ਲੱਭਤ ਯੁੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਨਤੀਨੋ ਪਲੇਨੀਸਫ਼ੀਅਰ ੧੫੦੨, ਸਭ ਤੋਂ ਪੁਰਾਣਾ ਚਾਰਟ ਜਿਸ ਵਿੱਚ ਕ੍ਰਿਸਟੋਫ਼ਰ ਕੋਲੰਬਸ ਦੀ ਕੇਂਦਰੀ ਅਮਰੀਕਾ, ਕੋਰਤੇ ਰਿਆਲ ਦੀ ਨਿਊਫ਼ੰਡਲੈਂਡ, ਵਾਸਕੋ ਡੀ ਗਾਮਾ ਦੀ ਭਾਰਤ ਅਤੇ ਕਾਬਰਾਲ ਦੀ ਬ੍ਰਾਜ਼ੀਲ ਦੀਆਂ ਖੋਜ-ਪੜਤਾਲਾਂ ਦਰਸਾਈਆਂ ਗਈਆਂ ਹਨ

ਲੱਭਤ ਯੁੱਗ ਜਾਂ ਖੋਜ ਦਾ ਯੁੱਗ ਯੂਰਪੀ ਇਤਿਹਾਸ ਦੇ ਇੱਕ ਗੈਰ-ਰਸਮੀ ਅਤੇ ਮੋਕਲੀ ਪਰਿਭਾਸ਼ਾ ਵਾਲੇ ੧੫ਵੀਂ ਸਦੀ ਤੋਂ ੧੮ਵੀਂ ਸਦੀ ਤੱਕ ਦੇ ਜ਼ਮਾਨੇ ਨੂੰ ਆਖਿਆ ਜਾਂਦਾ ਹੈ ਜਦੋਂ ਸਮੁੰਦਰੋਂ-ਪਾਰ ਧਰਤਾਂ ਦੀ ਖੋਜ-ਪੜਤਾਲ ਯੂਰਪੀ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਬਣ ਗਈ। ਏਸ ਕਾਲ ਮੌਕੇ ਯੂਰਪੀ ਲੋਕਾਂ ਨੇ ਕਈ ਅਣਪਛਾਤੀਆਂ ਜ਼ਮੀਨਾਂ ਨੂੰ "ਲੱਭਿਆ" ਭਾਵੇਂ ਇਹ ਪਹਿਲਾਂ ਹੀ ਵਸ ਚੁੱਕੀਆਂ ਸਨ ਅਤੇ ਗੈਰ-ਯੂਰਪੀ ਲੋਕਾਂ ਦੇ ਨਜ਼ਰੀਏ ਤੋਂ ਇਹ ਕਿਸੇ ਅਣਜਾਣ ਮਹਾਂਦੀਪ ਤੋਂ ਆਏ ਹੱਲੇਕਾਰਾਂ ਅਤੇ ਅਬਾਦਕਾਰਾਂ ਦੀ ਆਮਦ ਦਾ ਦੌਰ ਸੀ।

ਬਾਹਰਲੇ ਜੋੜ[ਸੋਧੋ]