ਲੰਗਟ ਸਿੰਘ ਕਾਲਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਲੰਗਟ ਸਿੰਘ ਕਾਲਜ ਭਾਰਤੀ ਰਾਜ ਬਿਹਾਰ ਦੇ ਮੁਜ਼ੱਫਰਪੁਰ ਵਿਚ ਇਕ ਕਾਲਜ ਹੈ। ਇਹ 3 ਜੁਲਾਈ 1899 ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਸਭ ਤੋਂ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ।[1] ਇਸਦਾ ਨਾਮ ਇਸ ਦੇ ਸੰਸਥਾਪਕ ਲੰਗਟ ਸਿੰਘ ਦੇ ਨਾਮ ਤੇ ਰੱਖਿਆ ਗਿਆ ਹੈ। ਇਹ ਬਿਹਾਰ ਦੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਯੂਨੀਵਰਸਿਟੀ ਨਾਲ ਜੁੜਿਆ ਹੈ,[2] ਅਤੇ ਵਿਗਿਆਨ ਅਤੇ ਕਲਾਵਾਂ ਵਿੱਚ ਅੰਡਰਗਰੈਜੂਏਟ ਅਤੇ ਪੋਸਟ-ਗਰੈਜੂਏਟ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ।

ਕਾਲਜ ਨੂੰ ਆਮ ਤੌਰ ਤੇ ਐਲ ਐਸ ਕਾਲਜ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਵੋਕੇਸ਼ਨਲ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ, ਜਿਨ੍ਹਾਂ  ਵਿੱਚ ਉਦਯੋਗਿਕ ਮਾਈਕਰੋਬਾਇਲਾਜੀ ਵਿੱਚ ਤਿੰਨ ਸਾਲਾਂ ਦੀ ਵੋਕੇਸ਼ਨਲ ਡਿਗਰੀ ਵੀ ਹੈ।

10 ਦਸੰਬਰ 2014, NAAC ਨੇ ਕਾਲਜ ਨੂੰ ਏ ਗਰੇਡ ਦਿੱਤਾ। [3] ਬਿਹਾਰ ਦਾ ਇਹ ਪਹਿਲਾ ਕਾਲਜ, ਜਿਸਨੇ ਪਹਿਲੀ ਵਾਰ ਇਹ ਸਫਲਤਾ ਪ੍ਰਾਪਤ ਕੀਤੀ ਹੈ।

ਰਾਜਿੰਦਰ ਪ੍ਰਸਾਦ, ਭਾਰਤ ਦੇ ਪਹਿਲੇ ਰਾਸ਼ਟਰਪਤੀ ਨੇ ਇਸ ਕਾਲਜ ਵਿੱਚ ਇੱਕ ਸਾਲ ਦੇ ਲਈ ਅੰਗਰੇਜ਼ੀ ਅਤੇ ਇਤਿਹਾਸ ਦੇ ਅਧਿਆਪਕ ਰਹੇ। ਮਹਾਤਮਾ ਗਾਂਧੀ 11 ਅਪ੍ਰੈਲ 1917 ਨੂੰ ਚੰਪਾਰਨ ਸਤਿਆਗ੍ਰਹਿ ਦੇ ਰਾਹ ਤੇ, ਜੇ.ਬੀ. ਕ੍ਰਿਪਲਾਨੀ ਅਤੇ ਐੱਚ. ਆਰ. ਮਲਕਾਨੀ ਸਹਿਤ ਇਥੇ ਠਹਿਰੇ ਸਨ ਅਤੇ  ਕਾਲਜ ਨੂੰ ਉਨ੍ਹਾਂ ਦੀ ਮੇਜ਼ਬਾਨੀ ਦਾ ਮਾਣ ਹਾਸਲ ਹੋਇਆ। 

ਕਾਲਜ ਦੇ ਵਰਤਮਾਨ ਪ੍ਰਿੰਸੀਪਲ ਡਾ. ਉਪੇਂਦਰ ਕੁੰਵਰ ਹਨ। ਇਹ ਬੀ.ਆਰ.ਏ. ਬਿਹਾਰ ਯੂਨੀਵਰਸਿਟੀ, ਮੁਜ਼ੱਫਰਪੁਰ ਨਾਲ ਸੰਬੰਧਤ ਹੈ। ਕੁਝ ਸਾਬਕਾ ਪ੍ਰਿੰਸੀਪਲਾਂ ਵਿਚ ਪ੍ਰੋ. ਮਹਿੰਦਰ ਪ੍ਰਤਾਪ, ਪ੍ਰੋ. ਸੁਖਨੰਦਨ ਪ੍ਰਸਾਦ, ਪ੍ਰੋ. ਨੰਦ ਕਿਸ਼ੋਰ ਸ਼ਰਮਾ, ਪ੍ਰੋ. ਅਰੁਨ ਕੁਮਾਰ ਸਿਨਹਾ, ਪ੍ਰੋ. ਅਭੈ ਕੁਮਾਰ ਸ਼੍ਰੀਵਾਸਤਵ, ਪ੍ਰੋ. ਆਰ ਡੀ ਪਾਂਡੇ, ਪ੍ਰੋ. ਸੁਨੀਤੀ ਪਾਂਡੇ, ਆਦਿ ਸ਼ਾਮਲ ਹਨ। ਇਸਦੀ ਇਮਾਰਤ ਇੰਡੋ-ਸਾਰਸੈਨਿਕ ਆਰਕੀਟੈਕਚਰਲ ਸ਼ੈਲੀ ਨੂੰ ਸ਼ਾਮਲ ਕਰਕੇ ਆਕਸਫੋਰਡ ਦੇ ਬਾਲੀਓਲ ਕਾਲਜ ਦੇ ਮਾਡਲ ਤੇ ਬਣੀ ਹੈ।

ਇਤਿਹਾਸ[ਸੋਧੋ]

ਕਾਲਜ 1899 ਵਿੱਚ ਸਥਾਪਤ ਕੀਤਾ ਗਿਆ ਸੀ। 1900 ਵਿੱਚ ਇਸ ਦੀ ਸਥਾਪਨਾ ਸਮੇਂ ਬਾਬੂ ਲੰਗਟ ਸਿੰਘ ਨੇ ਸਭ ਪ੍ਰਮੁੱਖ ਹਿੱਸਾ ਪਾਇਆ ਸੀ। ਕਾਲਜ ਕਲਕੱਤਾ ਯੂਨੀਵਰਸਿਟੀ. ਨਾਲ ਸੰਬੰਧਤ ਸੀ। ਇਸ ਨੂੰ 1915 ਵਿਚ ਇਕ ਸਰਕਾਰੀ ਕਾਲਜ ਘੋਸ਼ਿਤ ਕੀਤਾ ਗਿਆ ਅਤੇ ਇਸ ਤੋਂ ਬਾਅਦ 1917 ਵਿਚ ਪਟਨਾ ਯੂਨੀਵਰਸਿਟੀ ਨਾਲ ਜੋੜਿਆ ਗਿਆ ਸੀ। 1952 ਵਿਚ, ਮੁਜ਼ੱਫਰਪੁਰ ਵਿਖੇ ਹੈੱਡਕੁਆਰਟਰ ਵਾਲੀ  ਬਿਹਾਰ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਅਤੇ ਕਾਲਜ ਇਸ ਨਾਲ ਸੰਬੰਧਿਤ ਕਰ ਦਿੱਤਾ ਸੀ। 1979 ਵਿਚ ਬਿਹਾਰ ਯੂਨੀਵਰਸਿਟੀ ਦੇ ਪੋਸਟ-ਗ੍ਰੈਜੂਏਟ ਵਿਭਾਗ ਇਸ ਸੰਸਥਾ ਤੋਂ ਵੱਖ ਹੋ ਗਏ। 1984 ਵਿਚ ਵੱਖ-ਵੱਖ ਸਟਰੀਮਾਂ ਦੇ ਪੋਸਟ-ਗ੍ਰੈਜੂਏਟ ਅਧਿਐਨ ਮੁੜ ਬਹਾਲ ਹੋਏ।

ਵਧੀਆ ਫੈਕਲਟੀ ਮੈਂਬਰਾਂ ਵਿੱਚ ਸ਼ਾਮਲ ਹਨ ਦੇਸ਼ ਰਤਨ ਡਾ. ਰਾਜਿੰਦਰ ਪ੍ਰਸਾਦ, ਅਚਾਰੀਆ ਜੇ.ਬੀ. ਕ੍ਰਿਪਲਾਨੀ, ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ, ਐੱਚ. ਆਰ. ਮਲਕਾਨੀ, ਐੱਚ. ਆਰ. ਘੋਸ਼ਾਲ, ਯੇਜੀ ਤਰਪੋਰਵਾਲਾ, ਐਫ. ਰਹਿਮਾਨ, ਡਬਲਯੂ. ਔਸਟਿਨ ਸਮਿਥ, ਆਰ ਪੀ ਖੋਸਲਾ, ਪ੍ਰੋ. ਦਮੋਦਰ ਠਾਕੁਰ, ਐਲ.ਪੀ. ਸਿੰਘ, ਡੀ ਐਨ ਚੌਧਰੀ, ਟੀ. ਸ਼ਰਮਾ, ਐਸ.ਪੀ. ਸਿੰਘ, ਬੀ.ਆਰ. ਸਿੰਘ, ਜਗਨਾਥ ਮਿਸ਼ਰਾ, ਹਰਹਰਗੋਵਿੰਦ, ਪ੍ਰੋ. ਰਿਪੁਸੁਦਨ ਸ਼੍ਰੀਵਾਸਤਵ, ਪ੍ਰੋ. ਅਰੁਨ ਕੁਮਾਰ ਸਿਨਹਾ, ਡਾ. ਮੋਹਨਝਾ, ਪ੍ਰੋ. ਡੀ.ਐਨ.ਮੂਲਿਕ ਆਦਿ।

ਪਤਾ[ਸੋਧੋ]

ਲੰਗਟ ਸਿੰਘ ਕਾਲਜ, ਭੀਮਰਾਓ ਅੰਬੇਦਕਰ ਯੂਨੀਵਰਸਿਟੀ, ਕਲਾਮਬਾਗ ਰੋਡ, ਮੁਜ਼ੱਫਰਪੁਰ - 842001.

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]