ਦ ਟਾਈਮਜ਼
ਤਸਵੀਰ:The Times header.png | |
ਕਿਸਮ | ਰੋਜ਼ਾਨਾ ਅਖ਼ਬਾਰ |
---|---|
ਫਾਰਮੈਟ | ਕੌਮਪੈਕਟ |
ਮਾਲਕ | ਨਿਊਜ਼ ਯੂ.ਕੇ. |
ਸੰਪਾਦਕ | ਜਾਨ ਵਿਦਰੋ[1] |
ਸਥਾਪਨਾ | 1 ਜਨਵਰੀ 1785 |
ਮੁੱਖ ਦਫ਼ਤਰ | ਵੈਪਿੰਗ, ਲੰਡਨ, ਸੰਯੁਕਤ ਬਾਦਸ਼ਾਹੀ |
Circulation | 394,448 (ਮਾਰਚ 2014)[2] |
ਭਣੇਵੇਂ ਅਖ਼ਬਾਰ | ਦ ਸੰਡੇ ਟਾਈਮਜ਼ |
ਆਈਐੱਸਐੱਸਐੱਨ | 0140-0460 |
ਵੈੱਬਸਾਈਟ | www.thetimes.co.uk |
ਦ ਟਾਈਮਜ਼ ਲੰਡਨ ਤੋਂ ਛਪਣ ਵਾਲ਼ਾ ਇੱਕ ਬਰਤਾਨਵੀ ਰੋਜ਼ਾਨਾ ਕੌਮੀ ਅਖ਼ਬਾਰ ਹੈ। ਇਹ 1785 ਵਿੱਚ ਦ ਡੇਲੀ ਯੂਨੀਵਰਸਲ ਰਿਜਸਟਰ ਨਾਂ ਹੇਠ ਸ਼ੁਰੂ ਹੋਇਆ ਅਤੇ 1 ਜਨਵਰੀ 1788 ਨੂੰ ਦ ਟਾਈਮਜ਼ ਬਣਿਆ। ਇਹ ਅਤੇ ਇਸ ਦੀ ਭੈਣ ਅਖ਼ਬਾਰ ਦ ਸੰਡੇ ਟਾਈਮਜ਼ (1821 ਵਿੱਚ ਥਾਪਿਆ) ਟਾਈਮਜ਼ ਨਿਊਜ਼ਪੇਪਰਜ਼ ਦੁਆਰਾ ਛਾਪੇ ਜਾਂਦੇ ਹਨ ਜੋ ਕਿ 1981 ਤੋ ਨਿਊਜ਼ ਯੂ.ਕੇ. ਦੀ ਇੱਕ ਉਪਸੰਗੀ ਹੈ ਅਤੇ ਜਿਸਦੀ ਮਾਲਕ ਨਿਊਜ਼ ਕੌਰਪ ਗਰੁੱਪ ਹੈ। ਦ ਟਾਈਮਜ਼ ਅਤੇ ਦ ਸੰਡੇ ਟਾਈਮਜ਼ ਇਕੋ ਸੰਪਾਦਕੀ ਸਟਾਫ਼ ਸਾਂਝਾ ਨਹੀਂ ਕਰਦੇ ਬਲਕਿ ਅਜ਼ਾਦ ਤੌਰ 'ਤੇ ਥਾਪੇ ਗਏ ਸਨ ਜਿਹਨਾਂ ਦਾ ਸਿਰਫ਼ ਮਾਲਕ 1967 ਤੋਂ ਸਾਂਝਾ ਹੈ।
ਦ ਟਾਈਮਜ਼ ਇਸ ਨਾਂ ਦਾ ਪਹਿਲਾ ਅਖ਼ਬਾਰ ਸੀ ਜਿਸਨੇ ਅਨੇਕਾਂ ਹੋਰ ਅਖ਼ਬਾਰਾਂ ਨੂੰ ਇਹ ਨਾਮ ਉਧਾਰ ਦਿੱਤਾ ਜਿੰਨ੍ਹਾਂ ਵਿੱਚ ਦ ਟਾਈਮਜ਼ ਆਫ਼ ਇੰਡੀਆ (1838 ਵਿੱਚ ਥਾਪਿਆ), ਦ ਸਟ੍ਰੇਟ ਟਾਈਮਜ਼ (1845), ਦ ਨਿਊਯਾਰਕ ਟਾਈਮਜ਼ (1851), ਦ ਆਇਰਿਸ਼ ਟਾਈਮਜ਼ (1859), ਲਾਸ ਏਂਜਲਸ ਟਾਈਮਜ਼ (1881), ਦ ਸੀਐਟਲ ਟਾਈਮਜ਼ (1891), ਦ ਮਨੀਲਾ ਟਾਈਮਜ਼ (1898), ਦ ਡੇਲੀ ਟਾਈਮਜ਼ (ਮਲਾਵੀ) (1900), ਦ ਕੈਨਬਰਾ ਟਾਈਮਜ਼ (1926) ਅਤੇ ਦ ਟਾਈਮਜ਼ (ਮਾਲਟਾ) ਦੇ ਨਾਂ ਸ਼ਾਮਲ ਹਨ।
ਹਵਾਲੇ
[ਸੋਧੋ]- ↑ Rushton, Katherine (18 ਜਨਵਰੀ 2013). "John Witherow named acting editor of The Times as News International eyes merger". ਦ ਡੇਲੀ ਟੈਲੀਗ੍ਰਾਫ਼. Retrieved 11 ਨਵੰਬਰ 2014.
- ↑ "The Times - readership data". News Works. Archived from the original on 2016-12-08. Retrieved 12 ਅਪਰੈਲ 2014.
{{cite web}}
: External link in
(help); Unknown parameter|publisher=
|dead-url=
ignored (|url-status=
suggested) (help)