ਰਾਮਧਾਰੀ ਸਿੰਘ ਦਿਨਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਮਧਾਰੀ ਸਿੰਘ ਦਿਨਕਰ
Ramdhari Singh 'Dinkar'.JPG
ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ
ਜਨਮ: 23 ਸਤੰਬਰ 1908
ਸਿਮਾਰੀਆ, ਬੇਗੂਸਰਾਏ, ਬਿਹਾਰ
ਮੌਤ: 24 ਅਪ੍ਰੈਲ 1974
ਤੰਜੋਰ ਪਿੰਡ, ਤੰਜੋਰ ਜਿਲਾ, ਤਮਿਲਨਾਡੂ
ਕਾਰਜ_ਖੇਤਰ: ਕਵੀ, ਆਜ਼ਾਦੀ ਸੰਗਰਾਮੀ, ਸੰਸਦ ਮੈਂਬਰ, ਨਿਬੰਧਕਾਰ, ਸਾਹਿਤ ਆਲੋਚਕ, ਪੱਤਰਕਾਰ, ਵਿਅੰਗਕਾਰ
ਰਾਸ਼ਟਰੀਅਤਾ: ਹਿੰਦੁਸਤਾਨੀ
ਭਾਸ਼ਾ: ਹਿੰਦੀ
ਦਸਤਖਤ: Dinkar Autograph Hindi.jpg
1959:ਸਾਹਿਤ ਅਕਾਦਮੀ ਪੁਰਸਕਾਰ
1959: ਪਦਮ ਭੂਸਨ
1972: ਗਿਆਨਪੀਠ ਪੁਰਸਕਾਰ

ਰਾਮਧਾਰੀ ਸਿੰਘ ਦਿਨਕਰ (23 ਸਤੰਬਰ 1908 - 24 ਅਪ੍ਰੈਲ 1974) ਭਾਰਤ ਵਿੱਚ ਹਿੰਦੀ ਦੇ ਇੱਕ ਪ੍ਰਮੁੱਖ ਲੇਖਕ, ਕਵੀ, ਸਾਹਿਤ ਆਲੋਚਕ, ਪੱਤਰਕਾਰ, ਵਿਅੰਗਕਾਰ ਅਤੇ ਨਿਬੰਧਕਾਰ ਸਨ।[੧][੨] ਰਾਸ਼ਟਰ ਕਵੀ ਦਿਨਕਰ ਆਧੁਨਿਕ ਯੁੱਗ ਦੇ ਸ੍ਰੇਸ਼ਟ ਵੀਰ ਰਸ ਦੇ ਕਵੀ ਦੇ ਰੂਪ ਵਿੱਚ ਸਥਾਪਤ ਹਨ। ਬਿਹਾਰ ਪ੍ਰਾਂਤ ਦੇ ਬੇਗੁਸਰਾਏ ਜਿਲ੍ਹੇ ਦਾ ਸਿਮਰੀਆ ਘਾਟ ਕਵੀ ਦਿਨਕਰ ਦਾ ਜਨਮ ਸਥਾਨ ਹੈ। ਉਨ੍ਹਾਂ ਨੇ ਇਤਹਾਸ, ਦਰਸ਼ਨ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਦੀ ਪੜਾਈ ਪਟਨਾ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਨੇ ਸੰਸਕ੍ਰਿਤ, ਬੰਗਲਾ, ਅੰਗਰੇਜ਼ੀ ਅਤੇ ਉਰਦੂ ਸਾਹਿਤ ਦਾ ਡੂੰਘਾ ਅਧਿਅਨ ਕੀਤਾ ਸੀ।

ਰਾਮਧਾਰੀ ਸਿੰਘ ਦਿਨਕਰ ਅਜਾਦੀ ਪੂਰਵ ਦੇ ਬਾਗ਼ੀ ਕਵੀ ਦੇ ਰੂਪ ਵਿੱਚ ਸਥਾਪਤ ਹੋਏ ਅਤੇ ਅਜਾਦੀ ਦੇ ਬਾਅਦ ਰਾਸ਼ਟਰ ਕਵੀ ਦੇ ਨਾਮ ਨਾਲ ਜਾਣ ਜਾਂਦੇ ਰਹੇ। ਉਹ ਉੱਤਰ-ਛਾਇਆਵਾਦੀ ਕਵੀਆਂ ਦੀ ਪਹਿਲੀ ਪੀੜ੍ਹੀ ਦੇ ਕਵੀ ਸਨ। ਇੱਕ ਤਰਫ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਓਜ, ਬਗ਼ਾਵਤ, ਅਕਰੋਸ਼ ਅਤੇ ਕ੍ਰਾਂਤੀ ਦੀ ਪੁਕਾਰ ਹੈ, ਤਾਂ ਦੂਜੇ ਪਾਸੇ ਕੋਮਲ ਸਿੰਗਾਰਰਸੀ ਭਾਵਨਾਵਾਂ ਦੀ ਪਰਕਾਸ਼ਨ ਹੈ। ਇਨ੍ਹਾਂ ਦੋ ਗੱਲਾਂ ਦੀ ਚਰਮ ਜਲਵਾ ਸਾਨੂੰ ਕੁਰੂਕਸ਼ੇਤਰ ਅਤੇ ਉਰਵਸ਼ੀ ਵਿੱਚ ਮਿਲਦਾ ਹੈ।

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png