
  2. WWF Ecoregions, retrieved 14 May 2010
  3. Ministry of Forestry Archived 2010-07-17 at the Wayback Machine., retrieved 14 May 2010
  4. UNESCO: WHC Nomination Documentation, 1999, retrieved 18 November 2010

ਬਾਹਰੀ ਲਿੰਕ[ਸੋਧੋ]